ਕੁਲੁੱਸੀਆਂ 4 : 1 (PAV)
ਹੇ ਮਾਲਕੋ, ਤੁਸੀਂ ਆਪਣਿਆਂ ਨੌਕਰਾਂ ਨਾਲ ਇਹੋ ਜਿਹਾ ਵਰਤਾਰਾ ਕਰੋ ਜਿਹੜਾ ਐਨ ਠੀਕ ਅਤੇ ਜਥਾਰਥ ਹੈ ਕਿਉਂ ਜੋ ਤੁਸੀਂ ਜਾਣਦੇ ਹੋ ਭਈ ਸੁਰਗ ਵਿੱਚ ਤੁਹਾਡਾ ਵੀ ਇੱਕ ਮਾਲਕ ਹੈ।।
ਕੁਲੁੱਸੀਆਂ 4 : 2 (PAV)
ਲਗਾਤਾਰ ਪ੍ਰਾਰਥਨਾ ਕਰਦੇ ਰਹੋ ਅਤੇ ਧੰਨਵਾਦ ਕਰਦਿਆਂ ਹੋਇਆਂ ਉਸ ਵਿੱਚ ਸੁਚੇਤ ਰਹੋ
ਕੁਲੁੱਸੀਆਂ 4 : 3 (PAV)
ਨਾਲੇ ਸਾਡੇ ਲਈ ਭੀ ਪ੍ਰਾਰਥਨਾ ਕਰੋ ਭਈ ਪਰਮੇਸ਼ੁਰ ਸਾਡੇ ਲਈ ਬਾਣੀ ਲਈ ਬੂਹਾ ਖੋਲ੍ਹੇ ਤਾਂ ਜੋ ਅਸੀਂ ਮਸੀਹ ਦੇ ਭੇਤ ਦਾ ਵਰਨਣ ਕਰੀਏ ਜਿਹ ਦੇ ਕਾਰਨ ਮੈਂ ਜਕੜਿਆ ਵੀ ਪਿਆ ਹਾਂ
ਕੁਲੁੱਸੀਆਂ 4 : 4 (PAV)
ਭਈ ਜਿਵੇਂ ਮੈਨੂੰ ਵਰਨਣ ਕਰਨਾ ਜੋਗ ਹੈ ਤਿਹਾ ਹੀ ਉਸ ਨੂੰ ਪਰਗਟ ਕਰਾਂ
ਕੁਲੁੱਸੀਆਂ 4 : 5 (PAV)
ਤੁਸੀਂ ਸਮੇਂ ਨੂੰ ਲਾਹਾ ਜਾਣ ਕੇ ਬਾਹਰਲਿਆਂ ਦੇ ਅੱਗੇ ਹੋਸ਼ ਨਾਲ ਚੱਲੋ
ਕੁਲੁੱਸੀਆਂ 4 : 6 (PAV)
ਤੁਹਾਡੀ ਗੱਲ ਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ ਤਾਂ ਜੋ ਤੁਸੀਂ ਜਾਣੋ ਭਈ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ।।
ਕੁਲੁੱਸੀਆਂ 4 : 7 (PAV)
ਤੁਖਿਕੁਸ ਜਿਹੜਾ ਪ੍ਰਭੁ ਵਿੱਚ ਪਿਆਰਾ ਭਾਈ ਅਤੇ ਮਾਤਬਰ ਸੇਵਕ ਅਤੇ ਮੇਰੇ ਨਾਲ ਦਾ ਦਾਸ ਹੈ ਮੇਰਾ ਸਾਰਾ ਹਾਲ ਚਾਲ ਤੁਹਾਨੂੰ ਦੱਸੇਗਾ
ਕੁਲੁੱਸੀਆਂ 4 : 8 (PAV)
ਅਤੇ ਮੈਂ ਉਹ ਨੂੰ ਇਸੇ ਲਈ ਤੁਹਾਡੇ ਕੋਲ ਘੱਲਿਆ ਹੈ ਜੋ ਤੁਸੀਂ ਸਾਡੀ ਵਿਥਿਆ ਜਾਣ ਲਵੋ ਅਤੇ ਉਹ ਤੁਹਾਡਿਆਂ ਦਿਲਾਂ ਨੂੰ ਤਸੱਲਾ ਦੇਵੇ
ਕੁਲੁੱਸੀਆਂ 4 : 9 (PAV)
ਮੈਂ ਉਹ ਦੇ ਨਾਲ ਉਨੇਸਿਮੁਸ ਨੂੰ ਘੱਲਿਆ ਜਿਹੜਾ ਮਾਤਬਰ ਅਤੇ ਪਿਆਰਾ ਭਾਈ ਅਰ ਤੁਹਾਡੇ ਹੀ ਵਿੱਚੋਂ ਹੈ। ਓਹ ਐਥੋਂ ਦੀਆਂ ਸਾਰੀਆਂ ਗੱਲਾਂ ਤੁਹਾਨੂੰ ਦੱਸਣਗੇ।।
ਕੁਲੁੱਸੀਆਂ 4 : 10 (PAV)
ਅਰਿਸਤਰਖੁਸ ਜੋ ਮੇਰੇ ਨਾਲ ਕੈਦ ਹੈ, ਨਾਲੇ ਮਰਕੁਸ ਜਿਹੜਾ ਬਰਨਬਾਸ ਦਾ ਸਾਕ ਹੈ ਜਿਹ ਦੇ ਵਿਖੇ ਤੁਹਾਨੂੰ ਹੁਕਮ ਮਿਲਿਆ ਸੀ - ਜੇ ਉਹ ਤੁਹਾਡੇ ਕੋਲ ਆਵੇ ਤਾਂ ਉਹ ਦਾ ਆਦਰ ਭਾਉ ਕਰਨਾ
ਕੁਲੁੱਸੀਆਂ 4 : 11 (PAV)
ਅਤੇ ਯਿਸੂ ਜਿਹੜਾ ਯੂਸਤੁਸ ਕਰਕੇ ਸੱਦੀਦਾ ਹੈ ਏਹ ਜਿਹੜੇ ਸੁੰਨਤੀਆਂ ਵਿੱਚੋਂ ਹਨ ਤੁਹਾਡੀ ਸੁਖ ਸਾਂਦ ਪੁੱਛਦੇ ਹਨ। ਪਰਮੇਸ਼ੁਰ ਦੇ ਰਾਜ ਲਈ ਨਿਰੇ ਏਹੋ ਮੇਰੇ ਨਾਲ ਕੰਮ ਕਰਨ ਵਾਲੇ ਹਨ ਅਤੇ ਇਨ੍ਹਾਂ ਤੋਂ ਮੈਨੂੰ ਤਸੱਲੀ ਹੋਈ ਹੈ
ਕੁਲੁੱਸੀਆਂ 4 : 12 (PAV)
ਇਪਫ੍ਰਾਸ ਮਸੀਹ ਯਿਸੂ ਦਾ ਦਾਸ ਜਿਹੜਾ ਤੁਹਾਡੇ ਵਿੱਚੋਂ ਹੈ ਤੁਹਾਡੀ ਸੁਖ ਸਾਂਦ ਪੁੱਛਦਾ ਹੈ ਅਤੇ ਉਹ ਆਪਣੀਆਂ ਪ੍ਰਾਰਥਨਾਂ ਵਿੱਚ ਸਦਾ ਤੁਹਾਡੇ ਲਈ ਵੱਡਾ ਜਤਨ ਕਰਦਾ ਹੈ ਭਈ ਤੁਸੀਂ ਪਰਮੇਸ਼ੁਰ ਦੀ ਸਾਰੀ ਇੱਛਿਆ ਵਿੱਚ ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹੋ
ਕੁਲੁੱਸੀਆਂ 4 : 13 (PAV)
ਕਿਉਂ ਜੋ ਮੈਂ ਉਹ ਦੀ ਸਾਖੀ ਭਰਦਾ ਹਾਂ ਭਈ ਉਹ ਤੁਹਾਡੇ ਅਤੇ ਉਨ੍ਹਾਂ ਦੇ ਲਈ ਜਿਹੜੇ ਲਾਉਦਿਕੀਆ ਵਿੱਚ ਅਤੇ ਜਿਹੜੇ ਹੀਏਰਪੁਲਿਸ ਵਿੱਚ ਰਹਿੰਦੇ ਹਨ ਬਹੁਤ ਮਿਹਨਤ ਕਰਦਾ ਹੈ
ਕੁਲੁੱਸੀਆਂ 4 : 14 (PAV)
ਲੂਕਾ ਪਿਆਰਾ ਵੈਦ ਅਤੇ ਤੇਮਾਸ ਤੁਹਾਡੀ ਸੁਖ ਸਾਂਦ ਪੁੱਛਦੇ ਹਨ
ਕੁਲੁੱਸੀਆਂ 4 : 15 (PAV)
ਤੁਸੀਂ ਉਨ੍ਹਾਂ ਭਾਈਆਂ ਨੂੰ ਜਿਹੜੇ ਲਾਉਦਿਕੀਆ ਵਿੱਚ ਰਹਿੰਦੇ ਹਨ ਅਤੇ ਨੁਮਫ਼ਾਸ ਨੂੰ ਅਤੇ ਉਸ ਕਲੀਸਿਯਾ ਨੂੰ ਜੋ ਉਹ ਦੇ ਘਰ ਵਿੱਚ ਹੈ ਸੁਖ ਸਾਂਦ ਆਖੋ
ਕੁਲੁੱਸੀਆਂ 4 : 16 (PAV)
ਅਤੇ ਜਾਂ ਇਹ ਪੱਤ੍ਰੀ ਤੁਹਾਡੇ ਵਿੱਚ ਪੜ੍ਹੀ ਗਈ ਹੋਵੇ ਤਾਂ ਇਉਂ ਕਰੋ ਭਈ ਏਹ ਲਾਉਦਿਕੀਆ ਦੀ ਕਲੀਸਿਯਾ ਵਿੱਚ ਭੀ ਪੜ੍ਹੀ ਜਾਵੇ ਅਤੇ ਜਿਹੜੀ ਪ੍ਰੱਤੀ ਲਾਉਦਿਕੀਆ ਤੋਂ ਆਵੇ ਉਹ ਤੁਸੀਂ ਭੀ ਪੜ੍ਹੋ
ਕੁਲੁੱਸੀਆਂ 4 : 17 (PAV)
ਅਤੇ ਅਰਖਿੱਪੁਸ ਨੂੰ ਆਖਣਾ ਭਈ ਜਿਹੜੀ ਸੇਵਕਾਈ ਤੈਨੂੰ ਪ੍ਰਭੁ ਵਿੱਚ ਪਰਾਪਤ ਹੋਈ ਹੈ ਵੇਖੀਂ ਤੂੰ ਉਸ ਨੂੰ ਪੂਰਿਆਂ ਕਰੀਂ।।
ਕੁਲੁੱਸੀਆਂ 4 : 18 (PAV)
ਮੇਰਾ ਪੌਲੁਸ ਦਾ ਆਪਣੇ ਹੱਥ ਦਾ ਲਿਖਿਆ ਹੋਇਆ ਸਲਾਮ । ਤੁਸਾਂ ਮੇਰੇ ਬੰਧਨਾਂ ਨੂੰ ਚੇਤੇ ਰੱਖਣਾ ਤੁਹਾਡੇ ਉੱਤੇ ਕਿਰਪਾ ਹੁੰਦੀ ਰਹੇ।।
❮
❯