ਯਸਈਆਹ 21 : 1 (PAV)
ਸਮੁੰਦਰ ਦੀ ਉਜਾੜ ਲਈ ਅਗੰਮ ਵਾਕ, - ਜਿਵੇਂ ਦੱਖਣ ਵਿੱਚ ਵਾਵਰੋਲੇ ਲੰਘਣ ਨੂੰ ਹਨ, ਉਹ ਉਜਾੜ ਤੋਂ, ਇੱਕ ਡਰਾਉਣੀ ਧਰਤੀ ਤੋਂ ਆਉਂਦਾ ਹੈ।
ਯਸਈਆਹ 21 : 2 (PAV)
ਇੱਕ ਔਖਾ ਦਰਸ਼ਣ ਮੈਨੂੰ ਵਿਖਾਇਆ ਗਿਆ, - ਛਲੀਆ ਛਲਦਾ, ਲੁਟੇਰਾ ਲੁੱਟਦਾ! ਹੇ ਏਲਾਮ, ਚੜ੍ਹ! ਹੇ ਮਾਦਈ, ਘੇਰ ਲੈ! ਮੈਂ ਉਹ ਦਾ ਸਾਰਾ ਹੂੰਗਾ ਮੁਕਾ ਦਿੰਦਾ ਹਾਂ।
ਯਸਈਆਹ 21 : 3 (PAV)
ਏਸ ਲਈ ਮੇਰਾ ਲੱਕ ਤੜਫਾਟ ਨਾਲ ਭਰਿਆ ਹੈ, ਜਣਨ ਵਾਲੀ ਦੀਆਂ ਪੀੜਾ ਵਾਂਙੁ, ਪੀੜਾਂ ਨੇ ਮੈਨੂੰ ਫੜ ਲਿਆ, ਮੈਂ ਝੁਕਾਇਆ ਗਿਆ ਸੋ ਮੈਂ ਸੁਣ ਨਹੀਂ ਸੱਕਦਾ, ਮੈਂ ਘਬਰਾਇਆ ਗਿਆ ਸੋ ਮੈਂ ਵੇਖ ਨਹੀਂ ਸੱਕਦਾ।
ਯਸਈਆਹ 21 : 4 (PAV)
ਮੇਰਾ ਦਿਲ ਧੜਕਦਾ ਹੈ, ਕੰਬਣੀ ਮੈਨੂੰ ਆ ਦੱਬਿਆ, ਸੰਝ ਜਿਹ ਨੂੰ ਮੈਂ ਲੋਚਦਾ ਸਾਂ ਮੇਰੇ ਲਈ ਕਾਂਬਾ ਬਣ ਗਈ।
ਯਸਈਆਹ 21 : 5 (PAV)
ਓਹ ਮੇਜ਼ ਲਾਉਂਦੇ ਹਨ, ਓਹ ਦਰੀਆਂ ਵਿਛਾਉਂਦੇ ਹਨ, ਓਹ ਖਾਂਦੇ ਪੀਂਦੇ ਹਨ। ਹੇ ਸਰਦਾਰੋ, ਉੱਠੋ! ਢਾਲਾਂ ਨੂੰ ਤੇਲ ਮਲੋ!।।
ਯਸਈਆਹ 21 : 6 (PAV)
ਐਉਂ ਤਾਂ ਪ੍ਰਭੁ ਨੇ ਮੈਨੂੰ ਆਖਿਆ ਹੈ, ਜਾਹ, ਰਾਖਾ ਖੜਾ ਕਰ, ਜੋ ਕੁਝ ਉਹ ਵੇਖੇ ਉਹ ਦੱਸੇ।
ਯਸਈਆਹ 21 : 7 (PAV)
ਜਦ ਉਹ ਅਸਵਾਰ, ਘੋੜ ਚੜ੍ਹਿਆ ਜੇ ਜੋੜੇ, ਖੋਤਿਆਂ ਦੇ ਅਸਵਾਰ, ਊਠਾਂ ਦੇ ਅਸਵਾਰ ਵੇਖੇ, ਤਾਂ ਵੱਡੇ ਗੌਹ ਨਾਲ ਗੌਹ ਕਰੇ!
ਯਸਈਆਹ 21 : 8 (PAV)
ਉਹ ਨੇ ਸ਼ੇਰ ਬਬਰ ਵਾਂਙੁ ਪੁਕਾਰਿਆ, ਹੇ ਪ੍ਰਭੁ, ਮੈਂ ਪਹਿਰੇ ਦੇ ਬੁਰਜ ਉੱਤੇ ਸਾਰਾ ਦਿਨ ਖਲੋਤਾ ਰਹਿੰਦਾ ਹਾਂ, ਅਤੇ ਰਾਤਾਂ ਦੀਆਂ ਰਾਤਾਂ ਆਪਣੇ ਪਹਿਰੇ ਉੱਤੇ ਟਿਕਿਆ ਰਹਿੰਦਾ ਹਾਂ।
ਯਸਈਆਹ 21 : 9 (PAV)
ਏਹ ਵੇਖੋ! ਅਸਵਾਰ, ਘੋੜ ਚੜ੍ਹਿਆ ਦੇ ਜੋੜੇ ਲਗੇ ਆਉਂਦੇ ਹਨ! ਉਹ ਨੇ ਉੱਤਰ ਦੇ ਕੇ ਆਖਿਆ, ਡਿੱਗ ਪਿਆ, ਬਾਬਲ ਡਿੱਗ ਪਿਆ! ਉਹ ਦੇ ਦੇਵਤਿਆਂ ਦੀਆਂ ਸਾਰੀਆਂ ਮੂਰਤੀਆਂ ਭੂੰਏਂ ਭੱਜੀਆਂ ਪਈਆਂ ਹਨ।।
ਯਸਈਆਹ 21 : 10 (PAV)
ਹੇ ਮੇਰੇ ਗਾਹ ਅਤੇ ਮੇਰੇ ਪਿੜ ਦੇ ਅੰਨ, ਜੋ ਕੁਝ ਮੈਂ ਇਸਰਾਏਲ ਦੇ ਪਰਮੇਸ਼ੁਰ ਸੈਨਾਂ ਦੇ ਯਹੋਵਾਹ ਤੋਂ ਸੁਣਿਆ ਹੈ, ਮੈਂ ਤੁਹਾਨੂੰ ਦਿੱਸ ਦਿੱਤਾ।।
ਯਸਈਆਹ 21 : 11 (PAV)
ਦੂਮਾਹ ਲਈ ਅਗੰਮ ਵਾਕ, - ਸੇਈਰ ਤੋਂ ਕੋਈ ਮੈਨੂੰ ਪੁਕਾਰਦਾ ਹੈ, ਹੇ ਰਾਖੇ, ਰਾਤ ਦੀ ਕੀ ਖਬਰ ਹੈ? ਹੇ ਰਾਖੇ, ਰਾਤ ਕੀ ਖਬਰ ਹੈ?
ਯਸਈਆਹ 21 : 12 (PAV)
ਰਾਖੇ ਨੇ ਆਖਿਆ, ਫ਼ਜਰ ਆਉਂਦੀ ਹੈ, ਅਤੇ ਰਾਤ ਵੀ, ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਪੁੱਛੋ, ਫੇਰ ਮੁੜਕੇ ਆਓ।।
ਯਸਈਆਹ 21 : 13 (PAV)
ਅਰਬ ਲਈ ਅਗੰਮ ਵਾਕ, - ਹੇ ਦਦਾਨੀਆਂ ਦੇ ਕਾਫ਼ਿਲਿਓ, ਤੁਸੀਂ ਅਰਬ ਦੇ ਬਣ ਵਿੱਚ ਟਿੱਕੋ।
ਯਸਈਆਹ 21 : 14 (PAV)
ਹੇ ਤੇਮਾ ਦੇਸ ਦੇ ਵਾਸੀਓ, ਤਿਹਾਏ ਦੇ ਮਿਲਣ ਲਈ ਪਾਣੀ ਲਿਆਓ, ਭਗੌੜੇ ਲਈ ਆਪਣੀ ਰੋਟੀ ਲੈ ਕੇ ਮਿਲੋ,
ਯਸਈਆਹ 21 : 15 (PAV)
ਕਿਉਂ ਜੋ ਓਹ ਤਲਵਾਰ ਤੋਂ, ਸੂਤੀ ਹੋਈ ਤਲਵਾਰ ਤੋਂ ਅਤੇ ਝੁਕਾਈ ਹੋਈ ਧਣੁਖ ਤੋਂ, ਜੁੱਧ ਦੇ ਘਮਸਾਣ ਤੋਂ ਭੱਜੇ ਹਨ।
ਯਸਈਆਹ 21 : 16 (PAV)
ਪ੍ਰਭੁ ਨੇ ਤਾਂ ਮੈਨੂੰ ਐਉਂ ਆਖਿਆ, ਮਜੂਰ ਦੇ ਵਰਿਹਾਂ ਦੇ ਅਨੁਸਾਰ ਇੱਕ ਵਰਹੇ ਦੇ ਵਿੱਚ, ਕੇਦਾਰ ਦਾ ਸਾਰਾ ਪਰਤਾਪ ਮੁੱਕ ਜਾਵੇਗਾ।
ਯਸਈਆਹ 21 : 17 (PAV)
ਕੇਦਾਰੀਆਂ ਦੇ ਸੂਰਮੇ ਤੀਰ ਅੰਦਾਜ਼ਾਂ ਦਾ ਬਕੀਆ ਥੋੜਾ ਰਹਿ ਜਾਵੇਗਾ, ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਐਉਂ ਹੀ ਬੋਲਿਆ ਹੈ।।

1 2 3 4 5 6 7 8 9 10 11 12 13 14 15 16 17

BG:

Opacity:

Color:


Size:


Font: