ਖ਼ਰੋਜ 26 : 1 (PAV)
ਤੂੰ ਡੇਹਰੇ ਲਈ ਦਸ ਪੜਦੇ ਉਣੇ ਹੋਏ ਕਤਾਨ ਦੇ ਬਣਾਈਂ ਨੀਲੇ ਬੈਂਗਣੀ ਅਤੇ ਕਿਰਮਚੀ ਰੰਗ ਦੇ ਬਣਾਈਂ, ਕਰੂਬੀਆਂ ਨਾਲ ਤੂੰ ਕਾਰੀਗਰ ਦਾ ਕੰਮ ਬਣਾਈਂ
ਖ਼ਰੋਜ 26 : 2 (PAV)
ਹਰ ਇੱਕ ਪੜਦੇ ਦੀ ਲੰਬਾਈ ਅਠਾਈ ਹੱਥ ਅਤੇ ਹਰ ਪੜਦੇ ਦੀ ਚੁੜਾਈ ਚਾਰ ਹੱਥ ਇੱਕੋ ਹੀ ਨਾਪ ਸਾਰਿਆਂ ਪੜਦਿਆਂ ਦਾ ਹੋਵੇ
ਖ਼ਰੋਜ 26 : 3 (PAV)
ਪੰਜ ਪੜਦੇ ਇੱਕ ਦੂਜੇ ਨਾਲ ਜੂੜੇ ਹੋਏ ਹੋਣ ਅਤੇ ਦੂਜੇ ਪੰਜ ਪੜਦੇ ਵੀ ਇੱਕ ਦੂਜੇ ਨਾਲ ਜੁੜੇ ਹੋਏ ਹੋਣ
ਖ਼ਰੋਜ 26 : 4 (PAV)
ਅਤੇ ਤੂੰ ਨੀਲੇ ਰੰਗ ਦੇ ਬੀੜੇ ਹਰ ਇੱਕ ਪੜਦੇ ਦੀ ਸੰਜਾਫ਼ ਵਿੱਚ ਜੋੜ ਦੇ ਸਿਰੇ ਵੱਲ ਬਣਾਈਂ ਅਰ ਐਉਂ ਤੂੰ ਪੜਦੇ ਦੀ ਸੰਜਾਫ਼ ਦੇ ਦੂਜੇ ਬਾਹਰਲੇ ਜੋੜ ਦੇ ਸਿਰੇ ਉੱਤੇ ਬਣਾਈਂ
ਖ਼ਰੋਜ 26 : 5 (PAV)
ਪੰਜਾਹ ਬੀੜੇ ਤੂੰ ਪਹਿਲੇ ਪੜਦੇ ਵਿੱਚ ਅਤੇ ਪੰਜਾਹ ਬੀੜੇ ਤੂੰ ਉਸ ਸਿਰੇ ਵੱਲ ਜਿਹੜਾ ਦੂਜੇ ਜੋੜ ਵਿੱਚ ਹੈ ਬਣਾਈਂ। ਓਹ ਬੀੜੇ ਇੱਕ ਦੂਜੇ ਦੇ ਆਹਮੋ ਸਾਹਮਣੇ ਹੋਣ
ਖ਼ਰੋਜ 26 : 6 (PAV)
ਅਤੇ ਤੂੰ ਪੰਜਾਹ ਕੁੰਡੀਆਂ ਸੋਨੇ ਦੀਆਂ ਬਣਾਈਂ ਅਰ ਪੜਦਿਆਂ ਨੂੰ ਇੱਕ ਦੂਜੇ ਨਾਲ ਕੁੰਡੀਆਂ ਨਾਲ ਜੋੜੀਂ ਤਾਂ ਜੋ ਐਉਂ ਡੇਹਰਾ ਇੱਕੋ ਹੀ ਹੋਵੇ।।
ਖ਼ਰੋਜ 26 : 7 (PAV)
ਤੂੰ ਪਸ਼ਮ ਦੇ ਪੜਦੇ ਡੇਹਰੇ ਦੇ ਤੰਬੂ ਲਈ ਬਣਾਈਂ ਅਰ ਤੂੰ ਓਹ ਗਿਆਰਾਂ ਪੜਦੇ ਬਣਾਈਂ
ਖ਼ਰੋਜ 26 : 8 (PAV)
ਹਰ ਇੱਕ ਪੜਦੇ ਦੀ ਲੰਬਾਈ ਤੀਹ ਹੱਥ ਅਰ ਹਰ ਪੜਦੇ ਦੀ ਚੁੜਾਈ ਚਾਰ ਹੱਥ ਅਰ ਏਹ ਗਿਆਰਾਂ ਪੜਦੇ ਇੱਕ ਨਾਪ ਦੇ ਹੋਣ
ਖ਼ਰੋਜ 26 : 9 (PAV)
ਤੂੰ ਪੰਜ ਪੜਦੇ ਵੱਖਰੇ ਜੋੜੀਂ ਅਰ ਛੇ ਪੜਦੇ ਵੱਖਰੇ ਅਰ ਤੰਬੂ ਦੇ ਅਗਲੇ ਪਾਸੇ ਤੂੰ ਛੇਵਾਂ ਪੜਦਾ ਲਪੇਟੀਂ
ਖ਼ਰੋਜ 26 : 10 (PAV)
ਤੂੰ ਪੰਜਾਹ ਬੀੜੇ ਉਸ ਪੜਦੇ ਦੀ ਸੰਜਾਫ਼ ਵਿੱਚ ਜਿਹੜੀ ਜੋੜ ਦੇ ਸਿਰੇ ਉੱਤੇ ਹੈ ਅਤੇ ਪੰਜਾਹ ਬੀੜੇ ਦੂਜੇ ਜੋੜ ਦੇ ਪੜਦੇ ਦੀ ਸੰਜਾਫ਼ ਵਿੱਚ ਬਣਾਈਂ
ਖ਼ਰੋਜ 26 : 11 (PAV)
ਅਤੇ ਤੂੰ ਪੰਜਾਹ ਕੁੰਡੀਆਂ ਪਿੱਤਲ ਦੀਆਂ ਬਣਾਈਂ ਅਰ ਕੁੰਡੀਆਂ ਬੀੜਿਆਂ ਵਿੱਚ ਪਾ ਦੇਵੀਂ ਅਰ ਤੂੰ ਤੰਬੂ ਨੂੰ ਅਜਿਹਾ ਜੋੜੀਂ ਕਿ ਉਹ ਇੱਕ ਹੋ ਜਾਵੇ
ਖ਼ਰੋਜ 26 : 12 (PAV)
ਅਰ ਤੰਬੂ ਦਾ ਪੜਦਾ ਜਿਹੜਾ ਬਾਕੀ ਰਹੇ ਅਰਥਾਤ ਉਹ ਅੱਧਾ ਪੜਦਾ ਜਿਹੜਾ ਬਾਕੀ ਹੈ ਉਹ ਡੇਹਰੇ ਦੇ ਪਿੱਛਲੇ ਪਾਸੇ ਵੱਲ ਲਮਕਦਾ ਰਹੇ
ਖ਼ਰੋਜ 26 : 13 (PAV)
ਅਰ ਉਹ ਤੰਬੂ ਦੇ ਪੜਦੇ ਦੀ ਲੰਬਾਈ ਦਾ ਵਾਧਾ ਏਸ ਪਾਸੇ ਦਾ ਇੱਕ ਹੱਥ ਅਤੇ ਉਸ ਪਾਸੇ ਦਾ ਇੱਕ ਹੱਥ ਡੇਹਰੇ ਦੇ ਦੋਹਾਂ ਪਾਸਿਆਂ ਉੱਤੇ ਢੱਕਣ ਲਈ ਲਮਕਾਊ ਰਹਿਣਗੇ
ਖ਼ਰੋਜ 26 : 14 (PAV)
ਅਤੇ ਤੂੰ ਤੰਬੂ ਲਈ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਦਾ ਢੱਕਣ ਅਤੇ ਉੱਪਰਲੇ ਲਈ ਬੱਕਰਿਆਂ ਦੀਆਂ ਖੱਲਾਂ ਦਾ ਢੱਕਣ ਬਣਾਈਂ।।
ਖ਼ਰੋਜ 26 : 15 (PAV)
ਤੂੰ ਸ਼ਿੱਟੀਮ ਦੀ ਲੱਕੜੀ ਦੀਆਂ ਖੜਵੀਆਂ ਫੱਟੀਆਂ ਡੇਹਰੇ ਲਈ ਬਣਾਈਂ
ਖ਼ਰੋਜ 26 : 16 (PAV)
ਫੱਟੀ ਦੀ ਲੰਬਾਈ ਦਸ ਹੱਥ ਅਰ ਹਰ ਫੱਟੀ ਦੀ ਚੁੜਾਈ ਡੂਢ ਹੱਥ ਹੋਵੇ
ਖ਼ਰੋਜ 26 : 17 (PAV)
ਅਰ ਹਰ ਫੱਟੀ ਵਿੱਚ ਦੋ ਚੂਲਾਂ ਇੱਕ ਦੂਜੀ ਨੂੰ ਜੋੜਨ ਲਈ ਹੋਣ ਐਉਂ ਤੂੰ ਡੇਹਰੇ ਦੀਆਂ ਸਾਰੀਆਂ ਫੱਟੀਆਂ ਬਣਾਈਂ
ਖ਼ਰੋਜ 26 : 18 (PAV)
ਸੋ ਤੂੰ ਡੇਹਰੇ ਦੀਆਂ ਫੱਟੀਆਂ ਬਣਾਈਂ ਵੀਹ ਫੱਟੀਆਂ ਦੱਖਣ ਦੇ ਪਾਸੇ ਵੱਲ ਦੇ ਲਈ
ਖ਼ਰੋਜ 26 : 19 (PAV)
ਅਤੇ ਤੂੰ ਚਾਂਦੀ ਦੀਆਂ ਚਾਲੀ ਚੀਥੀਆਂ ਉਨ੍ਹਾਂ ਦੀਆਂ ਵੀਹਾਂ ਫੱਟੀਆਂ ਦੇ ਹੇਠ ਬਣਾਈਂ ਅਰਥਾਤ ਇੱਕ ਫੱਟੀ ਹੇਠ ਦੋ ਚੀਥੀਆਂ ਉਹ ਦੀਆਂ ਦੋਹਾਂ ਚੂਲਾਂ ਲਈ ਬਣਾਈਂ ਅਤੇ ਦੂਜੀ ਫੱਟੀ ਹੇਠ ਦੋ ਚੀਥੀਆਂ ਉਹ ਦੀਆਂ ਦੋਹਾਂ ਚੂਲਾਂ ਲਈ
ਖ਼ਰੋਜ 26 : 20 (PAV)
ਅਰ ਡੇਹਰੇ ਦੇ ਦੂਜੇ ਪਾਸੇ ਲਈ ਉੱਤਰ ਵੱਲ ਵੀਹ ਫੱਟੀਆਂ
ਖ਼ਰੋਜ 26 : 21 (PAV)
ਅਤੇ ਉਨ੍ਹਾਂ ਦੀਆਂ ਚਾਂਦੀ ਦੀਆਂ ਚਾਲੀ ਚੀਥੀਆਂ ਅਰਥਾਤ ਇੱਕ ਫੱਟੀ ਹੇਠ ਦੋ ਚੀਥੀਆਂ ਅਤੇ ਦੂਜੀ ਫੱਟੀ ਹੇਠ ਦੋ ਛਿਥੀਆਂ
ਖ਼ਰੋਜ 26 : 22 (PAV)
ਅਰ ਡੇਹਰੇ ਦੇ ਪਿਛਵਾੜੇ ਦੇ ਲਹਿੰਦੇ ਪਾਸੇ ਵੱਲ ਤੂੰ ਛੇ ਫੱਟੀਆਂ ਬਣਾਈਂ
ਖ਼ਰੋਜ 26 : 23 (PAV)
ਤੂੰ ਦੋ ਫੱਟੀਆਂ ਡੇਹਰੇ ਦੇ ਪਿਛਵਾੜੇ ਦੇ ਖੂੰਜਿਆਂ ਲਈ ਬਣਾਈਂ
ਖ਼ਰੋਜ 26 : 24 (PAV)
ਤਾਂ ਜੋ ਓਹ ਹੇਠਾਂ ਦੋਹਰੀਆਂ ਹੋਣ ਅਤੇ ਓਹ ਏਸ ਪਰਕਾਰ ਆਪਣਿਆਂ ਸਿਰਿਆਂ ਤੀਕ ਇੱਕ ਕੜੇ ਨਾਲ ਸਾਬਿਤ ਰਹਿਣ। ਐਉਂ ਉਨ੍ਹਾਂ ਦੋਹਾਂ ਲਈ ਹੋਵੇ ਅਤੇ ਦੋਹਾਂ ਖੂੰਜਿਆਂ ਲਈ ਓਹ ਹੋਣ
ਖ਼ਰੋਜ 26 : 25 (PAV)
ਅਰ ਓਹ ਅੱਠ ਫੱਟੀਆਂ ਹੋਣ ਅਤੇ ਉਨ੍ਹਾਂ ਦੀਆਂ ਚਾਂਦੀ ਦੀਆਂ ਸੋਲਾਂ ਚੀਥੀਆਂ ਹੋਣ ਅਰਥਾਤ ਇੱਕ ਫੱਟੀ ਹੇਠ ਦੋ ਚੀਥੀਆਂ ਅਤੇ ਦੂਜੀ ਫੱਟੀ ਹੇਠ ਵੀ ਦੋ ਚੀਥੀਆਂ
ਖ਼ਰੋਜ 26 : 26 (PAV)
ਅਤੇ ਤੂੰ ਸ਼ਿੱਟੀਮ ਦੀ ਲੱਕੜੀ ਦੇ ਹੋੜੇ ਬਣਾਈਂ। ਡੇਹਰੇ ਦੇ ਇੱਕ ਪਾਸੇ ਦੀਆਂ ਫੱਟੀਆਂ ਲਈ ਪੰਜ ਹੋੜੇ।
ਖ਼ਰੋਜ 26 : 27 (PAV)
ਅਤੇ ਡੇਹਰੇ ਦੇ ਦੂਜੇ ਪਾਸੇ ਦੀਆਂ ਫੱਟੀਆਂ ਲਈ ਪੰਜ ਹੋੜੇ ਅਤੇ ਡੇਹਰੇ ਦੇ ਪਿਛਵਾੜੇ ਦੇ ਲਹਿੰਦੇ ਪਾਸੇ ਦੀਆਂ ਫੱਟੀਆਂ ਲਈ ਪੰਜ ਹੋੜੇ
ਖ਼ਰੋਜ 26 : 28 (PAV)
ਅਰ ਵਿਚਲਾ ਹੋੜਾ ਫੱਟੀਆਂ ਦੇ ਵਿਚਕਾਰੋਂ ਦੀ ਦੁਸਾਰ ਪਾਰ ਜਾਵੇਗਾ
ਖ਼ਰੋਜ 26 : 29 (PAV)
ਅਰ ਤੂੰ ਫੱਟੀਆਂ ਨੂੰ ਸੋਨੇ ਨਾਲ ਮੜ੍ਹੀਂ ਅਰ ਹੋੜਿਆਂ ਦੇ ਥਾਵਾਂ ਲਈ ਸੋਨੇ ਦੇ ਕੜੇ ਬਣਾਈਂ ਅਤੇ ਹੋੜਿਆਂ ਨੂੰ ਸੋਨੇ ਨਾਲ ਮੜ੍ਹੀਂ
ਖ਼ਰੋਜ 26 : 30 (PAV)
ਤੂੰ ਡੇਹਰੇ ਨੂੰ ਉਸ ਨਮੂਨੇ ਉੱਤੇ ਖੜਾ ਕਰੀਂ ਜਿਹੜਾ ਤੈਨੂੰ ਪਹਾੜ ਉੱਤੇ ਵਿਖਾਇਆ ਸੀ।।
ਖ਼ਰੋਜ 26 : 31 (PAV)
ਤੂੰ ਨੀਲੇ ਬੈਂਗਣੀ ਅਰ ਕਿਰਮਚੀ ਅਤੇ ਮਹੀਨ ਉਣੇ ਹੋਏ ਕਤਾਨ ਦਾ ਇੱਕ ਪੜਦਾ ਬਣਾਈਂ। ਉਹ ਕਾਰੀਗਰ ਦਾ ਕੰਮ ਹੋਵੇ ਅਤੇ ਕਰੂਬੀਆਂ ਨਾਲ ਬਣਾਇਆ ਜਾਵੇ
ਖ਼ਰੋਜ 26 : 32 (PAV)
ਤੂੰ ਉਸ ਨੂੰ ਸ਼ਿੱਟੀਮ ਦੀ ਲੱਕੜੀ ਦੀਆਂ ਸੋਨੇ ਨਾਲ ਮੜ੍ਹੀਆਂ ਹੋਈਆਂ ਚੌਂਹ ਥੰਮ੍ਹੀਆਂ ਉੱਤੇ ਲਮਕਾਵੀਂ ਅਰ ਉਨ੍ਹਾਂ ਦੇ ਕੁੰਡੇ ਸੋਨੇ ਦੇ ਹੋਣ ਅਰ ਓਹ ਚਾਂਦੀ ਦੀਆਂ ਚੌਂਹ ਚੀਥੀਆਂ ਉੱਤੇ ਹੋਣ
ਖ਼ਰੋਜ 26 : 33 (PAV)
ਤੂੰ ਪੜਦੇ ਨੂੰ ਕੁੰਡੀਆਂ ਦੇ ਹੇਠ ਲੰਮਕਾਵੀਂ ਅਰ ਤੂੰ ਓੱਥੇ ਉਸ ਪੜਦੇ ਦੇ ਅੰਦਰ ਸਾਖੀ ਦੇ ਸੰਦੂਕ ਨੂੰ ਲਿਆਵੀਂ ਅਤੇ ਏਹ ਪੜਦਾ ਤੁਹਾਡੇ ਲਈ ਪਵਿੱਤ੍ਰ ਅਸਥਾਨ ਨੂੰ ਅੱਤ ਪਵਿੱਤ੍ਰ ਅਸਥਾਨ ਤੋਂ ਵੱਖਰਾ ਕਰੇਗਾ
ਖ਼ਰੋਜ 26 : 34 (PAV)
ਤੂੰ ਪਰਾਸਚਿਤ ਦਾ ਸਰਪੋਸ਼ ਸਾਖੀ ਦੇ ਸੰਦੂਕ ਉੱਤੇ ਅੱਤ ਪਵਿੱਤ੍ਰ ਅਸਥਾਨ ਵਿੱਚ ਰੱਖੀਂ
ਖ਼ਰੋਜ 26 : 35 (PAV)
ਤੂੰ ਮੇਜ਼ ਪੜਦੇ ਦੇ ਬਾਹਰ ਅਤੇ ਮੇਜ਼ ਦੇ ਸਾਹਮਣੇ ਸ਼ਮਾਦਾਨ ਡੇਹਰੇ ਦੇ ਦੱਖਣ ਦੇ ਪਾਸੇ ਵੱਲ ਰੱਖੀਂ ਅਰ ਮੇਜ਼ ਉੱਤਰ ਦੇ ਪਾਸੇ ਵੱਲ ।।
ਖ਼ਰੋਜ 26 : 36 (PAV)
ਤੂੰ ਤੰਬੂ ਦੇ ਦਰਵੱਜੇ ਲਈ ਇੱਕ ਓਟ ਨੀਲੇ ਬੈਂਗਣੀ ਅਰ ਕਿਰਮਚੀ ਰੰਗ ਦੇ ਮਹੀਨੇ ਉਣੇ ਹੋਏ ਕਤਾਨ ਦੀ ਬਣਾਈਂ। ਏਹ ਕਸੀਦੇਕਾਰ ਦਾ ਕੰਮ ਹੋਵੇ
ਖ਼ਰੋਜ 26 : 37 (PAV)
ਤੂੰ ਓਟ ਲਈ ਪੰਜ ਥੰਮ੍ਹੀਆਂ ਸ਼ਿੱਟੀਮ ਦੀਆਂ ਬਣਾਈਂ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹੀਂ ਅਰ ਉਨ੍ਹਾਂ ਦੇ ਕੁੰਡੇ ਸੋਨੇ ਦੇ ਹੋਣ ਅਰ ਤੂੰ ਉਨ੍ਹਾਂ ਲਈ ਪੰਜ ਚੀਥੀਆਂ ਪਿੱਤਲ ਦੀਆਂ ਢਾਲੀਂ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37

BG:

Opacity:

Color:


Size:


Font: