ਪੈਦਾਇਸ਼ 44 : 1 (PAV)
ਤਾਂ ਉਸ ਨੇ ਆਪਣੇ ਘਰ ਦੇ ਮੁਖਤਿਆਰ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਮਨੁੱਖਾਂ ਦੀਆਂ ਗੂਣਾਂ ਵਿੱਚ ਅੰਨ ਜਿੰਨਾਂ ਓਹ ਲੈ ਜਾ ਸੱਕਣ ਭਰ ਦੇਹ ਅਰ ਹਰ ਇੱਕ ਦੀ ਚਾਂਦੀ ਉਸ ਦੀ ਗੂਣ ਦੇ ਮੂੰਹ ਵਿੱਚ ਰੱਖ ਦੇਹ
ਪੈਦਾਇਸ਼ 44 : 2 (PAV)
ਅਰ ਮੇਰਾ ਪਿਆਲਾ ਚਾਂਦੀ ਦਾ ਪਿਆਲਾ ਨਿੱਕੇ ਦੀ ਗੁਣ ਦੇ ਮੂੰਹ ਵਿੱਚ ਉਹ ਦੀ ਵਿਹਾਜਣ ਦੀ ਚਾਂਦੀ ਸਣੇ ਰੱਖ ਦੇਹ ਸੋ ਉਸ ਨੇ ਯੂਸੁਫ ਦੇ ਆਖੇ ਦੇ ਅਨੁਸਾਰ ਹੀ ਕੀਤਾ
ਪੈਦਾਇਸ਼ 44 : 3 (PAV)
ਤਾਂ ਸਵੇਰ ਦੀ ਲੋ ਹੋਣ ਦੇ ਵੇਲੇ ਉਹ ਅਰ ਉਨ੍ਹਾਂ ਦੇ ਖੋਤੇ ਤੋਰ ਦਿੱਤੇ ਗਏ
ਪੈਦਾਇਸ਼ 44 : 4 (PAV)
ਓਹ ਨਗਰ ਤੋਂ ਬਾਹਰ ਅਜੇ ਦੂਰ ਨਹੀਂ ਗਏ ਸਨ ਕਿ ਯੂਸੁਫ਼ ਨੇ ਆਪਣੇ ਮੁਖਤਿਆਰ ਨੂੰ ਹੁਕਮ ਦਿੱਤਾ ਕਿ ਉੱਠ ਉਨ੍ਹਾਂ ਮਨੁੱਖਾਂ ਦਾ ਪਿੱਛਾ ਕਰ ਅਰ ਜਦ ਤੂੰ ਉਨ੍ਹਾਂ ਨੂੰ ਜਾ ਲਵੇਂ ਤਾਂ ਉਨ੍ਹਾਂ ਨੂੰ ਆਖੀਂ ਤੁਸੀਂ ਕਿਉਂ ਭਲਿਆਈ ਦੇ ਬਦਲੇ ਬੁਰਿਆਈ ਕੀਤੀ?
ਪੈਦਾਇਸ਼ 44 : 5 (PAV)
ਕੀ ਏਹ ਉਹ ਨਹੀਂ ਜਿਹਦੇ ਵਿੱਚੋਂ ਮੇਰਾ ਸਵਾਮੀ ਪੀਂਦਾ ਹੈ ਅਰ ਜਿਹਦੇ ਨਾਲ ਫਾਲ ਵੀ ਪਾਉਂਦਾ ਹੈ? ਤੁਸਾਂ ਜੋ ਏਹ ਕੀਤਾ ਸੋ ਬੁਰਾ ਹੀ ਕੀਤਾ
ਪੈਦਾਇਸ਼ 44 : 6 (PAV)
ਤਾਂ ਉਸ ਨੇ ਉਨ੍ਹਾਂ ਨੂੰ ਜਾ ਲਿਆ ਅਰ ਏਹ ਗੱਲਾਂ ਉਨ੍ਹਾਂ ਨੂੰ ਆਖੀਆਂ
ਪੈਦਾਇਸ਼ 44 : 7 (PAV)
ਅਤੇ ਉਨ੍ਹਾਂ ਨੇ ਉਹ ਨੂੰ ਆਖਿਆ, ਸਾਡਾ ਸਵਾਮੀ ਇਹੋ ਅਜੇਹੀਆਂ ਗੱਲਾਂ ਕਿਉਂ ਬੋਲਦਾ ਹੈ? ਤੁਹਾਡੇ ਦਾਸਾਂ ਤੋਂ ਅਜਿਹਾ ਕੰਮ ਦੂਰ ਰਹੇ
ਪੈਦਾਇਸ਼ 44 : 8 (PAV)
ਵੇਖੋ ਉਹ ਚਾਂਦੀ ਜਿਹੜੀ ਸਾਨੂੰ ਸਾਡੀਆਂ ਗੂਣਾਂ ਦੇ ਮੂੰਹ ਵਿੱਚ ਲੱਭੀ ਕਨਾਨ ਦੇਸ ਤੋਂ ਮੋੜ ਕੇ ਤੁਹਾਡੇ ਕੋਲ ਲੈ ਆਏ ਹਾਂ ਤਾਂ ਕਿਵੇਂ ਅਸੀਂ ਤੁਹਾਡੇ ਸਵਾਮੀ ਦੇ ਘਰ ਵਿੱਚੋਂ ਚਾਂਦੀ ਯਾ ਸੋਨਾ ਚੁਰਾ ਸੱਕਦੇ ਹਾਂ?
ਪੈਦਾਇਸ਼ 44 : 9 (PAV)
ਤੁਹਾਡੇ ਦਾਸਾਂ ਵਿੱਚੋਂ ਜਿਸ ਦੇ ਕੋਲੋਂ ਉਹ ਲੱਭੇ ਉਹ ਮਾਰਿਆ ਜਾਵੇ ਅਰ ਅਸੀਂ ਵੀ ਆਪਣੇ ਸਵਾਮੀ ਦੇ ਗੁਲਾਮ ਹੋ ਜਾਵਾਂਗੇ
ਪੈਦਾਇਸ਼ 44 : 10 (PAV)
ਤਾਂ ਉਸ ਨੇ ਆਖਿਆ, ਤੁਹਾਡੀਆਂ ਗੱਲਾਂ ਦੇ ਅਨੁਸਾਰ ਹੀ ਹੋਵੇਗਾ। ਜਿਸ ਦੇ ਕੋਲੋਂ ਉਹ ਲੱਭੇਗਾ ਉਹ ਮੇਰਾ ਗੁਲਾਮ ਹੋਵੇਗਾ ਪਰ ਤੁਸੀਂ ਨਿਰਦੋਸੀ ਠਹਿਰੋਗੇ
ਪੈਦਾਇਸ਼ 44 : 11 (PAV)
ਉਨ੍ਹਾਂ ਨੇ ਛੇਤੀ ਨਾਲ ਆਪੋ ਆਪਣੀਆਂ ਗੂਣਾਂ ਜਮੀਨ ਉੱਤੇ ਲਾਹ ਕੇ ਖੋਲ੍ਹ ਦਿੱਤੀਆਂ
ਪੈਦਾਇਸ਼ 44 : 12 (PAV)
ਅਤੇ ਉਸ ਨੇ ਵੱਡੇ ਤੋਂ ਲੈਕੇ ਛੋਟੇ ਤੀਕ ਤਲਾਸ਼ੀ ਲਈ ਅਰ ਉਹ ਪਿਆਲਾ ਬਿਨਯਾਮੀਨ ਦੀ ਗੂਣ ਵਿੱਚੋਂ ਲੱਭਾ
ਪੈਦਾਇਸ਼ 44 : 13 (PAV)
ਤਾਂ ਉਨਾਂ ਨੇ ਆਪਣੇ ਬਸਤ੍ਰ ਪਾੜੇ ਅਰ ਹਰ ਇੱਕ ਨੇ ਆਪਣਾ ਖੋਤਾ ਲੱਦਿਆ ਅਰ ਓਹ ਨਗਰ ਨੂੰ ਮੁੜ ਆਏ
ਪੈਦਾਇਸ਼ 44 : 14 (PAV)
ਤਾਂ ਯਹੂਦਾ ਅਰ ਉਸ ਦੇ ਭਰਾ ਯੂਸੁਫ਼ ਦੇ ਘਰ ਆਏ ਅਰ ਉਹ ਅਜੇ ਤੀਕ ਉੱਥੇ ਹੀ ਸੀ ਅਤੇ ਉਹ ਉਸ ਦੇ ਅੱਗੇ ਧਰਤੀ ਉੱਤੇ ਡਿੱਗ ਪਏ
ਪੈਦਾਇਸ਼ 44 : 15 (PAV)
ਫੇਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਏਹ ਕੀ ਕਰਤੂਤ ਹੈ ਜੋ ਤੁਸੀਂ ਕੀਤੀ? ਕੀ ਤੁਸੀਂ ਨਹੀਂ ਜਾਣਦੇ ਸਾਓ ਕੀ ਮੇਰੇ ਵਰਗਾ ਆਦਮੀ ਫਾਲ ਪਾ ਸੱਕਦਾ ਹੈ?
ਪੈਦਾਇਸ਼ 44 : 16 (PAV)
ਤਾਂ ਯਹੂਦਾਹ ਨੇ ਆਖਿਆ, ਅਸੀਂ ਆਪਣੇ ਸਵਾਮੀ ਨੂੰ ਕੀ ਆਖੀਏ ਅਰ ਕੀ ਬੋਲੀਏ ਅਰ ਅਸੀਂ ਆਪਣੇ ਆਪ ਨੂੰ ਕਿੱਦਾ ਧਰਮੀ ਬਣਾਈਏ? ਪਰਮੇਸ਼ੁਰ ਨੇ ਤੁਹਾਡੇ ਦਾਸਾਂ ਦੀ ਬੁਰਿਆਈ ਲੱਭ ਲਈ। ਵੇਖੋ ਅਸੀਂ ਆਪਣੇ ਸਵਾਮੀ ਦੇ ਗੁਲਾਮ ਹਾਂ, ਅਸੀਂ ਵੀ ਅਤੇ ਉਹ ਵੀ ਜਿਸ ਦੇ ਕੋਲੋਂ ਪਿਆਲਾ ਲੱਭਾ ਹੈ ਪਰ ਉਸ ਨੇ ਆਖਿਆ, ਇਹ ਕੰਮ ਮੈਥੋਂ ਦੂਰ ਹੋਵੇ
ਪੈਦਾਇਸ਼ 44 : 17 (PAV)
ਉਹ ਮਨੁੱਖ ਜਿਸ ਦੇ ਕੋਲੋਂ ਪਿਆਲਾ ਲੱਭਾ ਉਹ ਹੀ ਮੇਰਾ ਗੁਲਾਮ ਹੋਵੇਗਾ ਪਰ ਤੁਸੀਂ ਸਲਾਮਤੀ ਨਾਲ ਆਪਣੇ ਪਿਤਾ ਦੇ ਕੋਲ ਉਤਾਹਾਂ ਚਲੇ ਜਾਓ
ਪੈਦਾਇਸ਼ 44 : 18 (PAV)
ਫੇਰ ਯਹੂਦਾਹ ਨੇ ਉਸ ਦੇ ਨੇੜੇ ਜਾ ਕੇ ਆਖਿਆ, ਮੇਰੇ ਸਵਾਮੀ ਜੀ ਮੇਰੀ ਬੇਨਤੀ ਹੈ ਕਿ ਤੁਹਾਡਾ ਦਾਸ ਆਪਣੇ ਸਵਾਮੀ ਦੇ ਕੰਨਾਂ ਵਿੱਚ ਗੱਲ ਕਰੇ ਅਰ ਤੁਹਾਡਾ ਕਰੋਧ ਤੁਹਾਡੇ ਦਾਸ ਦੇ ਵਿਰੁੱਧ ਨਾ ਭੜਕੇ ਕਿਉਂਜੋ ਤੁਸੀਂ ਫ਼ਿਰਊਨ ਜਿਹੇ ਹੋ
ਪੈਦਾਇਸ਼ 44 : 19 (PAV)
ਮੇਰੇ ਸਵਾਮੀ ਨੇ ਆਪਣੇ ਦਾਸਾਂ ਤੋਂ ਇਹ ਪੁੱਛਿਆ ਸੀ, ਕੀ ਤੁਹਾਡਾ ਪਿਤਾ ਯਾ ਭਰਾ ਹੈ?
ਪੈਦਾਇਸ਼ 44 : 20 (PAV)
ਅਰ ਅਸੀਂ ਆਪਣੇ ਸਵਾਮੀ ਨੂੰ ਆਖਿਆ ਸੀ ਸਾਡਾ ਬਿਰਧ ਪਿਤਾ ਹੈ ਅਰ ਉਸ ਦੀ ਬਿਰਧ ਅਵਸਥਾ ਦਾ ਇੱਕ ਛੋਟਾ ਪੁੱਤ੍ਰ ਹੈ ਪਰ ਉਸ ਦਾ ਭਰਾ ਮਰ ਗਿਆ ਹੈ ਅਰ ਉਹ ਆਪਣੀ ਮਾਤਾ ਦਾ ਇਕੱਲਾ ਹੀ ਹੈ ਅਰ ਉਸਦਾ ਪਿਤਾ ਉਸ ਨੂੰ ਪਿਆਰ ਕਰਦਾ ਹੈ
ਪੈਦਾਇਸ਼ 44 : 21 (PAV)
ਤੁਸਾਂ ਆਪਣੇ ਦਾਸਾਂ ਨੂੰ ਆਖਿਆ ਕਿ ਉਸ ਨੂੰ ਮੇਰੇ ਕੋਲ ਲਿਆਓ ਤਾਂ ਜੋ ਮੈਂ ਉਸ ਮੁੰਡੇ ਨੂੰ ਆਪਣੀਆਂ ਅੱਖਾਂ ਨਾਲ ਵੇਖਾ
ਪੈਦਾਇਸ਼ 44 : 22 (PAV)
ਤਾਂ ਅਸਾਂ ਆਪਣੇ ਸਵਾਮੀ ਨੂੰ ਆਖਿਆ ਕਿ ਮੁੰਡਾ ਆਪਣੇ ਪਿਤਾ ਨੂੰ ਛੱਡ ਨਹੀਂ ਸੱਕਦਾ। ਜੇਕਰ ਉਹ ਆਪਣੇ ਪਿਤਾ ਨੂੰ ਛੱਡੇ ਤਾਂ ਉਹ ਮਰ ਜਾਊਗਾ
ਪੈਦਾਇਸ਼ 44 : 23 (PAV)
ਫੇਰ ਤੁਸਾਂ ਆਪਣੇ ਦਾਸਾਂ ਨੂੰ ਆਖਿਆ ਸੀ ਕਿ ਜਦ ਤੀਕ ਤੁਹਾਡਾ ਨਿੱਕਾ ਭਰਾ ਤੁਹਾਡੇ ਸੰਗ ਨਾ ਆਵੇ ਤੁਸੀਂ ਮੇਰਾ ਮੂੰਹ ਫੇਰ ਨਾ ਵੇਖੋਗੇ
ਪੈਦਾਇਸ਼ 44 : 24 (PAV)
ਐਉਂ ਹੋਇਆ ਕੀ ਜਦ ਅਸੀਂ ਤੁਹਾਡੇ ਦਾਸ ਆਪਣੇ ਪਿਤਾ ਕੋਲ ਗਏ ਤਾਂ ਅਸਾਂ ਆਪਣੇ ਸਵਾਮੀ ਦੀਆਂ ਗੱਲਾਂ ਉਸ ਨੂੰ ਦੱਸੀਆਂ
ਪੈਦਾਇਸ਼ 44 : 25 (PAV)
ਤਾਂ ਸਾਡੇ ਪਿਤਾ ਨੇ ਆਖਿਆ ਕਿ ਮੁੜ ਕੇ ਜਾਓ ਅਰ ਥੋੜਾ ਅੰਨ ਸਾਡੇ ਲਈ ਵਿਹਾਜ ਲਿਆਓ
ਪੈਦਾਇਸ਼ 44 : 26 (PAV)
ਪਰ ਅਸਾਂ ਆਖਿਆ, ਅਸੀਂ ਨਹੀਂ ਜਾ ਸੱਕਦੇ। ਜੇਕਰ ਸਾਡਾ ਨਿੱਕਾ ਭਰਾ ਸਾਡੇ ਨਾਲ ਹੋਵੇ ਤਾਂ ਅਸੀਂ ਜਾਵਾਂਗੇ ਕਿਉਂ ਜੋ ਜਦ ਤੀਕ ਸਾਡਾ ਨਿੱਕਾ ਭਰਾ ਸਾਡੇ ਸੰਗ ਨਾ ਜਾਵੇ ਅਸੀਂ ਉਸ ਮਨੁੱਖ ਦਾ ਮੂੰਹ ਨਾ ਵੇਖ ਸਕਾਂਗੇ
ਪੈਦਾਇਸ਼ 44 : 27 (PAV)
ਉਪਰੰਤ ਤੁਹਾਡੇ ਦਾਸ ਸਾਡੇ ਪਿਤਾ ਨੇ ਸਾਨੂੰ ਆਖਿਆ, ਤੁਸੀਂ ਜਾਣਦੇ ਹੋ ਕਿ ਮੇਰੀ ਪਤਨੀ ਮੇਰੇ ਲਈ ਦੋ ਪੁੱਤ੍ਰ ਜਣੀ
ਪੈਦਾਇਸ਼ 44 : 28 (PAV)
ਇੱਕ ਮੇਰੇ ਕੋਲੋਂ ਕਿਤੇ ਚਲਾ ਗਿਆ ਅਰ ਮੈਂ ਆਖਿਆ ਕਿ ਉਹ ਸੱਚਮੁੱਚ ਪਾੜਿਆ ਗਿਆ ਹੈ ਅਰ ਮੈਂ ਉਸ ਨੂੰ ਹੁਣ ਤੀਕ ਨਹੀਂ ਡਿੱਠਾ
ਪੈਦਾਇਸ਼ 44 : 29 (PAV)
ਅਰ ਜੇਕਰ ਤੁਸੀਂ ਏਸ ਨੂੰ ਵੀ ਮੇਰੇ ਅੱਗੋਂ ਲੈ ਜਾਓਗੇ ਅਰ ਕੋਈ ਬਿਪਤਾ ਉਸ ਉੱਤੇ ਆਪਈ ਤਾਂ ਤੁਸੀਂ ਮੇਰੇ ਧੌਲਿਆਂ ਨੂੰ ਏਸ ਬੁਰਿਆਈ ਨਾਲ ਪਾਤਾਲ ਵਿੱਚ ਉਤਾਰੋਗੇ
ਪੈਦਾਇਸ਼ 44 : 30 (PAV)
ਹੁਣ ਜਦ ਤੁਹਾਡੇ ਦਾਸ ਆਪਣੇ ਪਿਤਾ ਦੇ ਕੋਲ ਮੈਂ ਜਾਵਾਂ ਅਰ ਏਹ ਮੁੰਡਾ ਸੰਗ ਨਾ ਹੋਵੇ ਤਾਂ ਏਸ ਲਈ ਕਿ ਉਹ ਦੇ ਪ੍ਰਾਣ ਮੁੰਡੇ ਦੇ ਪ੍ਰਾਣਾਂ ਨਾਲ ਬੱਧੇ ਹੋਏ ਹਨ
ਪੈਦਾਇਸ਼ 44 : 31 (PAV)
ਤਾਂ ਐਉਂ ਹੋਊਗਾ ਕਿ ਜਦ ਉਹ ਵੇਖੇਗਾ ਕੀ ਮੁੰਡਾ ਹੈ ਨਹੀਂ ਤਾਂ ਉਹ ਮਰ ਜਾਊਗਾ ਅਰ ਤੁਹਾਡੇ ਦਾਸ ਆਪਣੇ ਪਿਤਾ ਦੇ ਧੌਲਿਆਂ ਨੂੰ ਸੋਗ ਨਾਲ ਪਤਾਲ ਵਿੱਚ ਉਹ ਉਤਾਰਨਗੇ
ਪੈਦਾਇਸ਼ 44 : 32 (PAV)
ਕਿਉੰਜੋ ਤੁਹਾਡਾ ਦਾਸ ਆਪਣੇ ਪਿਤਾ ਕੋਲ ਮੁੰਡੇ ਦਾ ਜਾਮਨ ਐਉਂ ਹੋਇਆ ਭਈ ਜੇ ਮੈਂ ਉਸ ਨੂੰ ਤੇਰੇ ਕੋਲ ਨਾ ਲਿਆਵਾਂ ਤਾਂ ਮੈਂ ਸਦਾ ਤੀਕ ਆਪਣੇ ਪਿਤਾ ਦਾ ਪਾਪੀ ਹੋਵਾਂਗਾ
ਪੈਦਾਇਸ਼ 44 : 33 (PAV)
ਹੁਣ ਤੁਹਾਡਾ ਦਾਸ ਮੁੰਡੇ ਦੇ ਥਾਂ ਮੇਰੇ ਸਵਾਮੀ ਦਾ ਗੁਲਾਮ ਰਹੇ ਅਰ ਮੁੰਡਾ ਆਪਣੇ ਭਰਾਵਾਂ ਦੇ ਸੰਗ ਚਲਿਆ ਜਾਵੇ
ਪੈਦਾਇਸ਼ 44 : 34 (PAV)
ਕਿਉਂਜੋ ਮੈਂ ਆਪਣੇ ਪਿਤਾ ਕੋਲ ਕੀਵੇਂ ਜਾਵਾਂ ਜੇਕਰ ਮੁੰਡਾ ਮੇਰੇ ਸੰਗ ਨਾ ਹੋਵੇ? ਕਿਤੇ ਉਹ ਬੁਰਿਆਈ ਜਿਹੜੀ ਮੇਰੇ ਪਿਤਾ ਉੱਤੇ ਆਵੇਗੀ ਮੈਂ ਨਾ ਵੇਖਾਂ।।
❮
❯