ਗਲਾਤੀਆਂ 1 : 1 (PAV)
ਲਿਖਤੁਮ ਪੌਲੁਸ ਜਿਹੜਾ ਰਸੂਲ ਹਾਂ, ਮਨੁੱਖਾਂ ਦੀ ਵੱਲੋਂ ਨਹੀਂ, ਨਾ ਕਿਸੇ ਮਨੁੱਖ ਦੇ ਰਾਹੀਂ ਸਗੋਂ ਯਿਸੂ ਮਸੀਹ ਦੇ ਅਤੇ ਪਿਤਾ ਪਰਮੇਸ਼ੁਰ ਦੇ ਰਾਹੀਂ ਜਿਹ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ
ਗਲਾਤੀਆਂ 1 : 2 (PAV)
ਅਤੇ ਓਹ ਸਭ ਭਰਾ ਜਿਹੜੇ ਮੇਰੇ ਨਾਲ ਹਨ। ਅੱਗੇ ਜੋਗ ਗਲਾਤਿਯਾ ਦੀਆਂ ਕਲੀਸਿਯਾਂ ਨੂੰ
ਗਲਾਤੀਆਂ 1 : 3 (PAV)
ਤੁਹਾਨੂੰ ਕਿਰਪਾ ਅਤੇ ਸ਼ਾਂਤੀ ਪਿਤਾ ਪਰਮੇਸ਼ੁਰ ਦੀ ਅਤੇ ਸਾਡੇ ਪ੍ਰਭੁ ਯਿਸੂ ਮਸੀਹ ਦੀ ਵੱਲੋਂ ਮਿਲਦੀ ਰਹੇ
ਗਲਾਤੀਆਂ 1 : 4 (PAV)
ਜਿਹ ਨੇ ਸਾਡਿਆਂ ਪਾਪਾਂ ਦੇ ਕਾਰਨ ਆਪਣੇ ਆਪ ਨੂੰ ਦੇ ਦਿੱਤਾ ਭਈ ਸਾਡੇ ਪਰਮੇਸ਼ੁਰ ਅਤੇ ਪਿਤਾ ਦੀ ਇੱਛਿਆ ਦੇ ਅਨੁਸਾਰ ਸਾਨੂੰ ਇਸ ਵਰਤਮਾਨ ਬੁਰੇ ਜੁੱਗ ਤੋਂ ਬਚਾ ਲਵੇ
ਗਲਾਤੀਆਂ 1 : 5 (PAV)
ਉਹ ਦੀ ਵਡਿਆਈ ਜੁੱਗੋ ਜੁੱਗ ਹੋਵੇ।। ਆਮੀਨ।।
ਗਲਾਤੀਆਂ 1 : 6 (PAV)
ਮੈਂ ਅਚਰਜ ਹੁੰਦਾ ਹਾਂ ਜੋ ਤੁਸੀਂ ਉਸ ਤੋਂ ਜਿਹ ਨੇ ਮਸੀਹ ਦੀ ਕਿਰਪਾ ਵਿੱਚ ਤੁਹਾਨੂੰ ਸੱਦਿਆ ਐਨੀ ਛੇਤੀ ਹੋਰ ਕਿਸੇ ਖੁਸ਼ ਖਬਰੀ ਦੀ ਵੱਲ ਝੁੱਕਦੇ ਜਾਂਦੇ ਹੋ
ਗਲਾਤੀਆਂ 1 : 7 (PAV)
ਪਰ ਉਹ ਤਾਂ ਦੂਜੀ ਖੁਸ਼ ਖਬਰੀ ਨਹੀਂ ਪਰੰਤੂ ਕਈਕੁ ਹਨ ਜਿਹੜੇ ਤੁਹਾਨੂੰ ਘਬਰਾਉਂਦੇ ਹਨ ਅਤੇ ਮਸੀਹ ਦੀ ਖੁਸ਼ ਖਬਰੀ ਨੂੰ ਵਿਗਾੜਨਾ ਚਾਹੁੰਦੇ ਹਨ
ਗਲਾਤੀਆਂ 1 : 8 (PAV)
ਪਰ ਜੇਕਰ ਅਸੀਂ ਵੀ ਯਾ ਸੁਰਗ ਤੋਂ ਕੋਈ ਦੂਤ ਉਸ ਖੁਸ਼ ਖਬਰੀ ਤੋਂ ਬਿਨਾ ਜਿਹੜੀ ਅਸਾਂ ਤੁਹਾਨੂੰ ਸੁਣਾਈ ਸੀ ਕੋਈ ਹੋਰ ਖੁਸ਼ ਖਬਰੀ ਤੁਹਾਨੂੰ ਸੁਣਾਵੇ ਤਾਂ ਉਹ ਸਰਾਪਤ ਹੋਵੇ!
ਗਲਾਤੀਆਂ 1 : 9 (PAV)
ਜਿੱਕੁਰ ਅਸਾਂ ਅੱਗੇ ਕਿਹਾ ਹੈ ਤਿੱਕੁਰ ਮੈਂ ਹੁਣ ਫੇਰ ਵੀ ਆਖਦਾ ਹਾਂ ਭਈ ਜੇ ਕੋਈ ਉਸ ਖੁਸ਼ ਖਬਰੀ ਤੋਂ ਬਿਨਾ ਜਿਹੜੀ ਤੁਸਾਂ ਕਬੂਲ ਕੀਤੀ ਤੁਹਾਨੂੰ ਕੋਈ ਹੋਰ ਖੁਸ਼ ਖਬਰੀ ਸੁਣਾਵੇ ਤਾਂ ਉਹ ਸਰਾਪਤ ਹੋਵੇ!
ਗਲਾਤੀਆਂ 1 : 10 (PAV)
ਕੀ ਮੈਂ ਹੁਣ ਮਨੁੱਖਾਂ ਨੂੰ ਮਨਾਉਂਦਾ ਹਾਂ ਯਾ ਪਰਮੇਸ਼ੁਰ ਨੂੰ? ਅਥਵਾ ਕੀ ਮੈਂ ਮਨੁੱਖਾਂ ਨੂੰ ਰਿਝਾਇਆ ਚਾਹੁੰਦਾ ਹਾਂ? ਜੇ ਮੈਂ ਅਜੇ ਤੋੜੀ ਮਨੁੱਖਾਂ ਨੂੰ ਰਿਝਾਉਂਦਾ ਰਹਿੰਦਾ ਤਾਂ ਮੈਂ ਮਸੀਹ ਦਾ ਦਾਸ ਨਾ ਹੁੰਦਾ।।
ਗਲਾਤੀਆਂ 1 : 11 (PAV)
ਹੇ ਭਰਾਵੋ, ਮੈਂ ਉਸ ਖੁਸ਼ ਖਬਰੀ ਦੇ ਵਿਖੇ ਜਿਹੜੀ ਮੈਂ ਸੁਣਾਈ ਸੀ ਤੁਹਾਨੂੰ ਚਿਤਾਰਦਾ ਹਾਂ ਭਈ ਉਹ ਇਨਸਾਨ ਦੇ ਅਨੁਸਾਰ ਨਹੀਂ ਹੈ
ਗਲਾਤੀਆਂ 1 : 12 (PAV)
ਉਹ ਮੈਨੂੰ ਨਾ ਤਾਂ ਇਨਸਾਨ ਕੋਲੋਂ ਮਿਲੀ, ਨਾ ਹੀ ਮੈਂ ਸਿਖਾਇਆ ਗਿਆ ਸਗੋਂ ਉਹ ਯਿਸੂ ਮਸੀਹ ਦੇ ਪਰਕਾਸ਼ ਦੀ ਰਾਹੀਂ ਮੈਨੂੰ ਪਰਾਪਤ ਹੋਈ
ਗਲਾਤੀਆਂ 1 : 13 (PAV)
ਕਿਉਂ ਜੋ ਯਹੂਦੀਆਂ ਦੇ ਮਤ ਵਿੱਚ ਜਿਹੜਾ ਅੱਗੇ ਮੇਰਾ ਚਲਣ ਸੀ ਸੋ ਤੁਸਾਂ ਉਹ ਦੀ ਖਬਰ ਸੁਣ ਹੀ ਲਈ ਭਈ ਮੈਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਹੱਦੋਂ ਬਾਹਰ ਸਤਾਉਂਦਾ ਅਤੇ ਉਹ ਨੂੰ ਬਰਬਾਦ ਕਰਦਾ ਸਾਂ
ਗਲਾਤੀਆਂ 1 : 14 (PAV)
ਅਤੇ ਆਪਣਿਆਂ ਵੱਡਿਆਂ ਦੀਆਂ ਰੀਤਾਂ ਲਈ ਡਾਢਾ ਅਣਖੀ ਹੋ ਕੇ ਮੈਂ ਯਹੂਦੀਆਂ ਦੇ ਮਤ ਵਿੱਚ ਆਪਣੀ ਕੌਮ ਦੇ ਬਾਹਲੇ ਹਾਣੀਆਂ ਨਾਲੋਂ ਸਿਰ ਕੱਢ ਸਾਂ
ਗਲਾਤੀਆਂ 1 : 15 (PAV)
ਪਰ ਜਦੋਂ ਉਹ ਦੀ ਜਿਨ ਮੈਨੂੰ ਮੇਰੀ ਮਾਤਾ ਦੀ ਕੁੱਖੋਂ ਹੀ ਵੱਖਰਾ ਕੀਤਾ ਅਤੇ ਆਪਣੀ ਕਿਰਪਾ ਨਾਲ ਸੱਦਿਆ ਇਹ ਭਾਉਣੀ ਹੋਈ
ਗਲਾਤੀਆਂ 1 : 16 (PAV)
ਜੋ ਆਪਣੇ ਪੁੱਤ੍ਰ ਨੂੰ ਮੇਰੇ ਵਿੱਚ ਪਰਕਾਸ਼ ਕਰੇ ਭਈ ਮੈਂ ਉਹ ਦੀ ਖੁਸ਼ ਖਬਰੀ ਪਰਾਈਆਂ ਕੌਮਾਂ ਵਿੱਚ ਸੁਣਾਵਾਂ ਤਦੋਂ ਹੀ ਮੈਂ ਮਾਸ ਅਤੇ ਲਹੂ ਤੋਂ ਸਲਾਹ ਨਾ ਪੁੱਛੀ
ਗਲਾਤੀਆਂ 1 : 17 (PAV)
ਨਾ ਯਰੂਸ਼ਲਮ ਨੂੰ ਓਹਨਾਂ ਕੋਲ ਗਿਆ ਜਿਹੜੇ ਮੈਥੋਂ ਪਹਿਲਾਂ ਰਸੂਲ ਬਣੇ ਸਨ ਸਗੋਂ ਮੈਂ ਅਰਬ ਨੂੰ ਚੱਲਿਆ ਗਿਆ ਅਤੇ ਫੇਰ ਦੰਮਿਸਕ ਨੂੰ ਮੁੜ ਆਇਆ।।
ਗਲਾਤੀਆਂ 1 : 18 (PAV)
ਤਦ ਤਿੰਨਾਂ ਵਰਿਹਾਂ ਦੇ ਪਿੱਛੋਂ ਕੇਫਾਸ ਦੇ ਦਰਸ਼ਣ ਕਰਨ ਲਈ ਮੈਂ ਯਰੂਸ਼ਲਮ ਨੂੰ ਗਿਆ ਅਤੇ ਉਹ ਦੇ ਕੋਲ ਪੰਦਰਾਂ ਦਿਨ ਰਿਹਾ
ਗਲਾਤੀਆਂ 1 : 19 (PAV)
ਪਰ ਪ੍ਰਭੁ ਦੇ ਭਰਾ ਯਾਕੂਬ ਤੋਂ ਬਿਨਾ ਮੈਂ ਰਸੂਲਾਂ ਵਿੱਚੋਂ ਕਿਸੇ ਹੋਰ ਨੂੰ ਨਹੀਂ ਡਿੱਠਾ
ਗਲਾਤੀਆਂ 1 : 20 (PAV)
ਹੁਣ ਜਿਹੜੀਆਂ ਗੱਲਾਂ ਤੁਹਾਨੂੰ ਲਿਖਦਾ ਹਾਂ, ਵੇਖੋ, ਪਰਮੇਸ਼ੁਰ ਦੇ ਅੱਗੇ ਕਹਿੰਦਾ ਹਾਂ, ਮੈਂ ਝੂਠ ਨਹੀਂ ਬੋਲਦਾ!
ਗਲਾਤੀਆਂ 1 : 21 (PAV)
ਉਹ ਦੇ ਮਗਰੋਂ ਮੈਂ ਸੁਰਿਯਾ ਅਤੇ ਕਿਲਿਕਿਯਾ ਦੇ ਇਲਾਕਿਆਂ ਵਿੱਚ ਗਿਆ
ਗਲਾਤੀਆਂ 1 : 22 (PAV)
ਅਤੇ ਯਹੂਦਿਆਂ ਦੀਆਂ ਕਲੀਸਿਯਾਂ ਨੂੰ ਜੋ ਮਸੀਹ ਵਿੱਚ ਸਨ ਅਜੇ ਮੇਰੇ ਚਿਹਰੇ ਦੀ ਸਿਆਣ ਵੀ ਨਾ ਸੀ
ਗਲਾਤੀਆਂ 1 : 23 (PAV)
ਪਰ ਨਿਰਾ ਓਹ ਇਹ ਸੁਣਦੀਆਂ ਸਨ ਭਈ ਜਿਹੜਾ ਸਾਨੁੰ ਅੱਗੇ ਸਤਾਉਂਦਾ ਸੀ ਉਹ ਹੁਣ ਉਸ ਨਿਹਚਾ ਦੀ ਖੁਸ਼ ਖਬਰੀ ਸੁਣਾਉਂਦਾ ਹੈ ਜਿਹ ਨੂੰ ਅੱਗੇ ਬਰਬਾਦ ਕਰਦਾ ਸੀ
ਗਲਾਤੀਆਂ 1 : 24 (PAV)
ਅਤੇ ਓਹਨਾਂ ਮੇਰੇ ਕਾਰਨ ਪਰਮੇਸ਼ੁਰ ਦੀ ਵਡਿਆਈ ਕੀਤੀ।।

1 2 3 4 5 6 7 8 9 10 11 12 13 14 15 16 17 18 19 20 21 22 23 24

BG:

Opacity:

Color:


Size:


Font: