ਅਜ਼ਰਾ 6 : 1 (PAV)
ਤਦ ਦਾਰਾ ਪਾਤਸ਼ਾਹ ਦੀ ਆਗਿਆ ਨਾਲ ਬਾਬਲ ਦੇ ਕਿਤਾਬ ਘਰ ਦੀ ਜਿਹ ਦੇ ਵਿੱਚ ਖ਼ਜਾਨੇ ਸਨ ਪੜਤਾਲ ਕੀਤੀ ਗਈ
ਅਜ਼ਰਾ 6 : 2 (PAV)
ਅਤੇ ਅਹਮਥਾ ਵਿਚ ਉਸ ਮਹਿਲ ਵਿੱਚ ਜੋ ਮਾਦਈ ਦੇ ਸੂਬੇ ਵਿੱਚ ਹੈ ਇੱਕ ਪੱਤ੍ਰੀ ਮਿਲੀ ਜਿਹ ਦੇ ਵਿੱਚ ਇਹ ਆਗਿਆ ਲਿਖੀ ਹੋਈ ਸੀ
ਅਜ਼ਰਾ 6 : 3 (PAV)
ਕੋਰਸ਼ ਪਾਤਸ਼ਾਹ ਦੇ ਪਹਿਲੇ ਵਰਹੇ ਉਸੇ ਕੋਰਸ਼ ਪਾਤਸ਼ਾਹ ਨੇ ਪਰਮੇਸ਼ੁਰ ਦੇ ਭਵਨ ਦੇ ਵਿਖੇ ਜੋ ਯਰੂਸ਼ਲਮ ਵਿੱਚ ਹੈ ਆਗਿਆ ਦਿੱਤੀ ਭਈ ਉਹ ਭਵਨ ਤੇ ਉਹ ਥਾਂ ਜਿੱਥੇ ਬਲੀਦਾਨ ਕੀਤੇ ਜਾਂਦੇ ਸਨ ਬਣਾਇਆ ਜਾਵੇ ਅਤੇ ਉਹ ਦੀਆਂ ਨੀਆਂ ਤਕੜਾਈ ਨਾਲ ਧਰੀਆਂ ਜਾਣ। ਉਹ ਦੀ ਉਚਿਆਈ ਸੱਠ ਹੱਥ ਤੇ ਚੌੜਾਈ ਸੱਠ ਹੱਥ ਹੋਵੇ
ਅਜ਼ਰਾ 6 : 4 (PAV)
ਤਿੰਨ ਰਦੇ ਭਾਰੇ ਪੱਥਰਾਂ ਦੇ ਅਰ ਇੱਕ ਰਦਾ ਨਵੀਂ ਲੱਕੜੀ ਦਾ ਹੋਵੇ ਤੇ ਖਰਚ ਪਾਤਸ਼ਾਹੀ ਮਹਿਲ ਵਿੱਚੋਂ ਦਿੱਤਾ ਜਾਵੇ
ਅਜ਼ਰਾ 6 : 5 (PAV)
ਅਤੇ ਪਰਮੇਸ਼ੁਰ ਦੇ ਭਵਨ ਦੇ ਸੋਨੇ ਤੇ ਚਾਂਦੀ ਦੇ ਭਾਂਡੇ ਵੀ ਜਿਨ੍ਹਾਂ ਨੂੰ ਨਬੂਕਦਨੱਸਰ ਉਸ ਹੈਕਲ ਤੋਂ ਜੋ ਯਰੂਸ਼ਲਮ ਵਿੱਚ ਹੈ ਕੱਢ ਕੇ ਬਾਬਲ ਨੂੰ ਲਿਆਇਆ ਮੋੜ ਦਿੱਤੇ ਜਾਣ ਤੇ ਯਰੂਸ਼ਲਮ ਦੀ ਹੈਕਲ ਵਿੱਚ ਆਪਣੇ ਆਪਣੇ ਥਾਂ ਪਹੁੰਚਾਏ ਜਾਣ ਅਤੇ ਤੂੰ ਉਨ੍ਹਾਂ ਨੂੰ ਪਰਮੇਸ਼ੁਰ ਦੇ ਭਵਨ ਵਿੱਚ ਰੱਖ ਦੇਈਂ ।।
ਅਜ਼ਰਾ 6 : 6 (PAV)
ਏਸ ਲਈ ਹੇ ਦਰਿਆਓ ਪਾਰ ਦੇ ਹਾਕਮ ਤਤਨਈ ਅਰ ਸ਼ਥਰ-ਬੋਜ਼ਨਈ ਅਰ ਤੁਹਾਡੇ ਅਫਰਸਕਾਈ ਸਾਥੀਓ ਜੋ ਦਰਿਆਓਂ ਪਾਰ ਹਨ ਤੁਸੀਂ ਓਥੋਂ ਪਰ੍ਹੇ ਰਹੋ
ਅਜ਼ਰਾ 6 : 7 (PAV)
ਪਰਮੇਸ਼ੁਰ ਦੇ ਭਵਨ ਦੇ ਇਸ ਕੰਮ ਵਿੱਚ ਹੱਥ ਨਾ ਅੜਾਓ । ਯਹੂਦੀਆਂ ਦੇ ਹਾਕਮ ਤੇਂ ਯਹੂਦੀਆਂ ਦੇ ਬਜ਼ੁਰਗਾਂ ਨੂੰ ਪਰਮੇਸ਼ੁਰ ਦਾ ਭਵਨ ਉਹ ਦੇ ਥਾਂ ਤੇ ਬਣਾਉਣ ਦਿਓ
ਅਜ਼ਰਾ 6 : 8 (PAV)
ਨਾਲੇ ਪਰਮੇਸ਼ੁਰ ਦੇ ਏਸ ਭਵਨ ਦੇ ਬਣਾਉਣ ਵਿੱਚ ਜੋ ਤੁਸੀਂ ਯਹੂਦੀ ਬਜ਼ੁਰਗਾਂ ਨਾਲ ਕਰਨਾ ਹੈ ਸੋ ਏਹ ਮੇਰੀ ਆਗਿਆ ਹੈ ਕਿ ਪਾਤਸ਼ਾਹੀ ਮਾਲ ਵਿੱਚੋਂ ਅਰਥਾਤ ਦਰਿਆਓਂ ਪਾਰ ਦੇ ਕਰ ਵਿੱਚੋਂ ਏਹਨਾਂ ਮਨੁੱਖਾਂ ਨੂੰ ਝਬਦੇ ਖਰਚ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਅਟਕਾ ਨਾ ਪਵੇ
ਅਜ਼ਰਾ 6 : 9 (PAV)
ਅਤੇ ਸੁਰਗੀ ਪਰਮੇਸ਼ੁਰ ਦੀਆਂ ਹੋਮ ਬਲੀਆਂ ਦੇ ਲਈ ਜਿਹੜੀ ਜਿਹੜੀ ਵਸਤੂ ਦੀ ਉਨ੍ਹਾਂ ਨੂੰ ਲੋੜ ਹੋਵੇ — ਵਹਿੜੇ ਭੇਡੂ ਲੇਲੇ ਅਰ ਜਿੰਨੀ ਕਣਕ ਤੇ ਲੂਣ ਤੇ ਮੈ ਤੇ ਤੇਲ ਤੇ ਓਹ ਜਾਜਕ ਜੋ ਯਰੂਸ਼ਲਮ ਵਿੱਚ ਹਨ ਮੰਗਣ ਉਹ ਨਿੱਤ ਦੇ ਨਿੱਤ ਉਨ੍ਹਾਂ ਨੂੰ ਜ਼ਰੂਰ ਦਿੱਤਾ ਜਾਵੇ
ਅਜ਼ਰਾ 6 : 10 (PAV)
ਤਾਂ ਜੋ ਓਹ ਸੁਰਗ ਦੇ ਪਰਮੇਸ਼ੁਰ ਦੇ ਸਨਮੁੱਖ ਸੁਗੰਧਾਂ ਵਾਲੀਆਂ ਭੇਟਾਂ ਚੜ੍ਹਾਉਣ ਤੇ ਪਾਤਸ਼ਾਹ ਤੇ ਰਾਜਕੁਮਾਰਾਂ ਦੀਆਂ ਜੀਉਣਾਂ ਦੇ ਲਈ ਪ੍ਰਾਰਥਨਾ ਕਰਨ
ਅਜ਼ਰਾ 6 : 11 (PAV)
ਮੈਂ ਇਹ ਆਗਿਆ ਵੀ ਦਿੱਤੀ ਹੈ ਭਈ ਜੋ ਕੋਈ ਏਸ ਆਗਿਆ ਨੂੰ ਬਦਲ ਦੇਵੇ ਉਹ ਦੇ ਹੀ ਘਰ ਵਿੱਚੋਂ ਇੱਕ ਸ਼ਤੀਰੀ ਕੱਢੀ ਜਾਵੇ ਅਤੇ ਖੜ੍ਹੀ ਕੀਤੀ ਜਾਵੇ ਅਤੇ ਉਸ ਉੱਤੇ ਉਹ ਸੂਲੀ ਦਿੱਤਾ ਜਾਵੇ ਅਤੇ ਏਸੇ ਕਾਰਨ ਉਹ ਦੇ ਘਰ ਨੂੰ ਰੂੜੀ ਦਾ ਢੇਰ ਬਣਾ ਦਿੱਤਾ ਜਾਵੇ
ਅਜ਼ਰਾ 6 : 12 (PAV)
ਅਤੇ ਉਹ ਪਰਮੇਸ਼ੁਰ ਜਿਹ ਨੇ ਆਪਣਾ ਨਾਮ ਉੱਥੇ ਰੱਖਿਆ ਹੈ ਸਭ ਰਾਜਿਆਂ ਤੇ ਰੈਈਯਤਾਂ ਨੂੰ ਢਾਵੇ ਜਿਹੜੇ ਏਸ ਆਗਿਆ ਨੂੰ ਬਦਲਨ ਲਈ ਤੇ ਪਰਮੇਸ਼ੁਰ ਦੇ ਇਸ ਭਵਨ ਨੂੰ ਜੋ ਯਰੂਸ਼ਲਮ ਵਿੱਚ ਹੈ ਬਰਬਾਦ ਕਰਨ ਲਈ ਆਪਣਾ ਹੱਥ ਵਧਾਉਣ। ਮੈਂ ਦਾਰਾ ਨੇ ਆਗਿਆ ਦੇ ਦਿਤੀ ਛੇਤੀ ਨਾਲ ਇਹ ਦੇ ਉੱਤੇ ਚਲਿਆ ਜਾਵੇ ।।
ਅਜ਼ਰਾ 6 : 13 (PAV)
ਤਦ ਦਰਿਆਓਂ ਪਾਰ ਦੇ ਹਾਕਮ ਤਤਨਈ ਤੇ ਸ਼ਥਰ-ਬੋਜ਼ਨਈ ਤੇ ਉਨ੍ਹਾਂ ਦੇ ਸਾਥੀਆਂ ਨੇ ਦਾਰਾ ਪਾਤਸ਼ਾਹ ਦੀ ਘੱਲੀ ਹੋਈ ਆਗਿਆ ਅਨੁਸਾਰ ਝਬਦੇ ਕੀਤਾ
ਅਜ਼ਰਾ 6 : 14 (PAV)
ਸੋ ਯਹੂਦੀਆਂ ਦੇ ਬਜ਼ੁਰਗ ਹੱਗਈ ਨਬੀ ਤੇ ਇੱਦੋ ਦੇ ਪੁੱਤ੍ਰ ਜ਼ਕਰਯਾਹ ਦੇ ਅਗੰਮਵਾਕ ਦੇ ਕਾਰਨ ਉਸਾਰੀ ਕਰਦੇ ਤੇ ਸੁਫਲ ਹੁੰਦੇ ਰਹੇ ਅਤੇ ਉਨ੍ਹਾਂ ਨੇ ਇਸਰਾਏਲ ਦੇ ਪਰਮੇਸ਼ੁਰ ਦੀ ਆਗਿਆ ਦੇ ਅਨੁਸਾਰ ਤੇ ਕੋਰਸ਼ ਤੇ ਦਾਰਾ ਤੇ ਫਾਰਸ ਦੇ ਪਾਤਸ਼ਾਹ ਅਰਤਹਸ਼ਸ਼ਤਾ ਦੀ ਆਗਿਆ ਅਨੁਸਾਰ ਉਹ ਨੂੰ ਬਣਾ ਕੇ ਨਿਬੇੜ ਲਿਆ
ਅਜ਼ਰਾ 6 : 15 (PAV)
ਅਤੇ ਇਹ ਭਵਨ ਅਦਾਰ ਮਹੀਨੇ ਦੇ ਤੀਜੇ ਦਿਨ ਦਾਰਾ ਪਾਤਸ਼ਾਹ ਦੇ ਰਾਜ ਦੇ ਛੇਵੇਂ ਵਰਹੇ ਪੂਰਾ ਹੋ ਗਿਆ
ਅਜ਼ਰਾ 6 : 16 (PAV)
ਅਤੇ ਇਸਰਾਏਲੀਆਂ, ਜਾਜਕਾਂ, ਲੇਵੀਆਂ, ਤੇ ਅਸੀਰੀ ਦੀ ਵੰਸ ਦੇ ਬਾਕੀ ਲੋਕਾਂ ਨੇ ਅਨੰਦ ਨਾਲ ਪਰਮੇਸ਼ੁਰ ਦੇ ਏਸ ਭਵਨ ਦੀ ਚੱਠ ਕੀਤੀ
ਅਜ਼ਰਾ 6 : 17 (PAV)
ਅਤੇ ਉਨ੍ਹਾਂ ਨੇ ਪਰਮੇਸ਼ੁਰ ਦੇ ਏਸ ਭਵਨ ਦੀ ਚੱਠ ਦੇ ਵੇਲੇ ਸੌ ਵਹਿੜੇ ਤੇ ਦੋ ਛੱਤ੍ਰੇ ਤੇ ਚਾਰ ਸੌ ਲੇਲੇ ਤੇ ਸਾਰੇ ਇਸਰਾਏਲ ਦੇ ਪਾਪ ਦੀ ਬਲੀ ਲਈ ਬਾਰਾਂ ਬੱਕਰੇ ਇਸਰਾਏਲ ਦਿਆਂ ਗੋਤਾਂ ਅਨੁਸਾਰ ਚੜ੍ਹਾਏ
ਅਜ਼ਰਾ 6 : 18 (PAV)
ਅਤੇ ਜਿਵੇਂ ਮੂਸਾ ਦੀ ਪੋਥੀ ਵਿੱਚ ਲਿਖਿਆ ਹੈ ਓਹਨਾਂ ਨੇ ਜਾਜਕਾਂ ਨੂੰ ਉਨ੍ਹਾਂ ਦੀਆਂ ਵਾਰੀਆਂ ਉੱਤੇ ਅਤੇ ਲੇਵੀਆਂ ਨੂੰ ਉਨ੍ਹਾਂ ਦੀਆਂ ਵੰਡਾਂ ਅਨੁਸਾਰ ਯਰੂਸ਼ਲਮ ਵਿੱਚ ਪਰਮੇਸ਼ੁਰ ਦੀ ਉਪਾਸਨਾ ਲਈ ਥਾਪਿਆ।।
ਅਜ਼ਰਾ 6 : 19 (PAV)
ਅਤੇ ਪਹਿਲੇ ਮਹੀਨੇ ਦੇ ਚੌਦਵੇਂ ਦਿਨ ਅਸੀਰੀ ਤੋਂ ਮੁੜਿਆਂ ਹੋਇਆਂ ਨੇ ਪਸਹ ਮਨਾਈ
ਅਜ਼ਰਾ 6 : 20 (PAV)
ਕਿਉਂ ਜੋ ਜਾਜਕਾਂ ਤੇ ਲੇਵੀਆਂ ਇੱਕੋ ਮਿੱਕੋ ਹੋ ਕੇ ਆਪਣੇ ਆਪ ਨੂੰ ਪਵਿੱਤ੍ਰ ਕੀਤਾ। ਓਹ ਸਾਰੇ ਪਵਿੱਤ੍ਰ ਸਨ ਸੋ ਉਨ੍ਹਾਂ ਨੇ ਅਸੀਰੀ ਤੋਂ ਸਭਨਾਂ ਮੁੜਿਆਂ ਹੋਇਆਂ ਅਰ ਆਪਣੇ ਭਰਾਵਾਂ ਜਾਜਕਾਂ ਦੇ ਲਈ ਤੇ ਆਪਣੇ ਲਈ ਪਸਹ ਨੂੰ ਕੱਟਿਆ
ਅਜ਼ਰਾ 6 : 21 (PAV)
ਅਤੇ ਇਸਰਾਏਲੀਆਂ ਨੇ ਜੋ ਅਸੀਰੀ ਤੋਂ ਮੁੜੇ ਸਨ ਅਤੇ ਉਨ੍ਹਾਂ ਸਭਨਾਂ ਨੇ ਜੋ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਭਾਲ ਕਰਨ ਦੇ ਲਈ ਉਸ ਧਰਤੀ ਦੀਆਂ ਪਰਾਈਆਂ ਜਾਤੀਆਂ ਦੀਆਂ ਪਲੀਤੀਆਂ ਤੋਂ ਅੱਡ ਹੋ ਗਏ ਸਨ ਪਸਹ ਖਾਧਾ
ਅਜ਼ਰਾ 6 : 22 (PAV)
ਅਤੇ ਅਨੰਦ ਨਾਲ ਸੱਤਾਂ ਦਿਨਾਂ ਤਾਈਂ ਪਤੀਰੀ ਰੋਟੀ ਦਾ ਪਰਬ ਮਨਾਇਆ ਕਿਉਂ ਜੋ ਯਹੋਵਾਹ ਨੇ ਓਹਨਾਂ ਨੂੰ ਪਰਸਿੰਨ ਕੀਤਾ ਸੀ ਅਤੇ ਅੱਸੂਰ ਦੇ ਪਾਤਸ਼ਾਹ ਦਾ ਮਨ ਓਹਨਾਂ ਵੱਲ ਫੇਰਿਆ ਸੀ ਤਾਂ ਜੋ ਉਹ ਪਰਮੇਸ਼ੁਰ, ਇਸਰਾਏਲ ਦੇ ਪਰਮੇਸ਼ੁਰ ਦਾ ਭਵਨ ਬਣਾਉਣ ਵਿੱਚ ਓਹਨਾਂ ਦੀ ਸਹਾਇਤਾ ਕਰੇ।।

1 2 3 4 5 6 7 8 9 10 11 12 13 14 15 16 17 18 19 20 21 22

BG:

Opacity:

Color:


Size:


Font: