ਹਿਜ਼ ਕੀ ਐਲ 41 : 1 (PAV)
ਉਹ ਮੈਨੂੰ ਹੈਕਲ ਵਿੱਚ ਲਿਆਇਆ ਅਤੇ ਥੰਮਾਂ ਨੂੰ ਮਿਣਿਆ, ਛੇ ਹੱਥ ਦੀ ਚੁੜਾਈ ਇੱਕ ਪਾਸੇ ਅਤੇ ਛੇ ਹੱਥ ਦੀ ਦੂਜੇ ਪਾਸੇ, ਇਹੀ ਡੇਹਰੇ ਦੀ ਚੁੜਾਈ ਸੀ
ਹਿਜ਼ ਕੀ ਐਲ 41 : 2 (PAV)
ਅਤੇ ਦਰਵੱਜੇ ਦੀ ਚੁੜਾਈ ਦਸ ਹੱਥ ਅਤੇ ਉਹ ਦਾ ਇੱਕ ਪਾਸਾ ਪੰਜ ਹੱਥ ਦਾ ਸੀ ਅਤੇ ਦੂਜਾ ਵੀ ਪੰਜ ਹੱਥ ਦਾ ਸੀ ਅਤੇ ਉਸ ਨੇ ਉਹ ਦੀ ਲੰਮਾਈ ਚਾਲੀ ਹੱਥ ਅਤੇ ਚੁੜਾਈ ਵੀਹ ਹੱਥ ਮਿਣੀ
ਹਿਜ਼ ਕੀ ਐਲ 41 : 3 (PAV)
ਤਦ ਉਹ ਅੰਦਰ ਗਿਆ ਅਤੇ ਦਰਵੱਜੇ ਦੇ ਹਰੇਕ ਥੰਮ ਨੂੰ, ਦੋ ਹੱਥ, ਮਿਣਿਆ ਅਤੇ ਦਰਵੱਜੇ ਨੂੰ, ਛੇ ਹੱਥ ਅਤੇ ਦਰਵੱਜੇ ਦੀ ਚੁੜਾਈ ਸੱਤ ਹੱਥ ਸੀ
ਹਿਜ਼ ਕੀ ਐਲ 41 : 4 (PAV)
ਅਤੇ ਉਸ ਨੇ ਹੈਕਲ ਦੇ ਸਾਹਮਣੇ ਦੀ ਲੰਮਾਈ ਨੂੰ ਵੀਹ ਹੱਥ ਅਤੇ ਚੁੜਾਈ ਨੂੰ ਵੀਹ ਹੱਥ ਮਿਣਿਆ ਅਤੇ ਮੈਨੂੰ ਆਖਿਆ ਕਿ ਇਹੀ ਅੱਤ ਪਵਿੱਤ੍ਰ ਅਸਥਾਨ ਹੈ।।
ਹਿਜ਼ ਕੀ ਐਲ 41 : 5 (PAV)
ਉਹ ਨੇ ਭਵਨ ਦੀ ਕੰਧ ਛੇ ਹੱਥ ਮਿਣੀ ਅਤੇ ਪਾਸੇ ਦੀ ਹਰੇਕ ਕੋਠੜੀ ਦੀ ਚੁੜਾਈ ਭਵਨ ਦੇ ਚੁਫੇਰੇ ਚਾਰ ਹੱਥ ਸੀ
ਹਿਜ਼ ਕੀ ਐਲ 41 : 6 (PAV)
ਅਤੇ ਪਾਸੇ ਦੀਆਂ ਕੋਠੜੀਆਂ ਤਿੰਨ ਛੱਤੀਆਂ ਸਨ, ਕੋਠੜੀ ਦੇ ਉੱਤੇ ਕੋਠੜੀ, ਪਾਲਾਂ ਵਿੱਚ ਤੀਹ ਅਤੇ ਉਹ ਉਸ ਕੰਧ ਵਿੱਚ ਜੋ ਭਵਨ ਦੇ ਚੁਫੇਰੇ ਦੀਆਂ ਕੋਠੜੀਆਂ ਦੇ ਲਈ ਸੀ ਅੰਦਰ ਬਣਾਈਆਂ ਗਈਆਂ ਸਨ ਤਾਂ ਜੋ ਪੱਕੀਆਂ ਹੋਣ, ਪਰ ਉਹ ਭਵਨ ਦੀ ਕੰਧ ਨਾਲ ਮਿਲੀਆਂ ਹੋਈਆਂ ਨਾ ਸਨ
ਹਿਜ਼ ਕੀ ਐਲ 41 : 7 (PAV)
ਅਤੇ ਉਹ ਪਾਸੇ ਵੱਲ ਦੀਆਂ ਕੋਠੜੀਆਂ ਉੱਤੇ ਤੀਕਰ ਚਾਰੇ ਪਾਸੇ ਬਹੁਤੀਆਂ ਖੁਲ੍ਹੀਆਂ ਹੁੰਦੀਆਂ ਜਾਂਦੀਆਂ ਸਨ ਕਿਉਂ ਜੋ ਭਵਨ ਚੁਫੇਰਿਓਂ ਉੱਚਾ ਹੁੰਦਾ ਚੱਲਾ ਜਾਂਦਾ ਸੀ, ਭਵਨ ਦੀ ਚੁੜਾਈ ਉੱਤੇ ਤੀਕਰ ਇੱਕੋ ਜਿੰਨੀ ਸੀ ਅਤੇ ਉੱਪਰ ਦੀਆਂ ਕੋਠੜੀਆਂ ਦਾ ਰਾਹ ਵਿਚਕਾਰਲੀਆਂ ਕੋਠੜੀਆਂ ਦੇ ਵਿੱਚੋਂ ਦੀ ਸੀ
ਹਿਜ਼ ਕੀ ਐਲ 41 : 8 (PAV)
ਅਤੇ ਮੈਂ ਭਵਨ ਦੇ ਚੁਫੇਰੇ ਉੱਚਾ ਥੜਾ ਵੇਖਿਆ। ਪਾਸੇ ਦੀਆਂ ਕੋਠੜੀਆਂ ਦੀ ਨੀਂਹ ਛੇ ਵੱਡੇ ਹੱਥ ਦੇ ਪੂਰੇ ਕਾਨੇ ਜਿੰਨੀ ਸੀ
ਹਿਜ਼ ਕੀ ਐਲ 41 : 9 (PAV)
ਅਤੇ ਪਾਸੇ ਦੀਆਂ ਕੋਠੜੀਆਂ ਦੀ ਬਾਹਰਲੀ ਕੰਧ ਦੀ ਚੁੜਾਈ ਪੰਜ ਹੱਥ ਸੀ ਅਤੇ ਜਿਹੜੀ ਥਾਂ ਬਾਕੀ ਰਹੀ ਉਹ ਭਵਨ ਦੇ ਪਾਸੇ ਵੱਲ ਦੀਆਂ ਕੋਠੜੀਆਂ ਵਿਚਕਾਰ ਸੀ
ਹਿਜ਼ ਕੀ ਐਲ 41 : 10 (PAV)
ਅਤੇ ਕੋਠੜੀਆਂ ਦੇ ਵਿਚਕਾਰ ਭਵਨ ਦੇ ਚੁਫੇਰੇ ਵੀਹ ਹੱਥ ਦੀ ਵਿੱਥ ਸੀ
ਹਿਜ਼ ਕੀ ਐਲ 41 : 11 (PAV)
ਅਤੇ ਪਾਸੇ ਦੀਆਂ ਕੋਠੜੀਆਂ ਦੇ ਦਰਵੱਜੇ ਉਸ ਖਾਲੀ ਥਾਂ ਵੱਲ ਸਨ। ਇੱਕ ਦਰਵੱਜਾ ਉੱਤਰ ਵੱਲ ਦੇ ਰਾਹ ਵੱਲ ਅਤੇ ਇੱਕ ਦੱਖਣ ਵੱਲ ਅਤੇ ਖਾਲੀ ਥਾਂ ਦੀ ਚੁੜਾਈ ਚਾਰੇ ਪਾਸੇ ਪੰਜ ਹੱਥ ਸੀ
ਹਿਜ਼ ਕੀ ਐਲ 41 : 12 (PAV)
ਅਤੇ ਉਹ ਮਕਾਨ ਜਿਹੜਾ ਵੱਖਰੀ ਥਾਂ ਦੇ ਸਾਹਮਣੇ ਪੱਛਮ ਵੱਲ ਸੀ, ਉਹ ਦੀ ਚੁੜਾਈ ਸੱਤਰ ਹੱਥ ਸੀ ਅਤੇ ਉਸ ਮਕਾਨ ਦੀ ਕੰਧ ਚਾਰੋਂ ਪਾਸੇ ਪੰਜ ਹੱਥ ਮੋਟੀ ਅਤੇ ਨੱਵੇ ਹੱਥ ਲੰਮੀ ਸੀ
ਹਿਜ਼ ਕੀ ਐਲ 41 : 13 (PAV)
ਸੋ ਉਹ ਦੇ ਭਵਨ ਨੂੰ ਸੌ ਹੱਥ ਲੰਮਾ ਮਿਣਿਆ ਅਤੇ ਵੱਖਰੀ ਥਾਂ ਅਤੇ ਮਕਾਨ ਉਸ ਦੀਆਂ ਕੰਧਾਂ ਸਣੇ ਸੌ ਹੱਥ ਲੰਮਾ ਸੀ
ਹਿਜ਼ ਕੀ ਐਲ 41 : 14 (PAV)
ਅਤੇ ਭਵਨ ਦੇ ਸਾਹਮਣੇ ਦੀ ਅਤੇ ਉਸ ਪੂਰਬ ਵੱਲ ਦੀ ਵੱਖਰੀ ਥਾਂ ਦੀ ਚੁੜਾਈ ਸੌ ਹੱਥ ਸੀ।।
ਹਿਜ਼ ਕੀ ਐਲ 41 : 15 (PAV)
ਅਤੇ ਵੱਖਰੀ ਥਾਂ ਦੇ ਸਾਹਮਣੇ ਦੇ ਮਕਾਨ ਦੀ ਲੰਮਾਈ ਨੂੰ ਜੋ ਉਹ ਦੇ ਪਿੱਛੇ ਸੀ ਅਤੇ ਉਸ ਵੱਲ ਦੇ ਬਰਾਂਡੇ ਏਸ ਪਾਸਿਓਂ ਅਤੇ ਉਸ ਪਾਸਿਓਂ ਅਤੇ ਅੰਦਰ ਵੱਲ ਹੈਕਲ ਨੂੰ ਅਤੇ ਵੇਹੜੇ ਦੀ ਡੇਉੜ੍ਹੀ ਨੂੰ ਉਸ ਨੇ ਸੌ ਹੱਥ ਮਿਣਿਆ
ਹਿਜ਼ ਕੀ ਐਲ 41 : 16 (PAV)
ਸਰਦਲਾਂ ਅਤੇ ਝਰੋਖਿਆਂ ਅਤੇ ਚੁਫੇਰੇ ਦੇ ਬਰਾਂਡਿਆਂ ਨੂੰ ਜਿਹੜੇ ਤਿੰਨ ਛੱਤੇ ਅਤੇ ਸਰਦਲਾਂ ਦੇ ਸਾਹਮਣੇ ਸਨ ਅਤੇ ਚੁਫੇਰਿਓਂ ਲੱਕੜੀ ਨਾਲ ਮੜ੍ਹੇ ਹੋਏ ਅਤੇ ਧਰਤੀ ਤੋਂ ਬਾਰੀਆਂ ਤੀਕਰ ਅਤੇ ਬਾਰੀਆਂ ਢੱਕੀਆਂ ਹੋਈਆਂ ਸਨ
ਹਿਜ਼ ਕੀ ਐਲ 41 : 17 (PAV)
ਦਰਵੱਜੇ ਦੇ ਉੱਪਰ ਤੀਕਰ ਅਤੇ ਅੰਦਰਲੇ ਭਵਨ ਤੀਕਰ ਅਤੇ ਉਹ ਦੇ ਬਾਹਰ ਵੀ ਚੁਫੇਰੇ ਦੀ ਸਾਰੀ ਕੰਧ ਤੀਕਰ ਅੰਦਰ ਬਾਹਰ ਸਭ ਠੀਕ ਹਿਸਾਬ ਨਾਲ ਬਣੇ ਹੋਏ ਸਨ
ਹਿਜ਼ ਕੀ ਐਲ 41 : 18 (PAV)
ਅਤੇ ਕਰੂਬੀਆਂ ਅਤੇ ਖਜੂਰਾਂ ਦੀਆਂ ਮੂਰਤਾਂ ਬਣੀਆਂ ਹੋਈਆਂ ਸਨ ਅਤੇ ਇੱਕ ਖਜੂਰ ਦੋ ਕਰੂਬੀਆਂ ਦੇ ਵਿਚਕਾਰ ਸੀ ਅਤੇ ਹਰੇਕ ਕਰੂਬੀ ਦੇ ਦੋ ਚਿਹਰੇ ਬਣੇ ਹੋਏ ਸਨ
ਹਿਜ਼ ਕੀ ਐਲ 41 : 19 (PAV)
ਸੋ ਇੱਕ ਪਾਸੇ ਖਜੂਰ ਵੱਲ ਦਾ ਚਿਹਰਾ ਮਨੁੱਖ ਵਰਗਾ ਸੀ ਅਤੇ ਦੂਜੇ ਪਾਸੇ ਜੁਆਨ ਬਬਰ ਸ਼ੇਰ ਵਰਗਾ ਚਿਹਰਾ ਵੀ ਖਜੂਰ ਵੱਲ ਸੀ, ਭਵਨ ਦੇ ਚੁਫੇਰੇ ਏਸੇ ਪਰਕਾਰ ਕੰਮ ਕੀਤਾ ਹੋਇਆ ਸੀ
ਹਿਜ਼ ਕੀ ਐਲ 41 : 20 (PAV)
ਧਰਤੀ ਤੋਂ ਦਰਵੱਜੇ ਦੇ ਉੱਪਰ ਤੀਕਰ ਅਤੇ ਹੈਕਲ ਦੀ ਕੰਧ ਤੇ ਕਰੂਬੀ ਅਤੇ ਖਜੂਰ ਦੇ ਰੁੱਖ ਬਣੇ ਹੋਏ ਸਨ
ਹਿਜ਼ ਕੀ ਐਲ 41 : 21 (PAV)
ਅਤੇ ਹੈਕਲ ਦੀ ਚੁਗਾਠ ਚਾਰ ਨੁਕਰੀ ਸੀ ਅਤੇ ਪਵਿੱਤ੍ਰ ਅਸਥਾਨ ਦੇ ਸਾਹਮਣੇ ਦੀ ਸ਼ਕਲ ਵੀ ਇਹੋ ਜੇਹੀ ਸੀ
ਹਿਜ਼ ਕੀ ਐਲ 41 : 22 (PAV)
ਜਗਵੇਦੀ ਲੱਕੜ ਦੀ ਸੀ, ਉਹ ਦੀ ਉਚਾਈ ਤਿੰਨ ਹੱਥ ਅਤੇ ਲੰਮਾਈ ਦੋ ਹੱਥ ਸੀ ਅਤੇ ਉਸ ਦੇ ਕੋਣੇ ਅਤੇ ਉਹ ਦੀ ਕੁਰਸੀ ਅਤੇ ਉਹ ਦੀਆਂ ਕੰਧਾਂ ਲੱਕੜ ਦੀਆਂ ਸਨ ਅਤੇ ਉਹ ਮੈਨੂੰ ਬੋਲਿਆ ਕਿ ਇਹ ਯਹੋਵਾਹ ਦੇ ਸਾਹਮਣੇ ਦੀ ਮੇਜ਼ ਹੈ
ਹਿਜ਼ ਕੀ ਐਲ 41 : 23 (PAV)
ਅਤੇ ਹੈਕਲ ਅਤੇ ਪਵਿੱਤ੍ਰ ਅਸਥਾਨ ਦੇ ਦੋ ਦਰਵੱਜੇ ਸਨ
ਹਿਜ਼ ਕੀ ਐਲ 41 : 24 (PAV)
ਅਤੇ ਦਰਵੱਜਿਆਂ ਦੇ ਦੋ ਦੋ ਤਾਕ ਸਨ ਜਿਹੜੇ ਮੁੜ ਸੱਕਦੇ ਸਨ, ਦੋ ਤਾਕ ਇੱਕ ਦਰਵੱਜੇ ਲਈ ਅਤੇ ਦੋ ਦੂਜੇ ਲਈ
ਹਿਜ਼ ਕੀ ਐਲ 41 : 25 (PAV)
ਅਤੇ ਉਨ੍ਹਾਂ ਤੇ ਅਰਥਾਤ ਹੈਕਲ ਦੇ ਦਰਵੱਜਿਆਂ ਤੇ ਕਰੂਬੀਆਂ ਅਤੇ ਖੂਜਰਾਂ ਦੀਆਂ ਮੂਰਤਾਂ ਬਣੀਆਂ ਹੋਈਆਂ ਸਨ, ਜਿਦਾਂ ਕਿ ਕੰਧਾਂ ਤੇ ਬਣੀਆਂ ਹੋਈਆਂ ਸਨ ਅਤੇ ਬਾਹਰ ਦੀ ਡੇਉੜ੍ਹੀ ਦੇ ਸਾਹਮਣੇ ਵੱਲ ਲੱਕੜੀ ਦੇ ਫੱਟੇ ਲਗੇ ਹੋਏ ਸਨ
ਹਿਜ਼ ਕੀ ਐਲ 41 : 26 (PAV)
ਅਤੇ ਡੇਉੜ੍ਹੀ ਦੇ ਅੰਦਰਲੇ ਅਤੇ ਬਾਹਰਲੇ ਪਾਸੇ ਵੱਖੀ ਵਿੱਚ ਝਰੋਖੇ ਤੇ ਖਜੂਰ ਦੇ ਰੁੱਖ ਬਣੇ ਸਨ ਅਤੇ ਭਵਨ ਦੀ ਵੱਖੀ ਦੀਆਂ ਕੋਠੜੀਆਂ ਅਤੇ ਫੱਟੇ ਲਗਾਉਣ ਦੀ ਇਹੋ ਸ਼ਕਲ ਸੀ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26

BG:

Opacity:

Color:


Size:


Font: