ਯਸ਼ਵਾ 15 : 1 (PAV)
ਯਹੂਦੀਆਂ ਦੇ ਗੋਤ ਦਾ ਗੁਣਾ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਅਦੋਮ ਦੀ ਹੱਦ ਤੀਕ ਸੀ ਅਰਥਾਤ ਦੱਖਣ ਵੱਲ ਸੀਨ ਦੀ ਉਜਾੜ ਤੀਕ ਜਿਹੜੀ ਦੱਖਣ ਦੇ ਸਿਰੇ ਉੱਤੇ ਹੀ ਹੈ
ਯਸ਼ਵਾ 15 : 2 (PAV)
ਅਤੇ ਉਨ੍ਹਾਂ ਦੀ ਦੱਖਣੀ ਹੱਦ ਖਾਰੇ ਸਮੁੰਦਰ ਦੇ ਸਿਰੇ ਤੋਂ ਸੀ ਅਰਥਾਤ ਉਸ ਖਾੜੀ ਤੋਂ ਜਿਹੜੀ ਦੱਖਣ ਵੱਲ ਮੁੜਦੀ ਹੈ
ਯਸ਼ਵਾ 15 : 3 (PAV)
ਅਤੇ ਉਹ ਦੱਖਣ ਵੱਲ ਅਕਰਾਬੀਮ ਦੀ ਚੜ੍ਹਾਈ ਤੀਕ ਅੱਪੜਦੀ ਸੀ ਅਤੇ ਸੀਨ ਵੱਲ ਜਾਂਦੀ ਸੀ ਅਤੇ ਕਾਦੇਸ਼ ਬਰਨੇਆ ਦੇ ਦੱਖਣ ਤੋਂ ਉਤਾਹਾਂ ਜਾ ਕੇ ਹਸ਼ਰੋਨ ਕੋਲੋਂ ਦੀ ਲੰਘ ਕੇ ਅੱਦਾਰ ਵੱਲ ਚੜ੍ਹਦੀ ਸੀ ਅਤੇ ਕਰਕਾ ਵੱਲ ਮੁੜਦੀ ਸੀ
ਯਸ਼ਵਾ 15 : 4 (PAV)
ਤਾਂ ਅਸਮੋਨ ਤੀਕ ਅੱਪੜ ਕੇ ਮਿਸਰ ਦੀ ਨਦੀ ਦੇ ਕੋਲ ਦੀ ਜਾ ਕੇ ਉਸ ਦੀ ਹੱਦ ਦਾ ਫੈਲਾਓ ਸਮੁੰਦਰ ਤੀਕ ਸੀ। ਏਹ ਤੁਹਾਡੀ ਦੱਖਣੀ ਹੱਦ ਰਹੇਗੀ
ਯਸ਼ਵਾ 15 : 5 (PAV)
ਅਤੇ ਪੂਰਬੀ ਹੱਦ ਖਾਰੇ ਸਮੁੰਦਰ ਯਰਦਨ ਦੇ ਸਿਰੇ ਤੀਕ ਸੀ ਅਤੇ ਉੱਤਰ ਦੇ ਪਾਸੇ ਦੀ ਹੱਦ ਯਰਦਨ ਦੇ ਸਿਰੇ ਦੀ ਸਮੁੰਦਰ ਦੀ ਖਾੜੀ ਤੋਂ ਸੀ
ਯਸ਼ਵਾ 15 : 6 (PAV)
ਤਾਂ ਉਹ ਹੱਦ ਬੈਤ ਹਗਲਾਹ ਤੀਕ ਚੜ ਕੇ ਬੈਤ ਅਰਬਾਹ ਦੇ ਉੱਤਰ ਦੇ ਪਾਸੇ ਦੀ ਲੰਘੀ ਅਤੇ ਉਹ ਹੱਦ ਰਊਬੇਨ ਦੇ ਪੁੱਤ੍ਰ ਬੋਹਨ ਦੇ ਪੱਥਰ ਤੀਕ ਚੜ੍ਹੀ
ਯਸ਼ਵਾ 15 : 7 (PAV)
ਫੇਰ ਉਹ ਹੱਦ ਆਕੋਰ ਦੀ ਖੱਡ ਤੋਂ ਦਬਿਰ ਤੀਕ ਚੜ੍ਹ ਗਈ ਅਤੇ ਉੱਤਰ ਵੱਲ ਗਿਲਗਾਲ ਨੂੰ ਮੁੜੀ ਜਿਹੜਾ ਅਦੋਮੀਮ ਦੀ ਚੜ੍ਹਾਈ ਦੇ ਸਾਹਮਣੇ ਹੈ ਜੋ ਨਦੀ ਦੇ ਦੱਖਣ ਵੱਲ ਹੈ ਅਤੇ ਉਹ ਹੱਦ ਏਨ-ਸ਼ਮਸ਼ ਦੇ ਪਾਣੀਆਂ ਤੀਕ ਲੰਘੀ ਅਤੇ ਉਹ ਦਾ ਫੈਲਾਓ ਏਨ ਰੋਗੇਲ ਤੀਕ ਸੀ
ਯਸ਼ਵਾ 15 : 8 (PAV)
ਤਾਂ ਫੇਰ ਉਹ ਹੱਦ ਬਨ ਹਿੰਨੋਮ ਦੀ ਵਾਦੀ ਥਾਣੀ ਯਬੂਸੀਆਂ ਦੀ ਚੜ੍ਹਾਈ ਤੀਕ ਦੱਖਣ ਵੱਲ ਚੜ੍ਹ ਗਈ ਅਤੇ ਉਹ ਯਰੂਸ਼ਲਮ ਹੈ ਤਾਂ ਉਹ ਹੱਦ ਉਸ ਪਹਾੜ ਦੀ ਟੀਸੀ ਤੀਕ ਚੜ੍ਹੀ ਜਿਹੜੀ ਲਹਿੰਦੇ ਵੱਲ ਹਿੰਨੋਮ ਦੀ ਵਾਦੀ ਦੇ ਸਾਹਮਣੇ ਹੈ ਅਤੇ ਜੋ ਰਫ਼ਾਈਮ ਦੀ ਖੱਡ ਦੇ ਸਿਰੇ ਉੱਤੇ ਉੱਤਰ ਵੱਲ ਨੂੰ ਹੈ
ਯਸ਼ਵਾ 15 : 9 (PAV)
ਤਾਂ ਉਹ ਹੱਦ ਪਹਾੜ ਦੀਟੀਸੀ ਤੋਂ ਨਫਤੋਂਆ ਦੇ ਸੋਤੇ ਦੇ ਪਾਣੀਆਂ ਤੀਕ ਜਾ ਅੱਪੜੀ ਅਤੇ ਅਫਰੋਨ ਪਰਬਤ ਦੇ ਸ਼ਹਿਰਾਂ ਤੀਕ ਗਈ ਫੇਰ ਉਹ ਹੱਦ ਬਆਲਾਹ ਤੀਕ ਜਿਹੜਾ ਕਿਰਯਥ ਯਾਰੀਮ ਹੈ ਅੱਪੜੀ
ਯਸ਼ਵਾ 15 : 10 (PAV)
ਤਾਂ ਉਹ ਹੱਦ ਬਆਲਾਹ ਤੋਂ ਲਹਿੰਦੇ ਵੱਲ ਸੇਈਰ ਪਰਬਤ ਤੀਕ ਮੁੜੀ ਅਤੇ ਯਾਰੀਮ ਪਰਬਤ ਦੀ ਉਚਿਆਈ ਤੀਕ ਉੱਤਰ ਵੱਲ ਲੰਘੀ ਜਿਹੜਾ ਕਸਾਲੋਨ ਹੈ। ਫੇਰ ਬੈਤ-ਸ਼ਮਸ਼ ਨੂੰ ਉਤਰ ਕੇ ਤਿਮਨਾਹ ਦੇ ਕੋਲੋਂ ਦੀ ਲੰਘੀ
ਯਸ਼ਵਾ 15 : 11 (PAV)
ਫੇਰ ਉਹ ਹੱਦ ਅਕਰੋਨ ਦੀ ਉਚਿਆਈ ਤੀਕ ਉੱਤਰ ਵੱਲ ਗਈ, ਅਤੇ ਉਹ ਹੱਦ ਸਿਕਰੋਨ ਤੀਕ ਅੱਪੜੀ ਤਾਂ ਬਆਲਾਹ ਪਰਬਤ ਥਾਣੀ ਲੰਘ ਕੇ ਯਬਨੇਲ ਕੋਲ ਜਾ ਨਿੱਕਲੀ। ਉਹ ਹੱਦ ਦਾ ਫੈਲਾਓ ਸਮੁੰਦਰ ਤੀਕ ਸੀ
ਯਸ਼ਵਾ 15 : 12 (PAV)
ਲਹਿੰਦੇ ਹੱਦ ਵੱਡੇ ਸਮੁੰਦਰ ਦੇ ਕੰਢੇ ਤੀਕ ਸੀ। ਏਹ ਯਹੂਦੀਆਂ ਦੇ ਆਲੇ ਦੁਆਲੇ ਦੀ ਹੱਦ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਹੈ।।
ਯਸ਼ਵਾ 15 : 13 (PAV)
ਯਫ਼ੁੰਨਾਹ ਦੇ ਪੁੱਤ੍ਰ ਕਾਲੇਬ ਨੂੰ ਉਸ ਨੇ ਯਹੂਦੀਆਂ ਦੇ ਵਿੱਚ ਯਹੋਵਾਹ ਦੇ ਹੁਕਮ ਅਨੁਸਾਰ ਜੋ ਉਹ ਨੇ ਯਹੋਸ਼ੁਆ ਨੂੰ ਦਿੱਤਾ ਸੀ ਹਿੱਸਾ ਦਿੱਤਾ ਅਰਥਾਤ ਕਿਰਯਬ-ਅਰਬਾ ਜਿਹੜਾ ਹਬਰੋਨ ਹੈ ਅਤੇ ਅਰਬਾ ਅਨਾਕ ਦਾ ਪਿਤਾ ਸੀ
ਯਸ਼ਵਾ 15 : 14 (PAV)
ਤਾਂ ਕਾਲੇਬ ਨੇ ਉਥੋਂ ਅਨਾਕ ਦੇ ਪੁੱਤ੍ਰਾਂ ਨੂੰ ਕੱਢ ਦਿੱਤਾ ਅਰਥਾਤ ਸੇਸੈ, ਅਹੀਮਾਨ ਅਤੇ ਤਲਮੈ ਅਨਾਕ ਦੀ ਅੰਸ ਨੂੰ
ਯਸ਼ਵਾ 15 : 15 (PAV)
ਉੱਥੋਂ ਉਹ ਨੇ ਦਬਿਰ ਦੇ ਵਸਨੀਕਾਂ ਦੇ ਉੱਤੇ ਚੜ੍ਹਾਈ ਕੀਤੀ ਅਤੇ ਦਬਿਰ ਦਾ ਨਾਉਂ ਪਹਿਲਾਂ ਕਿਰਯਥ ਸੇਫਰ ਸੀ
ਯਸ਼ਵਾ 15 : 16 (PAV)
ਤਾਂ ਕਾਲੇਬ ਨੇ ਆਖਿਆ, ਜੋ ਕੋਈ ਕਿਰਯਬ ਸੇਫਰ ਨੂੰ ਮਾਰ ਕੇ ਲੈ ਲਵੇ ਤਾਂ ਮੈ ਉਸ ਨੂੰ ਆਪਣੀ ਧੀ ਅਕਸਾਹ ਵਿਆਹ ਦਿਆਂਗਾ
ਯਸ਼ਵਾ 15 : 17 (PAV)
ਕਾਲੇਬ ਦੇ ਭਰਾ ਕਨਜ ਦੇ ਪੁੱਤ੍ਰ ਆਥਨੀਏਲ ਨੇ ਉਸ ਨੂੰ ਲੈ ਲਿਆ ਸੋ ਉਹ ਨੇ ਅਕਸਾਹ ਆਪਣੀ ਧੀ ਉਸ ਨੂੰ ਵਿਆਹ ਦਿੱਤੀ
ਯਸ਼ਵਾ 15 : 18 (PAV)
ਫੇਰ ਐਉਂ ਹੋਇਆ ਜਦ ਉਹ ਉੱਥੇ ਆਈ ਤਾਂ ਉਸ ਨੇ ਉਹ ਨੂੰ ਚੁੱਕਿਆ ਕਿ ਉਹ ਉਹ ਦੇ ਪਿਤਾ ਤੋਂ ਇੱਕ ਪੈਲੀ ਮੰਗੇ। ਜਦ ਉਹ ਆਪਣੇ ਖੋਤੇ ਤੋਂ ਉਤਰੀ ਤਾਂ ਕਾਲੇਬ ਨੇ ਉਹ ਨੂੰ ਆਖਿਆ, ਤੂੰ ਕੀ ਮੰਗਦੀ ਹੈਂ?
ਯਸ਼ਵਾ 15 : 19 (PAV)
ਤਾਂ ਉਸ ਆਖਿਆ, ਮੈਨੂੰ ਬਰਕਤ ਦੇਹ ਕਿਉਂ ਜੋ ਤੂੰ ਮੈਨੂੰ ਦੱਖਣੀ ਦੇਸ ਦਾਨ ਦਿੱਤਾ। ਹੁਣ ਮੈਨੂੰ ਪਾਣੀ ਦੇ ਸੋਤੇ ਵੀ ਦੇਹ। ਉਪਰੰਤ ਉਸ ਨੇ ਉਹ ਨੂੰ ਉੱਪਰਲੇ ਸੋਤੇ ਅਤੇ ਹੇਠਲੇ ਸੋਤੇ ਦੇ ਦਿੱਤੇ।।
ਯਸ਼ਵਾ 15 : 20 (PAV)
ਇਹ ਯਹੂਦੀਆਂ ਦੇ ਗੋਤ ਦੀ ਮਿਲਖ ਉਨ੍ਹਾਂ ਦੇ ਘਰਾਣਿਆਂ ਦੇ ਅਨੁਸਾਰ ਹੈ
ਯਸ਼ਵਾ 15 : 21 (PAV)
ਅਤੇ ਯਹੂਦੀਆਂ ਦੇ ਗੋਤ ਦੇ ਸਿਰੇ ਵਾਲੇ ਸ਼ਹਿਰ ਅਦੋਮ ਦੀ ਹੱਦ ਦੇ ਕੋਲ ਦੱਖਣ ਵੱਲ ਏਹ ਹਨ-ਕਬਸਏਲ ਅਤੇ ਏਦਰ ਅਤੇ ਯਾਗੂਰ
ਯਸ਼ਵਾ 15 : 22 (PAV)
ਅਤੇ ਕੀਨਾਹ ਅਤ ਦੀਮੋਨਾਹ ਅਤੇ ਅਦਾਦਾਹ
ਯਸ਼ਵਾ 15 : 23 (PAV)
ਅਤੇ ਕਦਸ਼ ਅਤੇ ਹਾਸੋਰ ਅਤੇ ਯਿਥਨਾਨ
ਯਸ਼ਵਾ 15 : 24 (PAV)
ਜ਼ੀਫ ਅਤੇ ਤਲਮ ਅਤੇ ਬਆਲੋਥ
ਯਸ਼ਵਾ 15 : 25 (PAV)
ਅਤੇ ਹਾਸੋਰ ਹੱਦਤਾਰ ਅਤੇ ਕਰੀਯੋਥ ਹਸਰੋਨ ਜਿਹੜਾ ਹਾਸੋਰ ਹੈ
ਯਸ਼ਵਾ 15 : 26 (PAV)
ਅਮਾਮ ਅਤੇ ਸ਼ਮਾ ਅਤੇ ਮੋਲਾਦਾਹ
ਯਸ਼ਵਾ 15 : 27 (PAV)
ਅਤੇ ਹਸਰ ਗੱਦਾਹ ਅਤੇ ਹਸ਼ਮੋਨ ਅਤੇ ਬੈਤ ਪਾਲਟ
ਯਸ਼ਵਾ 15 : 28 (PAV)
ਅਤੇ ਹਸਰ-ਸੂਆਲ ਅਤੇ ਬਏਰ-ਸ਼ਬਾ ਅਤੇ ਬਿਜ਼ਯੋਥਯਾਹ
ਯਸ਼ਵਾ 15 : 29 (PAV)
ਬਆਲਾਹ ਅਤੇ ਇੱਯੀਮ ਅਤੇ ਆਸਮ
ਯਸ਼ਵਾ 15 : 30 (PAV)
ਅਤੇ ਅਲਤੋਂਲਦ ਅਤੇ ਕਸੀਲ ਅਤੇ ਹਾਰਮਾਹ
ਯਸ਼ਵਾ 15 : 31 (PAV)
ਅਤੇ ਸਿਕਲਾਗ ਅਤੇ ਮਦਮੰਨਾਹ ਅਤੇ ਸਨਸੰਨਾਹ
ਯਸ਼ਵਾ 15 : 32 (PAV)
ਅਤੇ ਲਬਾਓਥ ਅਤੇ ਸ਼ਿਲਹੀਮ ਅਤੇ ਅਯਿਨ ਅਤੇ ਰਿੰਮੋਨ। ਸਾਰੇ ਸ਼ਹਿਰ ਉੱਨਤੀ ਉਨ੍ਹਾਂ ਦੇ ਪਿੰਡਾਂ ਸਣੇ ਹਨ।।
ਯਸ਼ਵਾ 15 : 33 (PAV)
ਮਦਾਨ ਵਿੱਚ ਅਸ਼ਤਾਓਲ ਅਤੇ ਸਾਰਾਹ ਅਤੇ ਅਸਨਾਹ
ਯਸ਼ਵਾ 15 : 34 (PAV)
ਅਤੇ ਜਾਨੋਅਹ ਅਤੇ ਏਨ ਗੱਨੀਮ, ਤੱਪੂਅਹ ਅਤੇ ਏਨਾਮ
ਯਸ਼ਵਾ 15 : 35 (PAV)
ਯਰਮੂਥ ਅਤੇ ਅੱਦੁਲਾਮ, ਸੋਕੋਹ ਅਤੇ ਅਜ਼ੇਕਾਹ
ਯਸ਼ਵਾ 15 : 36 (PAV)
ਅਤੇ ਸ਼ਅਰਯਿਮ ਅਤੇ ਅਦੀਥਯਿਮ ਅਤੇ ਗਦੇਰਾਹ ਅਤੇ ਗਦੇਰੋਥਯਿਮ। ਚੌਦਾਂ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।।
ਯਸ਼ਵਾ 15 : 37 (PAV)
ਸਨਾਨ ਅਤੇ ਹਾਦਾਸ਼ਾਹ ਅਤੇ ਮਿਗਦਲ ਗਾਦ
ਯਸ਼ਵਾ 15 : 38 (PAV)
ਅਤੇ ਦਿਲਾਨ ਅਤੇ ਮਿਸਪਹ ਅਤੇ ਯਾਕਥਏਲ
ਯਸ਼ਵਾ 15 : 39 (PAV)
ਲਾਕੀਸ਼ ਅਤੇ ਬਾਸਕਥ ਅਤੇ ਅਗਲੋਨ
ਯਸ਼ਵਾ 15 : 40 (PAV)
ਅਤੇ ਕੱਬੋਨ ਲਹਮਾਸ ਅਤੇ ਕਿਥਲੀਸ਼
ਯਸ਼ਵਾ 15 : 41 (PAV)
ਅਤੇ ਗਦੇਰੋਥ, ਬੈਤ ਦਾਗੋਨ ਅਤੇ ਨਅਮਾਹ ਅਤੇ ਮੱਕੇਦਾਹ। ਸੋਲਾਂ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।।
ਯਸ਼ਵਾ 15 : 42 (PAV)
ਲਿਬਨਾਹ ਅਤੇ ਅਥਰ ਅਤੇ ਆਸ਼ਾਨ
ਯਸ਼ਵਾ 15 : 43 (PAV)
ਅਤੇ ਯਿਫਤਾਹ ਅਤੇ ਅਸ਼ਨਾਹ ਅਤੇ ਨਸੀਬ
ਯਸ਼ਵਾ 15 : 44 (PAV)
ਅਤੇ ਕਈਲਾਹ ਅਤੇ ਅਕਜ਼ੀਬ ਅਤੇ ਮਾਰੇਸ਼ਾਹ। ਨੌ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।।
ਯਸ਼ਵਾ 15 : 45 (PAV)
ਅਕਰੋਨ ਅਤੇ ਉਹ ਦੀਆਂ ਬਸਤੀਆਂ ਅਤੇ ਪਿੰਡ
ਯਸ਼ਵਾ 15 : 46 (PAV)
ਅਕਰੋਨ ਤੋਂ ਸਮੁੰਦਰ ਤੀਕ ਸਾਰੇ ਜਿਹੜੇ ਅਸ਼ਦੋਦ ਦੇ ਲਾਗੇ ਸਨ ਨਾਲੇ ਉਨ੍ਹਾਂ ਦੇ ਪਿੰਡ
ਯਸ਼ਵਾ 15 : 47 (PAV)
ਅਸ਼ਦੋਦ ਅਤੇ ਉਹ ਦੀਆਂ ਬਸਤੀਆਂ ਅਤੇ ਪਿੰਡ। ਅੱਜ਼ਾਹ ਅਤੇ ਉਹ ਦੀਆਂ ਬਸਤੀਆਂ ਅਤੇ ਪਿੰਡ ਮਿਸਰ ਦੀਨਦੀ ਅਤੇ ਵੱਡੇ ਸਮੁੰਦਰ ਦੇ ਕੰਢੇ ਤੀਕ
ਯਸ਼ਵਾ 15 : 48 (PAV)
ਅਤੇ ਪਹਾੜੀ ਦੇਸ ਵਿੱਚ ਸ਼ਾਮੀਰ ਅਤੇ ਯੱਤੀਰ ਅਤੇ ਸੋਕੋਹ
ਯਸ਼ਵਾ 15 : 49 (PAV)
ਅਤੇ ਦੰਨਾਹ ਅਤੇ ਕਿਰਯਥ ਸੰਨਾਹ ਜਿਹੜਾ ਦਬਿਰ ਹੈ
ਯਸ਼ਵਾ 15 : 50 (PAV)
ਅਤੇ ਅਨਾਬ ਅਤੇ ਅਸ਼ਤਮੋਹ ਅਤੇ ਅਨੀਮ
ਯਸ਼ਵਾ 15 : 51 (PAV)
ਅਤੇ ਗੋਸ਼ਨ ਅਤੇ ਰੋਲੋਨ ਅਤੇ ਗਿਲੋਹ ਗਿਆਰਾਂ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।।
ਯਸ਼ਵਾ 15 : 52 (PAV)
ਅਰਾਬ ਅਤੇ ਦੂਮਾਹ ਅਸ਼ਾਨ
ਯਸ਼ਵਾ 15 : 53 (PAV)
ਅਤੇ ਯਾਨੀਮ ਅਤੇ ਬੈਤ ਤੱਪੂਆਹ ਅਤੇ ਅਫੇਕਾਹ
ਯਸ਼ਵਾ 15 : 54 (PAV)
ਅਤੇ ਹੁਮਤਾਹ ਅਤੇ ਕਿਰਯਥ-ਅਰਭਾ ਜਿਹੜਾ ਹਬਰੋਨ ਹੈ ਅਤੇ ਸੀਓਰ। ਨੌ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।।
ਯਸ਼ਵਾ 15 : 55 (PAV)
ਮਾਓਨ ਕਰਮਲ ਅਤੇ ਜ਼ੀਫ ਅਤੇ ਯੂਟਾਹ
ਯਸ਼ਵਾ 15 : 56 (PAV)
ਅਤੇ ਯਿਜ਼ਰਏਲ ਅਤੇ ਯਾਕਦਾਮ ਅਤੇ ਜਾਨੋਅਹ
ਯਸ਼ਵਾ 15 : 57 (PAV)
ਕਯਿਨ ਗਿਬਾਹ ਅਤੇ ਤਿਮਨਾਹ। ਦਸ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।।
ਯਸ਼ਵਾ 15 : 58 (PAV)
ਹਲਹੂਲ ਬੈਤ ਸੂਰ ਅਤੇ ਗਦੋਰ
ਯਸ਼ਵਾ 15 : 59 (PAV)
ਅਤੇ ਮਅਰਾਥ ਅਤੇ ਬੈਤ ਅਨੋਥ ਅਤੇ ਅਲਤਕੋਨ। ਛੇ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।।
ਯਸ਼ਵਾ 15 : 60 (PAV)
ਕਿਰਯਥ-ਬਆਲ ਜਿਹੜਾ ਕਿਰਯਥ-ਯਾਰੀਮ ਹੈ ਅਤੇ ਰੱਬਾਹ। ਦੋ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।।
ਯਸ਼ਵਾ 15 : 61 (PAV)
ਉਜਾੜ ਵਿੱਚ ਬੈਤ ਅਰਬਾਹ ਮਿੱਦੀਨ ਅਤੇ ਸਕਾਕਾਹ
ਯਸ਼ਵਾ 15 : 62 (PAV)
ਅਤੇ ਨਿਬਸ਼ਾਨ ਅਤੇ ਲੂਣ ਦਾ ਸ਼ਹਿਰ ਅਤੇ ਏਨ ਗੱਦੀ। ਛੇ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।।
ਯਸ਼ਵਾ 15 : 63 (PAV)
ਪਰ ਜਿਹੜੇ ਯਰੂਸ਼ਲਮ ਵਿੱਚ ਯਬੂਸੀ ਵੱਸਦੇ ਸਨ ਯਹੂਦੀ ਉਨ੍ਹਾਂ ਨੂੰ ਨਾ ਕੱਢ ਸੱਕੇ ਅਤੇ ਯਬੂਸੀ ਯਹੂਦੀਆਂ ਨਾਲ ਯਰੂਸ਼ਲਮ ਵਿੱਚ ਅੱਜ ਦੇ ਦਿਨ ਤੀਕ ਵੱਸਦੇ ਹਨ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63

BG:

Opacity:

Color:


Size:


Font: