ਵਾਈਜ਼ 7 : 1 (PAV)
ਨੇਕਨਾਮੀ ਮਹਿੰਗ ਮੁੱਲੇ ਤੇਲ ਨਾਲੋਂ, ਅਤੇ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਚੰਗਾ ਹੈ।
ਵਾਈਜ਼ 7 : 2 (PAV)
ਸਿਆਪੇ ਵਾਲੇ ਘਰ ਦੇ ਵਿੱਚ ਜਾਣਾ ਨਿਉਂਦੇ ਵਾਲੇ ਘਰ ਵਿੱਚ ਵੜਨ ਨਾਲੋਂ ਚੰਗਾ ਹੈ ਕਿਉਂ ਜੋ ਸਾਰਿਆਂ ਲੋਕਾਂ ਦਾ ਅੰਤ ਇਹੋ ਹੈ, ਅਤੇ ਜੀਉਂਦੇ ਆਪਣੇ ਦਿਲ ਵਿੱਚ ਏਹ ਨੂੰ ਲਿਆਉਣਗੇ।
ਵਾਈਜ਼ 7 : 3 (PAV)
ਹਾਸੀ ਨਾਲੋਂ ਸੋਗ ਚੰਗਾ ਹੈ, ਕਿਉਂ ਜੋ ਮੂੰਹ ਦੀ ਉਦਾਸੀ ਨਾਲ ਮਨ ਸੁਧਰ ਜਾਂਦਾ ਹੈ।
ਵਾਈਜ਼ 7 : 4 (PAV)
ਬੁੱਧਵਾਨ ਦਾ ਦਿਲ ਸਿਆਪੇ ਵਾਲੇ ਘਰ ਵਿੱਚ ਹੈ, ਪਰ ਮੂਰਖ ਦਾ ਦਿਲ ਅਨੰਦ ਦੇ ਘਰ ਵਿੱਚ ਲੱਗਾ ਹੋਇਆ ਹੈ।
ਵਾਈਜ਼ 7 : 5 (PAV)
ਮੂਰਖ ਦਾ ਰਾਗ ਸੁਣਨ ਨਾਲੋਂ ਬੁੱਧਵਾਨ ਦੀ ਤਾੜ ਸੁਣਨੀ ਮਨੁੱਖ ਦੇ ਲਈ ਚੰਗੀ ਹੈ,
ਵਾਈਜ਼ 7 : 6 (PAV)
ਕਿਉਂਕਿ ਜਿਹਾ ਕੜਾਹੇ ਦੇ ਹੇਠ ਕੰਡਿਆਂ ਦਾ ਪਟਾਕਾ ਹੁੰਦਾ ਹੈ, ਤਿਹਾ ਹੀ ਮੂਰਖ ਦਾ ਹਾਸਾ ਹੈ। ਇਹ ਵੀ ਵਿਅਰਥ ਹੈ।
ਵਾਈਜ਼ 7 : 7 (PAV)
ਸੱਚ ਮੁੱਚ ਸਖਤੀ ਬੁੱਧਵਾਨ ਨੂੰ ਕਮਲਾ ਬਣਾ ਦਿੰਦੀ ਹੈ, ਅਤੇ ਵੱਢੀ ਮਨ ਨੂੰ ਵਿਗਾੜਦੀ ਹੈ।
ਵਾਈਜ਼ 7 : 8 (PAV)
ਕਿਸੇ ਗੱਲ ਦਾ ਛੇਕੜ ਉਹ ਦੇ ਅਰੰਭ ਨਾਲੋਂ ਭਲਾ ਹੈ, ਅਤੇ ਧੀਰਜਵਾਨ ਹੰਕਾਰੀ ਨਾਲੋਂ ਚੰਗਾ ਹੈ।
ਵਾਈਜ਼ 7 : 9 (PAV)
ਤੂੰ ਆਪਣੇ ਜੀ ਵਿੱਚ ਛੇਤੀ ਖਿਝ ਨਾ ਕਰ, ਕਿਉਂ ਜੋ ਖਿਝ ਮੂਰਖਾਂ ਦੇ ਹਿਰਦੇ ਵਿੱਚ ਰਹਿੰਦੀ ਹੈ।
ਵਾਈਜ਼ 7 : 10 (PAV)
ਇਹ ਨਾ ਆਖ ਜੋ ਪਿੱਛਲੇ ਦਿਨ ਏਹਨਾਂ ਨਾਲੋਂ ਕਿੱਕਰ ਚੰਗੇ ਸਨ? ਕਿਉਂ ਜੋ ਤੂੰ ਬੁੱਧ ਨਾਲ ਇਸ ਦੇ ਵਿਖੇ ਨਹੀਂ ਪੁੱਛਿਆ।
ਵਾਈਜ਼ 7 : 11 (PAV)
ਵਿਰਸੇ ਦੇ ਨਾਲ ਬੁੱਧ ਚੰਗੀ ਹੈ, ਅਤੇ ਸੂਰਜ ਦੇ ਵੇਖਣ ਵਾਲਿਆਂ ਲਈ ਲਾਭ ਹੈ,
ਵਾਈਜ਼ 7 : 12 (PAV)
ਕਿਉਂ ਜੋ ਬੁੱਧ ਦਾ ਸਾਯਾ ਧਨ ਦੇ ਸਾਯੇ ਵਰਗਾ ਹੈ, ਪਰ ਗਿਆਨ ਦਾ ਇੱਕ ਇਹ ਵਾਧਾ ਹੈ, ਜੋ ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ।
ਵਾਈਜ਼ 7 : 13 (PAV)
ਪਰਮੇਸ਼ੁਰ ਦੇ ਕੰਮ ਨੂੰ ਵੇਖ, ਜਿਸ ਨੂੰ ਉਹ ਨੇ ਵਿੰਗਾ ਕੀਤਾ ਹੈ ਉਸ ਨੂੰ ਕੌਣ ਸਿੱਧਾ ਕਰ ਸੱਕਦਾ ਹੈ?
ਵਾਈਜ਼ 7 : 14 (PAV)
ਸੰਪਤਾ ਦੇ ਦਿਨ ਵਿੱਚ ਨਿਹਾਲ ਹੋ, ਪਰ ਬਿਪਤਾ ਦੇ ਦਿਨ ਵਿੱਚ ਵਿਚਾਰ ਕਰ, ਇਸ ਨੂੰ ਵੀ ਪਰਮੇਸ਼ੁਰ ਨੇ ਉਹ ਦੇ ਨਾਲ ਦਾ ਬਣਾ ਰੱਖਿਆ ਹੈ, ਭਈ ਆਦਮੀ ਕਿਸੇ ਆਉਣ ਵਾਲੀ ਗੱਲ ਨੂੰ ਨਾ ਬੁੱਝੇ।।
ਵਾਈਜ਼ 7 : 15 (PAV)
ਮੈਂ ਆਪਣੇ ਵਿਅਰਥ ਦੇ ਦਿਨਾਂ ਵਿੱਚ ਇਹ ਸਭ ਕੁਝ ਡਿੱਠਾ,- ਇੱਕ ਧਰਮੀ ਹੈ ਜੋ ਆਪਣੇ ਧਰਮ ਵਿੱਚ ਨਾਸ ਹੋ ਜਾਂਦਾ ਹੈ, ਅਤੇ ਇੱਕ ਦੁਸ਼ਟ ਹੈ ਜੋ ਆਪਣੇ ਦੁਸ਼ਟਪੁਣੇ ਵਿੱਚ ਆਪਣੀ ਉਮਰ ਵਧਾਉਂਦਾ ਹੈ।
ਵਾਈਜ਼ 7 : 16 (PAV)
ਵਧੀਕ ਧਰਮੀ ਨਾ ਬਣ, ਅਤੇ ਵਧੀਕ ਬੁੱਧਵਾਨ ਨਾ ਹੋ ਜਾਹ, ਆਪਣੇ ਨਾਸ ਕਰਨ ਦੀ ਤੈਨੂੰ ਕੀ ਲੋੜ ਹੈ?
ਵਾਈਜ਼ 7 : 17 (PAV)
ਵਧੀਕ ਦੁਸ਼ਟ ਨਾ ਬਣ, ਅਤੇ ਮੂਰਖ ਵੀ ਨਾ ਹੋ, ਤੂੰ ਬੇਵਕਤ ਕਾਹ ਨੂੰ ਮਰੇਂ?
ਵਾਈਜ਼ 7 : 18 (PAV)
ਚੰਗਾ ਹੈ ਜੋ ਤੂੰ ਇਹ ਨੂੰ ਫੜ ਕੇ ਰੱਖੇਂ, ਅਤੇ ਤੂੰ ਇਸ ਤੋਂ ਵੀ ਹੱਥ ਨਾ ਖਿੱਚੇਂ, ਉਹ ਜੋ ਪਰਮੇਸ਼ੁਰ ਤੋਂ ਡਰਦਾ ਹੈ ਓਹਨਾਂ ਸਭਨਾਂ ਵਿੱਚੋਂ ਬਚ ਨਿੱਕਲੇਗਾ।
ਵਾਈਜ਼ 7 : 19 (PAV)
ਬੁੱਧ ਬੁੱਧਵਾਨ ਨੂੰ ਦਸਾਂ ਹਾਕਮਾਂ ਨਾਲੋਂ ਜੋ ਸ਼ਹਿਰ ਵਿੱਚ ਹੋਣ ਵਧੀਕ ਤਕੜਿਆਂ ਕਰਦੀ ਹੈ।
ਵਾਈਜ਼ 7 : 20 (PAV)
ਧਰਤੀ ਉੱਤੇ ਅਜਿਹਾ ਸਚਿਆਰ ਆਦਮੀ ਤਾਂ ਕੋਈ ਨਹੀਂ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ।
ਵਾਈਜ਼ 7 : 21 (PAV)
ਸਾਰੀਆਂ ਗੱਲਾਂ ਤੇ ਜੋ ਆਖੀਆਂ ਜਾਣ ਚਿੱਤ ਨਾ ਲਾ, ਮਤੇ ਤੂੰ ਆਪਣੇ ਟਹਿਲੀਏ ਨੂੰ ਤੈਨੂੰ ਫਿਟਕਾਰਦਿਆਂ ਸੁਣੇਂ!
ਵਾਈਜ਼ 7 : 22 (PAV)
ਕਿਉਂ ਜੋ ਤੂੰ ਆਪਣੇ ਮਨ ਵਿੱਚ ਜਾਣਦਾ ਹੈ, ਜੋ ਮੈਂ ਕਈ ਵਾਰੀ ਇਸੇ ਤਰ੍ਹਾਂ ਹੋਰਨਾਂ ਨੂੰ ਫਿਟਕਾਰਿਆਂ ਹੈਂ!।।
ਵਾਈਜ਼ 7 : 23 (PAV)
ਮੈਂ ਬੁੱਧ ਨਾਲ ਇਹ ਸੱਭੋ ਕੁਝ ਪਰਖਿਆ ਹੈ। ਮੈਂ ਆਖਿਆ ਭਈ ਮੈਂ ਬੁੱਧਵਾਨ ਹੋਵਾਂਗਾ ਪਰ ਇਹ ਗੱਲ ਮੈਥੋਂ ਵੱਡੀ ਦੂਰ ਸੀ
ਵਾਈਜ਼ 7 : 24 (PAV)
ਜੋ ਕੁਝ ਹੈ ਉਹ ਦੂਰ ਹੈ ਅਤੇ ਡਾਢਾ ਡੂੰਘਾ ਹੈ। ਉਹ ਨੂੰ ਕੌਣ ਲੱਭ ਸੱਕਦਾ ਹੈ?
ਵਾਈਜ਼ 7 : 25 (PAV)
ਮੈਂ ਆਪਣੇ ਮਨ ਨੂੰ ਲਾਇਆ ਭਈ ਜਾਣਾਂ ਅਤੇ ਲੱਭ ਲਵਾਂ ਅਤੇ ਬੁੱਧ ਅਰ ਮੂਲ ਨੂੰ ਭਾਲਾਂ ਅਤੇ ਮੂਰਖਤਾਈ ਦੀ ਬੁਰਿਆਈ ਨੂੰ ਅਤੇ ਮੂਰਖਤਾਈ ਨੂੰ ਜੋ ਸੁਦਾ ਹੈ ਸਮਝਾਂ
ਵਾਈਜ਼ 7 : 26 (PAV)
ਮੈਂ ਉਸ ਤੀਵੀਂ ਨੂੰ ਮੌਤ ਨਾਲੋਂ ਕੌੜੀ ਜਾਣਦਾ ਹਾਂ ਜਿਹ ਦੇ ਦਿਲ ਫਾਹੀਆਂ ਅਤੇ ਜਾਲ ਹੈ ਜਿਹਦੇ ਹੱਥ ਬੇੜੀਆਂ ਹਨ। ਜਿਹੜਾ ਪਰਮੇਸ਼ੁਰ ਨੂੰ ਪਰਸੰਨ ਕਰਦਾ ਹੈ ਸੋ ਉਹ ਦੇ ਕੋਲੋਂ ਛੁੱਟੇਗਾ ਪਰ ਪਾਪੀ ਉਸ ਤੋਂ ਫੜਿਆ ਜਾਵੇਗਾ
ਵਾਈਜ਼ 7 : 27 (PAV)
ਉਪਦੇਸ਼ਕ ਆਖਦਾ ਹੈ, ਵੇਖੋ, ਮੈਂ ਹਿਸਾਬ ਦੇ ਲਈ ਇੱਕ ਇੱਕ ਨੂੰ ਦੂਜੇ ਦੇ ਨਾਲ ਮਿਲਾ ਕੇ ਇਹੋ ਕੱਢਿਆ ਹੈ
ਵਾਈਜ਼ 7 : 28 (PAV)
ਜਿਸ ਨੂੰ ਹੁਣ ਤੋੜੀ ਮੇਰਾ ਜੀ ਭਾਲਦਾ ਰਹਿੰਦਾ ਹੈ ਪਰ ਮੈਨੂੰ ਨਹੀਂ ਲੱਭਾ: ਹਜ਼ਾਰਾਂ ਵਿੱਚੋਂ ਮੈਂ ਇੱਕ ਆਦਮੀ ਨੂੰ ਲੱਭਾ ਹੈ ਪਰ ਇੱਕ ਵੀ ਤੀਵੀਂ ਮੈਨੂੰ ਏਹਨਾਂ ਸਾਰਿਆਂ ਵਿੱਚੋਂ ਨਹੀਂ ਲੱਭੀ
ਵਾਈਜ਼ 7 : 29 (PAV)
ਵੇਖੋ, ਮੈਂ ਨਿਰਾ ਇਹੋ ਹੀ ਲੱਭਾ ਹੈ ਭਈ ਪਰਮੇਸ਼ੁਰ ਨੇ ਆਦਮੀ ਨੂੰ ਸਿੱਧਾ ਬਣਾਇਆ ਪਰ ਓਹਨਾਂ ਨੇ ਬਾਹਲੀਆਂ ਜੁਗਤਾਂ ਭਾਲੀਆਂ ਹਨ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29