ਹੋ ਸੀਅ 7 : 1 (PAV)
ਜਦ ਮੈਂ ਇਸਰਾਏਲ ਨੂੰ ਚੰਗਾ ਕਰਨ ਲੱਗਾ, ਤਾਂ ਅਫ਼ਰਾਈਮ ਦੀ ਬਦੀ ਨੰਗੀ ਹੋ ਗਈ, ਨਾਲੇ ਸਾਮਰਿਯਾ ਦੀ ਬੁਰਿਆਈ ਵੀ, - ਕਿਉਂਕਿ ਓਹ ਝੂਠ ਮਾਰਦੇ ਹਨ, ਚੋਰ ਅੰਦਰ ਆ ਵੜਦੇ ਹਨ, ਡਾਕੂਆਂ ਦੇ ਜੱਥੇ ਬਾਹਰ ਲੁੱਟਦੇ ਹਨ।
ਹੋ ਸੀਅ 7 : 2 (PAV)
ਓਹ ਆਪਣੇ ਦਿਲਾਂ ਵਿੱਚ ਨਹੀਂ ਸੋਚਦੇ ਕਿ ਮੈਂ ਓਹਨਾਂ ਦੀ ਸਾਰੀ ਬਦੀ ਚੇਤੇ ਰੱਖਦਾ ਹਾਂ, ਹੁਣ ਓਹਨਾਂ ਦੀਆਂ ਕਰਤੂਤਾਂ ਓਹਨਾਂ ਨੂੰ ਘੇਰਦੀਆਂ ਹਨ, ਓਹ ਮੇਰੇ ਸਨਮੁਖ ਹਨ।।
ਹੋ ਸੀਅ 7 : 3 (PAV)
ਓਹ ਆਪਣੀਆਂ ਬਦੀਆਂ ਨਾਲ ਪਾਤਸ਼ਾਹ ਨੂੰ, ਅਤੇ ਆਪਣਿਆਂ ਝੂਠਾਂ ਨਾਲ ਸਰਦਾਰਾਂ ਨੂੰ ਖੁਸ਼ ਕਰਦੇ ਹਨ।
ਹੋ ਸੀਅ 7 : 4 (PAV)
ਓਹ ਸਾਰੇ ਦੇ ਸਾਰੇ ਜ਼ਨਾਹਕਾਰ ਹਨ, ਓਹ ਉਸ ਤੰਦੂਰ ਵਾਂਙੁ ਹਨ ਜੋ ਭਠਿਆਰਾ ਗਰਮ ਕਰਦਾ ਹੈ, ਆਟਾ ਗੁੰਨ੍ਹਣ ਤੋਂ ਖਮੀਰ ਹੋਣ ਤੀਕੁਰ, ਉਹ ਭੜਕਾਉਣ ਤੋਂ ਹਟਿਆ ਰਹਿੰਦਾ ਹੈ ।
ਹੋ ਸੀਅ 7 : 5 (PAV)
ਸਾਡੇ ਪਾਤਸ਼ਾਹ ਦੇ ਦਿਨ ਸਰਦਾਰ ਮੈ ਦੀ ਗਰਮੀ ਨਾਲ ਬਿਮਾਰ ਹੋ ਗਏ, ਓਸ ਮਖੌਲੀਆਂ ਦੇ ਨਾਲ ਆਪਣਾ ਹੱਥ ਮਿਲਾਇਆ।
ਹੋ ਸੀਅ 7 : 6 (PAV)
ਓਹਨਾਂ ਨੇ ਆਪਣੇ ਦਿਲਾਂ ਨੂੰ ਤੰਦੂਰ ਵਾਂਙੁ ਤਿਆਰ ਕੀਤਾ, ਜਦ ਓਹ ਛਹਿ ਵਿੱਚ ਬਹਿੰਦੇ ਹਨ, ਓਹਨਾਂ ਦਾ ਕ੍ਰੋਧ ਸਾਰੀ ਰਾਤ ਸੁੱਤਾ ਰਹਿੰਦਾ ਹੈ, ਸਵੇਰ ਨੂੰ ਇਹ ਭਾਂਬੜ ਅੱਗ ਵਾਂਙੁ ਬਲ ਉੱਠਦਾ ਹੈ।
ਹੋ ਸੀਅ 7 : 7 (PAV)
ਓਹ ਸਾਰੇ ਦੇ ਸਾਰੇ ਤੰਦੂਰ ਵਾਂਙੁ ਤੱਤੇ ਹਨ, ਅਤੇ ਓਹ ਆਪਣੇ ਨਿਆਈਆਂ ਨੂੰ ਖਾ ਜਾਂਦੇ ਹਨ, ਓਹਨਾਂ ਦੇ ਸਾਰੇ ਪਾਤਸ਼ਾਹ ਡਿੱਗ ਪਏ, ਓਹਨਾਂ ਦੇ ਵਿੱਚ ਕੋਈ ਨਹੀਂ ਜੋ ਮੈਨੂੰ ਪੁਕਾਰਦਾ ਹੈ।।
ਹੋ ਸੀਅ 7 : 8 (PAV)
ਅਫ਼ਰਾਈਮ ਆਪਣੇ ਆਪ ਨੂੰ ਲੋਕਾਂ ਨਾਲ ਰਲਾਉਂਦਾ ਹੈ, ਅਫ਼ਰਾਈਮ ਇੱਕ ਚਪਾਤੀ ਹੈ ਜੋ ਉਲਟਾਈ ਨਾ ਗਈ!
ਹੋ ਸੀਅ 7 : 9 (PAV)
ਓਪਰੇ ਉਸ ਦੀ ਸ਼ਕਤੀ ਨੂੰ ਖਾ ਗਏ, ਅਤੇ ਉਹ ਏਹ ਨਹੀਂ ਜਾਣਦਾ। ਉਹ ਦੇ ਧੌਲੇ ਆਉਣ ਲੱਗ ਪਏ ਹਨ, ਅਤੇ ਉਹ ਏਹ ਨਹੀਂ ਜਾਣਦਾ।
ਹੋ ਸੀਅ 7 : 10 (PAV)
ਇਸਰਾਏਲ ਦਾ ਹੰਕਾਰ ਉਹ ਦੇ ਮੂੰਹ ਉੱਤੇ ਸਾਖੀ ਦਿੰਦਾ ਹੈ, ਪਰ ਓਹ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਨਹੀਂ ਮੁੜਦੇ, ਏਹ ਸਾਰੇ ਦੇ ਹੁੰਦਿਆਂ ਤੇ ਵੀ ਓਹ ਉਹ ਦੇ ਤਾਲਿਬ ਨਾ ਹੋਏ।।
ਹੋ ਸੀਅ 7 : 11 (PAV)
ਅਫ਼ਰਾਈਮ ਇੱਕ ਭੋਲੀ ਤੇ ਬੁੱਧਹੀਣ ਘੁੱਗੀ ਵਰਗਾ ਹੈ, ਓਹ ਮਿਸਰ ਨੂੰ ਪੁਕਾਰਦੇ ਹਨ, ਅੱਸ਼ੂਰ ਨੂੰ ਜਾਂਦੇ ਹਨ!
ਹੋ ਸੀਅ 7 : 12 (PAV)
ਜਦ ਓਹ ਜਾਂਦੇ ਹਨ ਮੈ ਆਪਣਾ ਜਾਲ ਓਹਨਾਂ ਦੇ ਉੱਤੇ ਵਿਛਾਵਾਂਗਾ, ਅਕਾਸ਼ ਦੇ ਪੰਛੀ ਵਾਂਙੁ ਮੈਂ ਓਹਨਾਂ ਨੂੰ ਹੇਠਾ ਲਾਹਵਾਂਗਾ, ਓਹਨਾਂ ਦੀ ਮੰਡਲੀ ਦੇ ਸੁਣਨ ਅਨੁਸਾਰ ਮੈਂ ਓਹਨਾਂ ਨੂੰ ਤਾੜਾਂਗਾ।।
ਹੋ ਸੀਅ 7 : 13 (PAV)
ਹਾਇ ਓਹਨਾਂ ਨੂੰ! ਓਹ ਜੋ ਮੈਥੋਂ ਭਟਕ ਗਏ । ਬਰਬਾਦੀ ਓਹਨਾਂ ਲਈ! ਓਹ ਜੋ ਮੇਰੇ ਅਪਰਾਧੀ ਹੋ ਗਏ। ਮੈਂ ਓਹਨਾਂ ਦਾ ਛੁਟਕਾਰਾ ਕਰਨਾ ਚਾਹੁੰਦਾ ਸਾਂ, ਪਰ ਓਹ ਮੇਰੇ ਵਿਰੁੱਧ ਝੂਠ ਬੱਕਦੇ ਸਨ।
ਹੋ ਸੀਅ 7 : 14 (PAV)
ਓਹਨਾਂ ਨੇ ਆਪਣੇ ਦਿਲਾਂ ਤੋਂ ਮੇਰੀ ਦੁਹਾਈ ਨਹੀਂ ਦਿੱਤੀ, ਪਰ ਓਹ ਆਪਣਿਆਂ ਬਿਸਤਰਿਆਂ ਉੱਤੇ ਚਿੱਲਾਉਂਦੇ ਹਨ। ਓਹ ਅੰਨ ਅਤੇ ਨਵੀਂ ਮੈ ਲਈ ਇਕੱਠੇ ਹੋ ਜਾਂਦੇ ਹਨ, ਪਰ ਮੈਥੋਂ ਆਕੀ ਰਹਿੰਦੇ ਹਨ।
ਹੋ ਸੀਅ 7 : 15 (PAV)
ਮੈਂ ਓਹਨਾਂ ਦੀ ਭੁਜਾ ਨੂੰ ਸਿਖਾਇਆ ਤੇ ਤਕੜਾ ਕੀਤਾ, ਪਰ ਓਹ ਮੇਰੇ ਵਿਰੁੱਧ ਬੁਰਿਆਈ ਸੋਚਦੇ ਹਨ।
ਹੋ ਸੀਅ 7 : 16 (PAV)
ਓਹ ਮੁੜ ਜਾਂਦੇ ਹਨ ਪਰ ਅੱਤ ਮਹਾਨ ਵੱਲ ਨਹੀਂ, ਓਹ ਨਕਲੀ ਧਣੁਖ ਵਰਗੇ ਹਨ। ਓਹਨਾਂ ਦੇ ਸਰਦਾਰ ਤਲਵਾਰ ਨਾਲ, ਓਹਨਾਂ ਦੀ ਜ਼ਬਾਨ ਦੀ ਸ਼ੇਖੀ ਦੇ ਕਾਰਨ ਡਿੱਗ ਪੈਣਗੇ, - ਏਹ ਮਿਸਰ ਦੇਸ ਵਿੱਚ ਓਹਨਾਂ ਦਾ ਠੱਠਾ ਹੋਵੇਗਾ।।

1 2 3 4 5 6 7 8 9 10 11 12 13 14 15 16