ਆ ਸਤਰ 10 : 1 (PAV)
ਅਹਸ਼ਵੇਰੋਸ਼ ਪਾਤਸ਼ਾਹ ਨੇ ਧਰਤੀ ਉੱਤੇ ਅਤੇ ਸਮੁੰਦਰ ਦੇ ਟਾਪੂਆਂ ਉੱਤੇ ਮਸੂਲ ਲਾ ਦਿੱਤਾ
ਆ ਸਤਰ 10 : 2 (PAV)
ਅਤੇ ਉਸ ਦੇ ਬਲ ਅਰ ਸ਼ਕਤੀ ਦੇ ਸਾਰੇ ਕੰਮ ਅਰ ਮਾਰਦਕਈ ਦੇ ਵੱਡੇ ਹੋ ਜਾਣ ਦਾ ਸਾਰਾ ਵਰਨਨ ਕਿ ਪਾਤਸ਼ਾਹ ਨੇ ਉਸ ਨੂੰ ਕਿਵੇਂ ਉੱਚੀ ਪਦਵੀ ਤੀਕ ਲੈ ਆਂਦਾ, ਕੀ ਓਹ ਮਾਦੀ ਅਰ ਫਾਰਸੀ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਨਹੀਂ ਲਿਖੇ ਗਏ
ਆ ਸਤਰ 10 : 3 (PAV)
ਕਿਉਂ ਜੋ ਮਾਰਦਕਈ ਯਹੂਦੀ ਅਹਸ਼ਵੇਰੋਸ਼ ਪਾਤਸ਼ਾਹ ਤੋਂ ਦੂਜੇ ਦਰਜੇ ਵਿੱਚ ਸੀ ਅਤੇ ਯਹੂਦੀਆਂ ਵਿੱਚ ਵੱਡਾ ਅਤੇ ਆਪਣੇ ਭਰਾਵਾਂ ਦੀ ਬਿਰਾਦਰੀ ਵਿੱਚ ਮੰਨਿਆ ਹੋਇਆ ਸੀ ਕਿਉਂ ਜੋ ਉਹ ਆਪਣੇ ਲੋਕਾਂ ਦਾ ਭਲਾ ਚਾਹੁੰਣ ਵਾਲਾ ਤੇ ਆਪਣੀ ਸਾਰੀ ਨਸਲ ਨਾਲ ਸ਼ਾਂਤੀ ਦੇ ਬਚਨ ਬੋਲਣ ਵਾਲਾ ਸੀ।।

1 2 3