ਯਸ਼ਵਾ 19 : 1 (PAV)
ਦੂਜਾ ਗੁਣਾ ਸ਼ਿਮਓਨ ਲਈ ਅਰਥਾਤ ਸ਼ਿਮਓਨੀਆਂ ਦੇ ਗੋਤ ਲਈ ਉਨ੍ਹਾਂ ਦੇ ਘਰਾਣਿਆ ਅਨੁਸਾਰ ਨਿੱਕਲਿਆ ਅਤੇ ਉਨ੍ਹਾਂ ਦੀ ਮਿਲਖ ਯਹੂਦੀਆਂ ਦੀ ਮਿਲਖ ਦੇ ਵਿੱਚ ਸੀ
ਯਸ਼ਵਾ 19 : 2 (PAV)
ਅਤੇ ਉਨ੍ਹਾਂ ਦੀ ਮਿਲਖ ਇਹ ਸੀ, ਬਏਰ ਸ਼ਬਾ ਅਤੇ ਸ਼ਬਾ ਅਤੇ ਮੋਲਾਦਾਹ
ਯਸ਼ਵਾ 19 : 3 (PAV)
ਅਤੇ ਹਸਰ ਸੂਆਲ ਅਤੇ ਬਾਲਾਹ ਅਤੇ ਆਸਮ
ਯਸ਼ਵਾ 19 : 4 (PAV)
ਅਲਤੋਂਲਦ ਅਤੇ ਬਥੂਲ ਅਤੇ ਹਾਰਮਾਹ
ਯਸ਼ਵਾ 19 : 5 (PAV)
ਸਿਕਲਾਗ ਅਤੇ ਬੈਤ ਮਰਕਾਬੋਥ ਅਤੇ ਹਸਰ ਸੂਸਾਹ
ਯਸ਼ਵਾ 19 : 6 (PAV)
ਬੈਤ ਲਬਾਓਥ ਅਤੇ ਸਾਰੂਹਨ, ਏਹ ਤੇਰਾਂ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ
ਯਸ਼ਵਾ 19 : 7 (PAV)
ਏਨ ਰਿੰਮੋਨ ਅਤੇ ਅਥਰ ਅਤੇ ਆਸ਼ਾਨ, ਏਹ ਚਾਰੇ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ
ਯਸ਼ਵਾ 19 : 8 (PAV)
ਨਾਲੇ ਸਾਰੇ ਪਿੰਡ ਜਿਹੜੇ ਇਨ੍ਹਾਂ ਸ਼ਹਿਰਾਂ ਦੇ ਆਲੇ ਦੁਆਲੇ ਸਨ ਬਆਲਥ-ਬਏਰ ਦੱਖਣੀ ਰਾਮਥ ਤੀਕ। ਏਹ ਸ਼ਿਮਓਨੀਆਂ ਦੇ ਗੋਤ ਦੀ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਮਿਲਖ ਸੀ
ਯਸ਼ਵਾ 19 : 9 (PAV)
ਯਹੂਦੀਆਂ ਦੇ ਹਿੱਸੇ ਵਿੱਚੋਂ ਸ਼ਿਮਓਨੀਆਂ ਦੀ ਮਿਲਖ ਸੀ ਕਿਉਂ ਜੋ ਯਹੂਦੀਆਂ ਦੀ ਵੰਡ ਉਨ੍ਹਾਂ ਲਈ ਵੱਧ ਸੀ ਏਸੇ ਕਾਰਨ ਸ਼ਿਮਓਨੀਆਂ ਨੇ ਆਪਣੇ ਲਈ ਮਿਲਖ ਉਨ੍ਹਾਂ ਦੀ ਮਿਲਖ ਦੇ ਵਿੱਚੋਂ ਲਈ।।
ਯਸ਼ਵਾ 19 : 10 (PAV)
ਤੀਜਾ ਗੁਣਾ ਜ਼ਬੂਲੁਨੀਆਂ ਦਾ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਨਿੱਕਲਿਆ ਅਤੇ ਉਨ੍ਹਾਂ ਦੀ ਮਿਲਖ ਦੀ ਹੱਦ ਸਰੀਦ ਤੀਕ ਸੀ
ਯਸ਼ਵਾ 19 : 11 (PAV)
ਅਤੇ ਉਨ੍ਹਾਂ ਦੀ ਹੱਦ ਲਹਿੰਦੇ ਵੱਲ ਮਰਾਲਾਹ ਨੂੰ ਚੜ੍ਹੀ ਅਤੇ ਦੱਬਾਸ਼ਥ ਨੂੰ ਢੁੱਕ ਕੇ ਉਸ ਵਾਦੀ ਨੂੰ ਜਾ ਢੁੱਕੀ ਜਿਹੜੀ ਯਾਕਨੁਆਮ ਦੇ ਸਾਹਮਣੇ ਹੈ
ਯਸ਼ਵਾ 19 : 12 (PAV)
ਅਤੇ ਸਾਰੀਦ ਤੋਂ ਪੂਰਬ ਨੂੰ ਸੂਰਜ ਦੇ ਚੜ੍ਹਦੀ ਵੱਲ ਕਿਸਲਥ ਤਾਬੋਰ ਦੀ ਹੱਦ ਨੂੰ ਮੁੜੀ ਅਤੇ ਉੱਥੋਂ ਦਾਬਰਥਨੂੰ ਜਾ ਕੇ ਯਾਫੀਆ ਨੂੰ ਚੜ੍ਹੀ
ਯਸ਼ਵਾ 19 : 13 (PAV)
ਅਤੇ ਉੱਥੋਂ ਲੰਘ ਕੇ ਅੱਗੇ ਨੂੰ ਚੜ੍ਹਦੀ ਵੱਲ ਗਿੱਤਾ ਹੇਫਰ ਅਤੇ ਇੱਤਾਕਾਸੀਨ ਵੱਲ ਗਈ ਅਤੇ ਰਿੰਮੋਨ ਜਿਹੜਾ ਨੇਆਹ ਤੀਕ ਅੱਪੜਦਾ ਹੈ ਗਈ
ਯਸ਼ਵਾ 19 : 14 (PAV)
ਅਤੇ ਉਹ ਹੱਦ ਉਹ ਦੇ ਉੱਤਰ ਵੱਲੋਂ ਹਨਾਥੋਨ ਕੋਲੋਂ ਮੁੜੀ ਅਤੇ ਉਹ ਦਾ ਫੈਲਾਓ ਯਿੱਫਤਹਏਲ ਦੀ ਵਾਦੀ ਤੀਕ ਸੀ
ਯਸ਼ਵਾ 19 : 15 (PAV)
ਅਤੇ ਕੱਟਾਥ ਅਤੇ ਨਹਲਾਲ ਅਤੇ ਸ਼ਿਮਰੋਨ ਯਿਦਲਾਹ ਅਤੇ ਬੈਤਲਹਮ, ਬਾਰਾਂ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ
ਯਸ਼ਵਾ 19 : 16 (PAV)
ਏਹ ਜ਼ਬੂਲੁਨੀਆਂ ਦੀ ਮਿਲਣ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਸੀ, ਏਹ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।।
ਯਸ਼ਵਾ 19 : 17 (PAV)
ਚੌਥਾ ਗੁਣਾ ਯਿੱਸਾਕਾਰ ਲਈ ਨਿੱਕਲਿਆ ਅਰਥਾਤ ਯਿੱਸਾਕਾਰੀਆਂ ਲਈ ਉਨ੍ਹਾਂ ਦੇ ਘਰਾਣਿਆਂ ਅਨੁਸਾਰ
ਯਸ਼ਵਾ 19 : 18 (PAV)
ਅਤੇ ਉਨ੍ਹਾਂ ਦੀ ਹੱਦ ਯਿਜ਼ਰਾਏਲ ਅਤੇ ਕਸੂਲੋਥ ਅਤੇ ਸ਼ੂਨੇਮ ਤੀਕ ਸੀ
ਯਸ਼ਵਾ 19 : 19 (PAV)
ਹਫਾਰਇਮ ਅਤੇ ਸ਼ੀਓਨ ਅਤੇ ਅਨਾਹਰਾਥ
ਯਸ਼ਵਾ 19 : 20 (PAV)
ਰੰਬੀਥ ਅਤੇ ਕਿਸ਼ਯੋਨ ਅਤੇ ਆਬਸ
ਯਸ਼ਵਾ 19 : 21 (PAV)
ਅਤੇ ਰਮਥ ਅਤੇ ਏਨ-ਗਨੀਮ ਅਤੇ ਏਨ-ਹੱਦਦ ਅਤੇ ਬੈਤ-ਪੱਸੇਸ ਤਾਈਂ ਸੀ
ਯਸ਼ਵਾ 19 : 22 (PAV)
ਤਾਂ ਉਹ ਹੱਦ ਤਾਬੋਰ ਅਤੇ ਸਾਹਸੀਮਾਹ ਅਤੇ ਬੈਤ ਸ਼ਮਸ਼ ਨੂੰ ਜਾ ਢੁੱਕੀ ਅਤੇ ਉਹ ਦੀਆਂ ਹੱਦਾਂ ਦਾ ਫੈਲਾਓ ਯਰਦਨ ਤੀਕ ਸੀ, ਸੌਲਾਂ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ
ਯਸ਼ਵਾ 19 : 23 (PAV)
ਉਹ ਯਿੱਸਾਕਾਰੀਆਂ ਦੇ ਗੋਤ ਦੀ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਮਿਲਖ ਸੀ ਅਤੇ ਉਨ੍ਹਾਂ ਦਾ ਸ਼ਹਿਰ ਤੇ ਪਿੰਡ ਏਹ ਸਨ।।
ਯਸ਼ਵਾ 19 : 24 (PAV)
ਪੰਜਵਾਂ ਗੁਣਾ ਆਸ਼ੇਰੀਆਂ ਦੇ ਗੋਤ ਦਾ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਨਿੱਕਲਿਆ
ਯਸ਼ਵਾ 19 : 25 (PAV)
ਅਤੇ ਉਨ੍ਹਾਂ ਦੀ ਹੱਦ ਏਹ ਸੀ, - ਹਲਕਥ ਅਤੇ ਹਲੀ ਅਤੇ ਬਟਨ ਅਤੇ ਅਕਸ਼ਾਫ
ਯਸ਼ਵਾ 19 : 26 (PAV)
ਅਤੇ ਅਲਮੰਲਕ ਅਤੇ ਅਮਾਦ ਅਤੇ ਮਿਸ਼ਾਲ ਅਤੇ ਲਹਿੰਦੀ ਵੱਲ ਕਰਮਲ ਨੂੰ ਅਤੇ ਸ਼ੀਹੋਰ ਲਿਬਨਾਥ ਨੂੰ ਜਾ ਢੁੱਕੀ
ਯਸ਼ਵਾ 19 : 27 (PAV)
ਤਾਂ ਸੂਰਜ ਦੇ ਚੜ੍ਹਦੇ ਪਾਸੇ ਉਹ ਬੈਤ ਦਾਗੋਨ ਨੂੰ ਮੁੜ ਕੇ ਜ਼ਬੂਲੁਨ ਨੂੰ ਅਤੇ ਯਿੱਫਤਾਏਲ ਦੀ ਵਾਦੀ ਨੂੰ ਉੱਤਰ ਵੱਲ ਬੈਤ ਏਮਕ ਅਤੇ ਨਈਏਲ ਤੀਕ ਜਾ ਢੁੱਕੀ, ਫੇਰ ਉਹ ਖੱਬੇ ਪਾਸੇ ਕਬੂਲ ਨੂੰ ਨਿੱਕਲੀ
ਯਸ਼ਵਾ 19 : 28 (PAV)
ਨਾਲੇ ਅਬਰੋਨ ਅਤੇ ਰਹੋਬ ਅਤੇ ਹੰਮੋਨ ਅਤੇ ਕਾਨਾਹ ਨੂੰ ਵੱਡੇ ਸੀਦੋਨ ਤੀਕ
ਯਸ਼ਵਾ 19 : 29 (PAV)
ਤਾਂ ਉਹ ਹੱਦ ਰਾਮਾਹ ਅਤੇ ਮਿਬਸਰ-ਸੋਰ ਦੇ ਸ਼ਹਿਰ ਨੂੰ ਮੁੜੀ ਅਤੇ ਉਹ ਹੱਦ ਹੋਸਾਹ ਨੂੰ ਮੁੜੀ ਅਤੇ ਉਹ ਦਾ ਫੈਲਾਓ ਸਮੁੰਦਰ ਕੋਲ ਹੇਬਲ ਤੋਂ ਅਕਜ਼ੀਬ ਤੀਕ ਸੀ
ਯਸ਼ਵਾ 19 : 30 (PAV)
ਨਾਲੇ ਉੱਮਾਹ ਅਤੇ ਅਫੇਰ ਅਤੇ ਰਹੋਬ, ਬਾਈ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ
ਯਸ਼ਵਾ 19 : 31 (PAV)
ਏਹ ਆਸ਼ੇਰੀਆਂ ਦੇ ਗੋਤ ਦੀ ਮਿਲਖ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਸੀ ਏਹ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।।
ਯਸ਼ਵਾ 19 : 32 (PAV)
ਛੇਵਾਂ ਗੁਣਾਂ ਨਫ਼ਤਾਲੀਆਂ ਦੇ ਲਈ ਨਿੱਕਲਿਆ ਅਰਥਾਤ ਨਫ਼ਤਾਲੀਆਂ ਦੇ ਲਈ ਉਨ੍ਹਾਂ ਦੀਆਂ ਗੋਤਾਂ ਅਨੁਸਾਰ
ਯਸ਼ਵਾ 19 : 33 (PAV)
ਉਨ੍ਹਾਂ ਦੀ ਹੱਦ ਹਲਫ ਤੋਂ ਸਆਨੰਨੀਮ ਦੇ ਬਲੂਤ ਤੋਂ ਅਤੇ ਅਦਾਮੀ ਨਕਬ ਅਰ ਯਬਨਏਲ ਤੋਂ ਲੱਕੂਮ ਤੀਕ ਅਤੇ ਉਸ ਦਾ ਫੈਲਾਓ ਯਰਦਨ ਤੀਕ ਸੀ
ਯਸ਼ਵਾ 19 : 34 (PAV)
ਤਾਂ ਉਹ ਹੱਦ ਲਹਿੰਦੀ ਵੱਲ ਅਜ਼ਨੋਥ ਤਾਬੋਰ ਨੂੰ ਮੁੜੀ ਅਤੇ ਉੱਥੋਂ ਹੁੱਕੋਕ ਨੂੰ ਜਾ ਨਿੱਕਲੀ ਅਤੇ ਦੱਖਣ ਵੱਲ ਜ਼ਬੂਲੁਨ ਨੂੰ ਜਾ ਢੁੱਕੀ ਅਤੇ ਲਹਿੰਦੀ ਵੱਲ ਅਸ਼ੇਰ ਨੂੰ ਅਤੇ ਸੂਰਜ ਦੇ ਚੜ੍ਹਦੇ ਪਾਸੇ ਯਰਦਨ ਕੋਲ ਯਹੂਦਾਹ ਨੂੰ ਜਾ ਢੁੱਕੀ
ਯਸ਼ਵਾ 19 : 35 (PAV)
ਅਤੇ ਗੜ੍ਹ ਵਾਲੇ ਸ਼ਹਿਰ ਏਹ ਸਨ, ਸਿੱਦੀਮ, ਸੇਰ ਅਤੇ ਹੰਮਥ, ਰੱਕਥ ਅਤੇ ਕਿੰਨਾਰਥ
ਯਸ਼ਵਾ 19 : 36 (PAV)
ਅਤੇ ਅਦਾਮਾਹ ਅਤੇ ਰਾਮਾਹ ਅਤੇ ਹਾਸੋਰ
ਯਸ਼ਵਾ 19 : 37 (PAV)
ਅਤੇ ਕਦਸ਼ ਅਤੇ ਅਦਰਈ ਅਤੇ ਏਨ ਹਾਸੋਰ
ਯਸ਼ਵਾ 19 : 38 (PAV)
ਅਤੇ ਯਿਰੋਨ ਅਤੇ ਮਿਗਦਲ-ਏਲ, ਹਾਰੇਮ ਅਤੇ ਬੈਤ ਅਨਾਥ ਅਤੇ ਬੈਤ ਸ਼ਮਸ਼, ਉੱਨੀ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ
ਯਸ਼ਵਾ 19 : 39 (PAV)
ਏਹ ਨਫ਼ਤਾਲੀਆਂ ਦੇ ਗੋਤ ਦੀ ਮਿਲਖ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਸੀ ਅਰਥਾਤ ਏਹ ਸ਼ਹਿਰ ਅਰ ਉਨ੍ਹਾਂ ਦੇ ਪਿੰਡ।।
ਯਸ਼ਵਾ 19 : 40 (PAV)
ਸੱਤਵਾਂ ਗੁਣਾ ਦਾਨੀਆਂ ਦੇ ਗੋਤ ਲਈ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਨਿੱਕਲਿਆ
ਯਸ਼ਵਾ 19 : 41 (PAV)
ਅਤੇ ਉਨ੍ਹਾਂ ਦੀ ਮਿਲਖ ਦੀ ਹੱਦ ਏਹ ਸੀ, - ਸਾਰਾਹ ਅਤੇ ਅਸ਼ਤਾਓਲ ਅਤੇ ਹਰ ਸ਼ਮਸ਼
ਯਸ਼ਵਾ 19 : 42 (PAV)
ਅਤੇ ਸ਼ਆਲੱਬੀਨ ਅਤੇ ਅਯਾਲੋਨ ਅਤੇ ਯਿਥਲਾਹ
ਯਸ਼ਵਾ 19 : 43 (PAV)
ਅਤੇ ਏਲੋਨ ਅਤੇ ਤਿਮਨਾਥ ਅਤੇ ਅਕਰੋਨ
ਯਸ਼ਵਾ 19 : 44 (PAV)
ਅਤੇ ਅਲਕਤੇਹ ਅਤੇ ਗਿਬਥੋਨ ਅਤ ਬਆਲਾਥ
ਯਸ਼ਵਾ 19 : 45 (PAV)
ਯਿਹੁਦ ਅਤੇ ਬਨੇ-ਬਕਰ ਅਤੇ ਗਾਥ-ਰਿੰਮੋਨ
ਯਸ਼ਵਾ 19 : 46 (PAV)
ਅਤੇ ਮੇ-ਯਰਕੋਨ ਅਤੇ ਰੱਕੋਨ ਨਾਲੇ ਯਾਫ਼ੋ ਦੇ ਸਾਹਮਣੇ ਦੀ ਹੱਦ
ਯਸ਼ਵਾ 19 : 47 (PAV)
ਅਤੇ ਦਾਨੀਆਂ ਦੀ ਹੱਦ ਉਨ੍ਹਾਂ ਤੋਂ ਪਾਰ ਏਸ ਲਈ ਨਿੱਕਲੀ ਕਿ ਦਾਨੀਆਂ ਨੇ ਚੜ੍ਹਾਈ ਕਰ ਕੇ ਲਸ਼ਮ ਯੁੱਧ ਕੀਤਾ ਅਤੇ ਉਹ ਨੂੰ ਲੈ ਕੇ ਤੇਰਾ ਦੀ ਧਾਰ ਨਾਲ ਨਾਲ ਵੱਢਿਆ ਅਤੇ ਉਸ ਉੱਤੇ ਕਬਜ਼ਾ ਕਰ ਕੇ ਉਸ ਵਿੱਚ ਵਾਸਾ ਕੀਤਾ ਅਤੇ ਲਸ਼ਮ ਨੂੰ ਦਾਨ ਆਪਣੇ ਪਿਤਾ ਦਾਨ ਦੇ ਨਾਉਂ ਉੱਤੇ ਆਖਿਆ
ਯਸ਼ਵਾ 19 : 48 (PAV)
ਏਹ ਦਾਨੀਆਂ ਦੇ ਗੋਤ ਦੀ ਮਿਲਖ ਉਨ੍ਹਾਂ ਦੇ ਘਰਾਣਿਆ ਅਨੁਸਾਰ ਸੀ ਅਰਥਾਤ ਇਹ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।।
ਯਸ਼ਵਾ 19 : 49 (PAV)
ਤਾਂ ਓਹ ਉਸ ਦੇਸ ਨੂੰ ਉਹ ਦੀਆਂ ਹੱਦਾਂ ਅਨੁਸਾਰ ਵੰਡ ਚੁੱਕੇ ਅਤੇ ਇਸਰਾਏਲੀਆਂ ਨੇ ਨੂਨ ਦੇ ਪੁੱਤ੍ਰ ਯਹੋਸ਼ੁਆ ਨੂੰ ਆਪਣੇ ਵਿੱਚ ਮਿਲਖ ਦਿੱਤੀ
ਯਸ਼ਵਾ 19 : 50 (PAV)
ਯਹੋਵਾਹ ਦੇ ਹੁਕਮ ਅਨੁਸਾਰ ਉਨ੍ਹਾਂ ਨੇ ਉਹ ਨੂੰ ਉਹ ਸ਼ਹਿਰ ਜਿਹ ਨੂੰ ਉਹ ਮੰਗਦਾ ਸੀ ਅਰਥਾਤ ਤਿਮਨਥ-ਸਰਹ ਅਫ਼ਰਾਈਮ ਦੇ ਪਹਾੜ ਵਿੱਚ ਦਿੱਤਾ ਅਤੇ ਉਹ ਨੇ ਉਸ ਸ਼ਹਿਰ ਨੂੰ ਬਣਾ ਕੇ ਉੱਥੇ ਵਾਸ ਕੀਤਾ।।
ਯਸ਼ਵਾ 19 : 51 (PAV)
ਏਹ ਓਹ ਮਿਲਖਾਂ ਹਨ ਜਿਹੜੀਆਂ ਅਲਆਜ਼ਾਰ ਜਾਜਕ ਅਤੇ ਨੂਨ ਦੇ ਪੁੱਤ੍ਰ ਯਹੋਸ਼ੁਆ ਅਤੇ ਇਸਰਾਏਲੀਆਂ ਦਿਆਂ ਗੋਤਾਂ ਦੇ ਪਰਧਾਨਾਂ ਨੇ ਸ਼ੀਲੋਹ ਵਿੱਚ ਮੰਡਲੀ ਦੇ ਤੰਬੂ ਦੇ ਦਰਵੱਜੇ ਕੋਲ ਯਹੋਵਾਹ ਦੇ ਅੱਗੇ ਗੁਣਾ ਪਾ ਕੇ ਵੰਡ ਦਿੱਤੀਆਂ। ਸੋ ਓਹ ਉਸ ਦੇਸ ਨੂੰ ਵੰਡ ਚੁੱਕੇ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51

BG:

Opacity:

Color:


Size:


Font: