ਯਸਈਆਹ 41 : 1 (PAV)
ਹੇ ਟਾਪੂਓ, ਮੇਰੇ ਅੱਗੇ ਚੁੱਪ ਰਹੋ, ਉੱਮਤਾਂ ਆਪਣਾ ਬਲ ਨਵੇਂ ਸਿਰਿਓਂ ਪਾਉਣ, ਓਹ ਨੇੜੇ ਆ ਕੇ ਗੱਲ ਕਰਨ, ਅਸੀਂ ਇਕੱਠੇ ਹੋ ਕੇ ਨਿਆਉਂ ਲਈ ਨੇੜੇ ਹੋਈਏ।
ਯਸਈਆਹ 41 : 2 (PAV)
ਕਿਹ ਨੇ ਪੂਰਬ ਤੋਂ ਉਸ ਨੂੰ ਉਕਸਾਇਆ, ਜਿਹ ਦੇ ਕਦਮ ਫਤਹ ਚੁੰਮਦੀ ਹੈ? ਉਹ ਕੌਮਾਂ ਨੂੰ ਉਸ ਦੇ ਅੱਗੇ ਰੱਖਦਾ ਹੈ, ਭਈ ਉਹ ਰਾਜਿਆਂ ਉੱਤੇ ਰਾਜ ਕਰੇ, ਉਹ ਓਹਨਾਂ ਨੂੰ ਉਸ ਦੀ ਤਲਵਾਰ ਲਈ ਧੂੜ ਵਾਂਙੁ, ਉਸ ਦੇ ਧਣੁਖ ਲਈ ਉੱਡਦੇ ਭੋਂ ਵਾਂਙੁ ਦਿੰਦਾ ਹੈ।
ਯਸਈਆਹ 41 : 3 (PAV)
ਉਹ ਓਹਨਾਂ ਦਾ ਪਿੱਛਾ ਕਰਦਾ ਹੈ, ਉਹ ਸ਼ਾਂਤੀ ਨਾਲ ਉਸ ਰਾਹ ਲੰਘ ਜਾਂਦਾ ਹੈ, ਜਿਹ ਦੇ ਉੱਤੇ ਉਸ ਦੇ ਪੈਰ ਨਹੀਂ ਗਏ ਸਨ।
ਯਸਈਆਹ 41 : 4 (PAV)
ਕਿਹ ਨੇ ਏਹ ਕੀਤਾ, ਅਤੇ ਪੀੜ੍ਹੀਆਂ ਨੂੰ ਆਦ ਤੋਂ ਬੁਲਾ ਕੇ ਨਬੇੜਿਆ? ਮੈਂ, ਯਹੋਵਾਹ ਨੇ! ਆਦ ਤੋਂ ਅੰਤ ਤਾਈਂ ਮੈਂ ਉਹੀ ਹਾਂ!।।
ਯਸਈਆਹ 41 : 5 (PAV)
ਟਾਪੂਆਂ ਨੇ ਵੇਖਿਆ ਅਤੇ ਡਰਦੇ ਰਹੇ, ਧਰਤੀ ਦੀਆਂ ਹੱਦਾਂ ਕੰਬਦੀਆਂ ਹਨ, ਓਹ ਨੇੜੇ ਹੋ ਕੇ ਅੱਪੜਦੇ ਹਨ।
ਯਸਈਆਹ 41 : 6 (PAV)
ਹਰੇਕ ਆਪਣੇ ਗੁਆਂਢੀ ਦੀ ਸਹਾਇਤਾ ਕਰਦਾ ਹੈ, ਅਤੇ ਆਪਣੇ ਭਰਾ ਨੂੰ ਆਖਦਾ, ਤਕੜਾ ਹੋ!
ਯਸਈਆਹ 41 : 7 (PAV)
ਤਰਖਾਣ ਸੁਨਿਆਰ ਨੂੰ ਤਕੜਾ ਕਰਦਾ ਹੈ, ਅਤੇ ਉਹ ਜਿਹੜਾ ਹਥੌੜੇ ਨਾਲ ਪੱਧਰਾ ਕਰਦਾ ਹੈ, ਉਹ ਨੂੰ ਜਿਹੜਾ ਆਹਰਨ ਉੱਤੇ ਮਾਰਦਾ ਹੈ। ਉਹ ਟਾਂਕੇ ਵਿਖੇ ਕਹਿੰਦਾ ਹੈ, ਉਹ ਚੰਗਾ ਹੈ, ਉਹ ਉਸ ਨੂੰ ਮੇਖਾਂ ਨਾਲ ਪੱਕਿਆਂ ਕਰਦਾ ਹੈ ਭਈ ਉਹ ਹਿੱਲੇ ਨਾ।।
ਯਸਈਆਹ 41 : 8 (PAV)
ਪਰ ਤੂੰ, ਹੇ ਇਸਰਾਏਲ, ਮੇਰੇ ਦਾਸ, ਹੇ ਯਾਕੂਬ, ਜਿਹ ਨੂੰ ਮੈਂ ਚੁਣਿਆ ਹੈ, ਮੇਰੇ ਦੋਸਤ ਅਬਰਾਹਾਮ ਦੀ ਅੰਸ,
ਯਸਈਆਹ 41 : 9 (PAV)
ਜਿਹ ਨੂੰ ਮੈਂ ਧਰਤੀ ਦੀਆਂ ਹੱਦਾਂ ਤੋਂ ਫੜ ਲਿਆ, ਅਤੇ ਉਹ ਦਿਆਂ ਖੂੰਜਿਆਂ ਤੋਂ ਬੁਲਾ ਲਿਆ, ਅਤੇ ਤੈਨੂੰ ਆਖਿਆ, ਤੂੰ ਮੇਰਾ ਦਾਸ ਹੈਂ, ਮੈਂ ਤੈਨੂੰ ਚੁਣਿਆ ਅਤੇ ਤੈਨੂੰ ਨਹੀਂ ਰੱਦਿਆ।
ਯਸਈਆਹ 41 : 10 (PAV)
ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ, ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫਤਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।
ਯਸਈਆਹ 41 : 11 (PAV)
ਵੇਖੋ, ਓਹ ਜੋ ਤੇਰੇ ਨਾਲ ਗੁੱਸੇ ਹਨ, ਸ਼ਰਮਿੰਦੇ ਹੋਣਗੇ ਅਤੇ ਓਹਨਾਂ ਦੇ ਮੂੰਹ ਕਾਲੇ ਹੋ ਜਾਣਗੇ, ਅਤੇ ਓਹ ਜੋ ਤੇਰੇ ਨਾਲ ਲੜਦੇ ਹਨ ਨਾ ਹੋਇਆਂ ਜੇਹੇ ਹੋ ਕੇ ਨਾਸ ਹੋ ਜਾਣਗੇ।
ਯਸਈਆਹ 41 : 12 (PAV)
ਜੋ ਤੇਰੇ ਨਾਲ ਝਗੜਦੇ ਹਨ, ਤੂੰ ਓਹਨਾਂ ਨੂੰ ਭਾਲੇਂਗਾ ਪਰ ਪਾਏਂਗਾ ਨਾ। ਜੋ ਤੇਰੇ ਨਾਲ ਜੁੱਧ ਕਰਦੇ ਹਨ, ਓਹ ਨਾ ਹੋਇਆਂ ਜੇਹੇ ਸਗੋਂ ਨੇਸਤੀ ਜੇਹੇ ਹੋਣਗੇ!
ਯਸਈਆਹ 41 : 13 (PAV)
ਮੈਂ ਯਹੋਵਾਹ ਤੇਰਾ ਪਰਮੇਸ਼ੁਰ ਤਾਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ, ਮੈਂ ਤੈਨੂੰ ਆਖਦਾ ਹਾਂ, ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ।।
ਯਸਈਆਹ 41 : 14 (PAV)
ਨਾ ਡਰ, ਹੇ ਯਾਕੂਬ ਕੀੜੇ, ਹੇ ਇਸਰਾਏਲ ਦੀ ਜੱਦ! ਮੈਂ ਤੇਰੀ ਸਹਾਇਤਾ ਕਰਾਂਗਾ, ਯਹੋਵਾਹ ਦਾ ਵਾਕ ਹੈ, ਤੇਰਾ ਛੁਟਕਾਰਾ ਦੇਣ ਵਾਲਾ ਇਸਰਾਏਲ ਦਾ ਪਵਿੱਤਰ ਪੁਰਖ ਹਾਂ।
ਯਸਈਆਹ 41 : 15 (PAV)
ਵੇਖ, ਮੈਂ ਤੈਨੂੰ ਇੱਕ ਨਵੇਂ ਤਿੱਖੇ ਗਾਹ ਪਾਉਣ ਵਾਲੇ ਫਲ੍ਹੇ ਜਿਹਾ ਜਿਹ ਦੇ ਦੰਦ ਵੀ ਹਨ, ਠਹਿਰਾਵਾਂਗਾ, ਤੂੰ ਪਹਾੜਾਂ ਨੂੰ ਗਾਹੇਂਗਾ ਅਰ ਓਹਨਾਂ ਨੂੰ ਮਹੀਨ ਕਰੇਂਗਾ, ਅਤੇ ਤੂੰ ਟਿੱਬਿਆਂ ਨੂੰ ਭੋਹ ਵਾਂਙੁ ਬਣਾਏਂਗਾ।
ਯਸਈਆਹ 41 : 16 (PAV)
ਤੂੰ ਓਹਨਾਂ ਨੂੰ ਛੱਟੇਂਗਾ ਅਤੇ ਹਵਾ ਓਹਨਾਂ ਨੂੰ ਉਡਾ ਲੈ ਜਾਵੇਗੀ, ਅਤੇ ਤੁਫ਼ਾਨ ਓਹਨਾਂ ਨੂੰ ਖਿਲਾਰ ਦੇਵੇਗਾ, ਪਰ ਤੂੰ ਯਹੋਵਾਹ ਵਿੱਚ ਖੁਸ਼ ਹੋਵੇਂਗਾ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਉੱਤੇ ਫਖਰ ਕਰੇਂਗਾ।।
ਯਸਈਆਹ 41 : 17 (PAV)
ਮਸਕੀਨ ਅਰ ਕੰਗਾਲ ਪਾਣੀ ਭਾਲਦੇ ਹਨ ਪਰ ਹੈ ਨਹੀਂ, ਉਨ੍ਹਾਂ ਦੀਆਂ ਜੀਭਾਂ ਤਿਹਾ ਨਾਲ ਖੁਸ਼ਕ ਹਨ, ਮੈਂ ਯਹੋਵਾਹ ਓਹਨਾਂ ਨੂੰ ਉੱਤਰ ਦਿਆਂਗਾ, ਮੈਂ ਇਸਰਾਏਲ ਦਾ ਪਰਮੇਸ਼ੁਰ ਉਨ੍ਹਾਂ ਨੂੰ ਨਾ ਤਿਆਗਾਂਗਾ।
ਯਸਈਆਹ 41 : 18 (PAV)
ਮੈਂ ਨੰਗੀਆਂ ਚੋਟੀਆਂ ਉੱਤੇ ਨਦੀਆਂ, ਅਤੇ ਦੂਣਾਂ ਦੇ ਵਿਚਲੇ ਸੋਤੇ ਖੋਲ੍ਹਾਂਗਾ, ਮੈ ਉਜਾੜ ਨੂੰ ਪਾਣੀ ਦਾ ਤਲਾ, ਅਤੇ ਸੁੱਕੀ ਧਰਤੀ ਨੂੰ ਪਾਣੀ ਦੇ ਸੁੰਬ ਬਣਾਵਾਂਗਾ।
ਯਸਈਆਹ 41 : 19 (PAV)
ਮੈਂ ਉਜਾੜ ਵਿੱਚ ਦਿਆਰ ਅਤੇ ਸ਼ਿੱਟਾਹ, ਮਹਿੰਦੀ ਅਤੇ ਜ਼ੈਤੂਨ ਦੇ ਰੁੱਖ ਲਵਾਂਗਾ। ਮੈਂ ਮਦਾਨ ਵਿੱਚ ਸਰੂ, ਚੀਲ੍ਹ ਅਤੇ ਚਨਾਰ ਦੇ ਰੁੱਖ ਇਕੱਠੇ ਰੱਖਾਂਗਾ।
ਯਸਈਆਹ 41 : 20 (PAV)
ਤਾਂ ਜੋ ਓਹ ਵੇਖਣ ਅਤੇ ਜਾਣਨ, ਅਤੇ ਧਿਆਨ ਦੇਣ ਅਰ ਸਮਝਣ ਕਿ ਯਹੋਵਾਹ ਦੇ ਹੱਥ ਨੇ ਏਹ ਨੂੰ ਕੀਤਾ ਹੈ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨੇ ਏਹ ਸਾਜਿਆ ਹੈ।।
ਯਸਈਆਹ 41 : 21 (PAV)
ਯਹੋਵਾਹ ਆਖਦਾ ਹੈ, ਆਪਣਾ ਦਾਵਾ ਪੇਸ਼ ਕਰੋ, ਯਾਕੂਬ ਦਾ ਪਾਤਸ਼ਾਹ ਆਖਦਾ ਹੈ, ਆਪਣੇ ਪਰਮਾਣ ਲਿਆਓ।
ਯਸਈਆਹ 41 : 22 (PAV)
ਓਹ ਉਨ੍ਹਾਂ ਨੂੰ ਲਿਆਉਣ ਅਰ ਸਾਨੂੰ ਦੱਸਣ, ਭਈ ਕੀ ਹੋਵੇਗਾ। ਤੁਸੀਂ ਪਹਿਲੀਆਂ ਗੱਲਾਂ ਦੱਸੋ, ਕਿ ਓਹ ਕੀ ਸਨ, ਭਈ ਅਸੀਂ ਧਿਆਨ ਦੇਈਏ, ਅਤੇ ਓਹਨਾਂ ਦੇ ਆਖਰ ਨੂੰ ਜਾਣੀਏ, ਯਾ ਆਉਣ ਵਾਲੀਆਂ ਗੱਲਾਂ ਸੁਣਾਓ।
ਯਸਈਆਹ 41 : 23 (PAV)
ਤੁਸੀਂ ਸਾਨੂੰ ਅਗਲੀਆਂ ਵਾਰਦਾਤਾਂ ਦੱਸੋ, ਤਾਂ ਅਸੀਂ ਜਾਣਾਂਗੇ ਕਿ ਤੁਸੀਂ ਦਿਉਤੇ ਹੋ, ਹਾਂ, ਭਲਿਆਈ ਕਰੋ ਯਾ ਬੁਰਿਆਈ ਕਰੋ, ਭਈ ਅਸੀਂ ਹੈਰਾਨ ਹੋਈਏ ਅਤੇ ਰਲ ਕੇ ਉਹ ਨੂੰ ਵੇਖੀਏ!
ਯਸਈਆਹ 41 : 24 (PAV)
ਵੇਖੋ, ਤੁਸੀਂ ਕੁਝ ਵੀ ਨਹੀਂ, ਅਤੇ ਤੁਹਾਡੀ ਕਾਰ ਨਾ ਹੋਇਆਂ ਜਿਹੀ ਹੈ! ਜੋ ਤੈਨੂੰ ਚੁਣਦਾ ਹੈ ਉਹ ਘਿਣਾਉਣਾ ਹੈ।।
ਯਸਈਆਹ 41 : 25 (PAV)
ਮੈਂ ਇੱਕ ਨੂੰ ਉੱਤਰ ਵੱਲੋਂ ਉਕਸਾਇਆ ਅਤੇ ਉਹ ਆ ਗਿਆ ਹੈ, ਸੂਰਜ ਦੇ ਚੜ੍ਹਨ ਵੱਲੋਂ ਅਤੇ ਉਹ ਮੇਰਾ ਨਾਮ ਲਵੇਗਾ, ਉਹ ਡਿਪਟੀਆਂ ਉੱਤੇ ਇਉਂ ਆ ਪਵੇਗਾ ਜਿਵੇਂ ਗਾਰੇ ਉੱਤੇ, ਅਤੇ ਜਿਵੇਂ ਘੁਮਿਆਰ ਮਿੱਟੀ ਨੂੰ ਲਿਤੜਦਾ ਹੈ।
ਯਸਈਆਹ 41 : 26 (PAV)
ਕਿਹ ਨੇ ਆਦ ਤੋਂ ਦੱਸਿਆ ਭਈ ਅਸੀਂ ਜਾਈਏ, ਅਤੇ ਪਹਿਲਾਂ ਤੋਂ ਭਈ ਅਸੀਂ ਆਖੀਏ, ਸਤ ਬਚਨ? ਕੋਈ ਦੱਸਣ ਵਾਲਾ ਨਹੀਂ, ਕੋਈ ਸੁਣਾਉਣ ਵਾਲਾ ਨਹੀਂ, ਤੁਹਾਡੀਆਂ ਗੱਲਾਂ ਦਾ ਸੁਣਨ ਵਾਲਾ ਕੋਈ ਨਹੀਂ।
ਯਸਈਆਹ 41 : 27 (PAV)
ਪਹਿਲਾਂ ਸੀਯੋਨ ਲਈ, - ਵੇਖ ਓਹਨਾਂ ਨੂੰ ਵੇਖ! ਅਤੇ ਯਰੂਸ਼ਲਮ ਲਈ ਮੈਂ ਇੱਕ ਖੁਸ਼ ਖਬਰੀ ਦੇਣ ਵਾਲਾ ਬਖਸ਼ਾਂਗਾ।
ਯਸਈਆਹ 41 : 28 (PAV)
ਜਦ ਮੈਂ ਵੇਖਦਾ ਹਾਂ ਤਾਂ ਕੋਈ ਨਹੀਂ ਹੈ, ਅਤੇ ਏਹਨਾਂ ਦੇ ਵਿੱਚ ਕੋਈ ਸਲਾਹੀ ਨਹੀਂ, ਕਿ ਜਦ ਮੈਂ ਓਹਨਾਂ ਤੋਂ ਪੁੱਛਾਂ ਤਾਂ ਓਹ ਅੱਗੋਂ ਮੈਨੂੰ ਜਵਾਬ ਦੇਣ।।
ਯਸਈਆਹ 41 : 29 (PAV)
ਵੇਖੋ, ਓਹ ਸਭ ਦੇ ਸਭ ਵਿਅਰਥ ਹਨ, ਓਹਨਾਂ ਦੇ ਕੰਮ ਕੁਝ ਵੀ ਨਹੀਂ ਹਨ, ਓਹਨਾਂ ਦੀਆਂ ਢਾਲੀਆਂ ਹੋਈਆਂ ਮੂਰਤਾਂ ਹਵਾ ਤੇ ਫੋਕਟ ਹੀ ਹਨ!।।
❮
❯