ਵਾਈਜ਼ 10 : 1 (PAV)
ਮੋਈਆਂ ਮੱਖੀਆਂ ਗਾਂਧੀ ਦੇ ਫੁਲੇਲ ਨੂੰ ਦੁਰਗੰਧਤ ਕਰਦੀਆਂ ਹਨ, ਤਿਹਾ ਹੀ ਰਤੀਕੁ ਮੂਰਖਤਾਈ ਬੁੱਧ ਅਤੇ ਆਦਰ ਨੂੰ ਮਾਤ ਪਾ ਦਿੰਦੀ ਹੈ।
ਵਾਈਜ਼ 10 : 2 (PAV)
ਬੁੱਧਵਾਨ ਦਾ ਦਿਲ ਉਹ ਦੇ ਸੱਜੇ ਹੱਥ ਹੈ, ਪਰ ਮੂਰਖ ਦਾ ਦਿਲ ਖੱਬੇ ਹੱਥ ਹੈ।
ਵਾਈਜ਼ 10 : 3 (PAV)
ਹਾਂ, ਜਦ ਮੂਰਖ ਰਾਹ ਵਿਚ ਤੁਰਦਾ ਹੈ ਤਾਂ ਉਹ ਦੀ ਸਮਝ ਉੱਡ ਜਾਂਦੀ ਹੈ, ਅਤੇ ਉਹ ਸਾਰਿਆਂ ਨੂੰ ਕਹਿ ਦਿੰਦਾ ਹੈ ਭਈ ਮੈਂ ਮੂਰਖ ਹਾਂ!
ਵਾਈਜ਼ 10 : 4 (PAV)
ਜੇ ਹਾਕਮ ਦਾ ਜੋਸ਼ ਤੇਰੇ ਵਿਰੁੱਧ ਉੱਠੇ, ਤਾਂ ਆਪਣਾ ਥਾਂ ਨਾ ਛੱਡ, ਕਿਉਂ ਜੋ ਧੀਰਜ ਵੱਡੇ ਪਾਪਾਂ ਨੂੰ ਦਬਾ ਦਿੰਦਾ ਹੈ।
ਵਾਈਜ਼ 10 : 5 (PAV)
ਇੱਕ ਬੁਰਿਆਈ ਹੈ ਜੋ ਮੈਂ ਸੂਰਜ ਦੇ ਹੇਠ ਡਿੱਠੀ, ਜਿਵੇਂ ਹਾਕਮ ਕੋਲੋਂ ਭੁੱਲ ਹੁੰਦੀ ਹੈ,-
ਵਾਈਜ਼ 10 : 6 (PAV)
ਮੂਰਖਤਾਈ ਵੱਡੇ ਉੱਚੇ ਥਾਂ ਉੱਤੇ ਬਿਠਾਈ ਜਾਂਦੀ ਹੈ, ਪਰ ਧਨੀ ਨੀਵੇਂ ਥਾਂ ਬਹਿੰਦੇ ਹਨ।
ਵਾਈਜ਼ 10 : 7 (PAV)
ਮੈਂ ਡਿੱਠਾ ਜੋ ਟਹਿਲੀਏ ਘੋੜਿਆਂ ਉੱਤੇ ਚੜ੍ਹਦੇ, ਅਤੇ ਸਰਦਾਰ ਟਹਿਲੀਆਂ ਵਾਂਙੁ ਧਰਤੀ ਉੱਤੇ ਪੈਰੀਂ ਤੁਰਦੇ ਹਨ।
ਵਾਈਜ਼ 10 : 8 (PAV)
ਜਿਹੜਾ ਟੋਆ ਪੁੱਟਦਾ ਹੈ ਉਹ ਉਸ ਦੇ ਵਿੱਚ ਡਿੱਗੇਗਾ, ਅਤੇ ਜਿਹੜਾ ਕੰਧ ਨੂੰ ਢਾਉਂਦਾ ਹੈ ਉਹ ਨੂੰ ਸੱਪ ਲੜੇਗਾ।
ਵਾਈਜ਼ 10 : 9 (PAV)
ਜਿਹੜਾ ਪੱਥਰਾਂ ਨੂੰ ਖੋਦਦਾ ਹੈ ਉਹ ਓਹਨਾਂ ਕੋਲੋਂ ਸੱਟ ਖਾਂਦਾ ਹੈ, ਅਤੇ ਜਿਹੜਾ ਲੱਕੜ ਚੀਰਦਾ ਹੈ ਉਹ ਉੱਸੇ ਕੋਲੋਂ ਜੋਖੇ ਵਿੱਚ ਹੁੰਦਾ ਹੈ।
ਵਾਈਜ਼ 10 : 10 (PAV)
ਜੇ ਕਰ ਲੋਹਾ ਖੁੰਢਾ ਹੋਵੇ, ਅਰ ਉਸ ਦੀ ਧਾਰ ਤਿੱਖੀ ਨਾ ਕਰੇ, ਤਾਂ ਜ਼ੋਰ ਵਧੀਕ ਲਾਉਣਾ ਪੈਂਦਾ ਹੈ, ਪਰ ਸਫ਼ਲ ਕਰਨ ਲਈ ਬੁੱਧ ਵੱਡੀ ਗੁਣਕਾਰ ਹੈ।
ਵਾਈਜ਼ 10 : 11 (PAV)
ਜੇ ਸੱਪ ਮੰਤਰੇ ਜਾਣ ਤੋਂ ਪਹਿਲਾਂ ਲੜੇ, ਤਾਂ ਮੰਤਰੀ ਨੂੰ ਕੁਝ ਲਾਭ ਨਾ ਹੋਵੇਗਾ।
ਵਾਈਜ਼ 10 : 12 (PAV)
ਬੁੱਧਵਾਨ ਦੇ ਮੂੰਹ ਦੀਆਂ ਗੱਲਾਂ ਕਿਰਪਾ ਦੀਆਂ ਹਨ, ਪਰ ਮੂਰਖ ਦੇ ਬੁੱਲ੍ਹ ਉਸ ਨੂੰ ਨਿਗਲ ਲੈਂਦੇ ਹਨ।
ਵਾਈਜ਼ 10 : 13 (PAV)
ਉਹ ਦੇ ਮੂੰਹ ਦੀਆਂ ਗੱਲਾਂ ਦਾ ਮੁੱਢ ਮੂਰਖਤਾਈ ਹੈ, ਅਤੇ ਉਹ ਦੇ ਬੋਲ ਦਾ ਅੰਤ ਭੈੜਾ ਪਾਗਲਪੁਣਾ ਹੈ।
ਵਾਈਜ਼ 10 : 14 (PAV)
ਮੂਰਖ ਢੇਰ ਸਾਰੀਆਂ ਗੱਪਾਂ ਹੱਕਦਾ ਹੈ, ਆਦਮੀ ਨਹੀਂ ਜਾਣਦਾ ਜੋ ਕੀ ਹੋਵੇਗਾ, ਅਤੇ ਜੋ ਕੁਝ ਉਹ ਦੇ ਪਿੱਛੋਂ ਹੋਵੇਗਾ ਉਹ ਨੂੰ ਕੌਣ ਦੱਸ ਸੱਕਦਾ ਹੈ?
ਵਾਈਜ਼ 10 : 15 (PAV)
ਮੂਰਖ ਦੀ ਮਿਹਨਤ ਉਹ ਨੂੰ ਇਉਂ ਥਕਾਉਂਦੀ ਹੈ, ਭਈ ਉਹ ਸ਼ਹਿਰ ਦਾ ਰਾਹ ਵੀ ਨਹੀਂ ਜਾਣਦਾ।
ਵਾਈਜ਼ 10 : 16 (PAV)
ਹੇ ਦੇਸ, ਤੇਰੇ ਉੱਤੇ ਹਾਏ ਹਾਏ! ਜਦ ਤੇਰਾ ਪਾਤਸ਼ਾਹ ਅਜੇ ਮੁੰਡਾ ਹੈ, ਅਤੇ ਤੇਰੇ ਸਰਦਾਰ ਸਵੇਰਸਾਰ ਭੋਗ ਲਾਉਂਦੇ ਹਨ।
ਵਾਈਜ਼ 10 : 17 (PAV)
ਧੰਨ ਹੈਂ ਤੂੰ, ਹੇ ਦੇਸ! ਜਦ ਤੇਰਾ ਪਾਤਸ਼ਾਹ ਸ਼ਰੀਫ ਦਾ ਪੁੱਤ੍ਰ ਹੋਇਆ, ਅਤੇ ਤੇਰੇ ਸਰਦਾਰ ਵੇਲੇ ਸਿਰ ਜ਼ੋਰ ਲਈ, ਨਸ਼ੇ ਲਈ ਨਹੀਂ, ਖਾਂਦੇ ਹਨ।
ਵਾਈਜ਼ 10 : 18 (PAV)
ਆਲਸ ਕਰਕੇ ਕੜੀਆਂ ਲਿਫ ਜਾਂਦੀਆਂ ਹਨ, ਅਤੇ ਢਿੱਲੇ ਹੱਥਾਂ ਦੇ ਕਾਰਨ ਛੱਤ ਚੋਂਦੀ ਹੈ।
ਵਾਈਜ਼ 10 : 19 (PAV)
ਰੋਟੀ ਹਾਸੀ ਲਈ ਬਣਾਈ ਜਾਂਦੀ ਹੈ, ਅਤੇ ਮੈਂ ਜੀ ਨੂੰ ਅਨੰਦ ਕਰਦੀ ਹੈ, ਪਰ ਰੋਕੜ ਸਭ ਕਾਸੇ ਦਾ ਉੱਤਰ ਹੈ।
ਵਾਈਜ਼ 10 : 20 (PAV)
ਤੂੰ ਆਪਣੇ ਮਨ ਵਿੱਚ ਵੀ ਪਤਸ਼ਾਹ ਨੂੰ ਨਾ ਫਿਟਕਾਰ, ਨਾ ਆਪਣੇ ਸੌਣ ਦੀ ਕੋਠੜੀ ਵਿੱਚ ਧਨੀ ਨੂੰ ਫਿਟਕਾਰ, ਕਿਉਂ ਜੋ ਅਕਾਸ਼ ਦਾ ਪੰਛੀ ਅਵਾਜ਼ ਨੂੰ ਲੈ ਉਡੇਗਾ, ਅਤੇ ਪੰਖੇਰੂ ਉਸ ਗੱਲ ਨੂੰ ਪਰਗਟ ਕਰੇਗਾ!।।

1 2 3 4 5 6 7 8 9 10 11 12 13 14 15 16 17 18 19 20

BG:

Opacity:

Color:


Size:


Font: