ਯਸਈਆਹ 12 : 1 (PAV)
ਉਸ ਦਿਨ ਤੂੰ ਆਖੇਂਗਾ, ਹੇ ਯਹੋਵਾਹ, ਮੈਂ ਤੇਰਾ ਧੰਨਵਾਦ ਕਰਾਂਗਾ, ਭਾਵੇਂ ਤੂੰ ਮੇਰੇ ਨਾਲ ਗੁੱਸੇ ਸੈਂ, ਪਰ ਤੇਰਾ ਕ੍ਰੋਧ ਟਲ ਗਿਆ ਅਤੇ ਤੈਂ ਮੈਨੂੰ ਦਿਲਾਸਾ ਦਿੱਤਾ ਹੈ।
ਯਸਈਆਹ 12 : 2 (PAV)
ਵੇਖੋ, ਪਰਮੇਸ਼ੁਰ ਮੇਰੀ ਮੁਕਤੀ ਹੈ, ਮੈਂ ਆਸ ਰੱਖਾਂਗਾ ਅਤੇ ਨਾ ਡਰਾਗਾਂ, ਕਿਉਂ ਜੋ ਮੇਰਾ ਬਲ ਅਰ ਮੇਰਾ ਗੀਤ ਯਾਹ ਯਹੋਵਾਹ ਹੈ, ਅਤੇ ਉਹੋ ਮੇਰੀ ਮੁਕਤੀ ਹੈ,
ਯਸਈਆਹ 12 : 3 (PAV)
ਮੁਕਤੀ ਦੇ ਸੋਤਿਆਂ ਤੋਂ, ਤੁਸੀਂ ਖੁਸ਼ੀ ਨਾਲ ਪਾਣੀ ਭਰੋਗੇ।
ਯਸਈਆਹ 12 : 4 (PAV)
ਅਤੇ ਓਸ ਦਿਨ ਤੁਸੀਂ ਆਖੋਗੇ, ਯਹੋਵਾਹ ਦਾ ਧੰਨਵਾਦ ਕਰੋ, ਉਹ ਦੇ ਨਾਮ ਉੱਤੇ ਪੁਕਾਰੋ, ਲੋਕਾਂ ਵਿੱਚ ਉਹ ਦੀਆਂ ਕਰਨੀਆਂ ਦੱਸੋ, ਪਰਚਾਰ ਕਰੋ ਕਿ ਉਹ ਦਾ ਨਾਮ ਉੱਤਮ ਹੈ।
ਯਸਈਆਹ 12 : 5 (PAV)
ਯਹੋਵਾਹ ਨੂੰ ਗਾਓ, ਉਸ ਨੇ ਸ਼ਾਨਦਾਰ ਕੰਮ ਜੋ ਕੀਤਾ, ਇਹ ਸਾਰੀ ਧਰਤੀ ਵਿੱਚ ਜਾਣਿਆ ਜਾਵੇ।
ਯਸਈਆਹ 12 : 6 (PAV)
ਹੇ ਸੀਯੋਨ ਦੀਏ ਵਾਸਣੇ, ਕੂਕ ਮਾਰ ਕੇ ਜੈਕਾਰਾ ਗਜਾ, ਕਿਉਂ ਜੋ ਤੇਰੇ ਵਿੱਚ ਇਸਰਾਏਲ ਦਾ ਪਵਿੱਤਰ ਪੁਰਖ ਮਹਾਨ ਹੈ।।

1 2 3 4 5 6