ਵਾਈਜ਼ 11 : 1 (PAV)
ਆਪਣੀ ਰੋਟੀ ਪਾਣੀਆਂ ਦੇ ਉੱਤੇ ਸੁੱਟ ਦੇਹ, ਤਾਂ ਤੂੰ ਬਹੁਤ ਦਿਨਾਂ ਦੇ ਪਿੱਛੋਂ ਉਸ ਨੂੰ ਪਾਵੇਂਗਾ।
ਵਾਈਜ਼ 11 : 2 (PAV)
ਸੱਤਾਂ ਨੂੰ ਸਗੋਂ ਅੱਠਾਂ ਨੂੰ ਵੰਡ ਦੇਹ, ਕਿਉਂ ਜੋ ਤੂੰ ਨਹੀਂ ਜਾਣਦਾ ਜੋ ਧਰਤੀ ਉੱਤੇ ਕੀ ਬਿਪਤਾ ਆਵੇਗੀ।
ਵਾਈਜ਼ 11 : 3 (PAV)
ਜਦ ਬੱਦਲ ਮੀਂਹ ਨਾਲ ਭਰੇ ਹੋਏ ਹੁੰਦੇ ਹਨ, ਤਾਂ ਧਰਤੀ ਉੱਤੇ ਵਰ੍ਹ ਕੇ ਸੱਖਣੇ ਹੋ ਜਾਂਦੇ ਹਨ, ਅਤੇ ਜੇ ਕਦੀ ਬਿਰਛ ਦੱਖਣ ਯਾ ਉੱਤਰ ਵੱਲ ਡਿੱਗੇ, ਤਾਂ ਜਿੱਥੇ ਬਿਰਛ ਡਿੱਗਦਾ ਹੈ ਉੱਥੇ ਹੀ ਪਿਆ ਰਹਿੰਦਾ ਹੈ।
ਵਾਈਜ਼ 11 : 4 (PAV)
ਜਿਹੜਾ ਪੌਣ ਦਾ ਪਾਰਖੂ ਹੈ ਸੋ ਨਹੀਂ ਬੀਜਦਾ, ਅਤੇ ਜਿਹੜਾ ਬੱਦਲਾਂ ਨੂੰ ਵੇਖਦਾ ਹੈ ਸੋ ਵਾਢੀ ਨਾ ਕਰੇਗਾ।
ਵਾਈਜ਼ 11 : 5 (PAV)
ਜਿੱਕਰ ਆਤਮਾ ਦੇ ਰਾਹ ਨੂੰ ਗਰਭਣੀ ਦੇ ਢਿੱਡ ਦੀਆਂ ਅੰਦਰਲੀਆਂ ਹੱਡੀਆਂ ਵਿੱਚ ਤੂੰ ਨਹੀਂ ਜਾਣਦਾ, ਤਿਹਾ ਹੀ ਪਰਮੇਸ਼ੁਰ ਦੇ ਕੰਮਾਂ ਨੂੰ ਤੂੰ ਨਹੀਂ ਜਾਣਦਾ ਜੋ ਸਭ ਕੁਝ ਬਣਾਉਂਦਾ ਹੈ।
ਵਾਈਜ਼ 11 : 6 (PAV)
ਸਵੇਰ ਨੂੰ ਆਪਣਾ ਬੀ ਬੀਜ, ਅਤੇ ਤਕਾਲਾਂ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦੇਹ, ਕਿਉਂ ਜੋ ਤੂੰ ਨਹੀਂ ਜਾਣਦਾ ਜੋ ਏਹਨਾਂ ਵਿੱਚੋਂ ਕਿਹੜਾ ਸਵਰੇਗਾ, ਏਹ ਯਾ ਉਹ, ਯਾ ਦੋਵੇਂ ਦੇ ਦੋਵੇਂ ਇੱਕੋਂ ਜਿਹੇ ਚੰਗੇ ਹੋਣਗੇ,
ਵਾਈਜ਼ 11 : 7 (PAV)
ਚਾਨਣ ਤਾਂ ਮਿੱਠਾ ਹੈ, ਅਤੇ ਸੂਰਜ ਦਾ ਵੇਖਣਾ ਅੱਖੀਆਂ ਨੂੰ ਚੰਗਾ ਲੱਗਦਾ ਹੈ।
ਵਾਈਜ਼ 11 : 8 (PAV)
ਹਾਂ, ਜੇ ਕਦੀ ਆਦਮੀ ਢੇਰ ਵਰਿਹਾਂ ਤਾਈਂ ਜੀਉਂਦਾ ਰਹੇ, ਅਤੇ ਉਨ੍ਹਾਂ ਸਭਨਾਂ ਵਿੱਚ ਅਨੰਦ ਵਿੱਚ ਅਨੰਦ ਰਹੇ, ਤਦ ਵੀ ਉਹ ਅਨ੍ਹੇਰੇ ਦੇ ਦਿਨਾਂ ਦਾ ਚੇਤਾ ਰੱਖੇ, ਕਿਉਂ ਜੋ ਓਹ ਬਹੁਤ ਹੋਣਗੇ, ਸਭ ਕੁਝ ਜੋ ਆਉਂਦਾ ਹੈ ਸੋ ਵਿਅਰਥ ਹੈ!।।
ਵਾਈਜ਼ 11 : 9 (PAV)
ਹੇ ਜੁਆਨ ਤੂੰ ਆਪਣੀ ਜੁਆਨੀ ਵਿੱਚ ਮੌਜ ਕਰ ਅਤੇ ਆਪਣੀ ਜੁਆਨੀ ਦੇ ਦਿਨਾਂ ਵਿੱਚ ਤੇਰਾ ਜੀ ਤੈਨੂੰ ਪਰਚਾਵੇ, ਅਤੇ ਆਪਣੇ ਮਨ ਦਿਆਂ ਰਾਹਾਂ ਵਿੱਚ ਅਤੇ ਆਪਣੀਆਂ ਅੱਖੀਆਂ ਦੇ ਵੇਖਣ ਅਨੁਸਾਰ ਤੁਰ, ਪਰ ਤੂੰ ਜਾਣ ਲੈ ਜੋ ਏਹਨਾਂ ਸਾਰੀਆਂ ਗੱਲਾਂ ਦੇ ਲਈ ਪਰਮੇਸ਼ੁਰ ਤੇਰਾ ਨਿਆਉਂ ਕਰੇਗਾ।
ਵਾਈਜ਼ 11 : 10 (PAV)
ਏਸ ਲਈ ਚਿੰਤਾ ਨੂੰ ਆਪਣੇ ਮਨ ਤੋਂ ਦੂਰ ਕਰ, ਅਤੇ ਬੁਰਿਆਈ ਆਪਣੇ ਸਰੀਰ ਤੋਂ ਕੱਢ ਸੁੱਟ, ਕਿਉਂ ਜੋ ਬਾਲਕੁਪਣਾ ਅਤੇ ਜੁਆਨੀ ਦੋਵੇਂ ਵਿਅਰਥ ਹਨ!।।

1 2 3 4 5 6 7 8 9 10

BG:

Opacity:

Color:


Size:


Font: