ਯਰਮਿਆਹ 28 : 1 (PAV)
ਤਾਂ ਐਉਂ ਹੋਇਆ ਕਿ ਉੱਸੇ ਵਰ੍ਹੇ ਯਹੂਦਾਹ ਦੇ ਪਾਤਸ਼ਾਹ ਸਿਦਕੀਯਾਹ ਦੀ ਪਾਤਸ਼ਾਹੀ ਦੇ ਅਰੰਭ ਵਿੱਚ ਚੌਥੇ ਵਰ੍ਹੇ ਦੇ ਪੰਜਵੇ ਮਹੀਨੇ ਅੱਜ਼ੂਰ ਦੇ ਪੁੱਤ੍ਰ ਹਨਨਯਾਹ ਨਬੀ ਨੇ ਜਿਹੜਾ ਗਿਬਓਨ ਦਾ ਸੀ ਯਹੋਵਾਹ ਦੇ ਭਵਨ ਵਿੱਚ ਜਾਜਕਾਂ ਦੇ ਅਤੇ ਸਾਰੇ ਲੋਕਾਂ ਦੇ ਵੇਖਦਿਆਂ ਮੈਨੂੰ ਆਖਿਆ,
ਯਰਮਿਆਹ 28 : 2 (PAV)
ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ ਕਿ ਮੈਂ ਬਾਬਲ ਦੇ ਪਾਤਸ਼ਾਹ ਦੇ ਜੂਲੇ ਨੂੰ ਭੰਨ ਦਿੱਤਾ ਹੈ!
ਯਰਮਿਆਹ 28 : 3 (PAV)
ਪੂਰੇ ਦੋਂਹੁ ਵਰਿਹਾਂ ਤੀਕ ਮੈਂ ਯਹੋਵਾਹ ਦੇ ਭਵਨ ਦੇ ਸਾਰੇ ਭਾਂਡੇ ਜਿਹੜੇ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਏਸ ਅਸਥਾਨ ਵਿੱਚੋਂ ਲੈ ਕੇ ਬਾਬਲ ਵਿੱਚ ਲੈ ਗਿਆ ਹੈ ਏਸ ਅਸਥਾਨ ਨੂੰ ਮੁੜ ਲਿਆਵਾਂਗਾ
ਯਰਮਿਆਹ 28 : 4 (PAV)
ਅਤੇ ਯਹੂਦਾਹ ਦੇ ਪਾਤਸ਼ਾਹ ਯਹੋਯਾਕੀਮ ਦੇ ਪੁੱਤ੍ਰ ਯਕਾਨਯਾਹ ਨੂੰ ਅਤੇ ਯਹੂਦਾਹ ਦੇ ਸਾਰੇ ਅਸੀਰਾਂ ਨੂੰ ਜਿਹੜੇ ਬਾਬਲ ਨੂੰ ਗਏ ਤਾਂ ਮੈਂ ਮੁੜ ਏਸ ਅਸਥਾਨ ਵਿੱਚ ਲੈ ਆਵਾਂਗਾ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਮੈਂ ਬਾਬਲ ਦੇ ਪਾਤਸ਼ਾਹ ਦੇ ਜੂਲੇ ਨੂੰ ਭੰਨ ਦਿਆਂਗਾ।।
ਯਰਮਿਆਹ 28 : 5 (PAV)
ਤਦ ਯਿਰਮਿਯਾਹ ਨਬੀ ਹਨਨਯਾਹ ਨਬੀ ਨੂੰ ਜਾਜਕਾਂ ਦੇ ਵੇਖਦਿਆਂ ਅਤੇ ਸਾਰੇ ਲੋਕਾਂ ਦੇ ਵੇਖਦਿਆਂ ਜਿਹੜੇ ਯਹੋਵਾਹ ਦੇ ਭਵਨ ਵਿੱਚ ਖਲੋਤੇ ਸਨ ਬੋਲਿਆ
ਯਰਮਿਆਹ 28 : 6 (PAV)
ਤੇ ਯਿਰਮਿਯਾਹ ਨਬੀ ਨੇ ਆਖਿਆ ਆਮੀਨ! ਕਾਸ਼ ਕਿ ਯਹੋਵਾਹ ਏਵੇਂ ਹੀ ਕਰੇ! ਯਹੋਵਾਹ ਤੇਰੀਆਂ ਗੱਲਾਂ ਨੂੰ ਜਿਨ੍ਹਾਂ ਦਾ ਤੈਂ ਅਗੰਮ ਵਾਚਿਆ ਹੈ ਪੂਰਾ ਕਰੇ ਅਤੇ ਯਹੋਵਾਹ ਦੇ ਭਵਨ ਦੇ ਭਾਂਡੇ ਅਤੇ ਸਾਰੇ ਅਸੀਰਾਂ ਨੂੰ ਬਾਬਲ ਵਿੱਚੋਂ ਏਸ ਅਸਥਾਨ ਨੂੰ ਮੋੜ ਲੈ ਆਵੇ!
ਯਰਮਿਆਹ 28 : 7 (PAV)
ਤਦ ਵੀ ਏਹ ਗੱਲ ਸੁਣ ਜਿਹੜੀ ਮੈਂ ਤੇਰੇ ਕੰਨਾਂ ਵਿੱਚ ਅਤੇ ਸਾਰੇ ਲੋਕਾਂ ਦੇ ਕੰਨਾਂ ਵਿੱਚ ਆਖਾਂ
ਯਰਮਿਆਹ 28 : 8 (PAV)
ਓਹਨਾਂ ਨਬੀਆਂ ਨੇ ਜਿਹੜੇ ਪੁਰਾਣੇ ਸਮਿਆਂ ਵਿੱਚ ਮੈਥੋਂ ਅਤੇ ਤੈਥੋਂ ਪਹਿਲਾਂ ਸਨ ਬਹੁਤਿਆਂ ਦੇਸ਼ਾਂ ਅਤੇ ਵੱਡੀਆਂ ਪਾਤਸ਼ਾਹੀਆਂ ਦੇ ਵਿਰੁੱਧ ਲੜਾਈ, ਬੁਰਿਆਈ ਅਤੇ ਬਵਾ ਲਈ ਅਗੰਮ ਵਾਚਿਆ
ਯਰਮਿਆਹ 28 : 9 (PAV)
ਉਹ ਨਬੀ ਜਿਹੜੇ ਸ਼ਾਂਤੀ ਲਈ ਅਗੰਮ ਵਾਚਦਾ ਹੈ, ਜਦ ਉਸ ਨਬੀ ਦੀ ਗੱਲ ਪੂਰੀ ਹੋਵੇਗੀ ਤਦ ਜਾਣਿਆ ਜਾਵੇਗਾ ਕਿ ਉਹ ਨਬੀ ਨੂੰ ਸੱਚ ਮੁੱਚ ਯਹੋਵਾਹ ਨੇ ਘੱਲਿਆ ਸੀ
ਯਰਮਿਆਹ 28 : 10 (PAV)
ਤਾਂ ਹਨਨਯਾਹ ਨਬੀ ਨੇ ਯਿਰਮਿਯਾਹ ਨਬੀ ਦੀ ਧੌਣ ਉੱਤੇ ਜੂਲਾ ਲਾਹਿਆ ਅਤੇ ਉਨ ਨੂੰ ਭੰਨ ਦਿੱਤਾ
ਯਰਮਿਆਹ 28 : 11 (PAV)
ਤਾਂ ਹਨਨਯਾਹ ਨੇ ਸਾਰੇ ਲੋਕਾਂ ਦੇ ਵੇਖਦਿਆਂ ਆਖਿਆ ਕਿ ਯਹੋਵਾਹ ਐਉਂ ਫ਼ਰਮਾਉਂਦਾ ਹੈ, -ਏਵੇਂ ਮੈਂ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਦਾ ਜੂਲਾ ਸਾਰੀਆਂ ਕੌਮਾਂ ਦੀ ਧੌਣ ਉੱਤੋਂ ਪੂਰੇ ਦੋਂਹੁ ਵਰਿਹਾਂ ਵਿੱਚ ਭੰਨ ਦਿਆਂਗਾ! ਤਾਂ ਯਿਰਮਿਯਾਹ ਨਬੀ ਆਪਣੇ ਰਾਹ ਚੱਲਿਆ ਗਿਆ।।
ਯਰਮਿਆਹ 28 : 12 (PAV)
ਤਦ ਹਨਨਯਾਹ ਨਬੀ ਨੇ ਯਿਰਮਿਯਾਹ ਨਬੀ ਦੀ ਧੌਣ ਉੱਤੇ ਜੂਲਾ ਭੰਨ ਦਿੱਤਾਂ ਤਾਂ ਉਸ ਦੇ ਪਿੱਛੋਂ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ
ਯਰਮਿਆਹ 28 : 13 (PAV)
ਜਾਹ ਅਤੇ ਹਨਨਯਾਹ ਨੂੰ ਆਖ ਕਿ ਯਹੋਵਾਹ ਐਉਂ ਆਖਦਾ ਹੈ, ਤੈਂ ਲੱਕੜੀ ਦੇ ਜੂਲੇ ਤਾਂ ਭੰਨ ਦਿੱਤੇ ਹਨ ਪਰ ਤੈਂ ਉਨ੍ਹਾਂ ਦੇ ਥਾਂ ਲੋਹੇ ਦੇ ਜੂਲੇ ਬਣਾਏ
ਯਰਮਿਆਹ 28 : 14 (PAV)
ਕਿਉਂ ਜੋ ਇਸਰਾਏਲ ਦਾ ਪਰਮੇਸ਼ੁਰ ਸੈਨਾਂ ਦਾ ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਮੈਂ ਲੋਹੇ ਦਾ ਜੂਲਾ ਇਨ੍ਹਾਂ ਸਾਰੀਆਂ ਕੌਮਾਂ ਦੀ ਧੌਣ ਉੱਤੇ ਰੱਖਿਆ ਹੈ ਕਿ ਓਹ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਦੀ ਟਹਿਲ ਕਰਨ ਅਤੇ ਓਹ ਉਸ ਦੀ ਟਹਿਲ ਕਰਨਗੀਆਂ, ਨਾਲੇ ਮੈਂ ਉਹ ਨੂੰ ਖੇਤ ਦੇ ਪਸੂ ਵੀ ਦੇ ਦਿੱਤੇ ਹਨ
ਯਰਮਿਆਹ 28 : 15 (PAV)
ਤਾਂ ਯਿਰਮਿਯਾਹ ਨਬੀ ਨੇ ਹਨਨਯਾਹ ਨਬੀ ਨੂੰ ਆਖਿਆ, ਹਨਨਯਾਹ, ਜ਼ਰਾ ਸੁਣ ਤਾਂ। ਯਹੋਵਾਹ ਨੇ ਤੈਨੂੰ ਨਹੀਂ ਘੱਲਿਆ, ਤੂੰ ਤਾਂ ਏਸ ਪਰਜਾ ਨੂੰ ਝੂਠੀ ਆਸ ਦਿੰਦਾ ਹੈਂ
ਯਰਮਿਆਹ 28 : 16 (PAV)
ਏਸ ਲਈ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਵੇਖ, ਮੈਂ ਤੈਨੂੰ ਭੂਮੀ ਦੀ ਪਰਤ ਉੱਤੋਂ ਕੱਢ ਦਿਆਂਗਾ। ਤੂੰ ਏਸ ਵਰ੍ਹੇ ਮਰ ਜਾਵੇਂਗਾ ਕਿਉਂ ਜੋ ਤੂੰ ਯਹੋਵਾਹ ਦੇ ਵਿਰੁੱਧ ਆਕੀ ਪੁਣੇ ਨਾਲ ਬੋਲਿਆ ਹੈਂ!
ਯਰਮਿਆਹ 28 : 17 (PAV)
ਸੋ ਹਨਨਯਾਹ ਨਬੀ ਉਸੇ ਵਰ੍ਹੇ ਦੇ ਸੱਤਵੇਂ ਮਹੀਨੇ ਮਰ ਗਿਆ।।
❮
❯