ਯਸਈਆਹ 31 : 1 (PAV)
ਹਾਇ ਓਹਨਾਂ ਉੱਤੇ ਜਿਹੜੇ ਸਹਾਇਤਾ ਲਈ ਮਿਸਰ ਨੂੰ ਜਾਂਦੇ ਹਨ! ਅਤੇ ਘੋੜਿਆਂ ਉੱਤੇ ਆਸ ਰੱਖਦੇ ਹਨ, ਅਤੇ ਰਥਾਂ ਉੱਤੇ ਭਰੋਸਾ ਕਰਦੇ ਹਨ, ਏਸ ਲਈ ਕਿ ਓਹ ਬਥੇਰੇ ਹਨ, ਅਤੇ ਘੋੜ ਚੜ੍ਹਿਆਂ ਉੱਤੇ ਕਿ ਓਹ ਅੱਤ ਤਕੜੇ ਹਨ! ਪਰ ਇਸਰਾਏਲ ਦੇ ਪਵਿੱਤਰ ਪੁਰਖ ਵੱਲ ਨਹੀਂ ਤੱਕਦੇ, ਨਾ ਯਹੋਵਾਹ ਨੂੰ ਭਾਲਦੇ ਹਨ।
ਯਸਈਆਹ 31 : 2 (PAV)
ਪਰ ਉਹ ਵੀ ਦਾਨਾ ਬੀਨਾ ਹੈ ਅਤੇ ਬਿਪਤਾ ਲਿਆਵੇਗਾ, ਅਤੇ ਆਪਣੇ ਬਚਨ ਨਹੀਂ ਮੋੜੇਗਾ ਪਰ ਉਹ ਬਦਕਾਰਾਂ ਦੇ ਘਰਾਣੇ ਦੇ ਵਿਰੁੱਧ, ਅਤੇ ਕੁਕਰਮੀਆਂ ਦੀ ਸਹਾਇਤਾ ਦੇ ਵਿਰੁੱਧ ਉੱਠੇਗਾ।
ਯਸਈਆਹ 31 : 3 (PAV)
ਮਿਸਰੀ ਆਦਮੀ ਹੀ ਹਨ, ਪਰਮੇਸ਼ੁਰ ਨਹੀਂ! ਓਹਨਾਂ ਦੇ ਘੋੜੇ ਮਾਸ ਹਨ, ਰੂਹ ਨਹੀਂ! ਜਦ ਯਹੋਵਾਹ ਆਪਣਾ ਹੱਥ ਚੁੱਕੇਗਾ, ਤਾਂ ਸਹਾਇਕ ਠੇਡਾ ਖਾਵੇਗਾ ਅਤੇ ਸਹਾਇਤਾ ਲੈਣ ਵਾਲਾ ਡਿੱਗੇਗਾ, ਅਤੇ ਓਹ ਸਾਰੇ ਦੇ ਸਾਰੇ ਮਿਟ ਜਾਣਗੇ।।
ਯਸਈਆਹ 31 : 4 (PAV)
ਯਹੋਵਾਹ ਮੈਨੂੰ ਐਉਂ ਆਖਦਾ ਹੈ, ਜਿਵੇਂ ਸ਼ੇਰ ਬਬਰ ਯਾ ਜੁਆਨ ਸ਼ੇਰ ਬਬਰ ਆਪਣੇ ਸ਼ਿਕਾਰ ਉੱਤੇ ਘੂਰਦਾ ਹੈ, ਅਤੇ ਭਾਵੇਂ ਅਯਾਲੀਆਂ ਦੀ ਭੀੜ ਉਹ ਦੇ ਵਿਰੁੱਧ ਸੱਦੀ ਜਾਵੇ, ਉਹ ਓਹਨਾਂ ਦੇ ਸ਼ੋਰ ਤੋਂ ਨਹੀਂ ਡੈਂਬਰੇਗਾ, ਨਾ ਓਹਨਾਂ ਦੇ ਰੌਲੇ ਤੋਂ ਘਾਬਰੇਗਾ, ਤਿਵੇਂ ਸੈਨਾਂ ਦਾ ਯਹੋਵਾਹ ਉਤਰੇਗਾ, ਭਈ ਉਹ ਸੀਯੋਨ ਪਰਬਤ ਉੱਤੇ ਅਤੇ ਉਹ ਦੇ ਟਿੱਬੇ ਉੱਤੇ ਜੁੱਧ ਕਰੇ।
ਯਸਈਆਹ 31 : 5 (PAV)
ਫੜਫੜਾਉਂਦੇ ਪੰਛੀਆਂ ਵਾਂਙੁ, ਸੈਨਾਂ ਦਾ ਯਹੋਵਾਹ ਯਰੂਸ਼ਲਮ ਨੂੰ ਢੱਕ ਲਵੇਗਾ, ਉਹ ਆੜ ਦੇਵੇਗਾ ਅਤੇ ਛੁਡਾਵੇਗਾ, ਉਹ ਛੱਡੇਗਾ ਅਤੇ ਛੁਟਕਾਰਾ ਦੇਵੇਗਾ।।
ਯਸਈਆਹ 31 : 6 (PAV)
ਹੇ ਇਸਰਾਏਲਿਓ, ਉਹ ਦੀ ਵੱਲ ਮੁੜੋ ਜਿਸ ਤੋਂ ਤੁਸੀਂ ਡਾਢੇ ਆਕੀ ਹੋ ਗਏ
ਯਸਈਆਹ 31 : 7 (PAV)
ਓਸ ਦਿਨ ਤਾਂ ਹਰੇਕ ਆਪਣੇ ਚਾਂਦੀ ਦੇ ਬੁੱਤਾਂ ਅਤੇ ਆਪਣੇ ਸੋਨੇ ਦੇ ਬੁੱਤਾਂ ਨੂੰ ਜਿਨ੍ਹਾਂ ਨੂੰ ਤੁਹਾਡਿਆਂ ਹੱਥਾਂ ਨੇ ਪਾਪ ਲਈ ਬਣਾਇਆ ਹੈ ਰੱਦ ਕਰੇਗਾ।।
ਯਸਈਆਹ 31 : 8 (PAV)
ਅੱਸ਼ੂਰੀ ਤਲਵਾਰ ਨਾਲ ਡਿੱਗੇਗਾ ਪਰ ਮਨੁੱਖ ਦੀ ਨਹੀਂ, ਅਤੇ ਇੱਕ ਤਲਵਾਰ ਜੋ ਆਦਮੀ ਦੀ ਨਹੀਂ ਉਹ ਨੂੰ ਖਾਵੇਗੀ, ਉਹ ਤਲਵਾਰ ਦੀ ਧਾਰ ਤੋਂ ਨੱਠੇਗਾ, ਅਤੇ ਉਹ ਦੇ ਜੁਆਨ ਬੇਗਾਰੀ ਹੋਣਗੇ।
ਯਸਈਆਹ 31 : 9 (PAV)
ਉਹ ਦੀ ਚਟਾਨ ਭੈ ਨਾਲ ਜਾਂਦੀ ਰਹੇਗੀ, ਅਤੇ ਉਹ ਦੇ ਸਰਦਾਰ ਝੰਡੇ ਤੋਂ ਡੈਂਬਰ ਜਾਣਗੇ, ਯਹੋਵਾਹ ਦਾ ਵਾਕ ਹੈ, ਜਿਹ ਦੀ ਅੱਗ ਸੀਯੋਨ ਵਿੱਚ ਅਤੇ ਭੱਠੀ ਯਰੂਸ਼ਲਮ ਵਿੱਚ ਹੈ।।

1 2 3 4 5 6 7 8 9

BG:

Opacity:

Color:


Size:


Font: