ਯਸ਼ਵਾ 12 : 1 (PAV)
ਏਹ ਉਸ ਦੇਸ ਦੇ ਰਾਜੇ ਹਨ ਜਿਨ੍ਹਾਂ ਨੂੰ ਇਸਰਾਏਲੀਆਂ ਨੇ ਮਾਰਿਆ ਅਤੇ ਜਿਨ੍ਹਾਂ ਦੇ ਦੇਸ ਉੱਤੇ ਯਰਦਨ ਦੇ ਪਾਰ ਸੂਰਜ ਦੇ ਚੜ੍ਹਦੇ ਪਾਸੇ ਕਬਜ਼ਾ ਕਰ ਲਿਆ ਅਰਥਾਤ ਅਰਨੋਨ ਦੀ ਵਾਦੀ ਤੋਂ ਹਰਮੋਨ ਦੇ ਪਰਬਤ ਤੀਕ ਅਤੇ ਸਾਰਾ ਮਦਾਨ ਚੜ੍ਹਦੇ ਪਾਸੇ ਵੱਲ
ਯਸ਼ਵਾ 12 : 2 (PAV)
ਸੀਹੋਨ ਅਮੋਰੀਆਂ ਦਾ ਰਾਜਾ ਜਿਹੜਾ ਹਸ਼ਬੋਨ ਵਿੱਚ ਵੱਸਦਾ ਸੀ ਅਤੇ ਅਰੋਏਰ ਤੋਂ ਰਾਜ ਕਰਦਾ ਸੀ ਜਿਹੜਾ ਅਰਨੋਨ ਦੀ ਵਾਦੀ ਦੇ ਕੰਢੇ ਉੱਤੇ ਹੈ ਅਤੇ ਉਸ ਵਾਦੀ ਵਿੱਚ ਹੈ ਅਤੇ ਗਿਲਆਦ ਦੇ ਅੱਧ ਯਬੋਕ ਨਦੀ ਤੀਕ ਜਿਹੜੀ ਅੰਮੋਨੀਆਂ ਦੀ ਹੱਦ ਹੈ
ਯਸ਼ਵਾ 12 : 3 (PAV)
ਅਤੇ ਉਹ ਮਦਾਨ ਕਿੰਨਰੋਥ ਦੇ ਸਮੁੰਦਰ ਤੀਕ ਚੜ੍ਹਦੇ ਪਾਸੇ ਵੱਲ ਅਤੇ ਅਰਾਬਾਹ ਦੇ ਸਮੁੰਦਰ ਤੀਕ ਜਿਹੜਾ ਖਾਰਾ ਸਮੁੰਦਰ ਹੈ ਪੂਰਬ ਵੱਲ ਬੈਤ-ਯਸ਼ਿਮੋਨ ਦੇ ਰਾਹ ਉੱਤੇ ਅਤੇ ਦੱਖਣ ਵਿੱਚ ਪਿਸਗਾਹ ਦੀਆਂ ਢਾਲਾਂ ਹੇਠ
ਯਸ਼ਵਾ 12 : 4 (PAV)
ਅਤੇ ਬਾਸ਼ਾਨ ਦੇ ਰਾਜੇ ਓਗ ਦੀ ਹੱਦ ਜਿਹੜਾ ਰਫ਼ਾਈਆਂ ਦੇ ਬਕੀਏ ਦਾ ਸੀ, ਉਹ ਅਸ਼ਤਾਰੋਥ ਅਰ ਅਦਰਈ ਵਿੱਚ ਵੱਸਦਾ ਸੀ
ਯਸ਼ਵਾ 12 : 5 (PAV)
ਅਤੇ ਹਰਮੋਨ ਪਰਬਤ ਉੱਤੇ ਅਤੇ ਸਲਕਾਹ ਵਿੱਚ ਅਤੇ ਸਾਰੇ ਬਾਸ਼ਾਨ ਵਿੱਚ ਗਸ਼ੂਰੀਆਂ ਅਰ ਮਆਕਾਤੀਆਂ ਦੀ ਹੱਦ ਤੀਕ ਰਾਜ ਕਰਦਾ ਸੀ ਨਾਲੇ ਗਿਲਆਦ ਦਾ ਅੱਧ ਜਿਹੜਾ ਹਸ਼ਬੋਨ ਦੇ ਰਾਜੇ ਸੀਹੋਨ ਦੀ ਹੱਦ ਹੈ
ਯਸ਼ਵਾ 12 : 6 (PAV)
ਯਹੋਵਾਹ ਦੇ ਦਾਸ ਮੂਸਾ ਅਤੇ ਇਸਰਾਏਲੀਆਂ ਨੇ ਓਹਨਾਂ ਨੂੰ ਮਾਰਿਆ ਅਤੇ ਯਹੋਵਾਹ ਦੇ ਦਾਸ ਮੂਸਾ ਨੇ ਉਹ ਨੂੰ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਕਬਜ਼ਾ ਕਰਨ ਲਈ ਦਿੱਤਾ।।
ਯਸ਼ਵਾ 12 : 7 (PAV)
ਏਹ ਉਸ ਦੇਸ ਦੇ ਰਾਜੇ ਹਨ ਜਿਨ੍ਹਾਂ ਨੂੰ ਯਹੋਸ਼ੁਆ ਅਤੇ ਇਸਰਾਏਲੀਆਂ ਨੇ ਯਰਦਨ ਪਾਰ ਲਹਿੰਦੇ ਪਾਸੇ ਬਆਲ ਗਾਦ ਤੋਂ ਜਿਹੜਾ ਲਬਾਨੋਨ ਦੀ ਦੂਣ ਵਿੱਚ ਹੈ, ਹਾਲਾਕ ਪਰਬਤ ਤੀਕ ਜਿਹੜਾ ਸੇਈਰ ਵੱਲ ਚੜ੍ਹਦਾ ਹੈ ਮਾਰਿਆ। ਯਹੋਸ਼ੁਆ ਨੇ ਉਹ ਨੂੰ ਇਸਰਾਏਲ ਦਿਆਂ ਗੋਤਾਂ ਨੂੰ ਉਨ੍ਹਾਂ ਦਿਆਂ ਹਿੱਸਿਆਂ ਅਨੁਸਾਰ ਕਬਜ਼ਾ ਕਰਨ ਲਈ ਦੇ ਦਿੱਤਾ
ਯਸ਼ਵਾ 12 : 8 (PAV)
ਪਹਾੜ ਵਿੱਚ, ਬੇਟ ਵਿੱਚ, ਮਦਾਨ ਵਿੱਚ, ਢਾਲਾਂ ਵਿੱਚ, ਉਜਾੜ ਵਿੱਚ ਅਤੇ ਦੱਖਣ ਵਿੱਚ, ਹਿੱਤੀ, ਅਮੋਰੀ, ਕਨਾਨੀ, ਫ਼ਰਿੱਜ਼ੀ, ਹਿੱਵੀ ਅਤੇ ਯਬੂਸੀ
ਯਸ਼ਵਾ 12 : 9 (PAV)
ਯਰੀਹੋ ਦਾ ਰਾਜਾ ਇੱਕ ਅਈ ਦਾ ਜਿਹੜਾ ਬੈਤ-ਏਲ ਕੋਲ ਹੈ, ਰਾਜਾ ਇੱਕ,
ਯਸ਼ਵਾ 12 : 10 (PAV)
ਯਰੂਸ਼ਲਮ ਦਾ ਰਾਜਾ ਇੱਕ, ਹਬਰੋਨ ਦਾ ਰਾਜਾ ਇੱਕ
ਯਸ਼ਵਾ 12 : 11 (PAV)
ਯਰਮੂਥ ਦਾ ਰਾਜਾ ਇੱਕ, ਲਾਕੀਸ਼ ਦਾ ਰਾਜਾ ਇੱਕ
ਯਸ਼ਵਾ 12 : 12 (PAV)
ਅਗਲੋਨ ਦਾ ਰਾਜਾ ਇੱਕ, ਗਜ਼ਰ ਦਾ ਰਾਜਾ ਇੱਕ
ਯਸ਼ਵਾ 12 : 13 (PAV)
ਦਬਿਰ ਦਾ ਰਾਜਾ ਇੱਕ, ਗਦਰ ਦਾ ਰਾਜਾ ਇੱਕ,
ਯਸ਼ਵਾ 12 : 14 (PAV)
ਹਾਰਮਾਹ ਦਾ ਰਾਜਾ ਇੱਕ, ਅਗਦ ਦਾ ਰਾਜਾ ਇੱਕ,
ਯਸ਼ਵਾ 12 : 15 (PAV)
ਲਿਬਨਾਹ ਦਾ ਰਾਜਾ ਇੱਕ, ਅਦੁੱਲਾਮ ਦਾ ਰਾਜਾ ਇੱਕ
ਯਸ਼ਵਾ 12 : 16 (PAV)
ਮੱਕੇਦਾਹ ਦਾ ਰਾਜਾ ਇੱਕ, ਬੈਤ-ਏਲ ਦਾ ਰਾਜਾ ਇੱਕ
ਯਸ਼ਵਾ 12 : 17 (PAV)
ਤੱਪੂਆਹ ਦਾ ਰਾਜਾ ਇੱਕ, ਹੇਫ਼ਰ ਦਾ ਰਾਜਾ ਇੱਕ
ਯਸ਼ਵਾ 12 : 18 (PAV)
ਅਫੇਕ ਦਾ ਰਾਜਾ ਇੱਕ, ਲੱਸ਼ਾਰੋਨ ਦਾ ਰਾਜਾ ਇੱਕ
ਯਸ਼ਵਾ 12 : 19 (PAV)
ਮਾਦੋਨ ਦਾ ਰਾਜਾ ਇੱਕ, ਹਾਸੋਰ ਦਾ ਰਾਜਾ ਇੱਕ
ਯਸ਼ਵਾ 12 : 20 (PAV)
ਸ਼ਿਮਰੋਨ ਮਰੋਨ ਦਾ ਰਾਜਾ ਇੱਕ, ਅਕਸਾਫ ਦਾ ਰਾਜਾ ਇੱਕ
ਯਸ਼ਵਾ 12 : 21 (PAV)
ਤਿਆਨਾਕ ਦਾ ਰਾਜਾ ਇੱਕ, ਮਗਿੱਦੋ ਦਾ ਰਾਜਾ ਇੱਕ
ਯਸ਼ਵਾ 12 : 22 (PAV)
ਕਦਸ਼ ਦਾ ਰਾਜਾ ਇੱਕ, ਕਰਮਲ ਵਿੱਚ ਯਾਕਨਆਮ ਦਾ ਰਾਜਾ ਇੱਕ
ਯਸ਼ਵਾ 12 : 23 (PAV)
ਦੋਰ ਦੀ ਉਚਿਆਈ ਵਿੱਚ ਦੋਰ ਦਾ ਰਾਜਾ ਇੱਕ, ਗਿਲਗਾਲ ਵਿੱਚ ਗੋਯਿਮ ਦਾ ਰਾਜਾ ਇੱਕ
ਯਸ਼ਵਾ 12 : 24 (PAV)
ਤਿਰਸਾਹ ਦਾ ਰਾਜਾ ਇੱਕ। ਸਾਰੇ ਰਾਜੇ ਇਕੱਤੀ ਹਨ।।

1 2 3 4 5 6 7 8 9 10 11 12 13 14 15 16 17 18 19 20 21 22 23 24

BG:

Opacity:

Color:


Size:


Font: