ਅਜ਼ਰਾ 4 : 1 (PAV)
ਜਦੋਂ ਯਹੂਦਾਹ ਤੇ ਬਿਨਯਾਮੀਨ ਦੇ ਵਿਰੋਧੀਆਂ ਨੇ ਸੁਣਿਆਂ ਭਈ ਜੋ ਬੰਧੂਏ ਸਨ ਓਹ ਯਹੋਵਾਹ ਇਸਾਰਏਲ ਦੇ ਪਰਮੇਸ਼ੁਰ ਦੇ ਲਈ ਹੈਕਲ ਬਣਾ ਰਹੇ ਹਨ
ਅਜ਼ਰਾ 4 : 2 (PAV)
ਤਾਂ ਜ਼ਰੂੱਬਾਬਲ ਤੇ ਪਿੱਤ੍ਰਾਂ ਦੇ ਘਰਾਣਿਆਂ ਦੇ ਮੁਖੀਆਂ ਦੇ ਕੋਲ ਆ ਕੇ ਆਖਣ ਲੱਗੇ ਭਈ ਸਾਨੂੰ ਵੀ ਬਣਾਉਣ ਦਿਓ ਕਿਉਂ ਜੋ ਤੁਹਾਡੇ ਵਾਂਙੁ ਅਸੀਂ ਵੀ ਤੁਹਾਡੇ ਪਰਮੇਸ਼ੁਰ ਦੀ ਖੋਜ ਵਿੱਚ ਹਾਂ ਅਤੇ ਅਸੀਂ ਅੱਸੂਰ ਦੇ ਰਾਜਾ ਏਸਰ-ਹੱਦਨ ਦੇ ਦਿਨਾਂ ਤੋਂ ਜੋ ਸਾਨੂੰ ਇੱਥੇ ਲਿਆਇਆ ਉਹ ਦੇ ਲਈ ਭੇਟ ਚੜ੍ਹਾਉਂਦੇ ਰਹੇ ਹਾਂ
ਅਜ਼ਰਾ 4 : 3 (PAV)
ਪਰੰਤੂ ਜ਼ਰੂੱਬਾਬਲ ਤੇ ਯੇਸ਼ੂਆ ਤੇ ਇਸਾਰਏਲ ਦੇ ਪਿੱਤ੍ਰਾਂ ਦੇ ਘਰਾਣਿਆਂ ਦੇ ਬਾਕੀ ਮੁਖੀਆਂ ਨੇ ਉਨ੍ਹਾਂ ਨੂੰ ਆਖਿਆ, ਇਹ ਤੁਹਾਡਾ ਕੰਮ ਨਹੀਂ ਭਈ ਸਾਡੇ ਨਾਲ ਸਾਡੇ ਪਰਮੇਸ਼ੁਰ ਦੇ ਲਈ ਭਵਨ ਬਣਾਓ ਸਗੋਂ ਅਸੀਂ ਆਪੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਲਈ ਉਹ ਨੂੰ ਬਣਾ ਲਵਾਂਗੇ ਜਿਵੇਂ ਫਾਰਸ ਦੇ ਪਾਤਸ਼ਾਹ ਕੋਰਸ਼ ਨੇ ਸਾਨੂੰ ਆਗਿਆ ਦਿੱਤੀ ਹੈ
ਅਜ਼ਰਾ 4 : 4 (PAV)
ਤਦ ਦੇਸ ਦੇ ਲੋਕ ਯਹੂਦਾਹ ਦੀ ਪਰਜਾ ਦੇ ਹੱਥ ਢਿੱਲੇ ਕਰਨ ਅਰ ਬਣਾਉਣ ਦੇ ਵੇਲੇ ਉਨ੍ਹਾਂ ਨੂੰ ਕਸ਼ਟ ਦੇਣ ਲੱਗੇ
ਅਜ਼ਰਾ 4 : 5 (PAV)
ਅਤੇ ਫਾਰਸ ਦੇ ਪਾਤਸ਼ਾਹ ਕੋਰਸ਼ ਦੇ ਦਿਨਾਂ ਤੋਂ ਲੈ ਕੇ ਫਾਰਸ ਦੇ ਪਾਤਸ਼ਾਹ ਦਾਰਾ ਦੇ ਰਾਜ ਤਾਈਂ ਉਨ੍ਹਾਂ ਦੇ ਮਨੋਰਥ ਨੂੰ ਮੇਟਣ ਲਈ ਉਨ੍ਹਾਂ ਦੇ ਵਿਰੁੱਧ ਸਲਾਹਕਾਰਾਂ ਨੂੰ ਵੱਢੀ ਦਿੰਦੇ ਰਹੇ
ਅਜ਼ਰਾ 4 : 6 (PAV)
ਅਤੇ ਅਹਸਵੇਰੋਸ਼ ਦੇ ਰਾਜ ਵਿੱਚ ਉਹ ਦੇ ਰਾਜ ਦੇ ਅਰੰਭ ਵਿੱਚ ਹੀ ਉਨ੍ਹਾਂ ਨੇ ਯਹੂਦਾਹ ਤੇ ਯਰੂਸ਼ਲਮ ਦੇ ਵਾਸੀਆਂ ਦੇ ਵਿਰੁੱਧ ਊਜਾਂ ਲਿਖੀਆਂ ।।
ਅਜ਼ਰਾ 4 : 7 (PAV)
ਅਤੇ ਅਰਤਹਸ਼ਸ਼ਤਾ ਦੇ ਦਿਨੀਂ ਬਿਸ਼ਲਾਮ, ਮਿਥਰਦਾਥ, ਟਾਬਏਲ ਤੇ ਉਹ ਦੇ ਬਾਕੀ ਸਾਰੇ ਸਾਥੀਆਂ ਨੇ ਫਾਰਸ ਦੇ ਪਾਤਸ਼ਾਹ ਅਰਤਹਸ਼ਸ਼ਤਾ ਨੂੰ ਲਿਖਿਆ ਅਤੇ ਉਨ੍ਹਾਂ ਦੀ ਚਿੱਠੀ ਅਰਾਮੀ ਅੱਖਰਾਂ ਤੇ ਅਰਾਮੀ ਬੋਲੀ ਵਿਚ ਲਿਖੀ ਹੋਈ ਸੀ
ਅਜ਼ਰਾ 4 : 8 (PAV)
ਰਹੂਮ ਰਾਜ ਮੰਤਰੀ ਤੇ ਸ਼ਿਮਸਈ ਲਿਖਾਰੀ ਨੇ ਅਰਤਹਸ਼ਸਤਾ ਪਾਤਸ਼ਾਹ ਨੂੰ ਯਰੂਸ਼ਲਮ ਦੇ ਵਿਰੁੱਧ ਐਉਂ ਇੱਕ ਚਿੱਠੀ ਲਿਖੀ,-
ਅਜ਼ਰਾ 4 : 9 (PAV)
ਤਦ ਰਹੂਮ ਰਾਜ ਮੰਤਰੀ ਤੇ ਸ਼ਿਮਈ ਲਿਖਾਰੀ ਤੇ ਉਨ੍ਹਾਂ ਦੇ ਬਾਕੀ ਸਾਥੀਆਂ ਨੇ ਲਿਖਿਆ ਅਰਥਾਤ ਉਨ੍ਹਾਂ ਨੇ ਜੋ ਦੀਨਾਈ ਤੇ ਅਫ਼ਰਸਥਕਾਯੀ ਤੇ ਟਰਪਲਾਈ, ਅਫਾਰਸਾਈ, ਅਰਕਵਾਈ, ਬਬਲਾਈ, ਸ਼ੁਸ਼ਨਕਾਈ, ਦਹਾਵੀ, ਏਲਮਾਈ ਸਨ
ਅਜ਼ਰਾ 4 : 10 (PAV)
ਨਾਲੇ ਬਾਕੀ ਉਨ੍ਹਾਂ ਉੱਮਤਾਂ ਨੇ ਜਿਨ੍ਹਾਂ ਨੂੰ ਆਸਨੱਪਰ ਨੇ ਜੋ ਮੰਨਿਆ ਦੰਨਿਆ ਤੇ ਪਤ ਵਾਲਾ ਸੀ ਪਾਰ ਲਿਜਾ ਕੇ ਸਾਮਰਿਯਾ ਨਗਰ ਤੇ ਨਦੀ ਦੇ ਉਰਾਰ ਦੇ ਬਾਕੀ ਦੇਸ ਵਿੱਚ ਵਸਾਇਆ ਵਗੈਰਾ ਵਗੈਰਾ ।।
ਅਜ਼ਰਾ 4 : 11 (PAV)
ਉਸ ਚਿੱਠੀ ਦੀ ਨਕਲ ਜੋ ਉਨ੍ਹਾਂ ਨੇ ਅਰਤਹਸ਼ਸ਼ਤਾ ਪਾਤਸ਼ਾਹ ਦੇ ਕੋਲ ਘੱਲੀ ਇਹ ਹੈ- ਤੁਹਾਡੇ ਦਾਸ ਓਹ ਲੋਕ ਜੋ ਦਰਿਆਓਂ ਪਾਰ ਰਹਿੰਦੇ ਹਨ ਵਗੈਰਾ ਵਗੈਰਾ
ਅਜ਼ਰਾ 4 : 12 (PAV)
ਪਾਤਸ਼ਾਹ ਨੂੰ ਪਤਾ ਹੋਵੇ ਭਈ ਯਹੂਦੀ ਜੋ ਤੁਹਾਡੇ ਕੋਲੋਂ ਸਾਡੀ ਵੱਲ ਯਰੂਸ਼ਲਮ ਵਿੱਚ ਆਏ ਹਨ ਉਸ ਆਕੀ ਤੇ ਕੁਪੱਤੇ ਸ਼ਹਿਰ ਨੂੰ ਬਣਾ ਰਹੇ ਹਨ ਅਤੇ ਕੰਧਾਂ ਨੂੰ ਮੁਕਾ ਤੇ ਨੀਆਂ ਨੂੰ ਸੁਧਾਰ ਚੁੱਕੇ ਹਨ
ਅਜ਼ਰਾ 4 : 13 (PAV)
ਪਾਤਸ਼ਾਹ ਨੂੰ ਮਾਲੂਮ ਹੋਵੇ ਭਈ ਜੇ ਇਹ ਸ਼ਹਿਰ ਬਣ ਜਾਵੇ ਤੇ ਕੰਧਾ ਨਿੱਬੜ ਜਾਣ ਤਾਂ ਓਹ ਕਰ ਤੇ ਚੁੰਗੀ ਤੇ ਮਾਮਲਾ ਨਹੀਂ ਦੇਣਗੇ ਤੇ ਅੰਤ ਵਿੱਚ ਪਾਤਸ਼ਾਹੀ ਮਾਮਲੇ ਵਿੱਚ ਘਾਟਾ ਪੈ ਜਾਵੇਗਾ
ਅਜ਼ਰਾ 4 : 14 (PAV)
ਏਸ ਲਈ ਜੋ ਅਸੀਂ ਪਾਤਸ਼ਾਹ ਦਾ ਲੂਣ ਖਾਂਦੇ ਹਾਂ ਤੇ ਉੱਚਿਤ ਨਹੀਂ ਭਈ ਸਾਡੇ ਸਾਹਮਣੇ ਪਾਤਸ਼ਾਹ ਦਾ ਅਪਮਾਨ ਹੋਵੇ ਤਾਂ ਅਸਾਂ ਲਿਖ ਕੇ ਪਾਤਸ਼ਾਹ ਨੂੰ ਚਿਤਾਰਿਆ ਹੈ
ਅਜ਼ਰਾ 4 : 15 (PAV)
ਤਾਂ ਜੋ ਤੁਹਾਡੇ ਪਿਉ ਦਾਦੇ ਦੇ ਇਤਿਹਾਸ ਦੀ ਪੋਥੀ ਵਿੱਚ ਪੜਤਾਲ ਕੀਤੀ ਜਾਵੇ ਤਾਂ ਉਸ ਇਤਿਹਾਸ ਦੀ ਪੋਥੀ ਵਿੱਚੋਂ ਮਹਾਂਰਾਜ ਨੂੰ ਪੱਕਾ ਪਤਾ ਲੱਗ ਜਾਵੇ ਭਈ ਇਹ ਸ਼ਹਿਰ ਇੱਕ ਆਕੀ ਸ਼ਹਿਰ ਹੈ ਜੋ ਰਾਜਿਆਂ ਤੇ ਸੂਬਿਆਂ ਦੀ ਹਾਨੀ ਕਰਦਾ ਰਿਹਾ ਹੈ ਤੇ ਪਰਾਚੀਨ ਕਾਲ ਤੋਂ ਉਹ ਦੇ ਵਿੱਚ ਦੰਗੇ ਹੁੰਦੇ ਰਹੇ ਹਨ ਇਸ ਕਰਕੇ ਇਹ ਸ਼ਹਿਰ ਉਜਾੜ ਦਿੱਤਾ ਗਿਆ ਸੀ
ਅਜ਼ਰਾ 4 : 16 (PAV)
ਅਸੀਂ ਪਾਤਸ਼ਾਹ ਨੂੰ ਚਿਤਾਰਦੇ ਹਾਂ ਕਿ ਜੇ ਇਹ ਸ਼ਹਿਰ ਬਣ ਜਾਵੇ ਤੇ ਇਹ ਦੀਆਂ ਕੰਧਾਂ ਉਸਾਰੀਆਂ ਜਾਣ ਤਾਂ ਇਸ ਕਾਰਨ ਦਰਿਆਓਂ ਪਾਰ ਤੁਹਾਡਾ ਕੋਈ ਹਿੱਸਾ ਨਹੀਂ ਰਹਿਣਾ ।।
ਅਜ਼ਰਾ 4 : 17 (PAV)
ਤਦ ਪਾਤਸ਼ਾਹ ਨੇ ਰਹੂਮ ਰਾਜਮੰਤਰੀ ਤੇ ਸ਼ਿਮਸ਼ਈ ਲਿਖਾਰੀ ਤੇ ਉਨ੍ਹਾਂ ਦੇ ਬਾਕੀ ਸਾਥੀਆਂ ਨੂੰ ਜੋ ਸਾਮਰਿਯਾ ਤੇ ਦਰਿਆਓਂ ਪਾਰ ਦੇ ਬਾਕੀ ਦੇਸ ਵਿੱਚ ਰਹਿੰਦੇ ਸਨ ਇੱਕ ਉੱਤਰ ਘੱਲਿਆ- ਕਿ ਸਲਾਮ, ਵਗੈਰਾ ਵਗੈਰਾ
ਅਜ਼ਰਾ 4 : 18 (PAV)
ਜੋ ਚਿੱਠੀ ਤੁਸਾਂ ਸਾਨੂੰ ਘੱਲੀ ਉਹ ਮੇਰੇ ਸਨਮੁਖ ਸਾਫ ਸਾਫ ਪੜ੍ਹੀ ਗਈ
ਅਜ਼ਰਾ 4 : 19 (PAV)
ਅਤੇ ਮੈਂ ਆਗਿਆ ਦਿੱਤੀ ਅਰ ਪੜਤਾਲ ਹੋਈ ਤੇ ਪਤਾ ਲੱਗਾ ਭਈ ਏਸ ਸ਼ਹਿਰ ਨੇ ਪੁਰਾਣਿਆਂ ਸਮਿਆਂ ਤੋਂ ਰਾਜਿਆਂ ਦੇ ਵਿਰੁੱਧ ਸਿਰ ਚੁੱਕਿਆ ਹੈ ਅਰ ਉਹ ਦੇ ਵਿੱਚ ਦੰਗਾ ਫਸਾਦ ਹੁੰਦਾ ਰਿਹਾ ਹੈ
ਅਜ਼ਰਾ 4 : 20 (PAV)
ਅਤੇ ਯਰੂਸ਼ਲਮ ਵਿੱਚ ਬਲਵੰਤ ਰਾਜੇ ਵੀ ਹੋਏ ਹਨ ਜਿਨ੍ਹਾਂ ਨੇ ਦਰਿਆਓਂ ਪਾਰ ਦੇ ਸਾਰੇ ਦੇਸਾਂ ਉੱਤੇ ਰਾਜ ਕੀਤਾ ਹੈ ਅਤੇ ਕਰ, ਚੁੰਗੀ ਤੇ ਮਾਮਲਾ ਉਨ੍ਹਾਂ ਨੂੰ ਦਿੱਤਾ ਜਾਂਦਾ ਸੀ
ਅਜ਼ਰਾ 4 : 21 (PAV)
ਹੁਣ ਤੁਸੀਂ ਹੁਕਮ ਕੱਢੋ ਭਈ ਇਹ ਲੋਕ ਕੰਮ ਬੰਦ ਕਰਨ ਤੇ ਜਦ ਤਾਂਈ ਮੇਰੀ ਵੱਲੋਂ ਆਗਿਆ ਨਾ ਨਿਕੱਲੇ ਇਹ ਸ਼ਹਿਰ ਨਾ ਬਣੇ
ਅਜ਼ਰਾ 4 : 22 (PAV)
ਚੌਕਸ ਹੋਵੋ ਇਸ ਵਿੱਚ ਢਿਲ ਨਾ ਕਰਿਓ-ਰਾਜਿਆਂ ਦੀ ਹਾਨੀ ਲਈ ਬੁਰੀਆਈ ਕਿਉਂ ਵੱਧੇ?।।
ਅਜ਼ਰਾ 4 : 23 (PAV)
ਤਾਂ ਜਦੋਂ ਅਰਤਹਸ਼ਸ਼ਤਾ ਪਾਤਸ਼ਾਹ ਦੀ ਚਿੱਠੀ ਦੀ ਨਕਲ ਰਹੂਮ ਅਰ ਸ਼ਿਮਸ਼ਈ ਲਿਖਾਰੀ ਤੇ ਉਨ੍ਹਾਂ ਦੇ ਸਾਥੀਆਂ ਦੇ ਸਾਹਮਣੇ ਪੜ੍ਹੀ ਗਈ ਤਾਂ ਓਹ ਛੇਤੀ ਯਹੂਦੀਆਂ ਦੇ ਕੋਲ ਯਰੂਸ਼ਲਮ ਨੂੰ ਗਏ ਅਤੇ ਬਦੋਬਦੀ ਧੱਕੇ ਨਾਲ ਓਨ੍ਹਾਂ ਨੂੰ ਰੋਕ ਛੱਡਿਆ
ਅਜ਼ਰਾ 4 : 24 (PAV)
ਤਦ ਪਰਮੇਸ਼ੁਰ ਦੇ ਭਵਨ ਦਾ ਜੋ ਯਰੂਸ਼ਲਮ ਵਿੱਚ ਸੀ ਕੰਮ ਠਲ੍ਹਿਆ ਗਿਆ ਅਤੇ ਫਾਰਸ ਦੇ ਪਾਤਸ਼ਾਹ ਦਾਰਾ ਦੇ ਰਾਜ ਦੇ ਦੂਜੇ ਵਰਹੇ ਤਾਈਂ ਠਲ੍ਹਿਆ ਰਿਹਾ।।
❮
❯