ਪੈਦਾਇਸ਼ - 36 : 1 (PAV)
ਏਸਾਓ ਅਰਥਾਤ ਅਦੋਮ ਦੀ ਕੁਲਪੱਤ੍ਰੀ ਏਹ ਹੈ
ਪੈਦਾਇਸ਼ - 36 : 2 (PAV)
ਏਸਾਓ ਕਨਾਨੀਆਂ ਦੀ ਧੀਆਂ ਵਿੱਚੋਂ ਹਿੱਤੀ ਏਲੋਨ ਦੀ ਧੀ ਆਦਾਹ ਨੂੰ ਵਿਆਹ ਲਿਆਇਆ ਅਰ ਆਹਾਲੀਬਾਮਾਹ ਨੂੰ ਜਿਹੜੀ ਅਨਾਹ ਦੀ ਧੀ ਅਰ ਸਿਬਓਨ ਹਿੱਵੀ ਦੀ ਦੋਹਤੀ ਸੀ
ਪੈਦਾਇਸ਼ - 36 : 3 (PAV)
ਅਰ ਬਾਸਮਥ ਨੂੰ ਜਿਹੜੀ ਇਸਮਾਏਲ ਦੀ ਧੀ ਅਰ ਨਬਾਯੋਥ ਦੀ ਭੈਣ ਸੀ
ਪੈਦਾਇਸ਼ - 36 : 4 (PAV)
ਤਾਂ ਆਦਾਹ ਨੇ ਏਸਾਓ ਲਈ ਅਲੀਫਾਜ਼ ਨੂੰ ਅਰ ਬਾਸਮਥ ਨੇ ਰਊਏਲ ਨੂੰ ਜਣਿਆ
ਪੈਦਾਇਸ਼ - 36 : 5 (PAV)
ਅਰ ਆਹਾਲੀਬਾਮਾਹ ਨੇ ਯਊਸ ਅਰ ਯਾਲਾਮ ਅਰ ਕੋਰਹ ਨੂੰ ਜਣਿਆ, ਏਹ ਏਸਾਓ ਦੇ ਪੁੱਤ੍ਰ ਸਨ ਜਿਹੜੇ ਕਨਾਨ ਦੇਸ ਵਿੱਚ ਜੰਮੇ
ਪੈਦਾਇਸ਼ - 36 : 6 (PAV)
ਤਾਂ ਏਸਾਓ ਨੇ ਆਪਣੀਆ ਤੀਵੀਆਂ ਆਪਣੇ ਪੁੱਤ੍ਰ ਧੀਆਂ ਅਰ ਆਪਣੇ ਘਰ ਦੇ ਸਾਰੇ ਪ੍ਰਾਣੀਆਂ ਨੂੰ ਆਪਣੇ ਸਾਰੇ ਵੱਗਾਂ ਸਾਰੇ ਡੰਗਰਾਂ ਅਰ ਸਾਰੀ ਪੂੰਜੀ ਨੂੰ ਜੋ ਉਸ ਕਨਾਨ ਦੇਸ ਵਿੱਚ ਕਮਾਈ ਸੀ ਲੈ ਕੇ ਆਪਣੇ ਭਰਾ ਯਾਕੂਬ ਦੇ ਕੋਲੋਂ ਕਿਸੇ ਹੋਰ ਦੇਸ ਵੱਲ ਚੱਲਿਆ ਗਿਆ
ਪੈਦਾਇਸ਼ - 36 : 7 (PAV)
ਕਿਉਂਜੋ ਉਨ੍ਹਾਂ ਦਾ ਮਾਲ ਧੰਨ ਐੱਨਾ ਸੀ ਕਿ ਉਹ ਇੱਕਠੇ ਨਹੀਂ ਰਹਿ ਸੱਕਦੇ ਸਨ ਪਰ ਉਹ ਧਰਤੀ ਜਿਸ ਵਿੱਚ ਓਹ ਮੁਸਾਫਰ ਸਨ ਉਨ੍ਹਾਂ ਦੇ ਪਸ਼ੂਆਂ ਦੀ ਬਹੁਤਾਇਤ ਦੇ ਕਾਰਨ ਉਨ੍ਹਾਂ ਨੂੰ ਨਹੀਂ ਸਾਂਭ ਸੱਕੀ
ਪੈਦਾਇਸ਼ - 36 : 8 (PAV)
ਤਾਂ ਏਸਾਓ ਸ਼ੇਈਰ ਦੇ ਪਹਾੜ ਵਿੱਚ ਟਿਕ ਗਿਆ, ਏਹੋ ਹੀ ਅਦੋਮ ਹੈ
ਪੈਦਾਇਸ਼ - 36 : 9 (PAV)
ਏਹ ਏਸਾਓ ਦੀ ਕੁੱਲਪੱਤ੍ਰੀ ਹੈ ਜਿਹੜਾ ਅਦੋਮੀਆਂ ਦਾ ਪਿਤਾ ਸ਼ੇਈਰ ਦੇ ਪਹਾੜ ਵਿੱਚ ਸੀ
ਪੈਦਾਇਸ਼ - 36 : 10 (PAV)
ਸੋ ਏਸਾਓ ਦੇ ਪੁੱਤ੍ਰਾਂ ਦੇ ਨਾਓਂ ਏਹ ਸਨ ਅਲੀਫਾਜ਼, ਏਸਾਓ ਦੀ ਤੀਵੀਂ ਆਦਾਹ ਦਾ ਪੁੱਤ੍ਰ ਰਊਏਲ ਏਸਾਓ ਦੀ ਤੀਵੀਂ ਬਾਸਮਤ ਦਾ ਪੁੱਤ੍ਰ
ਪੈਦਾਇਸ਼ - 36 : 11 (PAV)
ਅਰ ਅਲੀਫਾਜ਼ ਦੇ ਪੁੱਤ੍ਰ ਤੇਮਾਨ ਓਮਾਰ ਸਫੋ ਅਰ ਗਾਤਾਮ ਅਰ ਕਨਜ਼ ਸਨ
ਪੈਦਾਇਸ਼ - 36 : 12 (PAV)
ਤਿਮਨਾਂ ਏਸਾਓ ਦੇ ਪੁੱਤ੍ਰ ਅਲੀਫਾਜ਼ ਦੀ ਸੁਰੇਤ ਸੀ ਅਰ ਉਸ ਨੇ ਅਲੀਫਾਜ਼ ਲਈ ਅਮਾਲੇਕ ਨੂੰ ਜਣਿਆ, ਏਹ ਏਸਾਓ ਦੀ ਤੀਵੀਂ ਆਦਾਹ ਦੇ ਪੁੱਤ੍ਰ ਸਨ
ਪੈਦਾਇਸ਼ - 36 : 13 (PAV)
ਰਊਏਲ ਦੇ ਪੁੱਤ੍ਰ ਏਹ ਸਨ ਨਹਥ ਅਰ ਜ਼ਰਹ ਅਰ ਸ਼ੰਮਾਹ ਅਰ ਮਿੱਜਾਹ, ਏਹ ਏਸਾਓ ਦੀ ਤੀਵੀਂ ਬਾਸਮਥ ਦੇ ਪੁੱਤ੍ਰ ਸਨ
ਪੈਦਾਇਸ਼ - 36 : 14 (PAV)
ਆਹਾਲੀਬਾਮਾਹ ਦੇ ਪੁੱਤ੍ਰ ਏਹ ਸਨ ਜਿਹੜੀ ਏਸਾਓ ਦੀ ਤੀਵੀਂ ਅਰ ਅਨਾਹ ਦੀ ਧੀ ਅਰ ਸਿਬਾਓਨ ਦੀ ਦੋਹਤੀ ਸੀ। ਉਹ ਨੇ ਏਸਾਓ ਲਈ ਯਊਸ ਅਰ ਯਾਲਾਮ ਅਰ ਕੋਰਹ ਨੂੰ ਜਣਿਆ
ਪੈਦਾਇਸ਼ - 36 : 15 (PAV)
ਏਹ ਏਸਾਓ ਦੇ ਪੁੱਤ੍ਰਾਂ ਵਿੱਚੋਂ ਸਰਦਾਰ ਸਨ, ਏਸਾਓ ਦੇ ਪਲੋਠੇ ਪੁੱਤ੍ਰ ਅਲੀਫਾਜ਼ ਦੇ ਪੁੱਤ੍ਰ ਸਰਦਾਰ ਤੇਮਾਨ ਸਰਦਾਰ ਓਮਰ ਸਰਦਾਰ ਸਫੋ ਸਰਦਾਰ ਕਨਜ਼
ਪੈਦਾਇਸ਼ - 36 : 16 (PAV)
ਸਰਦਾਰ ਕੋਰਹ ਸਰਦਾਰ ਗਾਤਾਮ ਸਰਦਾਰ ਅਮਾਲੇਕ, ਏਹ ਸਰਦਾਰ ਅਲੀਫਾਜ਼ ਤੋਂ ਆਦੋਮ ਦੀ ਧਰਤੀ ਵਿੱਚ ਹੋਏ, ਏਹ ਆਦਾਹ ਦੇ ਪੁੱਤ੍ਰ ਸਨ
ਪੈਦਾਇਸ਼ - 36 : 17 (PAV)
ਏਸਾਓ ਦੇ ਪੁੱਤ੍ਰ ਰਊਏਲ ਦੇ ਪੁੱਤ੍ਰ ਏਹ ਸਨ ਸਰਦਾਰ ਨਹਥ ਸਰਦਾਰ ਜਰਹ ਸਰਦਾਰ ਸੰਮਾਹ ਸਰਦਾਰ ਮਿੱਜ਼ਾਹ, ਏਹ ਸਰਦਾਰ ਰਊਏਲ ਤੋਂ ਆਦੋਮ ਦੀ ਧਰਤੀ ਵਿੱਚ ਹੋਏ ਅਰ ਇਹ ਏਸਾਓ ਦੀ ਤੀਵੀਂ ਬਾਸਮਥ ਦੇ ਪੁੱਤ੍ਰ ਸਨ
ਪੈਦਾਇਸ਼ - 36 : 18 (PAV)
ਏਸਾਓ ਦੀ ਤੀਵੀਂ ਆਹਾਲੀਬਾਮਹ ਦੇ ਪੁੱਤ੍ਰ ਏਹ ਸਨ ਸਰਦਾਰ ਯਊਸ ਸਰਦਾਰ ਯਲਾਮ ਸਰਦਾਰ ਕੋਰਹ, ਏਹ ਸਰਦਾਰ ਏਸਾਓ ਦੀ ਤੀਵੀਂ ਅਰ ਅਨਾਹ ਦੀ ਧੀ ਆਹਾਲੀਬਮਾਹ ਦੇ ਸਨ
ਪੈਦਾਇਸ਼ - 36 : 19 (PAV)
ਏਹ ਏਸਾਓ ਅਰਥਾਤ ਅਦੋਮ ਦੇ ਪੁੱਤ੍ਰ ਸਨ ਅਤੇ ਏਹ ਉਨ੍ਹਾਂ ਦੇ ਸਰਦਾਰ ਸਨ।।
ਪੈਦਾਇਸ਼ - 36 : 20 (PAV)
ਸ਼ੇਈਰ ਹੋਰੀ ਦੇ ਪੁੱਤ੍ਰ ਜਿਹੜੇ ਉਸ ਦੇਸ ਵਿੱਚ ਵੱਸਦੇ ਸਨ ਸੋ ਏਹ ਸਨ ਲੋਟਾਨ ਅਰ ਸੋਬਾਲ ਅਰ ਸਿਬਓਨ ਅਰ ਅਨਾਹ
ਪੈਦਾਇਸ਼ - 36 : 21 (PAV)
ਅਰ ਦਿਸ਼ੋਨ ਅਰ ਏਸਰ ਅਰ ਦੀਸ਼ਾਨ ਏਹ ਹੋਰੀਆਂ ਦੇ ਸਰਦਾਰ ਸ਼ੇਈਰ ਦੇ ਪੁੱਤ੍ਰ ਅਦੋਮ ਦੀ ਧਰਤੀ ਵਿੱਚ ਸਨ
ਪੈਦਾਇਸ਼ - 36 : 22 (PAV)
ਲੋਟਾਨ ਦੇ ਪੁੱਤ੍ਰ ਹੋਰੀ ਅਰ ਹੇਮਾਮ ਸਨ ਅਰ ਤਿਮਨਾ ਲੋਟਾਨ ਦੀ ਭੈਣ ਸੀ
ਪੈਦਾਇਸ਼ - 36 : 23 (PAV)
ਏਹ ਸੋਬਾਲ ਦੇ ਪੁੱਤ੍ਰ ਸਨ ਅਲਵਾਨ ਅਰ ਮਾਨਹਥ ਅਰ ਏਬਾਲ ਸ਼ਫੋਲ ਅਰ ਓਨਾਮ
ਪੈਦਾਇਸ਼ - 36 : 24 (PAV)
ਏਹ ਸਿਬਓਨ ਦੇ ਪੁੱਤ੍ਰ ਸਨ ਅੱਯਾਹ ਅਰ ਅਨਾਹ। ਏਹ ਓਹ ਅਨਾਹ ਹੈ ਜਿਸ ਨੂੰ ਆਪਣੇ ਪਿਤਾ ਸਿਬਓਨ ਦੇ ਖੋਤੇਂ ਚਾਰਦਿਆਂ ਉਜਾੜ ਵਿੱਚ ਗਰਮ ਪਾਣੀ ਦੇ ਸੋਤੇ ਲੱਭੇ ਸਨ
ਪੈਦਾਇਸ਼ - 36 : 25 (PAV)
ਅਨਾਹ ਦੇ ਪੁੱਤ੍ਰ ਇਹ ਸਨ ਦਿਸ਼ੋਨ ਅਰ ਆਹਾਲੀਬਾਮਾਹ ਅਨਾਹ ਦੀ ਧੀ
ਪੈਦਾਇਸ਼ - 36 : 26 (PAV)
ਏਹ ਦੀਸ਼ਾਨ ਦੇ ਪੁੱਤ੍ਰ ਸਨ ਹਮਦਾਨ ਅਰ ਅਸੁਬਾਨ ਅਰ ਯਿਤਰਾਨ ਅਰ ਕਰਾਨ
ਪੈਦਾਇਸ਼ - 36 : 27 (PAV)
ਏਸਰ ਦੇ ਪੁੱਤ੍ਰ ਏਹ ਸਨ ਬਿਲਹਾਨ ਅਰ ਜਾਵਾਨ ਅਰ ਆਕਾਨ
ਪੈਦਾਇਸ਼ - 36 : 28 (PAV)
ਏਹ ਦੀਸ਼ਾਨ ਦੇ ਪੁੱਤ੍ਰ ਸਨ ਊਸ ਅਰ ਆਰਾਨ
ਪੈਦਾਇਸ਼ - 36 : 29 (PAV)
ਏਹ ਹੋਰੀਆਂ ਦੇ ਸਰਦਾਰ ਸਨ ਸਰਦਾਰ ਲੋਟਾਨ ਸਰਦਾਰ ਸੋਬਾਲ ਸਰਦਾਰ ਸਿਬਓਨ ਸਰਦਾਰ ਅਨਾਹ
ਪੈਦਾਇਸ਼ - 36 : 30 (PAV)
ਸਰਦਾਰ ਦਿਸ਼ੋਨ ਸਰਦਾਰ ਏਸਰ ਸਰਦਾਰ ਦੀਸ਼ਾਨ, ਏਹ ਹੋਰੀਆਂ ਦੇ ਸਰਦਾਰ ਉਨ੍ਹਾਂ ਦੀ ਸਰਦਾਰੀ ਦੇ ਅਨੁਸਾਰ ਸ਼ੇਈਰ ਦੇ ਦੇਸ ਵਿੱਚ ਸਨ।।
ਪੈਦਾਇਸ਼ - 36 : 31 (PAV)
ਏਹ ਰਾਜੇ ਹਨ ਜਿਹੜੇ ਆਦੋਮ ਵਿੱਚ ਇਸਰਾਏਲੀਆਂ ਦੇ ਰਾਜਿਆ ਤੋਂ ਪਹਿਲਾਂ ਰਾਜ ਕਰਦੇ ਸਨ
ਪੈਦਾਇਸ਼ - 36 : 32 (PAV)
ਬਓਰ ਦਾ ਪੁੱਤ੍ਰ ਬਲਾ ਆਦੋਮ ਉੱਤੇ ਰਾਜ ਕਰਦਾ ਸੀ ਅਰ ਉਸਦੇ ਨਗਰ ਦਾ ਨਾਉਂ ਦਿਨਹਾਬਾਹ ਸੀ
ਪੈਦਾਇਸ਼ - 36 : 33 (PAV)
ਬਲਾ ਮਰ ਗਿਆ ਅਰ ਜ਼ਰਹ ਦਾ ਪੁੱਤ੍ਰ ਯੋਬਾਬ ਬਸਰੇ ਦਾ ਓਸ ਦੇ ਥਾਂ ਰਾਜ ਕਰਨ ਲੱਗਾ
ਪੈਦਾਇਸ਼ - 36 : 34 (PAV)
ਯੋਬਾਬ ਮਰ ਗਿਆ ਤਾਂ ਤੇਮਾਨੀਆਂ ਦੇ ਦੇਸ ਤੋਂ ਹੁਸਾਮ ਉਸ ਦੇ ਥਾਂ ਰਾਜ ਕਰਨ ਲੱਗਾ
ਪੈਦਾਇਸ਼ - 36 : 35 (PAV)
ਹੁਸਾਮ ਮਰ ਗਿਆ ਤਾਂ ਉਸ ਦੇ ਥਾਂ ਬਦਦ ਦਾ ਪੁੱਤ੍ਰ ਹਦਦ ਜਿਸ ਨੇ ਮੋਆਬ ਦੇ ਰੜ ਵਿੱਚ ਮਿਦਯਾਨੀਆਂ ਨੂੰ ਮਾਰਿਆ ਰਾਜ ਕਰਨ ਲੱਗਾ ਅਰ ਉਸ ਦੇ ਨਗਰ ਦਾ ਨਾਉਂ ਅਵੀਤ ਸੀ
ਪੈਦਾਇਸ਼ - 36 : 36 (PAV)
ਹਦਦ ਮਰ ਗਿਆ ਤਾਂ ਉਸ ਦੇ ਥਾਂ ਮਸਰੇਕਾਹ ਦਾ ਸਮਲਾਹ ਰਾਜ ਕਰਨ ਲੱਗਾ
ਪੈਦਾਇਸ਼ - 36 : 37 (PAV)
ਸਮਲਾਹ ਮਰ ਗਿਆ ਤਾਂ ਉਸ ਦੇ ਥਾਂ ਸਾਊਲ ਰਾਜ ਕਰਨ ਲੱਗਾ ਜਿਹੜਾ ਦਰਿਆ ਦੇ ਉਪੱਰ ਦੇ ਰਹੋਬੋਥ ਦਾ ਸੀ
ਪੈਦਾਇਸ਼ - 36 : 38 (PAV)
ਸਾਊਲ ਮਰ ਗਿਆ ਅਰ ਉਸ ਦੇ ਥਾਂ ਅਕਬੋਰ ਦਾ ਪੁੱਤ੍ਰ ਬਆਲਹਾਨਾਨ ਰਾਜ ਕਰਨ ਲੱਗਾ
ਪੈਦਾਇਸ਼ - 36 : 39 (PAV)
ਬਆਲਹਾਨਾਨ ਅਕਬੋਰ ਦਾ ਪੁੱਤ੍ਰ ਮਰ ਗਿਆ ਤਾਂ ਉਸ ਦੇ ਥਾਂ ਹਦਰ ਰਾਜ ਕਰਨ ਲੱਗਾ ਅਰ ਉਸ ਦੇ ਨਗਰ ਦਾ ਨਾਉਂ ਪਾਊ ਸੀ ਅਰ ਉਸ ਦੀ ਤੀਵੀਂ ਦਾ ਨਾਉਂ ਮਹੇਟਬਏਲ ਸੀ ਜਿਹੜੀ ਮਟਰੇਦ ਦੀ ਧੀ ਅਰ ਮੇਜਾਹਾਬ ਦੀ ਦੋਹਤੀ ਸੀ
ਪੈਦਾਇਸ਼ - 36 : 40 (PAV)
ਏਸਾਓ ਦੇ ਸਰਦਾਰਾਂ ਦੇ ਨਾਉਂ ਉਨ੍ਹਾਂ ਦੇ ਟੱਬਰਾਂ ਅਰ ਅਸਥਾਨਾਂ ਅਰ ਨਾਮਾਂ ਅਨੁਸਾਰ ਏਹ ਸਨ, ਸਰਦਾਰ ਤਿਮਨਾ ਸਰਦਾਰ ਅਲਵਾਹ ਸਰਦਾਰ ਯਥੇਥ
ਪੈਦਾਇਸ਼ - 36 : 41 (PAV)
ਸਰਦਾਰ ਆਹਾਲੀਬਾਮਾਹ ਸਰਦਾਰ ਏਲਾਹ ਸਰਦਾਰ ਫੀਨੋਨ
ਪੈਦਾਇਸ਼ - 36 : 42 (PAV)
ਸਰਦਾਰ ਕਨਜ਼ ਸਰਦਾਰ ਤੇਮਾਨ ਸਰਦਾਰ ਮਿਬਸਾਰ
ਪੈਦਾਇਸ਼ - 36 : 43 (PAV)
ਸਰਦਾਰ ਮਗਦੀਏਲ ਸਰਦਾਰ ਈਰਾਮ, ਏਹ ਅਦੋਮ ਦੇ ਸਰਦਾਰ ਆਪਣੇ ਕਬਜੇ ਦੀ ਧਰਤੀ ਦੀਆਂ ਬਸਤੀਆਂ ਅਨੁਸਾਰ ਸਨ। ਏਹੋ ਏਸਾਓ ਅਦੋਮੀਆਂ ਦਾ ਪਿਤਾ ਹੈ।।
❮
❯