ਯੂਹੰਨਾ 12 : 1 (PAV)
ਫੇਰ ਪਸਾਹ ਤੋਂ ਛੇ ਦਿਨ ਪਹਿਲਾਂ ਯਿਸੂ ਬੈਤਅਨਿਯਾ ਵਿੱਚ ਆਇਆ ਜਿੱਥੇ ਲਾਜ਼ਰ ਸੀ ਜਿਹ ਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ
ਯੂਹੰਨਾ 12 : 2 (PAV)
ਸੋ ਉੱਥੇ ਉਨ੍ਹਾਂ ਉਸ ਦੇ ਲਈ ਭੋਜਨ ਤਿਆਰ ਕੀਤਾ ਅਤੇ ਮਾਰਥਾ ਟਹਿਲ ਕਰਦੀ ਸੀ ਪਰ ਲਾਜ਼ਰ ਉਨ੍ਹਾਂ ਵਿੱਚੋਂ ਇੱਕ ਸੀ ਜਿਹੜੇ ਉਹ ਦੇ ਨਾਲ ਖਾਣ ਬੈਠੇ ਸਨ
ਯੂਹੰਨਾ 12 : 3 (PAV)
ਤਦ ਮਰਿਯਮ ਨੇ ਅੱਧ ਸੇਰ ਮਹਿੰਗ ਮੁੱਲਾ ਜਟਾ ਮਾਸੀ ਦਾ ਖਰਾ ਅਤਰ ਲੈ ਕੇ ਯਿਸੂ ਦੇ ਚਰਨਾਂ ਨੂੰ ਮਲਿਆ ਅਤੇ ਆਪਣੇ ਵਾਲਾਂ ਨਾਲ ਉਹ ਦੇ ਚਰਨ ਪੂੰਝੇ ਅਤੇ ਘਰ ਅਤਰ ਦੀ ਬਾਸਨਾ ਨਾਲ ਭਰ ਗਿਆ
ਯੂਹੰਨਾ 12 : 4 (PAV)
ਪਰ ਉਹ ਦੇ ਚੇਲਿਆਂ ਵਿੱਚੋਂ ਯਹੂਦਾ ਇਸਕਰਿਯੋਤੀ ਨੇ ਜਿਨ ਉਸ ਨੂੰ ਫੜਵਾਉਣਾ ਸੀ ਆਖਿਆ
ਯੂਹੰਨਾ 12 : 5 (PAV)
ਇਹ ਅਤਰ ਡੂਢ ਸੌ ਰੁਪਏ ਨੂੰ ਵੇਚ ਕੇ ਕੰਗਾਲਾਂ ਨੂੰ ਕਿਂਊ ਨਾ ਦਿੱਤਾ ਗਿਆॽ
ਯੂਹੰਨਾ 12 : 6 (PAV)
ਪਰ ਉਹ ਨੇ ਇਹ ਗੱਲ ਇਸ ਕਾਰਨ ਨਹੀਂ ਆਖੀ ਜੋ ਕੰਗਾਲਾਂ ਦੀ ਚਿੰਤਾ ਕਰਦਾ ਸੀ ਪਰ ਇਸ ਕਾਰਨ ਜੋ ਉਹ ਚੋਰ ਸੀ ਅਤੇ ਗੁਥਲੀ ਉਹ ਦੇ ਕੋਲ ਰਹਿੰਦੀ ਸੀ ਅਰ ਜੋ ਕੁਝ ਉਸ ਵਿੱਚ ਪਾਇਆ ਜਾਂਦਾ ਸੀ ਉਹ ਨੂੰ ਲੈ ਜਾਂਦਾ ਸੀ
ਯੂਹੰਨਾ 12 : 7 (PAV)
ਤਾਂ ਯਿਸੂ ਨੇ ਆਖਿਆ, ਉਹ ਨੂੰ ਇਹ ਮੇਰੇ ਕਫ਼ਨਾਉਣ ਦਫ਼ਨਾਉਣ ਦੇ ਦਿਨ ਲਈ ਰੱਖਣ ਦਿਹ
ਯੂਹੰਨਾ 12 : 8 (PAV)
ਕੰਗਾਲ ਤਾਂ ਸਦਾ ਤੁਹਾਡੇ ਨਾਲ ਹਨ ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ।।
ਯੂਹੰਨਾ 12 : 9 (PAV)
ਤਦ ਯਹੂਦੀਆਂ ਦੇ ਬਹੁਤ ਸਾਰੇ ਲੋਕ ਜਾਣ ਗਏ ਭਈ ਉਹ ਉੱਥੇ ਹੈ ਅਤੇ ਓਹ ਆਏ ਨਿਰਾ ਯਿਸੂ ਪਿੱਛੇ ਨਹੀਂ ਸਗੋਂ ਇਸ ਲਈ ਵੀ ਜੋ ਲਾਜ਼ਰ ਨੂੰ ਵੇਖਣ ਜਿਹ ਨੂੰ ਉਸ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ
ਯੂਹੰਨਾ 12 : 10 (PAV)
ਪਰ ਪਰਧਾਨ ਜਾਜਕਾਂ ਨੇ ਮਤਾ ਪਕਾਇਆ ਜੋ ਲਾਜ਼ਰ ਨੂੰ ਵੀ ਜਾਨੋਂ ਮਾਰ ਦੇਈਏ
ਯੂਹੰਨਾ 12 : 11 (PAV)
ਕਿਉਂਕਿ ਉਹ ਦੇ ਕਾਰਨ ਯਹੂਦੀਆਂ ਵਿੱਚੋਂ ਬਾਹਲੇ ਲੋਕ ਚੱਲੇ ਗਏ ਅਤੇ ਯਿਸੂ ਉੱਤੇ ਨਿਹਚਾ ਕਰਦੇ ਸਨ।।
ਯੂਹੰਨਾ 12 : 12 (PAV)
ਦੂਜੇ ਦਿਨ ਬਹੁਤ ਸਾਰੇ ਲੋਕ ਜੋ ਤਿਉਹਾਰ ਤੇ ਆਏ ਸਨ ਜਦ ਉਨ੍ਹਾਂ ਨੇ ਸੁਣਿਆ ਜੋ ਯਿਸੂ ਯਰੂਸ਼ਲਮ ਨੂੰ ਆਉਂਦਾ ਹੈ
ਯੂਹੰਨਾ 12 : 13 (PAV)
ਖਜੂਰਾਂ ਦੀਆਂ ਟਹਿਣੀਆਂ ਲੈ ਕੇ ਉਹ ਦੇ ਮਿਲਣ ਨੂੰ ਨਿੱਕਲੇ ਅਤੇ ਉੱਚੀ ਦਿੱਤੀ ਬੋਲਣ ਲੱਗੇ ਹੋਸੰਨਾ! ਧੰਨ ਉਹ ਜਿਹੜਾ ਪ੍ਰਭੁ ਦੇ ਨਾਮ ਉੱਤੇ ਆਉਂਦਾ ਹੈ ਅਤੇ ਇਸਰਾਏਲ ਦਾ ਪਾਤਸ਼ਾਹ ਹੈ!
ਯੂਹੰਨਾ 12 : 14 (PAV)
ਅਤੇ ਯਿਸੂ ਨੇ ਇੱਕ ਗਧੀ ਦਾ ਬੱਚਾ ਪਾਇਆ ਅਤੇ ਉਸ ਉੱਤੇ ਸਵਾਰ ਹੋਇਆ ਜਿਵੇਂ ਲਿਖਿਆ ਹੋਇਆ ਹੈ
ਯੂਹੰਨਾ 12 : 15 (PAV)
ਸੀਯੋਨ ਦੀ ਬੇਟੀ, ਨਾ ਡਰ, ਵੇਖ ਤੇਰਾ ਪਾਤਸ਼ਾਹ ਗਧੀ ਦੇ ਬੱਚੇ ਤੇ ਸਵਾਰ ਹੋ ਕੇ ਆਉਂਦਾ ਹੈ।।
ਯੂਹੰਨਾ 12 : 16 (PAV)
ਉਹ ਦੇ ਚੇਲਿਆਂ ਨੇ ਏਹ ਗੱਲਾਂ ਨਾ ਸਮਝੀਆਂ ਪਰ ਜਾਂ ਯਿਸੂ ਆਪਣੇ ਤੇਜ ਨੂੰ ਪਹੁੰਚਿਆ ਤਾਂ ਉਨ੍ਹਾਂ ਨੂੰ ਚੇਤੇ ਆਇਆ ਜੋ ਏਹ ਗੱਲਾਂ ਉਸੇ ਵਿਖੇ ਲਿਖੀਆਂ ਹੋਈਆਂ ਸਨ ਅਤੇ ਉਨ੍ਹਾਂ ਉਸ ਦੇ ਨਾਲ ਏਹ ਕੰਮ ਕੀਤੇ ਸਨ
ਯੂਹੰਨਾ 12 : 17 (PAV)
ਤਦ ਉਨ੍ਹਾਂ ਲੋਕਾਂ ਨੇ ਜਿਹੜੇ ਉਸ ਵੇਲੇ ਉਹ ਦੇ ਨਾਲ ਸਨ ਜਦ ਉਹ ਨੇ ਲਾਜ਼ਰ ਨੂੰ ਕਬਰੋਂ ਬਾਹਰ ਸੱਦਿਆ ਸੀ ਅਤੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ ਸਾਖੀ ਦਿੱਤੀ
ਯੂਹੰਨਾ 12 : 18 (PAV)
ਇਸ ਕਰਕੇ ਵੀ ਲੋਕ ਉਹ ਨੂੰ ਜਾ ਮਿਲੇ ਕਿਉਂ ਜੋ ਉਨ੍ਹਾਂ ਸੁਣਿਆ ਸੀ ਭਈ ਉਸ ਨੇ ਇਹ ਨਿਸ਼ਾਨ ਵਿਖਾਇਆ
ਯੂਹੰਨਾ 12 : 19 (PAV)
ਤਾਂ ਫ਼ਰੀਸੀ ਆਪਸ ਵਿੱਚ ਕਹਿਣ ਲੱਗੇ, ਤੁਸੀਂ ਵੇਖਦੇ ਹੋ ਜੋ ਤੁਹਾਥੋਂ ਕੁਝ ਨਹੀਂ ਬਣਿ ਆਉਂਦਾ । ਵੇਖੋ ਜਗਤ ਉਹ ਦੇ ਪਿੱਛੇ ਲੱਗ ਤੁਰਿਆ!।।
ਯੂਹੰਨਾ 12 : 20 (PAV)
ਜਿਹੜੇ ਲੋਕ ਤਿਉਹਾਰ ਉੱਤੇ ਬੰਦਗੀ ਕਰਨ ਆਏ ਉਨ੍ਹਾਂ ਵਿੱਚ ਕਈ ਯੂਨਾਨੀ ਸਨ
ਯੂਹੰਨਾ 12 : 21 (PAV)
ਸੋ ਓਹ ਫ਼ਿਲਿੱਪੁਸ ਦੇ ਕੋਲ ਜੋ ਗਲੀਲ ਦੇ ਬੈਤਸੈਦੇ ਦਾ ਸੀ ਆਏ ਅਤੇ ਉਹ ਦੇ ਅੱਗੇ ਅਰਜ਼ ਕਰ ਕੇ ਆਖਿਆ, ਜੀ, ਅਸਾਂ ਯਿਸੂ ਦਾ ਦਰਸ਼ਣ ਕਰਨਾ ਹੈ
ਯੂਹੰਨਾ 12 : 22 (PAV)
ਫ਼ਿਲਿੱਪੁਸ ਨੇ ਆਣ ਕੇ ਅੰਦ੍ਰਿਯਾਸ ਨੂੰ ਕਹਿ ਦਿੱਤਾ ਅਤੇ ਅੰਦ੍ਰਿਯਾਸ ਅਰ ਫ਼ਿਲਿੱਪੁਸ ਨੇ ਆਣ ਕੇ ਯਿਸੂ ਨੂੰ ਆਖਿਆ
ਯੂਹੰਨਾ 12 : 23 (PAV)
ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਵੇਲਾ ਆ ਪੁੱਜਿਆ ਹੈ ਜੋ ਮਨੁੱਖ ਦੇ ਪੁੱਤ੍ਰ ਦੀ ਵਡਿਆਈ ਕੀਤੀ ਜਾਏ
ਯੂਹੰਨਾ 12 : 24 (PAV)
ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਕਣਕ ਦਾ ਦਾਣਾ ਜੇ ਜ਼ਮੀਨ ਵਿੱਚ ਪੈ ਕੇ ਨਾ ਮਰੇ ਤਾਂ ਉਹ ਇਕੱਲਾ ਹੀ ਰਹਿੰਦਾ ਹੈ ਪਰ ਜੇ ਮਰੇ ਤਾਂ ਬਹੁਤ ਸਾਰਾ ਫਲ ਦਿੰਦਾ ਹੈ
ਯੂਹੰਨਾ 12 : 25 (PAV)
ਜਿਹੜਾ ਆਪਣੀ ਜਾਨ ਨਾਲ ਹਿਤ ਕਰਦਾ ਹੈ ਉਹ ਉਸ ਨੂੰ ਗੁਆਉਂਦਾ ਅਤੇ ਜਿਹੜਾ ਇਸ ਜਗਤ ਵਿੱਚ ਆਪਣੀ ਜਾਨ ਨਾਲ ਵੈਰ ਰੱਖਦਾ ਹੈ ਉਹ ਸਦੀਪਕ ਜੀਉਣ ਤਾਈਂ ਉਹ ਦੀ ਰੱਛਿਆ ਕਰੇਗਾ
ਯੂਹੰਨਾ 12 : 26 (PAV)
ਜੇ ਕੋਈ ਮੇਰੀ ਸੇਵਾ ਕਰੇ ਤਾਂ ਮੇਰੇ ਪਿੱਛੇ ਹੋ ਤੁਰੇ ਅਰ ਜਿੱਥੇ ਮੈਂ ਹਾਂ ਮੇਰਾ ਸੇਵਕ ਭੀ ਉੱਥੇ ਹੋਵੇਗਾ। ਜੇ ਕੋਈ ਮੇਰੀ ਸੇਵਾ ਕਰੇ ਤਾਂ ਪਿਤਾ ਉਹ ਦਾ ਆਦਰ ਕਰੇਗਾ
ਯੂਹੰਨਾ 12 : 27 (PAV)
ਹੁਣ ਮੇਰਾ ਜੀ ਘਬਰਾਉਂਦਾ ਹੈ ਅਤੇ ਮੈਂ ਕੀ ਆਖਾਂॽ ਹੇ ਪਿਤਾ ਮੈਨੂੰ ਇਸ ਘੜੀ ਤੋਂ ਬਚਾॽ ਪਰ ਇਸੇ ਲਈ ਮੈਂ ਇਸ ਘੜੀ ਤੀਕੁ ਆਇਆ ਹਾਂ
ਯੂਹੰਨਾ 12 : 28 (PAV)
ਹੇ ਪਿਤਾ ਆਪਣੇ ਨਾਮ ਨੂੰ ਵਡਿਆਈ ਦੇਹ । ਤਦੋਂ ਏਹ ਸੁਰਗੀ ਬਾਣੀ ਆਈ ਜੋ ਮੈਂ ਉਹ ਨੂੰ ਵਡਿਆਈ ਦਿੱਤੀ ਹੈ ਅਰ ਫੇਰ ਵੀ ਦਿਆਂਗਾ
ਯੂਹੰਨਾ 12 : 29 (PAV)
ਤਦ ਲੋਕਾਂ ਨੇ ਜਿਹੜੇ ਕੋਲ ਖਲੋਤੇ ਸਨ ਜਾਂ ਇਹ ਸੁਣਿਆ ਤਾਂ ਕਹਿਣ ਲੱਗੇ ਜੋ ਬੱਦਲ ਗਰਜਿਆ ਹੈ । ਹੋਰਨਾਂ ਆਖਿਆ, ਦੂਤ ਨੇ ਇਹ ਦੇ ਨਾਲ ਗੱਲ ਕੀਤੀ ਹੈ
ਯੂਹੰਨਾ 12 : 30 (PAV)
ਯਿਸੂ ਨੇ ਉੱਤਰ ਦਿੱਤਾ ਕਿ ਇਹ ਸ਼ਬਦ ਮੇਰੇ ਲਈ ਨਹੀਂ ਪਰ ਤੁਹਾਡੇ ਲਈ ਆਇਆ ਹੈ
ਯੂਹੰਨਾ 12 : 31 (PAV)
ਹੁਣ ਇਸ ਜਗਤ ਦਾ ਨਿਆਉਂ ਹੁੰਦਾ ਹੈ। ਹੁਣ ਇਸ ਜਗਤ ਦਾ ਸਰਦਾਰ ਬਾਹਰ ਕੱਢਿਆ ਜਾਵੇਗਾ
ਯੂਹੰਨਾ 12 : 32 (PAV)
ਅਰ ਮੈਂ ਜੇ ਧਰਤੀ ਉੱਤੋਂ ਉੱਚਾ ਕੀਤਾ ਜਾਵਾਂ ਤਾਂ ਸਾਰਿਆਂ ਨੂੰ ਆਪਣੀ ਵੱਲ ਖਿੱਚਾਂਗਾ
ਯੂਹੰਨਾ 12 : 33 (PAV)
ਉਸ ਨੇ ਇਹ ਆਖਿਆ ਭਈ ਪਤਾ ਦੇਵੇ ਜੋ ਉਹ ਨੇ ਆਪ ਕਿਹੜੀ ਮੌਤ ਨਾਲ ਮਰਨਾ ਸੀ
ਯੂਹੰਨਾ 12 : 34 (PAV)
ਇਸ ਕਾਰਨ ਲੋਕਾਂ ਨੇ ਉਹ ਨੂੰ ਉੱਤਰ ਦਿੱਤਾ, ਅਸਾਂ ਸ਼ਰਾ ਵਿੱਚੋਂ ਸੁਣਿਆ ਹੈ ਜੋ ਮਸੀਹ ਸਦਾ ਰਹੂ। ਫੇਰ ਤੂੰ ਕਿੱਕੁਰ ਆਖਦਾ ਹੈਂ ਭਈ ਮਨੁੱਖ ਦੇ ਪੁੱਤ੍ਰ ਦਾ ਉੱਚਾ ਕੀਤਾ ਜਾਣਾ ਜਰੂਰ ਹੈॽ ਇਹ ਮਨੁੱਖ ਦਾ ਪੁੱਤ੍ਰ ਕੌਣ ਹੈॽ
ਯੂਹੰਨਾ 12 : 35 (PAV)
ਸੋ ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਚਾਨਣ ਅਜੇ ਥੋੜਾ ਚਿਰ ਹੋਰ ਤੁਹਾਡੇ ਵਿੱਚ ਹੈ । ਜਿੰਨਾ ਚਿਰ ਚਾਨਣ ਤੁਹਾਡੇ ਨਾਲ ਹੈ ਚੱਲੇ ਚੱਲੋ ਭਈ ਕਿਤੇ ਐਉਂ ਨਾ ਹੋਵੇ ਜੋ ਅਨ੍ਹੇਰਾ ਤੁਹਾਨੂੰ ਆ ਘੇਰੇ ਅਤੇ ਜੋ ਅਨ੍ਹੇਰੇ ਵਿੱਚ ਚੱਲਦਾ ਹੈ ਸੋ ਨਹੀਂ ਜਾਣਦਾ ਜੋ ਉਹ ਕਿੱਥੇ ਤੁਰਦਾ ਹੈ
ਯੂਹੰਨਾ 12 : 36 (PAV)
ਜਿੰਨਾ ਚਿਰ ਚਾਨਣ ਤੁਹਾਡੇ ਨਾਲ ਹੈ ਚਾਨਣ ਉੱਤੇ ਨਿਹਚਾ ਕਰੋ ਤਾਂ ਜੋ ਤੁਸੀਂ ਚਾਨਣ ਦੇ ਪੁੱਤ੍ਰ ਹੋਵੋ।। ਯਿਸੂ ਨੇ ਏਹ ਗੱਲਾਂ ਆਖੀਆਂ ਅਤੇ ਜਾਕੇ ਉਨ੍ਹਾਂ ਤੋਂ ਲੁਕ ਗਿਆ
ਯੂਹੰਨਾ 12 : 37 (PAV)
ਭਾਵੇਂ ਉਸ ਨੇ ਉਨ੍ਹਾਂ ਦੇ ਸਾਹਮਣੇ ਐੱਨੇ ਨਿਸ਼ਾਨ ਵਿਖਾਏ ਸਨ ਤਾਂ ਵੀ ਉਨ੍ਹਾਂ ਉਸ ਉੱਤੇ ਨਿਹਚਾ ਨਹੀਂ ਕੀਤੀ
ਯੂਹੰਨਾ 12 : 38 (PAV)
ਤਾਂ ਜੋ ਯਸਾਯਾਹ ਨਬੀ ਦਾ ਬਚਨ ਪੂਰਾ ਹੋਵੇ ਜਿਹੜਾ ਉਹ ਨੇ ਕਿਹਾ ਸੀ ਕਿ ਹੇ ਪ੍ਰਭੁ ਸਾਡੇ ਸਨੇਹੇ ਦੀ ਕਿਨ ਪਰਤੀਤ ਕੀਤੀ ਅਤੇ ਪ੍ਰਭੁ ਦੀ ਬਾਂਹ ਕਿਸ ਉੱਤੇ ਪਰਗਟ ਹੋਈ ਹੈॽ
ਯੂਹੰਨਾ 12 : 39 (PAV)
ਇਸ ਕਾਰਨ ਓਹ ਨਿਹਚਾ ਨਾ ਕਰ ਸੱਕੇ ਕਿਉਂ ਜੋ ਯਸਾਯਾਹ ਨੇ ਫੇਰ ਆਖਿਆ,
ਯੂਹੰਨਾ 12 : 40 (PAV)
ਉਸ ਨੇ ਓਹਨਾਂ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ, ਅਤੇ ਓਹਨਾਂ ਦਾ ਦਿਲ ਕਠੋਰ ਕੀਤਾ ਹੈ, ਮਤੇ ਓਹ ਅੱਖਾਂ ਨਾਲ ਵੇਖਣ, ਅਤੇ ਮਨ ਨਾਲ ਸਮਝਣ ਅਰ ਮੁੜ ਆਉਣ, ਅਤੇ ਮੈਂ ਓਹਨਾਂ ਨੂੰ ਚੰਗਾ ਕਰਾਂ।।
ਯੂਹੰਨਾ 12 : 41 (PAV)
ਯਸਾਯਾਹ ਨੇ ਏਹ ਬਚਨ ਕੀਤੇ ਇਸ ਲਈ ਜੋ ਉਨ ਉਸ ਦਾ ਤੇਜ ਵੇਖਿਆ ਅਰ ਉਸੇ ਵਿਖੇ ਬੋਲਿਆ
ਯੂਹੰਨਾ 12 : 42 (PAV)
ਤਾਂ ਵੀ ਸਰਦਾਰਾਂ ਵਿੱਚੋਂ ਭੀ ਬਹੁਤਿਆਂ ਨੇ ਉਸ ਉੱਤੇ ਨਿਹਚਾ ਕੀਤੀ ਪਰ ਫ਼ਰੀਸੀਆਂ ਦੇ ਕਾਰਨ ਉਨ੍ਹਾਂ ਨੇ ਜਬਾਨੀ ਨਾ ਮੰਨਿਆ ਭਈ ਐਉਂ ਨਾ ਹੋਵੇ ਜੋ ਅਸੀਂ ਸਮਾਜ ਵਿੱਚੋਂ ਛੇਕੇ ਜਾਈਏ
ਯੂਹੰਨਾ 12 : 43 (PAV)
ਕਿਉਂਕਿ ਓਹ ਪਰਮੇਸ਼ੁਰ ਦੀ ਵਡਿਆਈ ਨਾਲੋਂ ਮਨੁੱਖਾਂ ਦੀ ਵਡਿਆਈ ਦੇ ਬਹੁਤੇ ਭੁੱਖੇ ਸਨ।।
ਯੂਹੰਨਾ 12 : 44 (PAV)
ਯਿਸੂ ਨੇ ਉੱਚੀ ਅਵਾਜ਼ ਨਾਲ ਆਖਿਆ, ਜਿਹੜਾ ਮੇਰੇ ਉੱਤੇ ਨਿਹਚਾ ਕਰਦਾ ਹੈ ਉਹ ਮੇਰੇ ਉੱਤੇ ਨਹੀਂ ਸਗੋਂ ਉਸ ਉੱਤੇ ਨਿਹਚਾ ਕਰਦਾ ਹੈ ਜਿਨ ਮੈਨੂੰ ਘੱਲਿਆ
ਯੂਹੰਨਾ 12 : 45 (PAV)
ਅਰ ਜੋ ਮੈਨੂੰ ਵੇਖਦਾ ਹੈ ਸੋ ਉਹ ਨੂੰ ਵੇਖਦਾ ਹੈ ਜਿਨ ਮੈਨੂੰ ਘੱਲਿਆ
ਯੂਹੰਨਾ 12 : 46 (PAV)
ਮੈਂ ਜਗਤ ਵਿੱਚ ਚਾਨਣ ਹੋ ਕੇ ਆਇਆ ਹਾਂ ਤਾਂ ਜੋ ਹਰ ਕੋਈ ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਅਨ੍ਹੇਰੇ ਵਿੱਚ ਨਾ ਰਹੇ
ਯੂਹੰਨਾ 12 : 47 (PAV)
ਅਰ ਜੇ ਕੋਈ ਮੇਰੀਆਂ ਗੱਲਾਂ ਸੁਣੇ ਅਤੇ ਨਾ ਮੰਨੇ ਤਾਂ ਮੈਂ ਉਹ ਨੂੰ ਦੋਸ਼ੀ ਨਹੀਂ ਠਹਿਰਾਉਂਦਾ ਕਿਉਂ ਜੋ ਮੈਂ ਜਗਤ ਨੂੰ ਦੋਸ਼ੀ ਠਹਿਰਾਉਣ ਨਹੀਂ ਸਗੋਂ ਜਗਤ ਨੂੰ ਬਚਾਉਣ ਆਇਆ ਹਾਂ
ਯੂਹੰਨਾ 12 : 48 (PAV)
ਜਿਹੜਾ ਮੈਨੂੰ ਰੱਦ ਕਰਦਾ ਹੈ ਅਤੇ ਮੇਰੀਆਂ ਗੱਲਾਂ ਨਹੀਂ ਕਬੂਲਦਾ, ਉਹ ਨੂੰ ਇੱਕ ਦੋਸ਼ੀ ਠਹਿਰਾਉਂਦਾ ਹੈ । ਜਿਹੜਾ ਬਚਨ ਮੈਂ ਕਿਹਾ ਓਹੀਓ ਅੰਤ ਦੇ ਦਿਨ ਉਸ ਨੂੰ ਦੋਸ਼ੀ ਠਹਿਰਾਵੇਗਾ
ਯੂਹੰਨਾ 12 : 49 (PAV)
ਕਿਉਂ ਜੋ ਮੈਂ ਆਪ ਤੋਂ ਨਹੀਂ ਬੋਲਿਆ ਪਰ ਪਿਤਾ ਜਿਨ ਮੈਨੂੰ ਘੱਲਿਆ ਉਸੇ ਨੇ ਮੈਨੂੰ ਹੁਕਮ ਦਿੱਤਾ ਭਈ ਮੈਂ ਕੀ ਬਚਨ ਕਰਾਂ ਅਤੇ ਕੀ ਬੋਲਾਂ
ਯੂਹੰਨਾ 12 : 50 (PAV)
ਅਰ ਮੈਂ ਜਾਣਦਾ ਹਾਂ ਕਿ ਉਹ ਦਾ ਬਚਨ ਸਦੀਪਕ ਜੀਉਣ ਹੈ। ਇਸ ਕਾਰਨ ਮੈਂ ਜੋ ਕੁਝ ਬੋਲਦਾ ਹਾਂ ਸੋ ਜਿਵੇਂ ਪਿਤਾ ਨੇ ਮੈਨੂੰ ਆਖਿਆ ਹੈ ਤਿਵੇਂ ਬੋਲਦਾ ਹਾਂ।।
❮
❯