ਅਸਤਸਨਾ 34 : 1 (PAV)
ਮੂਸਾ ਮੋਆਬ ਦੇ ਮਦਾਨ ਤੋਂ ਨਬੋ ਪਹਾੜ ਨੂੰ ਪਿਸਗਾਹ ਦੀ ਚੋਟੀ ਉੱਤੇ ਜਿਹੜਾ ਯਰੀਹੋ ਦੇ ਅੱਗੇ ਹੈ ਚੜ੍ਹ ਗਿਆ ਅਤੇ ਯਹੋਵਾਹ ਨੇ ਉਸ ਨੂੰ ਗਿਲਆਦ ਦੀ ਸਾਰੀ ਧਰਤੀ ਦਾਨ ਤੀਕ ਵਿਖਾਈ
ਅਸਤਸਨਾ 34 : 2 (PAV)
ਨਾਲੇ ਸਾਰਾ ਨਫ਼ਤਾਲੀ, ਅਫ਼ਰਾਈਮ ਅਤੇ ਮਨੱਸ਼ਹ ਦੇ ਦੇਸ ਅਤੇ ਯਹੂਦਾਹ ਦਾ ਸਾਰਾ ਦੇਸ ਪਿੱਛਲੇ ਸਮੁੰਦਰ ਤੀਕ
ਅਸਤਸਨਾ 34 : 3 (PAV)
ਨਾਲੇ ਦੱਖਣ ਯਰੀਹੋ ਦੀ ਦੂਣ ਦਾ ਮਦਾਨ ਜਿਹੜਾ ਖਜੂਰਾਂ ਦੇ ਬਿਰਛਾਂ ਦਾ ਸ਼ਹਿਰ ਹੈ ਸੋਆਰ ਤੀਕ
ਅਸਤਸਨਾ 34 : 4 (PAV)
ਤਾਂ ਯਹੋਵਾਹ ਨੇ ਉਸ ਨੂੰ ਆਖਿਆ, ਏਹ ਉਹ ਦੇਸ ਹੈ ਜਿਹਦੀ ਸੌਂਹ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਖਾਧੀ ਸੀ ਕਿ ਮੈਂ ਏਹ ਤੇਰੀ ਅੰਸ ਨੂੰ ਦਿਆਂਗਾ। ਮੈਂ ਤੈਨੂੰ ਤੇਰੀਂ ਅੱਖੀਂ ਏਹ ਵਿਖਾਇਆ ਪਰ ਤੂੰ ਉੱਥੇ ਨਹੀਂ ਲੰਘੇਗਾ
ਅਸਤਸਨਾ 34 : 5 (PAV)
ਸੋ ਮੂਸਾ ਯਹੋਵਾਹ ਦਾ ਦਾਸ ਉੱਥੇ ਮੋਆਬ ਦੇ ਦੇਸ ਵਿੱਚ ਯਹੋਵਾਹ ਦੇ ਆਖਣ ਅਨੁਸਾਰ ਮਰ ਗਿਆ
ਅਸਤਸਨਾ 34 : 6 (PAV)
ਅਤੇ ਉਹ ਨੇ ਉਸ ਨੂੰ ਮੋਆਬ ਦੇਸ ਦੀ ਦੂਣ ਵਿੱਚ ਬੈਤ-ਪਓਰ ਅੱਗੇ ਦਫ਼ਨਾਇਆ ਅਤੇ ਕੋਈ ਮਨੁੱਖ ਉਸ ਦੀ ਕਬਰ ਨੂੰ ਅੱਜ ਦੇ ਦਿਨ ਤੀਕ ਨਹੀਂ ਜਾਣਦਾ
ਅਸਤਸਨਾ 34 : 7 (PAV)
ਮੂਸਾ ਇੱਕ ਸੌ ਵੀਹ ਵਰਿਹਾਂ ਦਾ ਸੀ ਜਦ ਉਹ ਚਲਾਣਾ ਕਰ ਗਿਆ, ਨਾ ਤਾਂ ਉਸ ਦੀ ਅੱਖ ਧੁੰਦਲੀ ਹੋਈ, ਨਾ ਹੀ ਉਸ ਦੀ ਸ਼ਕਤੀ ਘਟੀ
ਅਸਤਸਨਾ 34 : 8 (PAV)
ਇਸਰਾਏਲ ਮੂਸਾ ਲਈ ਮੋਆਬ ਦੇ ਮਦਾਨ ਵਿੱਚ ਤੀਹ ਦਿਨ ਸੋਗ ਕਰਦੇ ਰਹੇ, ਇਉਂ ਮੂਸਾ ਦੇ ਸੋਗ ਅਤੇ ਸਿਆਪੇ ਦੇ ਦਿਨ ਪੂਰੇ ਹੋਏ
ਅਸਤਸਨਾ 34 : 9 (PAV)
ਨੂਨ ਦਾ ਪੁੱਤ੍ਰ ਯਹੋਸ਼ੁਆ ਬੁੱਧੀ ਦੇ ਆਤਮਾ ਨਾਲ ਭਰਪੂਰ ਸੀ ਕਿਉਂ ਜੋ ਮੂਸਾ ਨੇ ਆਪਣੇ ਹੱਥ ਉਸ ਉੱਤੇ ਰੱਖੇ ਸਨ। ਉਪਰੰਤ ਇਸਰਾਏਲੀ ਉਸ ਦੀ ਸੁਣਦੇ ਸਨ ਅਤੇ ਓਵੇਂ ਹੀ ਕਰਦੇ ਸਨ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।।
ਅਸਤਸਨਾ 34 : 10 (PAV)
ਤਾਂ ਇਸਰਾਏਲ ਵਿੱਚ ਫੇਰ ਕੋਈ ਨਬੀ ਮੂਸਾ ਵਰਗਾ ਨਹੀਂ ਉੱਠਿਆ ਜਿਹ ਨੂੰ ਯਹੋਵਾਹ ਮੂੰਹ ਦਰ ਮੂੰਹ ਜਾਣਦਾ ਸੀ
ਅਸਤਸਨਾ 34 : 11 (PAV)
ਇਨ੍ਹਾਂ ਸਾਰਿਆਂ ਨਿਸ਼ਾਨਾਂ, ਅਚਰਜ ਕੰਮਾਂ ਵਿਖੇ ਜਿਹੜਾ ਯਹੋਵਾਹ ਨੇ ਉਹ ਨੂੰ ਮਿਸਰ ਦੇਸ ਵਿੱਚ ਫ਼ਿਰਊਨ, ਉਸ ਦੇ ਸਾਰੇ ਟਹਿਲੂਆਂ ਅਤੇ ਉਸ ਦੇ ਸਾਰੇ ਦੇਸ ਲਈ ਵਿਖਾਲਣ ਨੂੰ ਘੱਲਿਆ
ਅਸਤਸਨਾ 34 : 12 (PAV)
ਅਤੇ ਉਸ ਸਾਰੇ ਬਲਵੰਤ ਹੱਥ ਅਤੇ ਉਸ ਸਾਰੇ ਵੱਡੇ ਭੈ ਦੇ ਵਿਖੇ ਜਿਹੜਾ ਮੂਸਾ ਨੇ ਸਾਰੇ ਇਸਰਾਏਲੀਆਂ ਦੇ ਵੇਖਦਿਆਂ ਤੇ ਵਿਖਾਇਆ।।

1 2 3 4 5 6 7 8 9 10 11 12

BG:

Opacity:

Color:


Size:


Font: