ਯੂਹੰਨਾ 11 : 1 (PAV)
ਮਰਿਯਮ ਅਰ ਉਹ ਦੀ ਭੈਣ ਮਾਰਥਾ ਦੀ ਨਗਰੀ ਬੈਤਅਨਿਯਾ ਦਾ ਲਾਜ਼ਰ ਨਾਮੇ ਇੱਕ ਮਨੁੱਖ ਬਿਮਾਰ ਸੀ
ਯੂਹੰਨਾ 11 : 2 (PAV)
ਇਹ ਉਹੋ ਮਰਿਯਮ ਸੀ ਜਿਨ੍ਹ ਪ੍ਰਭੁ ਨੂੰ ਅਤਰ ਮਲਿਆ ਅਰ ਆਪਣਿਆਂ ਵਾਲਾਂ ਨਾਲ ਉਹ ਦੇ ਚਰਨ ਪੂੰਝੇ ਸਨ । ਉਸੇ ਦਾ ਭਰਾ ਲਾਜ਼ਰ ਬਿਮਾਰ ਸੀ
ਯੂਹੰਨਾ 11 : 3 (PAV)
ਇਸ ਲਈ ਦੋਹਾਂ ਭੈਣਾਂ ਨੇ ਉਹ ਨੂੰ ਕਹਾ ਭੇਜਿਆ ਕਿ ਪ੍ਰਭੁ ਜੀ ਵੇਖ ਜਿਸ ਨਾਲ ਤੂੰ ਹਿਤ ਕਰਦਾ ਹੈਂ ਸੋ ਬਿਮਾਰ ਹੈ
ਯੂਹੰਨਾ 11 : 4 (PAV)
ਯਿਸੂ ਨੇ ਸੁਣ ਕੇ ਕਿਹਾ, ਇਹ ਬਿਮਾਰੀ ਮੌਤ ਦੀ ਨਹੀਂ ਸਗੋਂ ਪਰਮੇਸ਼ੁਰ ਦੀ ਵਡਿਆਈ ਦੇ ਨਿਮਿੱਤ ਹੈ ਜੋ ਇਸ ਤੋਂ ਪਰਮੇਸ਼ੁਰ ਦੇ ਪੁੱਤ੍ਰ ਦੀ ਵਡਿਆਈ ਹੋਵੇ
ਯੂਹੰਨਾ 11 : 5 (PAV)
ਯਿਸੂ ਮਾਰਥਾ ਨੂੰ ਅਤੇ ਉਹ ਦੀ ਭੈਣ ਅਰ ਲਾਜ਼ਰ ਨੂੰ ਪਿਆਰ ਕਰਦਾ ਸੀ
ਯੂਹੰਨਾ 11 : 6 (PAV)
ਸੋ ਜਾਂ ਉਸ ਨੇ ਸੁਣਿਆ ਭਈ ਉਹ ਬਿਮਾਰ ਹੈ ਤਾਂ ਉਹ ਜਿੱਥੇ ਸੀ ਉਸ ਵੇਲੇ ਦੋ ਦਿਨ ਉੱਥੇ ਹੀ ਰਿਹਾ
ਯੂਹੰਨਾ 11 : 7 (PAV)
ਤਦ ਇਹ ਦੇ ਪਿੱਛੇ ਉਸ ਨੇ ਚੇਲਿਆਂ ਨੂੰ ਆਖਿਆ, ਆਓ ਅਸੀਂ ਫੇਰ ਯਹੂਦਿਯਾ ਨੂੰ ਚੱਲੀਏ
ਯੂਹੰਨਾ 11 : 8 (PAV)
ਚੇਲਿਆਂ ਨੇ ਉਸ ਨੂੰ ਆਖਿਆ, ਸੁਆਮੀਂ ਜੀ ਯਹੂਦੀ ਤੈਨੂੰ ਹੁਣੇ ਪਥਰਾਹ ਕਰਨਾ ਚਾਹੁੰਦੇ ਸਨ ਅਤੇ ਤੂੰ ਫੇਰ ਉੱਥੇ ਜਾਂਦਾ ਹੈਂॽ
ਯੂਹੰਨਾ 11 : 9 (PAV)
ਯਿਸੂ ਨੇ ਉੱਤਰ ਦਿੱਤਾ, ਕੀ ਦਿਨ ਭਰ ਦੇ ਬਾਰਾਂ ਘੰਟੇ ਨਹੀਂ ਹਨॽ ਜੇ ਕੋਈ ਦਿਨ ਨੂੰ ਤੁਰੇ ਤਾਂ ਉਹ ਠੋਕਰ ਨਹੀਂ ਖਾਂਦਾ ਕਿਉਂ ਜੋ ਉਹ ਇਸ ਜਗਤ ਦਾ ਚਾਨਣ ਵੇਖਦਾ ਹੈ
ਯੂਹੰਨਾ 11 : 10 (PAV)
ਪਰ ਜੇ ਕੋਈ ਰਾਤ ਨੂੰ ਤੁਰੇ ਤਾਂ ਠੋਕਰ ਖਾਂਦਾ ਹੈ ਕਿਉਂ ਜੋ ਉਹ ਦੇ ਵਿੱਚ ਚਾਨਣ ਨਹੀਂ ਹੈ
ਯੂਹੰਨਾ 11 : 11 (PAV)
ਉਸ ਨੇ ਇਹ ਗੱਲਾਂ ਆਖੀਆਂ ਅਤੇ ਇਹ ਦੇ ਮਗਰੋਂ ਉਨ੍ਹਾਂ ਨੂੰ ਕਿਹਾ ਕਿ ਸਾਡਾ ਮਿੱਤ੍ਰ ਲਾਜ਼ਰ ਸੌ ਗਿਆ ਹੈ ਪਰ ਮੈਂ ਜਾਂਦਾ ਹਾਂ ਭਈ ਉਹ ਨੂੰ ਜਗਾਵਾਂ
ਯੂਹੰਨਾ 11 : 12 (PAV)
ਉਪਰੰਤ ਚੇਲਿਆਂ ਨੇ ਉਸ ਨੂੰ ਆਖਿਆ, ਪ੍ਰਭੁ ਜੀ ਜੇ ਉਹ ਸੌ ਗਿਆ ਹੈ ਤਾਂ ਬਚ ਜਾਊ
ਯੂਹੰਨਾ 11 : 13 (PAV)
ਯਿਸੂ ਨੇ ਤਾਂ ਉਹ ਦੀ ਮੌਤ ਦੀ ਗੱਲ ਕੀਤੀ ਸੀ ਪਰ ਓਹ ਸਮਝੇ ਜੇ ਉਹ ਨੇ ਨੀਂਦ ਦੇ ਅਰਾਮ ਦੀ ਗੱਲ ਆਖੀ ਹੈ
ਯੂਹੰਨਾ 11 : 14 (PAV)
ਉਪਰੰਤ ਯਿਸੂ ਨੇ ਉਨ੍ਹਾਂ ਨੂੰ ਸਾਫ਼ ਸਾਫ਼ ਆਖ ਦਿੱਤਾ ਜੋ ਲਾਜ਼ਰ ਮਰ ਗਿਆ ਹੈ
ਯੂਹੰਨਾ 11 : 15 (PAV)
ਅਤੇ ਮੈਂ ਤੁਹਾਡੀ ਖਾਤਰ ਪਰਸਿੰਨ ਹਾਂ ਜੋ ਮੈਂ ਉੱਥੇ ਨਾ ਸਾਂ ਤਾਂ ਜੋ ਤੁਸੀਂ ਨਿਹਚਾ ਕਰੋ । ਪਰ ਆਓ, ਉਸ ਕੋਲ ਚੱਲੀਏ
ਯੂਹੰਨਾ 11 : 16 (PAV)
ਤਾਂ ਥੋਮਾਂ ਨੇ ਜਿਹੜਾ ਦੀਦੁਮੁਸ ਕਰਕੇ ਸੱਦੀਦਾ ਹੈ ਆਪਣੇ ਗੁਰਭਾਈਆਂ ਨੂੰ ਕਿਹਾ, ਆਓ ਅਸੀਂ ਭੀ ਚੱਲੀਏ ਭਈ ਉਹ ਦੇ ਨਾਲ ਮਰੀਏ।।
ਯੂਹੰਨਾ 11 : 17 (PAV)
ਫੇਰ ਯਿਸੂ ਨੇ ਆਣ ਕੇ ਮਲੂਮ ਕੀਤਾ ਜੋ ਉਹ ਨੂੰ ਕਬਰ ਵਿੱਚ ਪਏ ਚਾਰ ਦਿਨ ਹੋ ਚੁੱਕੇ ਹਨ
ਯੂਹੰਨਾ 11 : 18 (PAV)
ਬੈਤਅਨਿਯਾ ਯਰੂਸ਼ਲਮ ਦੇ ਨੇੜੇ ਕੋਹਕੁ ਵਾਟ ਸੀ
ਯੂਹੰਨਾ 11 : 19 (PAV)
ਅਰ ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰਿਯਮ ਦੇ ਕੋਲ ਆਏ ਹੋਏ ਸਨ ਜੋ ਉਨ੍ਹਾਂ ਦੇ ਭਰਾ ਦੇ ਵਿਖੇ ਉਨ੍ਹਾਂ ਦਾ ਮਨ ਧਰਾਵਾ ਕਰਨ
ਯੂਹੰਨਾ 11 : 20 (PAV)
ਉਪਰੰਤ ਮਾਰਥਾ ਨੇ ਜਾਂ ਸੁਣਿਆ ਕਿ ਯਿਸੂ ਆਉਂਦਾ ਹੈ ਤਾਂ ਉਸ ਨੂੰ ਮਿਲਣ ਗਈ ਪਰ ਮਰਿਯਮ ਘਰ ਵਿਚ ਬੈਠੀ ਰਹੀ
ਯੂਹੰਨਾ 11 : 21 (PAV)
ਤਦ ਮਾਰਥਾ ਨੇ ਯਿਸੂ ਨੂੰ ਆਖਿਆ, ਪ੍ਰਭੁ ਜੀ ਜੇ ਤੂੰ ਐਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ
ਯੂਹੰਨਾ 11 : 22 (PAV)
ਅਤੇ ਮੈਂ ਹੁਣ ਭੀ ਜਾਣਦੀ ਹਾਂ ਭਈ ਜੋ ਕੁਝ ਤੂੰ ਪਰਮੇਸ਼ੁਰ ਤੋਂ ਮੰਗੇਂ ਸੋ ਪਰਮੇਸ਼ੁਰ ਤੈਨੂੰ ਦੇਊ
ਯੂਹੰਨਾ 11 : 23 (PAV)
ਯਿਸੂ ਨੇ ਉਹ ਨੂੰ ਆਖਿਆ, ਤੇਰਾ ਭਰਾ ਜੀ ਉੱਠੇਗਾ
ਯੂਹੰਨਾ 11 : 24 (PAV)
ਮਾਰਥਾ ਨੇ ਉਸ ਨੂੰ ਆਖਿਆ, ਮੈਂ ਜਾਣਦੀ ਹਾਂ ਜੋ ਕਿਆਮਤ ਨੂੰ ਅੰਤ ਦੇ ਦਿਨ ਉਹ ਜੀ ਉੱਠੂ
ਯੂਹੰਨਾ 11 : 25 (PAV)
ਯਿਸੂ ਨੇ ਉਹ ਨੂੰ ਕਿਹਾ ਕਿਆਮਤ ਅਤੇ ਜੀਉਣ ਮੈਂ ਹਾਂ। ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਭਾਵੇਂ ਉਹ ਮਰ ਜਾਵੇ ਤਾਂ ਵੀ ਜੀਵੇਗਾ
ਯੂਹੰਨਾ 11 : 26 (PAV)
ਅਤੇ ਹਰ ਕੋਈ ਜਿਹੜਾ ਜੀਉਂਦਾ ਹੈ ਅਰ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਸਦੀਪਕਾਲ ਤੀਕੁ ਕਦੇ ਨਾ ਮਰੇਗਾ।। ਕੀ ਤੂੰ ਇਸ ਗੱਲ ਦੀ ਪਰਤੀਤ ਕਰਦੀ ਹੈਂॽ
ਯੂਹੰਨਾ 11 : 27 (PAV)
ਉਨ ਉਸ ਨੂੰ ਆਖਿਆ, ਹਾਂ, ਪ੍ਰਭੁ ਮੈਂ ਪਰਤੀਤ ਕੀਤੀ ਹੈ ਜੋ ਤੂੰ ਹੀ ਮਸੀਹ ਹੈਂ ਪਰਮੇਸ਼ੁਰ ਦਾ ਪੁੱਤ੍ਰ ਜਿਹੜਾ ਜਗਤ ਵਿੱਚ ਆਉਣ ਵਾਲਾ ਸੀ
ਯੂਹੰਨਾ 11 : 28 (PAV)
ਇਹ ਕਹਿ ਕੇ ਉਹ ਚੱਲੀ ਗਈ ਅਤੇ ਆਪਣੀ ਭੈਣ ਮਰਿਯਮ ਨੂੰ ਚੁੱਪ ਕੀਤੀ ਸੱਦ ਕੇ ਬੋਲੀ, ਗੁਰੂ ਆਇਆ ਹੋਇਆ ਹੈ ਅਤੇ ਤੈਨੂੰ ਸੱਦਦਾ ਹੈ
ਯੂਹੰਨਾ 11 : 29 (PAV)
ਜਾਂ ਉਹ ਨੇ ਇਹ ਗੱਲ ਸੁਣੀ ਤਾਂ ਝੱਟ ਉੱਠ ਕੇ ਉਸ ਦੇ ਕੋਲ ਗਈ
ਯੂਹੰਨਾ 11 : 30 (PAV)
ਯਿਸੂ ਅਜੇ ਪਿੰਡ ਵਿੱਚ ਨਹੀਂ ਸੀ ਆਇਆ ਪਰ ਉਸੇ ਥਾਂ ਸੀ ਜਿੱਥੇ ਮਾਰਥਾ ਉਸ ਨੂੰ ਮਿਲੀ ਸੀ
ਯੂਹੰਨਾ 11 : 31 (PAV)
ਫੇਰ ਓਹ ਯਹੂਦੀ ਜਿਹੜੇ ਉਹ ਦੇ ਨਾਲ ਘਰ ਵਿੱਚ ਸਨ ਅਤੇ ਉਹ ਦਾ ਮਨ ਧਰਾਉਂਦੇ ਸਨ ਜਾਂ ਮਰਿਯਮ ਨੂੰ ਵੇਖਿਆ ਜੋ ਉਹ ਛੇਤੀ ਨਾਲ ਉੱਠ ਕੇ ਬਾਹਰ ਨੂੰ ਚੱਲੀ ਗਈ ਹੈ ਤਾਂ ਇਹ ਸਮਝ ਕੇ ਭਈ ਉਹ ਕਬਰ ਉੱਤੇ ਰੋਣ ਜਾਂਦੀ ਹੈ ਉਹ ਦੇ ਮਗਰ ਹੋ ਤੁਰੇ
ਯੂਹੰਨਾ 11 : 32 (PAV)
ਸੋ ਜਾਂ ਮਰਿਯਮ ਉਸ ਥਾਂ ਆਈ ਜਿੱਥੇ ਯਿਸੂ ਸੀ ਤਾਂ ਉਸ ਨੂੰ ਵੇਖ ਕੇ ਉਸ ਦੇ ਪੈਰੀਂ ਪਈ ਅਤੇ ਉਸ ਨੂੰ ਆਖਿਆ, ਪ੍ਰਭੁ ਜੀ ਜੇ ਤੂੰ ਐਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ
ਯੂਹੰਨਾ 11 : 33 (PAV)
ਉਪਰੰਤ ਜਾਂ ਯਿਸੂ ਨੇ ਉਹ ਨੂੰ ਰੋਦਿਆਂ ਅਤੇ ਉਨ੍ਹਾਂ ਯਹੂਦੀਆਂ ਨੂੰ ਵੀ ਜੋ ਉਹ ਦੇ ਨਾਲ ਆਏ ਸਨ ਰੋਂਦੇ ਵੇਖਿਆ ਤਾਂ ਆਤਮਾ ਵਿੱਚ ਕਲਪਿਆ ਅਤੇ ਘਬਰਾਇਆ
ਯੂਹੰਨਾ 11 : 34 (PAV)
ਅਰ ਆਖਿਆ, ਤੁਸੀਂ ਉਹ ਨੂੰ ਕਿੱਥੇ ਰੱਖਿਆ ਹੈॽ ਉਨ੍ਹਾਂ ਉਸ ਨੂੰ ਆਖਿਆ, ਪ੍ਰਭੁ ਜੀ ਆ ਵੇਖ
ਯੂਹੰਨਾ 11 : 35 (PAV)
ਯਿਸੂ ਰੋਇਆ
ਯੂਹੰਨਾ 11 : 36 (PAV)
ਇਸ ਤੇ ਯਹੂਦੀ ਬੋਲੇ ਵੇਖੋ ਇਹ ਉਸ ਨਾਲ ਕੇਡਾ ਹਿਤ ਕਰਦਾ ਸੀ!
ਯੂਹੰਨਾ 11 : 37 (PAV)
ਪਰ ਕਈ ਉਨ੍ਹਾਂ ਵਿੱਚੋਂ ਬੋਲੇ, ਕੀ ਇਹ ਜਿਹ ਨੇ ਅੰਨ੍ਹੇ ਦੀਆਂ ਅੱਖਾਂ ਖੋਲ੍ਹੀਆਂ ਐੱਨਾ ਭੀ ਨਾ ਕਰ ਸੱਕਿਆ ਜੋ ਇਹ ਮਨੁੱਖ ਨਾ ਮਰਦਾॽ
ਯੂਹੰਨਾ 11 : 38 (PAV)
ਤਾਂ ਯਿਸੂ ਆਪਣੇ ਜੀ ਵਿੱਚ ਫਿਰ ਕਲਪਦਾ ਹੋਇਆ ਕਬਰ ਉੱਤੇ ਆਇਆ। ਉਹ ਇੱਕ ਗੁਫ਼ਾ ਸੀ ਅਤੇ ਉਸ ਉੱਤੇ ਇੱਕ ਪੱਥਰ ਧਰਿਆ ਹੋਇਆ ਸੀ
ਯੂਹੰਨਾ 11 : 39 (PAV)
ਯਿਸੂ ਨੇ ਆਖਿਆ, ਇਸ ਪੱਥਰ ਨੂੰ ਹਟਾ ਦਿਓ। ਉਸ ਮੁਰਦੇ ਦੀ ਭੈਣ ਮਾਰਥਾ ਨੇ ਉਸ ਨੂੰ ਆਖਿਆ, ਪ੍ਰਭੁ ਜੀ ਉਸ ਕੋਲੋਂ ਤਾਂ ਹੁਣ ਸੜਿਹਾਨ ਆਉਂਦੀ ਹੈ ਕਿਉਂ ਜੋ ਉਹ ਨੂੰ ਚਾਰ ਦਿਨ ਹੋਏ ਹਨ
ਯੂਹੰਨਾ 11 : 40 (PAV)
ਯਿਸੂ ਨੇ ਉਹ ਨੂੰ ਕਿਹਾ, ਕੀ ਮੈਂ ਤੈਨੂੰ ਨਹੀਂ ਆਖਿਆ ਭਈ ਜੇ ਤੂੰ ਪਰਤੀਤ ਕਰੇਂ ਤਾਂ ਪਰਮੇਸ਼ੁਰ ਦੀ ਵਡਿਆਈ ਵੇਖੇਂਗੀॽ
ਯੂਹੰਨਾ 11 : 41 (PAV)
ਸੋ ਉਨ੍ਹਾਂ ਉਸ ਪੱਥਰ ਨੂੰ ਹਟਾ ਦਿੱਤਾ ਅਤੇ ਯਿਸੂ ਨੇ ਅੱਖਾਂ ਉਤਾਹਾਂ ਕਰ ਕੇ ਆਖਿਆ, ਹੇ ਪਿਤਾ, ਮੈਂ ਤੇਰਾ ਸ਼ੁਕਰ ਕਰਦਾ ਹਾਂ ਜੋ ਤੈਂ ਮੇਰੀ ਸੁਣੀ
ਯੂਹੰਨਾ 11 : 42 (PAV)
ਅਤੇ ਮੈਂ ਜਾਣਿਆ ਜੋ ਤੂੰ ਮੇਰੀ ਸਦਾ ਸੁਣਦਾ ਹੈਂ ਪਰ ਇਨਾਂ ਲੋਕਾਂ ਦੇ ਕਾਰਨ ਜਿਹੜੇ ਆਲੇ ਦੁਆਲੇ ਖੜੇ ਹਨ ਮੈਂ ਇਹ ਆਖਿਆ ਤਾਂ ਓਹ ਪਰਤੀਤ ਕਰਨ ਜੋ ਤੈਂ ਮੈਨੂੰ ਘੱਲਿਆ
ਯੂਹੰਨਾ 11 : 43 (PAV)
ਇਹ ਕਹਿ ਕੇ ਉੱਚੀ ਅਵਾਜ਼ ਮਾਰੀ ਕਿ ਲਾਜ਼ਰ, ਬਾਹਰ ਆ!
ਯੂਹੰਨਾ 11 : 44 (PAV)
ਉਹ ਜਿਹੜਾ ਮੋਇਆ ਹੋਇਆ ਸੀ ਕਫ਼ਨ ਨਾਲ ਹੱਥ ਪੈਰ ਬੱਧੇ ਹੋਏ ਬਾਹਰ ਨਿੱਕਲ ਆਇਆ ਅਰ ਉਹ ਦੇ ਮੂੰਹ ਉੱਤੇ ਰੁਮਾਲ ਵਲ੍ਹੇਟਿਆ ਹੋਇਆ ਸੀ! ਯਿਸੂ ਨੇ ਉਨ੍ਹਾਂ ਨੂੰ ਆਖਿਆ, ਉਹ ਨੂੰ ਖੋਲ੍ਹੋ ਅਤੇ ਜਾਣ ਦਿਓ।।
ਯੂਹੰਨਾ 11 : 45 (PAV)
ਤਦੋਂ ਬਥੇਰਿਆਂ ਨੇ ਉਨ੍ਹਾਂ ਯਹੂਦੀਆਂ ਵਿੱਚੋਂ ਜਿਹੜੇ ਮਰਿਯਮ ਕੋਲ ਆਏ ਸਨ ਇਹ ਜੋ ਕੁਝ ਯਿਸੂ ਨੇ ਕੀਤਾ ਵੇਖ ਕੇ ਉਸ ਉੱਤੇ ਨਿਹਚਾ ਕੀਤੀ
ਯੂਹੰਨਾ 11 : 46 (PAV)
ਪਰ ਉਨ੍ਹਾਂ ਵਿੱਚੋਂ ਕਈਆਂ ਨੇ ਫ਼ਰੀਸੀਆਂ ਦੇ ਕੋਲ ਜਾ ਕੇ ਓਹ ਕੰਮ ਜਿਹੜੇ ਯਿਸੂ ਨੇ ਕੀਤੇ ਸਨ ਦੱਸ ਦਿੱਤੇ।।
ਯੂਹੰਨਾ 11 : 47 (PAV)
ਇਸ ਲਈ ਪਰਧਾਨ ਜਾਜਕਾਂ ਅਤੇ ਫ਼ਰੀਸੀਆਂ ਨੇ ਮਹਾ ਸਭਾ ਇਕੱਠੀ ਕਰ ਕੇ ਕਿਹਾ, ਅਸੀਂ ਕੀ ਕਰਦੇ ਹਾਂ, ਕਿਉਂ ਜੋ ਇਹ ਮਨੁੱਖ ਬਹੁਤ ਨਿਸ਼ਾਨ ਵਿਖਾਉਂਦਾ ਹੈॽ
ਯੂਹੰਨਾ 11 : 48 (PAV)
ਜੇ ਅਸੀਂ ਉਸ ਨੂੰ ਐਵੇਂ ਛੱਡ ਦੇਈਏ ਤਾਂ ਸਭ ਉਸ ਉੱਤੇ ਨਿਹਚਾ ਕਰਨਗੇ ਅਤੇ ਰੋਮੀ ਆ ਜਾਣਗੇ ਅਤੇ ਨਾਲੇ ਸਾਡੀ ਜਗ੍ਹਾ ਅਰ ਨਾਲੇ ਸਾਡੀ ਕੌਮ ਭੀ ਲੈ ਲੈਣਗੇ
ਯੂਹੰਨਾ 11 : 49 (PAV)
ਅਰ ਉਨ੍ਹਾਂ ਵਿੱਚੋਂ ਕਯਾਫਾ ਨਾਮੇ ਇੱਕ ਨੇ ਜਿਹੜਾ ਉਸ ਸਾਲ ਸਰਦਾਰ ਜਾਜਕ ਸੀ ਉਨ੍ਹਾਂ ਨੂੰ ਆਖਿਆ, ਤੁਸੀਂ ਕੁਝ ਨਹੀਂ ਜਾਣਦੇ
ਯੂਹੰਨਾ 11 : 50 (PAV)
ਅਤੇ ਨਹੀਂ ਸੋਚਦੇ ਹੋ ਭਈ ਤੁਹਾਡੇ ਲਈ ਇਹੋ ਚੰਗਾ ਹੈ ਜੋ ਇੱਕ ਮਨੁੱਖ ਲੋਕਾਂ ਦੇ ਬਦਲੇ ਮਰੇ, ਨਾ ਕਿ ਸਾਰੀ ਕੌਮ ਦਾ ਨਾਸ ਹੋਵੇ
ਯੂਹੰਨਾ 11 : 51 (PAV)
ਪਰ ਇਹ ਉਸ ਨੇ ਆਪਣੀ ਵੱਲੋਂ ਨਹੀਂ ਕਿਹਾ ਪਰ ਇਸ ਕਾਰਨ ਜੋ ਉਹ ਉਸ ਸਾਲ ਸਰਦਾਰ ਜਾਜਕ ਸੀ ਅਗੰਮ ਗਿਆਨ ਨਾਲ ਖਬਰ ਦਿੱਤੀ ਜੋ ਯਿਸੂ ਉਸ ਕੌਮ ਦੇ ਬਦਲੇ ਮਰਨ ਨੂੰ ਸੀ
ਯੂਹੰਨਾ 11 : 52 (PAV)
ਅਤੇ ਨਿਰਾ ਉਸੇ ਕੌਮ ਦੇ ਬਦਲੇ ਨਹੀਂ ਸਗੋਂ ਇਸ ਲਈ ਵੀ ਜੋ ਉਹ ਪਰਮੇਸ਼ੁਰ ਦਿਆਂ ਬਾਲਕਾਂ ਨੂੰ ਜੋ ਖਿੰਡੇ ਹੋਏ ਹਨ ਇਕੱਠਿਆਂ ਕਰ ਕੇ ਇੱਕੋ ਬਣਾਵੇ
ਯੂਹੰਨਾ 11 : 53 (PAV)
ਸੋ ਉਨ੍ਹਾਂ ਨੇ ਉਸੇ ਦਿਨ ਤੋਂ ਮਤਾ ਪਕਾਇਆ ਭਈ ਉਸ ਨੂੰ ਜਾਨੋਂ ਮਾਰਨ।।
ਯੂਹੰਨਾ 11 : 54 (PAV)
ਇਸ ਕਾਰਨ ਯਿਸੂ ਫੇਰ ਯਹੂਦੀਆਂ ਵਿੱਚ ਖੁਲ੍ਹਮਖੁਲ੍ਹਾ ਨਾ ਫਿਰਿਆ ਪਰ ਉੱਥੋਂ ਉਜਾੜ ਦੇ ਲਾਗੇ ਦੇ ਦੇਸ ਵਿੱਚ ਇਫ਼ਰਾਈਮ ਕਰਕੇ ਇੱਕ ਨਗਰ ਨੂੰ ਗਿਆ। ਅਤੇ ਚੇਲਿਆਂ ਸਣੇ ਉੱਥੇ ਰਿਹਾ
ਯੂਹੰਨਾ 11 : 55 (PAV)
ਪਰ ਯਹੂਦੀਆਂ ਦਾ ਪਸਾਹ ਨਾਮੇ ਤਿਉਹਾਰ ਨੇੜੇ ਸੀ ਅਤੇ ਅਨੇਕ ਲੋਕ ਆਪ ਨੂੰ ਸ਼ੁੱਧ ਕਰਨ ਲਈ ਤਿਉਹਾਰ ਤੋਂ ਪਹਿਲਾਂ ਪਿੰਡ ਪਿੰਡ ਤੋਂ ਯਰੂਸ਼ਲਮ ਨੂੰ ਗਏ
ਯੂਹੰਨਾ 11 : 56 (PAV)
ਸੋ ਉਨ੍ਹਾਂ ਨੇ ਯਿਸੂ ਦੀ ਭਾਲ ਕੀਤੀ ਅਤੇ ਹੈਕਲ ਵਿੱਚ ਖੜੇ ਹੋ ਕੇ ਆਪੋ ਵਿੱਚੀਂ ਕਹਿਣ ਲੱਗੇ, ਤੁਸੀਂ ਕੀ ਸਮਝਦੇ ਹੋ ਕਿ ਉਹ ਇਸ ਤਿਉਹਾਰ ਉੱਤੇ ਨਹੀਂ ਆਊਗਾॽ
ਯੂਹੰਨਾ 11 : 57 (PAV)
ਅਤੇ ਪਰਧਾਨ ਜਾਜਕਾਂ ਅਰ ਫ਼ਰੀਸੀਆਂ ਨੇ ਹੁਕਮ ਕੀਤਾ ਸੀ ਕਿ ਜੇ ਕੋਈ ਜਾਣਦਾ ਹੋਵੇ ਜੋ ਉਹ ਕਿੱਥੇ ਹੈ ਤਾਂ ਦੱਸ ਦੇਵੇ ਭਈ ਓਹ ਉਸ ਨੂੰ ਫੜ ਲੈਣ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57

BG:

Opacity:

Color:


Size:


Font: