ਪੈਦਾਇਸ਼ - 10 : 1 (PAV)
ਏਹ ਨੂਹ ਦੇ ਪੁੱਤ੍ਰਾਂ ਸ਼ੇਮ, ਹਾਮ ਅਰ ਯਾਫਥ ਦੀਆਂ ਕੁਲਪਤ੍ਰੀਆਂ ਹਨ ਅਤੇ ਪਰਲੋ ਦੇ ਪਿੱਛੋਂ ਉਨ੍ਹਾਂ ਤੋਂ ਪੁੱਤ੍ਰ ਜੰਮੇ
ਪੈਦਾਇਸ਼ - 10 : 2 (PAV)
ਯਾਫਥ ਦੇ ਪੁੱਤ੍ਰ ਗੋਮਰ ਅਰ ਮਾਗੋਗ ਅਰ ਮਾਦਈ ਅਰ ਯਾਵਾਨ ਅਰ ਤੂਬਲ ਅਰ ਮਸਕ ਅਰ ਤੀਰਾਸ ਸਨ
ਪੈਦਾਇਸ਼ - 10 : 3 (PAV)
ਗੋਮਰ ਦੇ ਪੁੱਤ੍ਰ ਅਸ਼ਕਨਜ਼ ਅਰ ਰੀਫਤ ਅਰ ਤੋਗਰਮਾਹ
ਪੈਦਾਇਸ਼ - 10 : 4 (PAV)
ਯਾਵਾਨ ਦੇ ਪੁੱਤ੍ਰ ਅਲੀਸਾਹ ਅਰ ਤਰਸ਼ੀਸ਼ ਕਿੱਤੀਮ ਅਰ ਦੋਦਾਨੀਮ
ਪੈਦਾਇਸ਼ - 10 : 5 (PAV)
ਏਨ੍ਹਾਂ ਤੋਂ ਕੌਮਾਂ ਦੇ ਟਾਪੂ ਉਨ੍ਹਾਂ ਦੇ ਦੇਸਾਂ ਅਰ ਕੌਮਾਂ ਦੇ ਵਿੱਚ ਅਰ ਹਰ ਇੱਕ ਦੀ ਬੋਲੀ ਅਰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਵੰਡੇ ਗਏ।।
ਪੈਦਾਇਸ਼ - 10 : 6 (PAV)
ਹਾਮ ਦੇ ਪੁੱਤ੍ਰ ਕੂਸ਼ ਅਰ ਮਿਸਰਇਮ ਅਰ ਪੂਟ ਅਰ ਕਨਾਨ ਸਨ
ਪੈਦਾਇਸ਼ - 10 : 7 (PAV)
ਕੂਸ਼ ਦੇ ਪੁੱਤ੍ਰ ਸਬਾ ਅਰ ਹਵੀਲਾਹ ਅਰ ਸਬਤਾਹ ਅਰ ਰਾਮਾਹ ਅਰ ਸਬਤਕਾ ਸਨ ਅਤੇ ਰਾਮਾਹ ਦੇ ਪੁੱਤ੍ਰ ਸਬਾ ਅਰ ਦਦਾਨ ਸਨ
ਪੈਦਾਇਸ਼ - 10 : 8 (PAV)
ਕੂਸ਼ ਤੋਂ ਨਿਮਰੋਦ ਜੰਮਿਆਂ। ਉਹ ਧਰਤੀ ਉੱਤੇ ਇੱਕ ਸੂਰਬੀਰ ਹੋਣ ਲੱਗਾ
ਪੈਦਾਇਸ਼ - 10 : 9 (PAV)
ਉਹ ਯਹੋਵਾਹ ਦੇ ਅੱਗੇ ਇੱਕ ਬਲਵੰਤ ਸ਼ਿਕਾਰੀ ਸੀ। ਏਸ ਲਈ ਕਿਹਾ ਜਾਂਦਾ ਹੈ ਕਿ ਨਿਮਰੋਦ ਵਰਗਾ ਯਹੋਵਾਹ ਦੇ ਅੱਗੇ ਬਲਵੰਤ ਸ਼ਿਕਾਰੀ
ਪੈਦਾਇਸ਼ - 10 : 10 (PAV)
ਉਸ ਦੀ ਬਾਦਸ਼ਾਹੀ ਦਾ ਅਰੰਭ ਬਾਬਲ ਅਰ ਅਰਕ ਅਰ ਅਕੱਦ ਅਰ ਕਲਨੇਹ ਸ਼ਿਨਾਰ ਦੇ ਦੇਸ ਵਿੱਚ ਹੋਇਆ ਸੀ
ਪੈਦਾਇਸ਼ - 10 : 11 (PAV)
ਉਸ ਦੇਸ ਤੋਂ ਅੱਸ਼ੂਰ ਨਿੱਕਲਿਆ ਅਤੇ ਉਸ ਨੇ ਨੀਨਵਾਹ ਅਰ ਰਹੋਬੋਥ-ਈਰ ਅਰ ਕਾਲਹ ਨੂੰ ਬਣਾਇਆ
ਪੈਦਾਇਸ਼ - 10 : 12 (PAV)
ਅਤੇ ਨੀਨਵਾਹ ਅਰ ਕਾਲਹ ਦੇ ਵਿਚਕਾਰ ਰਸਨ ਨੂੰ ਜਿਹੜਾ ਵੱਡਾ ਸ਼ਹਿਰ ਹੈ ਬਣਾਇਆ
ਪੈਦਾਇਸ਼ - 10 : 13 (PAV)
ਮਿਸਰਇਮ ਤੋਂ ਲੂਦੀ ਅਰ ਅਨਾਮੀ ਅਰ ਲਹਾਬੀ ਅਰ ਨਫਤੂਹੀ
ਪੈਦਾਇਸ਼ - 10 : 14 (PAV)
ਅਤੇ ਪਤਰੂਸੀ ਅਰ ਕੁਸਲੂਹੀ ਜਿਨ੍ਹਾਂ ਤੋਂ ਫਲਿਸਤੀ ਨਿੱਕਲੇ ਅਰ ਕਫਤੋਰੀ ਜੰਮੇ।।
ਪੈਦਾਇਸ਼ - 10 : 15 (PAV)
ਕਨਾਨ ਤੋਂ ਸੀਦੋਨ ਉਹ ਦਾ ਪਲੌਠਾ ਅਰ ਹੇਥ ਜੰਮੇ
ਪੈਦਾਇਸ਼ - 10 : 16 (PAV)
ਨਾਲੇ ਯਬੂਸੀ ਅਰ ਅਮੋਰੀ ਅਰ ਗਿਰਗਾਸ਼ੀ
ਪੈਦਾਇਸ਼ - 10 : 17 (PAV)
ਅਰ ਹਿੱਵੀ ਅਰ ਅਰਕੀ ਅਰ ਸੀਨੀ
ਪੈਦਾਇਸ਼ - 10 : 18 (PAV)
ਅਰ ਅਰਵਾਦੀ ਅਰ ਸਮਾਰੀ ਅਰ ਹਮਾਤੀ ਅਤੇ ਏਸ ਤੋਂ ਪਿੱਛੋਂ ਕਨਾਨੀਆਂ ਦੇ ਘਰਾਣੇ ਖਿੰਡ ਗਏ
ਪੈਦਾਇਸ਼ - 10 : 19 (PAV)
ਅਤੇ ਕਨਾਨੀਆਂ ਦੀ ਹੱਦ ਸੀਦੋਨ ਤੋਂ ਗਰਾਰ ਨੂੰ ਜਾਂਦੇ ਹੋਏ ਅੱਜ਼ਾਹ ਤਾਈਂ ਸੀ ਅਤੇ ਸਦੂਮ ਅਰ ਅਮੂਰਾਹ ਅਰ ਅਦਮਾਹ ਅਰ ਸਬੋਈਮ ਨੂੰ ਜਾਂਦੇ ਹੋਏ ਲਾਸ਼ਾ ਤਾਈਂ ਸੀ
ਪੈਦਾਇਸ਼ - 10 : 20 (PAV)
ਏਹ ਹਾਮ ਦੇ ਪੁੱਤ੍ਰ ਉਨ੍ਹਾਂ ਦੇ ਘਰਾਣਿਆਂ ਅਰ ਬੋਲੀਆਂ ਦੇ ਅਨੁਸਾਰ ਅਰ ਉਨ੍ਹਾਂ ਦੇ ਦੇਸਾਂ ਅਰ ਕੌਮਾਂ ਵਿੱਚ ਹਨ।।
ਪੈਦਾਇਸ਼ - 10 : 21 (PAV)
ਸ਼ੇਮ ਦੇ ਵੀ ਜਿਹੜਾ ਏਬਰ ਦੇ ਸਾਰੇ ਪੁੱਤ੍ਰਾਂ ਦਾ ਪਿਤਾ ਅਰ ਯਾਫਥ ਦਾ ਵੱਡਾ ਭਰਾ ਸੀ ਪੁੱਤ੍ਰ ਜੰਮੇ
ਪੈਦਾਇਸ਼ - 10 : 22 (PAV)
ਸ਼ੇਮ ਦੇ ਪੁੱਤ੍ਰ ਏਲਾਮ ਅਰ ਅੱਸ਼ੂਰ ਅਰਪਕਸ਼ਦ ਅਰ ਲੂਦ ਅਰ ਅਰਾਮ ਸਨ
ਪੈਦਾਇਸ਼ - 10 : 23 (PAV)
ਅਰਾਮ ਦੇ ਪੁੱਤ੍ਰ ਊਸ ਅਰ ਹੂਲ ਅਰ ਗਥਰ ਅਰ ਮਸ਼ ਸਨ
ਪੈਦਾਇਸ਼ - 10 : 24 (PAV)
ਅਰਪਕਸ਼ਦ ਤੋਂ ਸ਼ਾਲਹ ਅਤੇ ਸ਼ਾਲਹ ਤੋਂ ਏਬਰ
ਪੈਦਾਇਸ਼ - 10 : 25 (PAV)
ਏਬਰ ਦੇ ਦੋ ਪੁੱਤ੍ਰ ਜੰਮੇ, ਇੱਕ ਦਾ ਨਾਉਂ ਪਲਗ ਸੀ ਕਿਉਂਕਿ ਉਹ ਦੇ ਦਿਨਾਂ ਵਿੱਚ ਧਰਤੀ ਵੰਡੀ ਗਈ ਅਰ ਉਸ ਦੇ ਭਰਾ ਦਾ ਨਾਉਂ ਯਾਕਟਾਨ ਸੀ
ਪੈਦਾਇਸ਼ - 10 : 26 (PAV)
ਅਰ ਯਾਕਟਾਨ ਤੋਂ ਅਲਮੋਦਾਦ ਅਰ ਸਾਲਫ ਅਰ ਹਸਰਮਾਵਤ ਅਰ ਯਾਰਹ
ਪੈਦਾਇਸ਼ - 10 : 27 (PAV)
ਅਰ ਹਦੋਰਾਮ ਅਰ ਊਜ਼ਾਲ ਅਰ ਦਿਕਲਾਹ
ਪੈਦਾਇਸ਼ - 10 : 28 (PAV)
ਅਰ ਓਬਾਲ ਅਰ ਅਬੀਮਾਏਲ ਅਰ ਸ਼ਬਾ
ਪੈਦਾਇਸ਼ - 10 : 29 (PAV)
ਅਰ ਓਫਿਰ ਅਰ ਹਵੀਲਾਹ ਅਰ ਯੋਬਾਬ ਜੰਮੇ। ਏਹ ਸਭ ਯਾਕਟਾਨ ਦੇ ਪੁੱਤ੍ਰ ਸਨ
ਪੈਦਾਇਸ਼ - 10 : 30 (PAV)
ਉਨ੍ਹਾਂ ਦਾ ਵਾਸ ਮੇਸ਼ਾ ਤੋਂ ਜਾਂਦੇ ਹੋਏ ਸਫਾਰ ਤੀਕ ਹੈ ਜੋ ਪੂਰਬ ਦਾ ਇੱਕ ਪਹਾੜ ਹੈ
ਪੈਦਾਇਸ਼ - 10 : 31 (PAV)
ਏਹ ਸ਼ੇਮ ਦੇ ਪੁੱਤ੍ਰ ਹਨ ਉਨ੍ਹਾਂ ਦੇ ਘਰਾਣਿਆਂ ਅਰ ਬੋਲੀਆਂ ਦੇ ਅਨੁਸਾਰ ਉਨ੍ਹਾਂ ਦੇ ਦੇਸਾਂ ਵਿੱਚ ਉਨ੍ਹਾਂ ਦੀਆਂ ਕੌਮਾਂ ਦੇ ਅਨੁਸਾਰ
ਪੈਦਾਇਸ਼ - 10 : 32 (PAV)
ਏਹ ਨੂਹ ਦੇ ਪੁੱਤ੍ਰਾਂ ਦੇ ਘਰਾਣੇ ਹਨ ਉਨ੍ਹਾਂ ਦੀਆਂ ਪੀੜ੍ਹੀਆਂ ਦੇ ਅਨੁਸਾਰ ਅਰ ਉਨ੍ਹਾਂ ਦੀਆਂ ਕੌਮਾਂ ਵਿੱਚ । ਇਨ੍ਹਾਂ ਤੋਂ ਧਰਤੀ ਉੱਤੇ ਪਰਲੋ ਦੇ ਪਿੱਛੋਂ ਕੌਮਾਂ ਖਿੰਡ ਗਈਆਂ।।
❮
❯