ਗਲਾਤੀਆਂ 5 : 1 (PAV)
ਅਜ਼ਾਦੀ ਲਈ ਮਸੀਹ ਨੇ ਸਾਨੂੰ ਅਜ਼ਾਦ ਕੀਤਾ, ਇਸ ਲਈ ਦ੍ਰਿੜ੍ਹ ਰਹੋ ਅਤੇ ਗੁਲਾਮੀ ਦੇ ਜੂਲੇ ਹੇਠਾਂ ਮੁੜ ਕੇ ਨਾ ਜੁੱਪੋ।।
ਗਲਾਤੀਆਂ 5 : 2 (PAV)
ਵੇਖੋ, ਮੈਂ ਪੌਲੁਸ ਤੁਹਾਨੂੰ ਆਖਦਾ ਹਾਂ ਭਈ ਜੇ ਤੁਸੀਂ ਸੁੰਨਤ ਕਰਾਵੋ ਤਾਂ ਮਸੀਹ ਕੋਲੋਂ ਤੁਹਾਨੂੰ ਕੁਝ ਲਾਭ ਨਾ ਹੋਵੇਗਾ
ਗਲਾਤੀਆਂ 5 : 3 (PAV)
ਸਗੋਂ ਮੈਂ ਹਰੇਕ ਮਨੁੱਖ ਉੱਤੇ ਜਿਹੜਾ ਸੁੰਨਤ ਕਰਾਉਂਦਾ ਹੈ ਫੇਰ ਸਾਖੀ ਭਰਦਾ ਹਾਂ ਜੋ ਉਹ ਸਾਰੀ ਸ਼ਰਾ ਨੂੰ ਪੂਰਿਆਂ ਕਰਨ ਦਾ ਕਰਜਾਈ ਹੈ
ਗਲਾਤੀਆਂ 5 : 4 (PAV)
ਤੁਸੀਂ ਜੋ ਸ਼ਰਾ ਨਾਲ ਧਰਮੀ ਬਣਨਾ ਚਾਹੁੰਦੇ ਹੋ ਸੋ ਮਸੀਹ ਤੋਂ ਅੱਡ ਹੋ ਗਏ ਹੋ। ਤੁਸੀਂ ਕਿਰਪਾ ਤੋਂ ਡਿੱਗ ਗਏ ਹੋ
ਗਲਾਤੀਆਂ 5 : 5 (PAV)
ਅਸੀਂ ਤਾਂ ਆਤਮਾ ਦੇ ਕਾਰਨ ਨਿਹਚਾ ਨਾਲ ਧਰਮ ਦੀ ਆਸ ਦੀ ਉਡੀਕ ਕਰਦੇ ਹਾਂ
ਗਲਾਤੀਆਂ 5 : 6 (PAV)
ਕਿਉਂ ਜੋ ਮਸੀਹ ਯਿਸੂ ਵਿੱਚ ਨਾ ਤਾਂ ਸੁੰਨਤ, ਨਾ ਹੀ ਅਸੁੰਨਤ ਤੋਂ ਕੁਝ ਬਣਦਾ ਹੈ ਸਗੋਂ ਨਿਹਚਾ ਤੋਂ ਜਿਹੜੀ ਪ੍ਰੇਮ ਦੇ ਰਾਹੀਂ ਗੁਣਕਾਰ ਹੁੰਦੀ ਹੈ
ਗਲਾਤੀਆਂ 5 : 7 (PAV)
ਤੁਸੀਂ ਤਾਂ ਚੰਗੀ ਤਰਾਂ ਦੌੜਦੇ ਸਾਓ। ਕਿਹ ਨੇ ਤੁਹਾਨੂੰ ਡੱਕ ਦਿੱਤਾ ਭਈ ਤੁਸੀਂ ਸਚਿਆਈ ਨੂੰ ਨਾ ਮੰਨੋ?
ਗਲਾਤੀਆਂ 5 : 8 (PAV)
ਇਹ ਖਚਰ ਵਿਦਿਆ ਤੁਹਾਡੇ ਸੱਦਣ ਵਾਲੇ ਦੀ ਵੱਲੋ ਨਹੀਂ
ਗਲਾਤੀਆਂ 5 : 9 (PAV)
ਥੋੜਾ ਜਿਹਾ ਖਮੀਰ ਸਾਰੀ ਤੌਣ ਨੂੰ ਖਮੀਰਿਆਂ ਕਰ ਦਿੰਦਾ ਹੈ
ਗਲਾਤੀਆਂ 5 : 10 (PAV)
ਮੈਨੂੰ ਪ੍ਰਭੁ ਵਿੱਚ ਤੁਹਾਡੀ ਵੱਲੋਂ ਭਰੋਸਾ ਹੈ ਜੋ ਤੁਸੀਂ ਹੋਰ ਖਿਆਲ ਨਾ ਕਰੋਗੇ, ਪਰ ਜਿਹੜਾ ਤੁਹਾਨੂੰ ਘਬਰਾਉਂਦਾ ਹੈ ਉਹ ਭਾਵੇਂ ਕੋਈ ਹੋਵੇ ਆਪਣੀ ਸਜ਼ਾ ਭੋਗੇਗਾ!
ਗਲਾਤੀਆਂ 5 : 11 (PAV)
ਪਰ ਹੇ ਭਰਾਵੋ, ਜੇ ਮੈਂ ਹੁਣ ਤੀਕੁਰ ਸੁੰਨਤ ਦੀ ਮਨਾਦੀ ਕਰਦਾ ਹਾਂ ਤਾਂ ਹੁਣ ਤੀਕ ਸਤਾਇਆ ਕਿਉਂ ਜਾਂਦਾ? ਤਦ ਸਲੀਬ ਦੀ ਠੋਕਰ ਤਾਂ ਰਹੀ ਨਾ
ਗਲਾਤੀਆਂ 5 : 12 (PAV)
ਕਾਸ਼ ਕਿ ਓਹ ਜਿਹੜੇ ਤੁਹਾਨੂੰ ਭਰਮਾਉਂਦੇ ਹਨ ਆਪਣੇ ਲਿੰਗ ਵੱਢ ਲੈਂਦੇ!।।
ਗਲਾਤੀਆਂ 5 : 13 (PAV)
ਹੇ ਭਰਾਵੋ, ਤੁਸੀਂ ਤਾਂ ਅਜ਼ਾਦੀ ਲਈ ਸੱਦੇ ਗਏ ਸਾਓ ਪਰ ਆਪਣੀ ਅਜ਼ਾਦੀ ਨੂੰ ਸਰੀਰ ਲਈ ਔਸਰ ਜਾਣ ਕੇ ਨਾ ਵਰਤੋਂ ਸਗੋਂ ਪ੍ਰੇਮ ਦੇ ਰਾਹੀਂ ਇੱਕ ਦੂਏ ਦੀ ਟਹਿਲ ਸੇਵਾ ਕਰੋ
ਗਲਾਤੀਆਂ 5 : 14 (PAV)
ਕਿਉਂ ਜੋ ਸਾਰੀ ਸ਼ਰਾ ਇੱਕੋ ਗੱਲ ਵਿੱਚ ਸਮਾਪਤ ਹੁੰਦੀ ਹੈ ਅਰਥਾਤ ਇਸ ਵਿੱਚ ਭਈ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ
ਗਲਾਤੀਆਂ 5 : 15 (PAV)
ਪਰ ਜੇ ਤੁਸੀਂ ਇੱਕ ਦੂਏ ਨੂੰ ਚੱਕੀਂ ਚੱਕੀਂ ਪਾੜ ਖਾਓ ਤਾਂ ਵੇਖਣਾ ਭਈ ਤੁਸੀਂ ਇੱਕ ਦੂਏ ਤੋਂ ਕਿਤੇ ਨਾਸ ਨਾ ਹੋ ਜਾਓ!।।
ਗਲਾਤੀਆਂ 5 : 16 (PAV)
ਪਰ ਮੈਂ ਆਖਦਾ ਹਾਂ, ਤੁਸੀਂ ਆਤਮਾ ਦੁਆਰਾ ਚੱਲੋ ਤਾਂ ਸਰੀਰ ਦੇ ਵਿਸ਼ਿਆਂ ਨੂੰ ਕਦੇ ਪੂਰਿਆਂ ਨਾ ਕਰੋਗੇ
ਗਲਾਤੀਆਂ 5 : 17 (PAV)
ਕਿਉਂ ਜੋ ਸਰੀਰ ਆਤਮਾ ਦੇ ਵਿਰੁੱਧ, ਅਤੇ ਆਤਮਾ ਸਰੀਰ ਦੇ ਵਿਰੁੱਧ ਲੋਚਦਾ ਹੈ ਕਿਉਂ ਜੋ ਏਹ ਇੱਕ ਦੂਏ ਦੇ ਵਿਰੁੱਧ ਹਨ ਤਾਂ ਜੋ ਤੁਸੀਂ ਜੋ ਚਾਹੁੰਦੇ ਸੋ ਨਾ ਕਰੋ
ਗਲਾਤੀਆਂ 5 : 18 (PAV)
ਪਰ ਜੇ ਤੁਸੀਂ ਆਤਮਾ ਦੀ ਅਗਵਾਈ ਨਾਲ ਚੱਲਦੇ ਹੋ ਤਾਂ ਸ਼ਰਾ ਦੇ ਮਤਹਿਤ ਨਹੀਂ ਹੋ
ਗਲਾਤੀਆਂ 5 : 19 (PAV)
ਹੁਣ ਸਰੀਰ ਦੇ ਕੰਮ ਤਾਂ ਪਰਗਟ ਹਨ। ਓਹ ਇਹ ਹਨ - ਹਰਾਮਕਾਰੀ, ਗੰਦ ਮੰਦ, ਲੁੱਚਪੁਣਾ
ਗਲਾਤੀਆਂ 5 : 20 (PAV)
ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਹਸਦ, ਕ੍ਰੋਧ, ਧੜੇਬਾਜ਼ੀਆਂ, ਫੁੱਟਾਂ, ਬਿਦਤਾਂ
ਗਲਾਤੀਆਂ 5 : 21 (PAV)
ਖਾਰ, ਨਸ਼ੇ, ਬਦਮਸਤੀਆਂ, ਅਤੇ ਹੋਰ ਇਹੋ ਜੇਹੇ ਕੰਮ। ਏਹਨਾਂ ਗੱਲਾਂ ਦੇ ਵਿਖੇ ਮੈਂ ਤੁਹਾਨੂੰ ਸਾਫ਼ ਆਖਦਾ ਹਾਂ ਜਿਵੇਂ ਮੈਂ ਅੱਗੇ ਆਖਿਆ ਸੀ ਭਈ ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਓਹ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ
ਗਲਾਤੀਆਂ 5 : 22 (PAV)
ਪਰ ਆਤਮਾ ਦਾ ਫਲ ਇਹ ਹੈ - ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ
ਗਲਾਤੀਆਂ 5 : 23 (PAV)
ਨਰਮਾਈ, ਸੰਜਮ। ਇਹੋ ਜੇਹਿਆਂ ਗੱਲਾਂ ਦੇ ਵਿਰੁਧ ਕੋਈ ਸ਼ਰਾ ਨਹੀਂ ਹੈ
ਗਲਾਤੀਆਂ 5 : 24 (PAV)
ਅਤੇ ਜਿਹੜੇ ਮਸੀਹ ਯਿਸੂ ਦੇ ਹਨ ਉਨ੍ਹਾਂ ਨੇ ਸਰੀਰ ਨੂੰ ਉਹ ਦੀਆਂ ਕਾਮਨਾਂ ਅਤੇ ਵਿਸ਼ਿਆਂ ਸਣੇ ਸਲੀਬ ਉੱਤੇ ਚਾੜ੍ਹ ਦਿੱਤਾ।।
ਗਲਾਤੀਆਂ 5 : 25 (PAV)
ਜੇ ਅਸੀਂ ਆਤਮਾ ਦੁਆਰਾ ਜੀਉਂਦੇ ਹਾਂ ਤਾਂ ਆਤਮਾ ਦੁਆਰਾ ਚੱਲੀਏ ਵੀ
ਗਲਾਤੀਆਂ 5 : 26 (PAV)
ਅਸੀਂ ਫੋਕਾ ਘੁਮੰਡ ਨਾ ਕਰੀਏ ਭਈ ਇੱਕ ਦੂਏ ਨੂੰ ਖਿਝਾਈਏ ਅਤੇ ਇੱਕ ਦੂਜੇ ਨਾਲ ਖਾਰ ਕਰੀਏ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26

BG:

Opacity:

Color:


Size:


Font: