ਪੈਦਾਇਸ਼ - 7 : 1 (PAV)
ਫੇਰ ਯਹੋਵਾਹ ਨੇ ਨੂਹ ਨੂੰ ਆਖਿਆ ਕਿ ਤੂੰ ਅਰ ਤੇਰਾ ਸਾਰਾ ਟੱਬਰ ਕਿਸ਼ਤੀ ਵਿੱਚ ਜਾਓ ਕਿਉਂ ਜੋ ਮੈਂ ਤੈਨੂੰ ਆਪਣੇ ਅੱਗੇ ਏਸ ਪੀੜ੍ਹੀ ਵਿੱਚ ਧਰਮੀ ਵੇਖਿਆ ਹੈ
ਪੈਦਾਇਸ਼ - 7 : 2 (PAV)
ਸਾਰੇ ਸ਼ੁੱਧ ਪਸੂਆਂ ਵਿੱਚੋਂ ਸੱਤ ਸੱਤ ਆਪਣੇ ਨਾਲ ਲੈ ਲੈ ਨਰ ਅਰ ਉਨ੍ਹਾਂ ਦੀਆਂ ਨਾਰੀਆਂ ਅਤੇ ਅਸ਼ੁੱਧ ਪਸੂਆਂ ਵਿੱਚੋਂ ਦੋ ਦੋ ਨਰ ਅਰ ਉਨ੍ਹਾਂ ਦੀਆਂ ਨਾਰੀਆਂ
ਪੈਦਾਇਸ਼ - 7 : 3 (PAV)
ਅਤੇ ਅਕਾਸ਼ ਦੇ ਪੰਛੀਆਂ ਵਿੱਚੋਂ ਸੱਤ ਸੱਤ ਨਰ ਨਾਰੀਆਂ ਲੈ ਤਾਂਜੋ ਸਾਰੀ ਧਰਤੀ ਉੱਤੇ ਅੰਸ ਜੀਉਂਦੀ ਰਹੇ
ਪੈਦਾਇਸ਼ - 7 : 4 (PAV)
ਕਿਉਂਕਿ ਸੱਤ ਦਿਨ ਅਜੇ ਬਾਕੀ ਹਨ ਤਾਂ ਮੈਂ ਧਰਤੀ ਉੱਤੇ ਚਾਲੀ ਦਿਨ ਅਰ ਚਾਲੀ ਰਾਤ ਮੀਂਹ ਵਰ੍ਹਾਉਣ ਵਾਲਾ ਹਾਂ ਅਤੇ ਮੈਂ ਸਰਬੱਤ ਜਾਨਾਂ ਨੂੰ ਜੋ ਮੈਂ ਬਣਾਈਆਂ ਹਨ ਜ਼ਮੀਨ ਦੇ ਉੱਤੋਂ ਮੇਟ ਦਿਆਂਗਾ
ਪੈਦਾਇਸ਼ - 7 : 5 (PAV)
ਤਾਂ ਜਿਵੇਂ ਯਹੋਵਾਹ ਨੇ ਆਗਿਆ ਦਿੱਤੀ ਨੂਹ ਨੇ ਸਭ ਕੁਝ ਤਿਵੇਂ ਹੀ ਕੀਤਾ ।।
ਪੈਦਾਇਸ਼ - 7 : 6 (PAV)
ਨੂਹ ਛੇ ਸੌ ਵਰਿਹਾਂ ਦਾ ਸੀ ਜਦ ਜਲ ਪਰਲੋ ਧਰਤੀ ਉੱਤੇ ਆਈ
ਪੈਦਾਇਸ਼ - 7 : 7 (PAV)
ਅਤੇ ਨੂਹ ਅਰ ਉਹ ਦੇ ਪੁੱਤ੍ਰ ਅਰ ਤੀਵੀਂ ਅਰ ਉਹ ਦੀਆਂ ਨੂੰਹਾਂ ਪਰਲੋ ਦੇ ਪਾਣੀ ਦੇ ਕਾਰਨ ਉਹ ਦੇ ਨਾਲ ਕਿਸ਼ਤੀ ਵਿੱਚ ਗਏ
ਪੈਦਾਇਸ਼ - 7 : 8 (PAV)
ਅਤੇ ਸ਼ੁੱਧ ਡੰਗਰਾਂ ਵਿੱਚੋਂ ਤੇ ਅਸ਼ੁੱਧ ਡੰਗਰਾਂ ਵਿੱਚੋਂ ਅਰ ਪੰਛੀਆਂ ਵਿੱਚੋਂ ਅਰ ਸਭ ਜ਼ਮੀਨ ਉੱਤੇ ਘਿੱਸਰਨ ਵਾਲਿਆਂ ਵਿੱਚੋਂ
ਪੈਦਾਇਸ਼ - 7 : 9 (PAV)
ਦੋ ਦੋ ਨਰ ਨਾਰੀ ਕਿਸ਼ਤੀ ਵਿੱਚ ਨੂਹ ਕੋਲ ਗਏ ਜਿਵੇਂ ਪਰਮੇਸ਼ੁਰ ਨੇ ਨੂਹ ਨੂੰ ਆਗਿਆ ਦਿੱਤੀ ਸੀ
ਪੈਦਾਇਸ਼ - 7 : 10 (PAV)
ਤਾਂ ਐਉਂ ਹੋਇਆ ਕਿ ਸੱਤਾਂ ਦਿਨਾਂ ਦੇ ਪਿੱਛੋਂ ਪਰਲੋ ਦੇ ਪਾਣੀ ਧਰਤੀ ਉੱਤੇ ਆਏ
ਪੈਦਾਇਸ਼ - 7 : 11 (PAV)
ਨੂਹ ਦੇ ਜੀਵਣ ਦੇ ਛੇ ਸੌਵੇਂ ਵਰਹੇ ਦੇ ਦੂਜੇ ਮਹੀਨੇ ਦੇ ਸਤਾਰਵੇਂ ਦਿਨ ਹੀ ਵੱਡੀ ਡੁੰਘਿਆਈ ਦੇ ਸਾਰੇ ਸੋਤੇ ਫੁੱਟ ਨਿੱਕਲੇ ਅਰ ਅਕਾਸ਼ ਦੀਆਂ ਖਿੜਕੀਆਂ ਖੁੱਲ੍ਹ ਗਈਆਂ
ਪੈਦਾਇਸ਼ - 7 : 12 (PAV)
ਅਤੇ ਧਰਤੀ ਉੱਤੇ ਚਾਲੀ ਦਿਨ ਅਰ ਚਾਲੀ ਰਾਤ ਵਰਖਾ ਹੁੰਦੀ ਰਹੀ
ਪੈਦਾਇਸ਼ - 7 : 13 (PAV)
ਉਸੇ ਦਿਨ ਨੂਹ ਅਰ ਸ਼ੇਮ ਅਰ ਹਾਮ ਅਰ ਯਾਫ਼ਥ ਨੂਹ ਦੇ ਪੁੱਤ੍ਰ ਅਰ ਨੂਹ ਦੀ ਤੀਵੀਂ ਅਰ ਉਹ ਦੀਆਂ ਤਿੰਨੇ ਨੂਹਾਂ ਉਹ ਦੇ ਨਾਲ ਕਿਸ਼ਤੀ ਵਿੱਚ ਵੜੇ
ਪੈਦਾਇਸ਼ - 7 : 14 (PAV)
ਏਹ ਅਤੇ ਹਰ ਜੰਗਲੀ ਜਾਨਵਰ ਉਹ ਦੀ ਜਿਨਸ ਦੇ ਅਨੁਸਾਰ, ਹਰ ਡੰਗਰ ਉਹ ਦੀ ਜਿਨਸ ਦੇ ਅਨੁਸਾਰ ਅਤੇ ਹਰ ਧਰਤੀ ਪੁਰ ਘਿੱਸਰਨ ਵਾਲਾ ਉਹ ਦੀ ਜਿਨਸ ਦੇ ਅਨੁਸਾਰ ਅਤੇ ਹਰ ਪੰਛੀ ਉਹ ਦੀ ਜਿਨਸ ਦੇ ਅਨੁਸਾਰ ਅਰ ਹਰ ਪਰਕਾਰ ਦੇ ਪੰਖੇਰੂ ਵੀ ਵੜੇ
ਪੈਦਾਇਸ਼ - 7 : 15 (PAV)
ਅਤੇ ਓਹ ਜੋੜਾ ਜੋੜਾ ਸਾਰੇ ਸਰੀਰਾਂ ਵਿੱਚੋਂ ਜਿਨ੍ਹਾਂ ਦੇ ਵਿੱਚ ਜੀਵਣ ਦਾ ਸਾਹ ਸੀ ਕਿਸ਼ਤੀ ਵਿੱਚ ਨੂਹ ਕੋਲ ਆਏ
ਪੈਦਾਇਸ਼ - 7 : 16 (PAV)
ਜੋ ਆਏ ਨਰ ਨਾਰੀ ਸਾਰੇ ਸਰੀਰਾਂ ਵਿੱਚੋਂ ਆਏ ਜਿਵੇਂ ਪਰਮੇਸ਼ੁਰ ਨੇ ਉਹ ਨੂੰ ਆਗਿਆ ਦਿੱਤੀ ਸੀ ਅਤੇ ਯਹੋਵਾਹ ਨੇ ਉਸ ਨੂੰ ਅੰਦਰ ਬੰਦ ਕੀਤਾ
ਪੈਦਾਇਸ਼ - 7 : 17 (PAV)
ਤਾਂ ਪਰਲੋ ਚਾਲੀ ਦਿਨ ਧਰਤੀ ਉੱਤੇ ਰਹੀ ਅਤੇ ਪਾਣੀ ਵਧ ਗਿਆ ਅਰ ਕਿਸ਼ਤੀ ਨੂੰ ਚੁੱਕ ਲਿਆ ਸੋ ਉਹ ਧਰਤੀ ਉੱਤੋਂ ਉਤਾਂਹਾਂ ਹੋ ਗਈ
ਪੈਦਾਇਸ਼ - 7 : 18 (PAV)
ਫੇਰ ਪਾਣੀ ਹੀ ਪਾਣੀ ਹੋ ਗਿਆ ਅਤੇ ਉਹ ਧਰਤੀ ਦੇ ਉੱਤੇ ਬਹੁਤ ਵਧ ਗਿਆ ਪਰ ਕਿਸ਼ਤੀ ਪਾਣੀ ਉੱਤੇ ਤਰਦੀ ਰਹੀ
ਪੈਦਾਇਸ਼ - 7 : 19 (PAV)
ਅਤੇ ਧਰਤੀ ਉੱਤੇ ਪਾਣੀ ਹੀ ਪਾਣੀ, ਪਾਣੀ ਹੀ ਪਾਣੀ ਹੋ ਗਿਆ ਅਤੇ ਸਾਰੇ ਉੱਚੇ ਉੱਚੇ ਪਹਾੜ ਜੋ ਸਾਰੇ ਅਕਾਸ਼ ਦੇ ਹੇਠ ਸਨ ਢਕੇ ਗਏ
ਪੈਦਾਇਸ਼ - 7 : 20 (PAV)
ਉਨ੍ਹਾਂ ਤੋਂ ਪੰਦਰਾਂ ਹੱਥ ਉੱਚਾ ਪਾਣੀ ਹੀ ਪਾਣੀ ਹੋ ਗਿਆ ਅਤੇ ਪਹਾੜ ਢਕੇ ਗਏ
ਪੈਦਾਇਸ਼ - 7 : 21 (PAV)
ਸੋ ਸਰਬੱਤ ਸਰੀਰ ਜਿਹੜੇ ਧਰਤੀ ਉੱਤੇ ਚਲਦੇ ਸਨ ਮਰ ਗਏ ਕੀ ਪੰਛੀ ਕੀ ਡੰਗਰ ਨਾਲੇ ਜੰਗਲੀ ਜਾਨਵਰ ਅਤੇ ਸਾਰੇ ਜੀ ਜੰਤੁ ਜਿਨ੍ਹਾਂ ਨਾਲ ਧਰਤੀ ਭਰੀ ਹੋਈ ਸੀ ਅਤੇ ਸਾਰੇ ਆਦਮੀ ਵੀ
ਪੈਦਾਇਸ਼ - 7 : 22 (PAV)
ਜਿਨ੍ਹਾਂ ਦੀਆਂ ਨਾਸਾਂ ਵਿੱਚ ਜੀਵਣ ਦਾ ਸਾਹ ਸੀ ਜਿਹੜੇ ਖੁਸ਼ਕੀ ਉੱਤੇ ਸਨ ਓਹ ਸਾਰੇ ਮਰ ਗਏ
ਪੈਦਾਇਸ਼ - 7 : 23 (PAV)
ਹਰ ਪ੍ਰਾਣੀ ਜਿਹੜਾ ਜ਼ਮੀਨ ਦੇ ਉੱਤੇ ਸੀ ਕੀ ਆਦਮੀ ਕੀ ਡੰਗਰ ਕੀ ਘਿੱਸਰਨ ਵਾਲਾ ਤੇ ਕੀ ਅਕਾਸ਼ ਦਾ ਪੰਛੀ ਮਿਟ ਗਿਆ । ਓਹ ਧਰਤੀ ਤੋਂ ਮਿਟ ਹੀ ਗਏ ਪਰ ਨੂਹ ਅਰ ਓਹ ਜੋ ਉਸ ਦੇ ਨਾਲ ਕਿਸ਼ਤੀ ਵਿੱਚ ਸਨ ਬਚ ਰਹੇ
ਪੈਦਾਇਸ਼ - 7 : 24 (PAV)
ਡੇਢ ਸੌ ਦਿਨਾਂ ਤੀਕਰ ਧਰਤੀ ਉੱਤੇ ਪਾਣੀ ਹੀ ਪਾਣੀ ਰਿਹਾ।।

1 2 3 4 5 6 7 8 9 10 11 12 13 14 15 16 17 18 19 20 21 22 23 24

BG:

Opacity:

Color:


Size:


Font: