ਪੈਦਾਇਸ਼ - 11 : 1 (PAV)
ਸਾਰੀ ਧਰਤੀ ਉੱਤੇ ਇੱਕੋਈ ਬੋਲੀ ਅਰ ਇੱਕੋਈ ਭਾਸ਼ਾ ਸੀ
ਪੈਦਾਇਸ਼ - 11 : 2 (PAV)
ਤੇ ਐਉਂ ਹੋਇਆ ਕਿ ਪੂਰਬ ਵੱਲ ਜਾਂਦੇ ਹੋਏ ਉਨ੍ਹਾਂ ਨੂੰ ਇੱਕ ਮਦਾਨ ਸਿਨਾਰ ਦੇਸ ਵਿੱਚ ਲੱਭਾ ਅਤੇ ਉੱਥੇ ਓਹ ਵੱਸ ਗਏ
ਪੈਦਾਇਸ਼ - 11 : 3 (PAV)
ਤਦ ਉਨ੍ਹਾਂ ਨੇ ਇੱਕ ਦੂਜੇ ਨੂੰ ਆਖਿਆ ਕਿ ਆਓ ਅਸੀਂ ਇੱਟਾਂ ਬਣਾਈਏ ਅਰ ਉਨ੍ਹਾਂ ਨੂੰ ਚੰਗੀ ਤਰਾਂ ਪਕਾਈਏ ਸੋ ਉਨ੍ਹਾਂ ਕੋਲ ਪੱਥਰਾਂ ਦੀ ਥਾਂ ਇੱਟਾਂ ਅਰ ਚੂਨੇ ਦੀ ਥਾਂ ਗਾਰਾ ਸੀ
ਪੈਦਾਇਸ਼ - 11 : 4 (PAV)
ਤਾਂ ਉਨ੍ਹਾਂ ਨੇ ਆਖਿਆ ਕਿ ਆਓ ਅਸੀਂ ਆਪਣੇ ਲਈ ਇੱਕ ਸ਼ਹਿਰ ਅਰ ਇੱਕ ਬੁਰਜ ਬਣਾਈਏ ਜਿਸ ਦੀ ਟੀਸੀ ਅਕਾਸ਼ ਤੀਕ ਹੋਵੇ ਅਰ ਆਪਣੇ ਲਈ ਇੱਕ ਨਾਉਂ ਕੱਢੀਏ ਅਜਿਹਾ ਨਾ ਹੋਵੇ ਭਈ ਅਸੀਂ ਸਾਰੀ ਧਰਤੀ ਉੱਤੇ ਖਿੰਡ ਜਾਈਏ
ਪੈਦਾਇਸ਼ - 11 : 5 (PAV)
ਤਾਂ ਯਹੋਵਾਹ ਉਸ ਸ਼ਹਿਰ ਅਰ ਬੁਰਜ ਨੂੰ ਜਿਹ ਨੂੰ ਆਦਮ-ਵੰਸ ਨੇ ਬਣਾਇਆ ਸੀ ਵੇਖਣ ਲਈ ਉੱਤਰਿਆ
ਪੈਦਾਇਸ਼ - 11 : 6 (PAV)
ਯਹੋਵਾਹ ਨੇ ਆਖਿਆ ਕਿ ਵੇਖੋ ਏਹ ਲੋਕ ਇੱਕ ਹਨ ਅਰ ਉਨ੍ਹਾਂ ਸਭਨਾਂ ਦੀ ਬੋਲੀ ਇੱਕ ਹੈ ਅਤੇ ਓਹ ਇਹ ਕਰਨ ਲੱਗੇ ਹਨ। ਜੋ ਕੁਛ ਉਨ੍ਹਾਂ ਦੇ ਕਰਨ ਦੀ ਭਾਵਨੀ ਹੋਵੇਗੀ ਹੁਣ ਉਨ੍ਹਾਂ ਅੱਗੇ ਨਹੀਂ ਅਟਕੇਗਾ
ਪੈਦਾਇਸ਼ - 11 : 7 (PAV)
ਆਓ ਅਸੀਂ ਉੱਤਰੀਏ ਅਤੇ ਉੱਥੇ ਉਨ੍ਹਾਂ ਦੀ ਬੋਲੀ ਨੂੰ ਉਲਟ ਪੁਲਟ ਕਰ ਦੇਈਏ ਭਈ ਉਹ ਇੱਕ ਦੂਜੇ ਦੀ ਬੋਲੀ ਨਾ ਸਮਝਣ
ਪੈਦਾਇਸ਼ - 11 : 8 (PAV)
ਤਾਂ ਯਹੋਵਾਹ ਨੇ ਉਨ੍ਹਾਂ ਨੂੰ ਉੱਥੋਂ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ। ਸੋ ਓਹ ਉਸ ਸ਼ਹਿਰ ਦੇ ਬਣਾਉਣ ਤੋਂ ਹਟ ਗਏ
ਪੈਦਾਇਸ਼ - 11 : 9 (PAV)
ਏਸ ਕਾਰਨ ਉਨ੍ਹਾਂ ਨੇ ਉਹ ਦਾ ਨਾਉਂ ਬਾਬਲ ਰੱਖਿਆ ਕਿਉਂਕਿ ਉੱਥੇ ਯਹੋਵਾਹ ਨੇ ਸਾਰੀ ਧਰਤੀ ਦੀ ਬੋਲੀ ਉਲਟ ਪੁਲਟ ਕਰ ਦਿੱਤੀ ਅਰ ਉੱਥੋਂ ਯਹੋਵਾਹ ਨੇ ਉਨ੍ਹਾਂ ਨੂੰ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ।।
ਪੈਦਾਇਸ਼ - 11 : 10 (PAV)
ਏਹ ਸ਼ੇਮ ਦੀ ਕੁਲਪੱਤਰੀ ਹੈ। ਸ਼ੇਮ ਇੱਕ ਸੌ ਵਰਿਹਾਂ ਦਾ ਸੀ ਅਰ ਉਸ ਤੋਂ ਅਰਪਕਸ਼ਦ ਪਰਲੋ ਦੇ ਦੋ ਵਰਿਹਾਂ ਦੇ ਪਿੱਛੋਂ ਜੰਮਿਆਂ
ਪੈਦਾਇਸ਼ - 11 : 11 (PAV)
ਸ਼ੇਮ ਅਰਪਕਸ਼ਦ ਦੇ ਜਨਮ ਦੇ ਪਿੱਛੋਂ ਪੰਜ ਸੌ ਵਰਿਹਾਂ ਤੀਕ ਜੀਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ
ਪੈਦਾਇਸ਼ - 11 : 12 (PAV)
ਜਾਂ ਅਰਪਕਸ਼ਦ ਦਾ ਜੀਵਣ ਪੈਤੀਆਂ ਵਰਿਹਾਂ ਦਾ ਹੋਇਆ ਤਾਂ ਉਸ ਤੋਂ ਸ਼ਲਹ ਜੰਮਿਆਂ
ਪੈਦਾਇਸ਼ - 11 : 13 (PAV)
ਅਤੇ ਅਰਪਕਸ਼ਦ ਸ਼ਲਹ ਦੇ ਜਨਮ ਦੇ ਪਿੱਛੋਂ ਚਾਰ ਸੌ ਤਿੰਨ ਵਰਿਹਾਂ ਤੀਕ ਜੀਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ
ਪੈਦਾਇਸ਼ - 11 : 14 (PAV)
ਜਾਂ ਸ਼ਲਹ ਤੀਹਾਂ ਵਰਿਹਾਂ ਦਾ ਹੋਇਆ ਤਾਂ ਏਬਰ ਜੰਮਿਆਂ
ਪੈਦਾਇਸ਼ - 11 : 15 (PAV)
ਸ਼ਲਹ ਏਬਰ ਦੇ ਜਨਮ ਦੇ ਪਿੱਛੋਂ ਚਾਰ ਸੌ ਤਿੰਨ ਵਰਿਹਾਂ ਤੀਕ ਜੀਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ
ਪੈਦਾਇਸ਼ - 11 : 16 (PAV)
ਅਤੇ ਏਬਰ ਚੌਤੀਆਂ ਵਰਿਹਾਂ ਦਾ ਹੋਇਆ ਤਾਂ ਉਸ ਤੋਂ ਪਲਗ ਜੰਮਿਆਂ
ਪੈਦਾਇਸ਼ - 11 : 17 (PAV)
ਏਬਰ ਪਲਗ ਦੇ ਜਨਮ ਦੇ ਪਿੱਛੋਂ ਚਾਰ ਸੌ ਤੀਹਾਂ ਵਰਿਹਾਂ ਤੀਕ ਜੀਉਂਦਾ ਰਿਹਾ ਅਰ ਉਸ ਤੋਂ ਪੁੱਤ ਧੀਆਂ ਜੰਮੇ
ਪੈਦਾਇਸ਼ - 11 : 18 (PAV)
ਜਾਂ ਪਲਗ ਤੀਹਾਂ ਵਰਿਹਾਂ ਦਾ ਹੋਇਆ ਤਾਂ ਰਾਊ ਜੰਮਿਆਂ
ਪੈਦਾਇਸ਼ - 11 : 19 (PAV)
ਪਲਗ ਰਾਊ ਦੇ ਜਨਮ ਦੇ ਪਿੱਛੋਂ ਦੋ ਸੌ ਨੌ ਵਰਿਹਾਂ ਤੀਕ ਜੀਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ
ਪੈਦਾਇਸ਼ - 11 : 20 (PAV)
ਰਾਊ ਬੱਤੀਆਂ ਵਰਿਹਾਂ ਦਾ ਹੋਇਆ ਤਾਂ ਉਸ ਤੋਂ ਸਰੂਗ ਜੰਮਿਆਂ
ਪੈਦਾਇਸ਼ - 11 : 21 (PAV)
ਰਊ ਸਰੂਗ ਦੇ ਜਨਮ ਦੇ ਪਿੱਛੋਂ ਦੋ ਸੌ ਸੱਤ ਵਰਿਹਾਂ ਤੀਕ ਜੀਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ
ਪੈਦਾਇਸ਼ - 11 : 22 (PAV)
ਜਾਂ ਸਰੂਗ ਤੀਹਾਂ ਵਰਿਹਾਂ ਦਾ ਹੋਇਆ ਤਾਂ ਉਸ ਤੋਂ ਨਾਹੋਰ ਜੰਮਿਆਂ
ਪੈਦਾਇਸ਼ - 11 : 23 (PAV)
ਸਰੂਗ ਨਾਹੋਰ ਦੇ ਜਨਮ ਦੇ ਪਿੱਛੋਂ ਦੋ ਸੌ ਵਰਿਹਾਂ ਤੀਕ ਜਿਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ
ਪੈਦਾਇਸ਼ - 11 : 24 (PAV)
ਜਾਂ ਨਾਹੋਰ ਉੱਨਤੀਆਂ ਵਰਿਹਾਂ ਦਾ ਹੋਇਆ ਤਾਂ ਉਸ ਤੋਂ ਤਾਰਹ ਜੰਮਿਆਂ
ਪੈਦਾਇਸ਼ - 11 : 25 (PAV)
ਨਾਹੋਰ ਤਾਰਹ ਦੇ ਜਨਮ ਦੇ ਪਿੱਛੋਂ ਇੱਕ ਸੌ ਉੱਨੀ ਵਰਿਹਾਂ ਤੀਕ ਜੀਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ
ਪੈਦਾਇਸ਼ - 11 : 26 (PAV)
ਤਾਰਹ ਸੱਤਰਾਂ ਵਰਿਹਾਂ ਦਾ ਹੋਇਆ ਤਾਂ ਉਸ ਤੋਂ ਅਬਰਾਮ ਅਰ ਨਾਹੋਰ ਅਰ ਹਾਰਾਨ ਜੰਮੇ
ਪੈਦਾਇਸ਼ - 11 : 27 (PAV)
ਏਹ ਤਾਰਹ ਦੀ ਕੁਲਪੱਤ੍ਰੀ ਹੈ। ਤਾਰਹ ਤੋਂ ਅਬਰਾਮ ਅਰ ਨਾਹੋਰ ਅਰ ਹਾਰਾਨ ਜੰਮੇ ਅਰ ਹਾਰਾਨ ਤੋਂ ਲੂਤ ਜੰਮਿਆਂ
ਪੈਦਾਇਸ਼ - 11 : 28 (PAV)
ਹਾਰਾਨ ਆਪਣੇ ਪਿਤਾ ਤਾਰਹ ਦੇ ਅੱਗੇ ਆਪਣੀ ਜਨਮ ਭੂਮੀ ਵਿੱਚ ਅਰਥਾਤ ਕਸਦੀਆਂ ਦੇ ਊਰ ਵਿੱਚ ਮਰ ਗਿਆ
ਪੈਦਾਇਸ਼ - 11 : 29 (PAV)
ਅਬਰਾਮ ਅਰ ਨਾਹੋਰ ਨੇ ਆਪਣੇ ਲਈ ਤੀਵੀਆਂ ਕੀਤੀਆਂ। ਅਬਰਾਮ ਦੀ ਪਤਨੀ ਦਾ ਨਾਉਂ ਸਾਰਈ ਸੀ ਅਰ ਨਾਹੋਰ ਦੀ ਪਤਨੀ ਦਾ ਨਾਉਂ ਮਿਲਕਾਹ ਸੀ ਜਿਹੜੀ ਹਾਰਾਨ ਦੀ ਧੀ ਸੀ ਜੋ ਮਿਲਕਾਹ ਅਰ ਯਿਸਕਾਹ ਦਾ ਪਿਤਾ ਸੀ
ਪੈਦਾਇਸ਼ - 11 : 30 (PAV)
ਪਰ ਸਾਰਈ ਬਾਂਝ ਸੀ, ਉਹ ਦਾ ਕੋਈ ਬੱਚਾ ਨਹੀਂ ਸੀ
ਪੈਦਾਇਸ਼ - 11 : 31 (PAV)
ਤਾਰਹ ਆਪਣੇ ਪੁੱਤ੍ਰ ਅਬਰਾਮ ਨੂੰ ਅਰ ਲੂਤ ਹਾਰਾਨ ਦੇ ਪੁੱਤ੍ਰ ਆਪਣੇ ਪੋਤੇ ਨੂੰ ਅਰ ਸਾਰਈ ਆਪਣੀ ਨੂੰਹ ਆਪਣੇ ਪੁੱਤ੍ਰ ਅਬਰਾਮ ਦੀ ਪਤਨੀ ਨੂੰ ਲੈਕੇ ਉਨ੍ਹਾਂ ਨਾਲ ਕਸਦੀਮ ਦੇ ਊਰ ਤੋਂ ਕਨਾਨ ਦੇ ਦੇਸ ਨੂੰ ਜਾਣ ਲਈ ਨਿੱਕਲਿਆ ਅਤੇ ਓਹ ਹਾਰਾਨ ਵਿੱਚ ਆਏ ਅਰ ਉੱਥੇ ਵੱਸ ਗਏ
ਪੈਦਾਇਸ਼ - 11 : 32 (PAV)
ਤਾਰਹ ਦੀ ਉਮਰ ਦੋ ਸੌ ਪੰਜਾਂ ਵਰਿਹਾਂ ਦੀ ਸੀ ਅਰ ਤਾਰਹ ਹਾਰਾਨ ਵਿੱਚ ਮਰ ਗਿਆ ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32

BG:

Opacity:

Color:


Size:


Font: