ਯਸ਼ਵਾ 20 : 1 (PAV)
ਯਹੋਵਾਹ ਯਹੋਸ਼ੁਆ ਨੂੰ ਬੋਲਿਆ
ਯਸ਼ਵਾ 20 : 2 (PAV)
ਕਿ ਤੂੰ ਇਸਰਾਏਲੀਆਂ ਨਾਲ ਗੱਲ ਕਰ ਭਈ ਤੁਸੀਂ ਆਪਣੇ ਲਈ ਪਨਾਹ ਨਗਰ ਠਹਿਰਾਓ ਜਿਹ ਦੇ ਲਈ ਮੈਂ ਮੂਸਾ ਦੇ ਰਾਹੀਂ ਤੁਹਾਨੂੰ ਆਖਿਆ ਸੀ
ਯਸ਼ਵਾ 20 : 3 (PAV)
ਜਿੱਥੇ ਉਹ ਖ਼ੂਨੀ ਨੱਠ ਜਾਵੇ ਜਿਸ ਅਣਜਾਣੇ ਅਥਵਾ ਵਿੱਸਰ ਭੋਲੇ ਕਿਸੇ ਪ੍ਰਾਣੀ ਨੂੰ ਮਾਰ ਸੁੱਟਿਆ ਹੋਵੇ ਅਤੇ ਓਹ ਤੁਹਾਡੇ ਲਈ ਖ਼ੂਨ ਦਾ ਬਦਲਾ ਲੈਣ ਵਾਲੇ ਤੋਂ ਪਨਾਹ ਲਈ ਹੋਣਗੇ
ਯਸ਼ਵਾ 20 : 4 (PAV)
ਅਤੇ ਉਹ ਏਹਨਾਂ ਨਗਰਾਂ ਵਿੱਚੋਂ ਇੱਕ ਨੂੰ ਨੱਠ ਜਾਵੇ ਅਤੇ ਨਗਰ ਦੀ ਡਿਉੜ੍ਹੀ ਦੇ ਫਾਟਕ ਉੱਤੇ ਜਾ ਖਲੋਵੇ ਅਤੇ ਉਸ ਨਗਰ ਦੇ ਬਜ਼ੁਰਗਾਂ ਦੇ ਕੰਨਾਂ ਵਿੱਚ ਆਪਣੀ ਗੱਲ ਕਰੇ ਅਤੇ ਓਹ ਉਹ ਨੂੰ ਨਗਰ ਵਿੱਚ ਆਪਣੇ ਕੋਲ ਲੈ ਜਾਣ ਅਤੇ ਓਹ ਉਹ ਨੂੰ ਥਾਂ ਦੇਣ ਕਿ ਉਹ ਉਨ੍ਹਾਂ ਦੇ ਵਿੱਚ ਵੱਸ ਜਾਵੇ
ਯਸ਼ਵਾ 20 : 5 (PAV)
ਜੇ ਖ਼ੂਨ ਦਾ ਬਦਲਾ ਲੈਣ ਵਾਲਾ ਉਹ ਦਾ ਪਿੱਛਾ ਕਰੇ ਤਾਂ ਓਹ ਖ਼ੂਨੀ ਨੂੰ ਉਸ ਦੇ ਹਥਾਂ ਵਿੱਚ ਨਾ ਦੇਣ ਕਿਉਂ ਜੋ ਉਸ ਆਪਣੇ ਗੁਆਂਢੀ ਨੂੰ ਵਿੱਸਰ ਭੋਲੇ ਮਾਰਿਆ ਸੀ ਅਤੇ ਉਹ ਪਹਿਲਾਂ ਤੋਂ ਉਸ ਦਾ ਵੈਰੀ ਨਹੀਂ ਸੀ
ਯਸ਼ਵਾ 20 : 6 (PAV)
ਤਾਂ ਉਹ ਉਸ ਨਗਰ ਵਿੱਚ ਵੱਸਿਆ ਰਹੇ ਜਦ ਤੀਕ ਕਿ ਉਹ ਨਿਆਉਂ ਲਈ ਮੰਡਲੀ ਦੇ ਅੱਗੇ ਨਾ ਖਲੋਵੇ ਅਤੇ ਜਦ ਤੀਕ ਸਰਦਾਰ ਜਾਜਕ ਦੀ ਮੌਤ ਨਾ ਹੋ ਜਾਵੇ ਜਿਹੜਾ ਉਨ੍ਹਾਂ ਦਿਨਾਂ ਦਾ ਹੋਵੇ ਤਾਂ ਉਹ ਖ਼ੂਨੀ ਮੁੜ ਕੇ ਆਪਣੇ ਸ਼ਹਿਰ ਅਤੇ ਆਪਣੇ ਘਰ ਨੂੰ ਅਰਥਾਤ ਉਸ ਸ਼ਹਿਰ ਨੂੰ ਜਿੱਥੋਂ ਉਹ ਨੱਸਿਆ ਸੀ ਜਾਵੇ।।
ਯਸ਼ਵਾ 20 : 7 (PAV)
ਅਤੇ ਉਨ੍ਹਾਂ ਨੇ ਨਫ਼ਤਾਲੀ ਦੇ ਪਹਾੜ ਉੱਤੇ ਗਲੀਲ ਵਿੱਚ ਕਦਸ਼ ਨੂੰ ਅਤੇ ਅਫ਼ਰਾਈਮ ਦੇ ਪਹਾੜ ਵਿੱਚ ਸ਼ਕਮ ਨੂੰ ਅਤੇ ਯਹੂਦਾਹ ਦੇ ਪਹਾੜ ਵਿੱਚ ਕਿਰਯਥ ਅਰਬਾ ਨੂੰ ਜਿਹੜਾ ਹਬਰੋਨ ਹੈ ਵੱਖਰਾ ਕੀਤਾ
ਯਸ਼ਵਾ 20 : 8 (PAV)
ਅਤੇ ਯਰਦਨ ਦੇ ਪਾਰ ਯਰੀਹੋ ਦੀ ਚੜ੍ਹਦੀ ਵੱਲ ਉਨ੍ਹਾਂ ਨੇ ਬਸਰ ਨੂੰ ਜਿਹੜਾ ਰਊਬੇਨ ਦੇ ਗੋਤ ਦੇ ਮਦਾਨ ਦੀ ਉਜਾੜ ਵਿੱਚ ਹੈ ਠਹਿਰਾਇਆ ਅਤੇ ਰਾਮੋਥ ਨੂੰ ਜਿਹੜਾ ਗਿਲਆਦ ਵਿੱਚ ਗਾਦ ਦੇ ਗੋਤ ਵਿੱਚ ਸੀ ਅਤੇ ਬਾਸ਼ਾਨ ਵਿੱਚ ਗੋਲਨ ਨੂੰ ਜਿਹੜਾ ਮਨੱਸ਼ਹ ਦੇ ਗੋਤ ਵਿੱਚ ਸੀ
ਯਸ਼ਵਾ 20 : 9 (PAV)
ਏਸ ਨਗਰ ਸਾਰੇ ਇਸਾਰਏਲੀਆਂ ਲਈ ਅਤੇ ਪਰਦੇਸੀਆਂ ਲਈ ਜਿਹੜੇ ਉਨ੍ਹਾਂ ਦੇ ਵਿੱਚ ਵੱਸਦੇ ਸਨ ਠਹਿਰਾਏ ਗਏ ਜਿੱਥੇ ਹਰ ਇੱਕ ਨੱਸ ਜਾਵੇ ਜਿਹੜਾ ਕਿਸੇ ਪ੍ਰਾਣੀ ਨੂੰ ਅਣਜਾਵੇ ਮਾਰ ਦੇਵੇ ਤਾਂ ਜੋ ਉਹ ਖ਼ੂਨ ਦਾ ਬਦਲਾ ਲੈਣ ਵਾਲੇ ਦੇ ਹੱਥੋਂ ਮਾਰਿਆ ਨਾ ਜਾਵੇ ਜਦ ਤੀਕ ਕਿ ਉਹ ਮੰਡਲੀ ਦੇ ਅੱਗੇ ਨਾ ਖੜਾ ਕੀਤਾ ਜਾਵੇ।।

1 2 3 4 5 6 7 8 9

BG:

Opacity:

Color:


Size:


Font: