ਪੈਦਾਇਸ਼ 45 : 1 (PAV)
ਯੂਸੁਫ਼ ਆਪਣੇ ਆਪ ਨੂੰ ਉਨ੍ਹਾਂ ਸਾਰਿਆਂ ਦੇ ਅੱਗੇ ਜਿਹੜੇ ਕੋਲ ਖੜੇ ਸਨ ਰੋਕ ਨਾ ਸਕਿਆ ਸੋ ਉਸ ਨੇ ਉੱਚੀ ਦਿੱਤੀ ਆਖਿਆ, ਮੇਰੇ ਕੋਲੋਂ ਹਰ ਮਨੁੱਖ ਨੂੰ ਕੱਢ ਦਿਓ ਅਤੇ ਜਦ ਕੋਈ ਮਨੁੱਖ ਕੋਲ ਖੜਾ ਨਾ ਰਿਹਾ ਤਾਂ ਯੂਸੁਫ਼ ਨੇ ਆਪਣੇ ਆਪ ਨੂੰ ਆਪਣੇ ਭਰਾਵਾਂ ਉੱਤੇ ਪਰਗਟ ਕਰ ਦਿੱਤਾ
ਪੈਦਾਇਸ਼ 45 : 2 (PAV)
ਅਰ ਉੱਚੀ ਉੱਚੀ ਰੋਇਆ ਤਾਂ ਮਿਸਰੀਆਂ ਨੇ ਸੁਣਿਆ ਅਰ ਫ਼ਿਰਊਨ ਦੇ ਘਰਾਣੇ ਨੇ ਵੀ ਸੁਣਿਆ
ਪੈਦਾਇਸ਼ 45 : 3 (PAV)
ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ ਮੈਂ ਯੂਸੁਫ਼ ਹਾਂ। ਕੀ ਮੇਰਾ ਪਿਤਾ ਅਜੇ ਜੀਉਂਦਾ ਹੈ? ਪਰ ਉਸਦੇ ਭਰਾ ਉਸ ਨੂੰ ਉੱਤਰ ਨਾ ਦੇ ਸਕੇ ਕਿਉਂਜੋ ਉਸ ਦੇ ਅੱਗੇ ਘਾਬਰ ਗਏ
ਪੈਦਾਇਸ਼ 45 : 4 (PAV)
ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, ਮੇਰੇ ਨੇੜੇ ਆਓ ਤਾਂ ਉਹ ਨੇੜੇ ਆਏ ਤਦ ਉਸ ਨੇ ਆਖਿਆ ਮੈਂ ਤੁਹਾਡਾ ਭਰਾ ਯੂਸੁਫ਼ ਹਾਂ ਜਿਸ ਨੂੰ ਤੁਸਾਂ ਮਿਸਰ ਵਿੱਚ ਵੇਚਿਆ ਸੀ
ਪੈਦਾਇਸ਼ 45 : 5 (PAV)
ਹੁਣ ਤੁਸੀਂ ਹਿਰਖ ਨਾ ਕਰੋ ਅਰ ਨਾ ਹੀ ਰੰਜ ਕਰੋ ਕੀ ਤੁਸਾਂ ਮੈਨੂੰ ਏਧਰ ਵੇਚ ਦਿੱਤਾ ਕਿਉਂਕਿ ਪਰਮੇਸ਼ੁਰ ਨੇ ਤੁਹਾਡੇ ਅੱਗੇ ਮੈਨੂੰ ਜਾਨਾਂ ਬਚਾਉਣ ਲਈ ਘੱਲਿਆ
ਪੈਦਾਇਸ਼ 45 : 6 (PAV)
ਏਨ੍ਹਾਂ ਦੋ ਵਰਿਹਾਂ ਤੋਂ ਧਰਤੀ ਉੱਤੇ ਕਾਲ ਹੈ ਅਰ ਅਤੇ ਪੰਜ ਵਰਹੇ ਹੋਰ ਹਨ ਜਿਨ੍ਹਾਂ ਵਿੱਚ ਨਾ ਵਾਹੀ ਤੇ ਨਾ ਵਾਢੀ ਹੋਵੇਗੀ
ਪੈਦਾਇਸ਼ 45 : 7 (PAV)
ਸੋ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਅੱਗੇ ਘੱਲਿਆ ਤਾਂ ਜੋ ਤੁਹਾਡਾ ਬਕੀਆ ਧਰਤੀ ਉੱਤੇ ਬਚਿਆ ਰਹੇ ਅਰ ਤਹਾਨੂੰ ਵੱਡੇ ਬਚਾਊ ਨਾਲ ਜੀਉਂਦਾ ਰੱਖੇ
ਪੈਦਾਇਸ਼ 45 : 8 (PAV)
ਹੁਣ ਤੁਸਾਂ ਨਹੀਂ ਸਗੋਂ ਪਰਮੇਸ਼ੁਰ ਨੇ ਮੈਨੂੰ ਐਥੇ ਘੱਲਿਆ ਹੈ ਅਰ ਉਸ ਨੇ ਮੈਨੂੰ ਫ਼ਿਰਊਨ ਲਈ ਪਿਤਾ ਅਰ ਉਸ ਦੇ ਸਾਰੇ ਘਰ ਦਾ ਸਵਾਮੀ ਅਰ ਮਿਸਰ ਦੇ ਸਾਰੇ ਦੇਸ ਦਾ ਹਾਕਮ ਠਹਿਰਾਇਆ ਹੈ
ਪੈਦਾਇਸ਼ 45 : 9 (PAV)
ਸ਼ਤਾਬੀ ਕਰੋ ਅਰ ਮੇਰੇ ਪਿਤਾ ਦੇ ਕੋਲ ਜਾਓ ਅਰ ਉਸ ਨੂੰ ਆਖੋ, ਤੇਰਾ ਪੁੱਤ੍ਰ ਯੂਸੁਫ਼ ਐਉਂ ਆਖਦਾ ਹੈ ਕਿ ਪਰਮੇਸ਼ੁਰ ਨੇ ਮੈਨੂੰ ਸਾਰੇ ਮਿਸਰ ਦੇਸ ਦਾ ਮਾਲਿਕ ਬਣਾ ਦਿੱਤਾ ਹੈ। ਮੇਰੇ ਕੋਲ ਉੱਤਰ ਆਓ ਢਿੱਲ ਨਾ ਕਰੋ
ਪੈਦਾਇਸ਼ 45 : 10 (PAV)
ਤੁਸੀਂ ਗੋਸ਼ਨ ਦੀ ਧਰਤੀ ਵਿੱਚ ਬਸੇਰਾ ਕਰੋਗੇ ਅਰ ਮੇਰੇ ਨੇੜੇ ਰਹੋਗੇ ਤੁਸੀਂ ਅਰ ਤੁਹਾਡੇ ਬਾਲ ਬੱਚੇ ਅਰ ਤੁਹਾਡੇ ਬੱਚਿਆਂ ਦੇ ਬੱਚੇ ਅਰ ਤੁਹਾਡੇ ਇੱਜੜ ਅਰ ਤੁਹਾਡੇ ਚੋਣੇ ਅਰ ਸਭ ਕੁਝ ਜੋ ਤੁਹਾਡਾ ਹੈ
ਪੈਦਾਇਸ਼ 45 : 11 (PAV)
ਅਰ ਉੱਥੇ ਮੈਂ ਤੁਹਾਡੀ ਪਾਲਣਾ ਕਰਾਂਗਾ ਕਿਉਂਜੋ ਅਜੇ ਕਾਲ ਦੇ ਪੰਜ ਵਰਹੇ ਹੋਰ ਹਨ ਕਿਤੇ ਐਉਂ ਨਾ ਹੋਵੇ ਕਿ ਤੁਸੀਂ ਅਰ ਤੁਹਾਡਾ ਘਰਾਣਾ ਅਰ ਤੁਹਾਡੇ ਸੰਗੀ ਕੰਗਾਲ ਹੋ ਜਾਓ
ਪੈਦਾਇਸ਼ 45 : 12 (PAV)
ਅਤੇ ਵੇਖੋ ਤੁਹਾਡੀਆਂ ਅੱਖਾਂ ਅਰ ਮੇਰਾ ਭਰਾ ਬਿਨਯਾਮੀਨ ਦੀਆਂ ਅੱਖਾਂ ਵੇਖਦੀਆਂ ਹਨ ਕਿ ਏਹ ਮੇਰਾ ਹੀ ਮੂੰਹ ਹੈ ਜੋ ਤੁਹਾਡੇ ਨਾਲ ਬੋਲਦਾ ਹੈ
ਪੈਦਾਇਸ਼ 45 : 13 (PAV)
ਅਤੇ ਤੁਸੀਂ ਮੇਰਾ ਸਾਰਾ ਪਰਤਾਪ ਜਿਹੜਾ ਮਿਸਰ ਵਿੱਚ ਹੈ ਅਰ ਜੋ ਕੁਝ ਤੁਸਾਂ ਡਿੱਠਾ ਹੈ ਮੇਰੇ ਪਿਤਾ ਨੂੰ ਦੱਸਿਓ ਅਰ ਤੁਸੀਂ ਛੇਤਾ ਕਰਿਓ ਅਰ ਮੇਰੇ ਪਿਤਾ ਨੂੰ ਐਥੇ ਲੈ ਆਓ
ਪੈਦਾਇਸ਼ 45 : 14 (PAV)
ਤਾਂ ਉਹ ਆਪਣੇ ਭਰਾ ਬਿਨਯਾਮੀਨ ਦੇ ਗਲ ਲਗ ਕੇ ਰੋਇਆ ਅਤੇ ਬਿਨਯਾਮੀਨ ਉਸਦੇ ਗਲ ਲੱਗ ਕੇ ਰੋਇਆ
ਪੈਦਾਇਸ਼ 45 : 15 (PAV)
ਫੇਰ ਉਸ ਆਪਣੇ ਸਾਰਿਆਂ ਭਰਾਵਾਂ ਨੂੰ ਚੁੰਮਿਆ ਅਤੇ ਉਨ੍ਹਾਂ ਨਾਲ ਰੋਇਆ ਅਰ ਏਸ ਦੇ ਪਿੱਛੋਂ ਉਸ ਦੇ ਭਰਾਵਾਂ ਨੇ ਉਹ ਦੇ ਨਾਲ ਗੱਲਾਂ ਕੀਤੀਆਂ
ਪੈਦਾਇਸ਼ 45 : 16 (PAV)
ਏਹ ਖਬਰ ਫ਼ਿਰਊਨ ਦੇ ਘਰ ਸੁਣੀ ਗਈ ਕਿ ਯੂਸੁਫ਼ ਦੇ ਭਰਾ ਆਏ ਹਨ ਅਤੇ ਏਹ ਖ਼ਬਰ ਫ਼ਿਰਊਨ ਨੂੰ ਅਰ ਉਸ ਦੇ ਟਹਿਲੂਆਂ ਨੂੰ ਚੰਗੀ ਲੱਗੀ
ਪੈਦਾਇਸ਼ 45 : 17 (PAV)
ਤਾਂ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ ਕਿ ਆਪਣੇ ਭਰਾਵਾਂ ਨੂੰ ਆਖ ਭਈ ਏਹ ਕਰੋ। ਆਪਣੇ ਜਾਨਵਰ ਲੱਦੋ ਅਰ ਕਨਾਨ ਦੇ ਦੇਸ ਵਿੱਚ ਜਾ ਵੜੋ
ਪੈਦਾਇਸ਼ 45 : 18 (PAV)
ਅਤੇ ਆਪਣੇ ਪਿਤਾ ਅਤੇ ਆਪਣੇ ਘਰਾਣੇ ਨੂੰ ਲੈ ਕੇ ਮੇਰੇ ਕੋਲ ਆ ਜਾਓ ਅਰ ਮੈਂ ਤੁਹਾਨੂੰ ਮਿਸਰ ਦੇਸ ਦੇ ਪਦਾਰਥ ਦੇਵਾਂਗਾ ਅਰ ਤੁਸੀਂ ਦੇਸ ਦੀ ਚਿਕਨਾਈ ਖਾਓਗੇ
ਪੈਦਾਇਸ਼ 45 : 19 (PAV)
ਹੁਣ ਤੁਹਾਨੂੰ ਇਹ ਆਗਿਆ ਹੈ। ਤੁਸੀਂ ਏਹ ਕਰੋ ਕਿ ਮਿਸਰ ਦੇਸ ਤੋਂ ਗੱਡੇ ਲੈ ਜਾਓ ਅਰ ਆਪਣੇ ਬਾਲ ਬੱਚੇ ਅਰ ਆਪਣੀਆਂ ਤੀਵੀਆਂ ਅਰ ਆਪਣੇ ਪਿਤਾ ਨੂੰ ਲੈ ਆਓ
ਪੈਦਾਇਸ਼ 45 : 20 (PAV)
ਤੁਹਾਡੀ ਨਿਗਾਹ ਵਿੱਚ ਲਕੇ ਤੁਕੇ ਦਾ ਹਿਰਖ ਨਾ ਰਹੇ ਕਿਉਂਜੋ ਸਾਰੇ ਮਿਸਰ ਦੇਸ ਦੇ ਪਦਾਰਥ ਤੁਹਾਡੇ ਹੀ ਹਨ
ਪੈਦਾਇਸ਼ 45 : 21 (PAV)
ਸੋ ਇਸਰਾਏਲ ਦੇ ਪੁੱਤ੍ਰਾਂ ਨੇ ਏਵੇਂ ਹੀ ਕੀਤਾ ਅਰ ਯੂਸੁਫ਼ ਨੇ ਫ਼ਿਰਊਨ ਦੇ ਹੁਕਮ ਦੇ ਅਨੁਸਾਰ ਉਨ੍ਹਾਂ ਨੂੰ ਗੱਡੇ ਦਿੱਤੇ ਅਰ ਉਨ੍ਹਾਂ ਨੂੰ ਰਸਤੇ ਲਈ ਰਸਤ ਦਿੱਤੀ
ਪੈਦਾਇਸ਼ 45 : 22 (PAV)
ਅਤੇ ਉਨ੍ਹਾਂ ਸਾਰਿਆਂ ਨੂੰ ਉਸ ਨੇ ਮਨੁੱਖਾਂ ਪਰਤੀ ਇੱਕ ਇੱਕ ਜੋੜਾ ਬਸਤ੍ਰ ਦਿੱਤਾ ਪਰ ਬਿਨਯਾਮੀਨ ਨੂੰ ਤਿੰਨ ਸੌ ਟਕੇ ਚਾਂਦੀ ਅਰ ਪੰਜ ਜੋੜੇ ਬਸਤਰ ਦਿੱਤੇ
ਪੈਦਾਇਸ਼ 45 : 23 (PAV)
ਅਤੇ ਆਪਣੇ ਪਿਤਾ ਨੂੰ ਏਹ ਕੁਝ ਘੱਲਿਆ ਅਰਥਾਤ ਦਸ ਖੋਤੇ ਮਿਸਰ ਦੇ ਪਦਾਰਥਾਂ ਦੇ ਲਦੇ ਹੋਏ ਅਰ ਦਸ ਖੋਤੀਆਂ ਅੰਨ ਦਾਣੇ ਅਰ ਆਪਣੇ ਪਿਤਾ ਦੇ ਰਸਤੇ ਲਈ ਹੋਰ ਖਾਦ ਖੁਰਾਕ ਦੀਆਂ ਲੱਦੀਆਂ ਹੋਈਆਂ
ਪੈਦਾਇਸ਼ 45 : 24 (PAV)
ਸੋ ਐਉਂ ਉਸ ਨੇ ਆਪਣੇ ਭਰਾਵਾਂ ਨੂੰ ਵਿਦਿਆ ਕੀਤਾ ਅਰ ਉਹ ਚਲੇ ਗਏ ਅਰ ਉਸ ਨੇ ਉਨ੍ਹਾਂ ਨੂੰ ਆਖਿਆ, ਕਿਤੇ ਰਸਤੇ ਵਿੱਚ ਘਾਬਰਿਓ ਨਾ
ਪੈਦਾਇਸ਼ 45 : 25 (PAV)
ਸੋ ਉਹ ਮਿਸਰ ਤੋਂ ਉਤਾਹਾਂ ਗਏ ਅਰ ਕਨਾਨ ਦੇਸ ਵਿੱਚ ਆਪਣੇ ਪਿਤਾ ਯਾਕੂਬ ਦੇ ਕੋਲ ਆਏ
ਪੈਦਾਇਸ਼ 45 : 26 (PAV)
ਅਰ ਉਸ ਨੂੰ ਦੱਸਿਆ ਕਿ ਯੂਸੁਫ਼ ਅਜੇ ਜੀਊਂਦਾ ਹੈ ਅਤੇ ਉਹ ਮਿਸਰ ਦੇ ਸਾਰੇ ਦੇਸ ਉੱਤੇ ਰਾਜ ਕਰਦਾ ਹੈ ਤਾਂ ਉਸ ਦਾ ਦਿਲ ਬੈਠ ਗਿਆ ਕਿਉਂਜੋ ਉਸ ਨੇ ਉਨ੍ਹਾਂ ਦੀ ਪਰਤੀਤ ਨਾ ਕੀਤੀ
ਪੈਦਾਇਸ਼ 45 : 27 (PAV)
ਫੇਰ ਉਨ੍ਹਾਂ ਨੇ ਯੂਸੁਫ਼ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਉਹ ਉਨ੍ਹਾਂ ਨੂੰ ਬੋਲਿਆਂ ਸੀ ਉਹ ਨੂੰ ਦੱਸੀਆਂ ਅਤੇ ਜਦ ਉਸ ਨੇ ਗੱਡੇ ਜਿਹੜੇ ਯੂਸੁਫ਼ ਨੇ ਉਸ ਦੇ ਲਿਆਉਣ ਲਈ ਘੱਲੇ ਸਨ ਡਿੱਠੇ ਤਾਂ ਉਨ੍ਹਾਂ ਦੇ ਪਿਤਾ ਯਾਕੂਬ ਦੀ ਜਾਨ ਵਿੱਚ ਜਾਨ ਆਈ
ਪੈਦਾਇਸ਼ 45 : 28 (PAV)
ਤਾਂ ਇਸਰਾਏਲ ਆਖਿਆ, ਇਹੋ ਬੱਸ ਹੈ ਕਿ ਮੇਰਾ ਪੁੱਤ੍ਰ ਯੂਸੁਫ਼ ਅਜੇ ਜੀਉਂਦਾ ਹੈ। ਮੈਂ ਜਾਵਾਂਗਾ ਅਰ ਆਪਣੇ ਮਰਨ ਤੋਂ ਪਹਿਲਾਂ ਉਸ ਨੂੰ ਵੇਖਾਂਗਾ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28