ਯਸਈਆਹ 2 : 1 (PAV)
ਆਮੋਸ ਦੇ ਪੁੱਤ੍ਰ ਯਸਾਯਾਹ ਦੀ ਗੱਲ ਜਿਹੜੀ ਉਸ ਨੇ ਯਹੂਦਾਹ ਤੇ ਯਰੂਸ਼ਲਮ ਦੇ ਵਿਖੇ ਵੇਖੀ, -
ਯਸਈਆਹ 2 : 2 (PAV)
ਆਖਰੀ ਦਿਨਾਂ ਦੇ ਵਿੱਚ ਇਉਂ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰੇ ਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਸਭ ਕੌਮਾਂ ਉਸ ਦੀ ਵੱਲ ਵਗਣਗੀਆਂ।
ਯਸਈਆਹ 2 : 3 (PAV)
ਬਹੁਤੀਆਂ ਉੱਮਤਾਂ ਆਉਣਗੀਆਂ ਅਤੇ ਆਖਣਗੀਆਂ, ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ, ਯਾਕੂਬ ਦੇ ਪਰਮੇਸ਼ੁਰ ਦੇ ਭਵਨ ਵੱਲ ਚੜ੍ਹੀਏ, ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ, ਕਿਉਂ ਜੋ ਬਿਵਸਥਾ ਸੀਯੋਨ ਤੋਂ ਨਿੱਕਲੇਗੀ, ਅਤੇ ਯਹੋਵਾਹ ਦਾ ਬਚਨ ਯਰੂਸ਼ਲਮ ਤੋਂ।
ਯਸਈਆਹ 2 : 4 (PAV)
ਉਹ ਕੌਮਾਂ ਵਿੱਚ ਨਿਆਉਂ ਕਰੇਗਾ, ਅਤੇ ਬਹੁਤੀਆਂ ਉੱਮਤਾਂ ਦਾ ਫੈਸਲਾ ਕਰੇਗਾ, ਓਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।।
ਯਸਈਆਹ 2 : 5 (PAV)
ਹੇ ਯਾਕੂਬ ਦੇ ਘਰਾਣੇ, ਆਓ ਅਤੇ ਅਸੀਂ ਯਹੋਵਾਹ ਦੇ ਚਾਨਣ ਵਿੱਚ ਚੱਲੀਏ।
ਯਸਈਆਹ 2 : 6 (PAV)
ਤੈਂ ਤਾਂ ਆਪਣੀ ਪਰਜਾ ਯਾਕੂਬ ਦੇ ਘਰਾਣੇ ਨੂੰ ਛੱਡ ਦਿੱਤਾ ਹੈ, ਕਿਉਂ ਜੋ ਓਹ ਪੂਰਬ (ਦੀਆਂ ਰੀਤਾਂ) ਨਾਲ ਭਰੇ ਹੋਏ ਹਨ, ਅਤੇ ਫਲਿਸਤੀਆਂ ਵਾਂਙੁ ਮਹੂਰਤ ਵੇਖਦੇ ਹਨ, ਅਤੇ ਪਰਦੇਸੀਆਂ ਦੀ ਅੰਸ ਦੇ ਹੱਥ ਉੱਤੇ ਹੱਥ ਮਾਰਦੇ ਹਨ,
ਯਸਈਆਹ 2 : 7 (PAV)
ਓਹਨਾਂ ਦਾ ਦੇਸ ਚਾਂਦੀ ਸੋਨੇ ਨਾਲ ਭਰਿਆ ਹੋਇਆ ਹੈ, ਓਹਨਾਂ ਦੇ ਖ਼ਜਾਨਿਆਂ ਦੀ ਅੰਤ ਨਹੀਂ ਹੈ, ਓਹਨਾਂ ਦਾ ਦੇਸ ਘੋੜਿਆਂ ਨਾਲ ਭਰਿਆ ਹੋਇਆ ਹੈ, ਅਤੇ ਓਹਨਾਂ ਦੇ ਰਥਾਂ ਦਾ ਅੰਤ ਨਹੀਂ ਹੈ।
ਯਸਈਆਹ 2 : 8 (PAV)
ਓਹਨਾਂ ਦਾ ਦੇਸ ਬੁੱਤਾਂ ਨਾਲ ਭਰਿਆ ਹੋਇਆ ਹੈ ਓਹ ਆਪਣੀ ਦਸਤਕਾਰੀ ਨੂੰ ਮੱਥਾ ਟੇਕਦੇ ਹਨ, ਜਿਹੜੀ ਓਹਨਾਂ ਦੀਆਂ ਉਂਗਲੀਆਂ ਦਾ ਕੰਮ ਹੈ!
ਯਸਈਆਹ 2 : 9 (PAV)
ਸੋ ਆਦਮੀ ਨਿਵਾਇਆ ਜਾਂਦਾ, ਅਤੇ ਮਨੁੱਖ ਅੱਝਾ ਕੀਤਾ ਜਾਂਦਾ ਹੈ, - ਤੂੰ ਉਨ੍ਹਾਂ ਨੂੰ ਮਾਫ਼ ਨਾ ਕਰ!
ਯਸਈਆਹ 2 : 10 (PAV)
ਯਹੋਵਾਹ ਦੇ ਭੈ ਦੇ ਅੱਗੋਂ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ, ਚਟਾਨ ਵਿੱਚ ਵੜ ਅਤੇ ਖ਼ਾਕ ਵਿੱਚ ਲੁੱਕ!
ਯਸਈਆਹ 2 : 11 (PAV)
ਆਦਮੀ ਦੀਆਂ ਉੱਚੀਆਂ ਅੱਖਾਂ ਅੱਝੀਆਂ ਕੀਤੀਆਂ ਜਾਣਗੀਆਂ, ਮਨੁੱਖਾਂ ਦਾ ਹੰਕਾਰ ਨਿਵਾਇਆ ਜਾਵੇਗਾ, ਅਤੇ ਓਸ ਦਿਨ ਯਹੋਵਾਹ ਅਕੱਲਾ ਹੀ ਉੱਚਾ ਹੋਵੇਗਾ।।
ਯਸਈਆਹ 2 : 12 (PAV)
ਸੋ ਸੈਨਾਂ ਦਾ ਯਹੋਵਾਹ ਦਾ ਇੱਕ ਦਿਨ ਹੈ ਜਿਹੜਾ ਹਰ ਘੁਮੰਡੀ ਅਤੇ ਅਭਮਾਨੀ ਦੇ ਵਿਰੁੱਧ, ਅਤੇ ਹਰ ਹੰਕਾਰੀ ਦੇ ਵਿਰੁੱਧ ਵੀ ਹੈ, ਅਤੇ ਉਹ ਅੱਝਾ ਕੀਤਾ ਜਾਵੇਗਾ,
ਯਸਈਆਹ 2 : 13 (PAV)
ਨਾਲੇ ਲਬਾਨੋਨ ਦੇ ਸਾਰੇ ਦਿਆਰਾਂ ਦੇ ਵਿਰੁੱਧ, ਜਿਹੜੇ ਉੱਚੇ ਤੇ ਵਧੀਆ ਹਨ, ਅਤੇ ਬਾਸ਼ਾਨ ਦੇ ਸਾਰੇ ਬਲੂਤਾਂ ਦੇ ਵਿਰੁੱਧ,
ਯਸਈਆਹ 2 : 14 (PAV)
ਸਾਰੇ ਉੱਚੇ ਪਹਾੜਾਂ ਦੇ ਵਿਰੁੱਧ, ਅਤੇ ਸਾਰੇ ਉੱਚੇਰੇ ਟਿੱਬਿਆਂ ਦੇ ਵਿਰੁੱਧ,
ਯਸਈਆਹ 2 : 15 (PAV)
ਨਾਲੇ ਹਰ ਉੱਚੇ ਬੁਰਜ ਦੇ ਵਿਰੁੱਧ, ਅਤੇ ਹਰ ਸਫੀਲ ਦੀ ਕੰਧ ਦੇ ਵਿਰੁੱਧ,
ਯਸਈਆਹ 2 : 16 (PAV)
ਤਰਸ਼ੀਸ਼ ਦੇ ਸਾਰੇ ਜਹਾਜ਼ਾਂ ਦੇ ਵਿਰੁੱਧ, ਅਤੇ ਸਾਰੇ ਮਨ ਭਾਉਂਦੇ ਸਮਾਨ ਦੇ ਵਿਰੁੱਧ।
ਯਸਈਆਹ 2 : 17 (PAV)
ਆਦਮੀ ਦਾ ਗਰੂਰ ਨਿਵਾਇਆ ਜਾਵੇਗਾ, ਮਨੁੱਖ ਦਾ ਹੰਕਾਰ ਅੱਝਾ ਕੀਤਾ ਜਾਵੇਗਾ, ਅਤੇ ਓਸ ਦਿਨ ਯਹੋਵਾਹ ਅਕੱਲਾ ਹੀ ਉੱਚਾ ਹੋਵੇਗਾ,
ਯਸਈਆਹ 2 : 18 (PAV)
ਅਤੇ ਬੁੱਤ ਉੱਕੇ ਹੀ ਮਿਟ ਜਾਣਗੇ।
ਯਸਈਆਹ 2 : 19 (PAV)
ਯਹੋਵਾਹ ਦੇ ਭੈ ਦੇ ਅੱਗੋਂ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ, ਜਦ ਉਹ ਧਰਤੀ ਨੂੰ ਜ਼ੋਰ ਨਾਲ ਹਿਲਾਉਣ ਨੂੰ ਉੱਠੇਗਾ, ਮਨੁੱਖ ਚਟਾਨ ਦੀਆਂ ਖੁੰਧਰਾਂ ਵਿੱਚ, ਅਤੇ ਮਿੱਟੀ ਦੇ ਟੋਇਆਂ ਵਿੱਚ ਵੜਨਗੇ।।
ਯਸਈਆਹ 2 : 20 (PAV)
ਓਸ ਦਿਨ ਆਦਮੀ ਆਪਣੀ ਚਾਂਦੀ ਦੇ ਬੁੱਤ, ਅਤੇ ਆਪਣੇ ਸੋਨੇ ਦੇ ਬੁੱਤ, ਜਿਹੜੇ ਉਨ੍ਹਾਂ ਨੇ ਆਪਣੇ ਲਈ ਮੱਥਾ ਟੇਕਣ ਨੂੰ ਬਣਾਏ, ਚਕਚੂੰਧਰਾਂ ਅਤੇ ਚਮਗਿੱਦੜਾਂ ਲਈ ਸੁੱਟ ਦੇਣਗੇ।
ਯਸਈਆਹ 2 : 21 (PAV)
ਯਹੋਵਾਹ ਦੇ ਭੈ ਦੇ ਅੱਗੋਂ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ, ਜਦ ਉਹ ਧਰਤੀ ਨੂੰ ਜ਼ੋਰ ਨਾਲ ਹਿਲਾਉਣ ਨੂੰ ਉੱਠੇਗਾ, ਓਹ ਚਟਾਨ ਦਿਆਂ ਛੇਕਾਂ ਵਿੱਚ, ਅਤੇ ਢਿੱਗਾਂ ਦੀਆਂ ਤੇੜਾਂ ਵਿੱਚ ਵੜਨਗੇ।
ਯਸਈਆਹ 2 : 22 (PAV)
ਆਦਮੀ ਤੋਂ ਤੁਸੀਂ ਪਰੇ ਹਟੋ ਜਿਹ ਦਾ ਸਾਹ ਉਹ ਦੀਆਂ ਨਾਸਾਂ ਵਿੱਚ ਹੈ, ਫੇਰ ਉਹ ਕਿਹੜੇ ਹਿਸਾਬ ਵਿੱਚ ਹੈ?।।

1 2 3 4 5 6 7 8 9 10 11 12 13 14 15 16 17 18 19 20 21 22

BG:

Opacity:

Color:


Size:


Font: