ਯਵਨਾਹ 2 : 1 (PAV)
ਤਦ ਯੂਨਾਹ ਨੇ ਮੱਛੀ ਦੇ ਢਿੱਡ ਵਿੱਚ ਯਹੋਵਾਹ ਆਪਣੇ ਪਰਮੇਸ਼ੁਰ ਕੋਲ ਇਉਂ ਪ੍ਰਾਰਥਨਾ ਕੀਤੀ, -
ਯਵਨਾਹ 2 : 2 (PAV)
ਮੈਂ ਆਪਣੀ ਔਖਿਆਈ ਵਿੱਚ ਯਹੋਵਾਹ ਨੂੰ ਪੁਕਾਰਿਆ, ਅਤੇ ਉਹ ਨੇ ਮੈਨੂੰ ਉੱਤਰ ਦਿੱਤਾ, ਮੈਂ ਪਤਾਲ ਦੇ ਢਿੱਡ ਵਿੱਚੋਂ ਦੁਹਾਈ ਦਿੱਤੀ, ਤੈਂ ਮੇਰੀ ਅਵਾਜ਼ ਸੁਣੀ।
ਯਵਨਾਹ 2 : 3 (PAV)
ਤੈਂ ਮੈਨੂੰ ਡੂੰਘਾਣ ਵਿੱਚ, ਸਮੁੰਦਰ ਦੀ ਤਹ ਵਿੱਚ ਸੁੱਟਿਆ, ਅਤੇ ਹੜ੍ਹਾਂ ਨੇ ਮੈਨੂੰ ਘੇਰ ਲਿਆ, ਤੇਰੀਆਂ ਸਾਰੀਆਂ ਲਹਿਰਾਂ ਅਤੇ ਤਰੰਗ ਮੇਰੇ ਉੱਤੋਂ ਲੰਘ ਗਏ।
ਯਵਨਾਹ 2 : 4 (PAV)
ਤਦ ਮੈਂ ਆਖਿਆ, ਮੈਂ ਤੇਰੀਆਂ ਅੱਖੀਆਂ ਤੋਂ ਦੂਰ ਸੱਟਿਆ ਗਿਆ, ਤਾਂ ਵੀ ਮੈਂ ਫੇਰ ਤੇਰੀ ਪਵਿੱਤਰ ਹੈਕਲ ਵੱਲ ਤੱਕਾਂਗਾ।
ਯਵਨਾਹ 2 : 5 (PAV)
ਪਾਣੀਆਂ ਨੇ ਮੈਨੂੰ ਜਾਨ ਤਕ ਘੁੱਟ ਲਿਆ, ਡੂੰਘਿਆਈ ਨੇ ਚੁਫੇਰਿਓਂ ਮੈਨੂੰ ਘੇਰ ਲਿਆ, ਸਾਗਰੀ ਜਾਲਾ ਮੇਰੇ ਸਿਰ ਉੱਤੇ ਵਲੇਟਿਆ ਗਿਆ!
ਯਵਨਾਹ 2 : 6 (PAV)
ਮੈਂ ਪਹਾੜਾਂ ਦੇ ਮੁੱਢਾਂ ਤੀਕ ਡੁੱਬ ਗਿਆ, ਧਰਤੀ ਦੇ ਅਰਲਾਂ ਨੇ ਸਦਾ ਦੇ ਲਈ ਮੈਨੂੰ ਢੱਕ ਛੱਡਿਆ, - ਪਰ ਹੇ ਯਹੋਵਾਹ ਮੇਰੇ ਪਰਮੇਸ਼ੁਰ, ਤੈਂ ਮੇਰੀ ਜਾਨ ਨੂੰ ਭੋਹਰੇ ਵਿੱਚੋਂ ਉਤਾਹਾਂ ਲਿਆਂਦਾ।
ਯਵਨਾਹ 2 : 7 (PAV)
ਜਿਸ ਵੇਲੇ ਮੇਰਾ ਜੀ ਮੇਰੇ ਵਿੱਚ ਡੁੱਬ ਗਿਆ, ਤਦ ਮੈਂ ਯਹੋਵਾਹ ਨੂੰ ਚੇਤੇ ਕੀਤਾ, ਅਤੇ ਮੇਰੀ ਪ੍ਰਾਰਥਨਾ ਤੇਰੇ ਕੋਲ ਤੇਰੀ ਪਵਿੱਤਰ ਹੈਕਲ ਵਿੱਚ ਅੱਪੜ ਪਈ।
ਯਵਨਾਹ 2 : 8 (PAV)
ਜਿਹੜੇ ਫੋਕਿਆਂ ਵਿਅਰਥਾਂ ਨੂੰ ਮੰਨਦੇ ਹਨ, ਓਹ ਆਪਣੀ ਦਯਾ ਛੱਡ ਬੈਠੇ ਹਨ।
ਯਵਨਾਹ 2 : 9 (PAV)
ਪਰ ਮੈਂ ਧੰਨ ਧੰਨ ਦੀ ਅਵਾਜ਼ ਨਾਲ ਤੇਰੇ ਅੱਗੇ ਬਲੀ ਚੜ੍ਹਾਵਾਂਗਾ, ਮੈਂ ਜੋ ਕੁਝ ਸੁੱਖਣਾ ਸੁੱਖੀ ਸੋ ਪੂਰੀ ਕਰਾਂਗਾ, ਬਚਾਓ ਯਹੋਵਾਹ ਵੱਲੋਂ ਹੀ ਹੈ!।।
ਯਵਨਾਹ 2 : 10 (PAV)
ਯਹੋਵਾਹ ਨੇ ਮੱਛੀ ਨੂੰ ਆਖਿਆ ਸੋ ਉਸ ਨੇ ਯੂਨਾਹ ਨੂੰ ਥਲ ਉੱਤੇ ਉਗਲੱਛ ਦਿੱਤਾ।।

1 2 3 4 5 6 7 8 9 10

BG:

Opacity:

Color:


Size:


Font: