ਕਜ਼ਾ 10 : 1 (PAV)
ਅਬੀਮਲਕ ਦੇ ਪਿੱਛੋਂ ਦੋਦੋ ਦੇ ਪੋਤ੍ਰੇ ਪੁਆਹ ਦਾ ਪੁੱਤ੍ਰ ਤੋਲਾ ਜੋ ਯਿੱਸਾਕਾਰ ਦੇ ਗੋਤ ਵਿੱਚੋਂ ਸੀ ਸੋ ਇਸਰਾਏਲ ਦੇ ਬਚਾਓ ਲਈ ਉੱਠਿਆ ਅਤੇ ਉਹ ਇਫ਼ਰਾਈਮ ਪਹਾੜ ਦੇ ਵਿਚਕਾਰ ਸ਼ਾਮੀਰ ਦੇ ਵਿੱਚ ਰਹਿੰਦਾ ਸੀ
ਕਜ਼ਾ 10 : 2 (PAV)
ਉਹ ਤੇਈ ਵਰਹੇ ਇਸਰਾਏਲ ਦਾ ਨਿਆਉੰ ਕਰ ਕੇ ਮਰ ਗਿਆ ਅਤੇ ਸ਼ਾਮੀਰ ਵਿੱਚ ਦੱਬਿਆ ਗਿਆ।।
ਕਜ਼ਾ 10 : 3 (PAV)
ਉਹ ਦੇ ਪਿੱਛੋਂ ਇੱਕ ਗਿਲਆਦੀ ਯਾਈਰ ਉੱਠਿਆ ਅਤੇ ਉਹ ਨੇ ਬਾਈ ਵਰਹੇ ਇਸਰਾਏਲ ਦਾ ਨਿਆਉਂ ਕੀਤਾ
ਕਜ਼ਾ 10 : 4 (PAV)
ਉਹ ਦੇ ਤੀਹ ਪੁੱਤ੍ਰ ਸਨ ਜੋ ਤੀਹਾਂ ਖੋਤੀਆਂ ਦਿਆਂ ਬੱਚਿਆਂ ਉੱਤੇ ਚੜ੍ਹਦੇ ਸਨ ਅਤੇ ਉਨ੍ਹਾਂ ਦੇ ਤੀਹ ਨਗਰ ਸਨ ਜਿੰਨ੍ਹਾਂ ਦੇ ਨਾਉਂ ਅੱਜ ਦੇ ਦਿਨ ਤੋੜੀ ਯਾਈਰ ਦੀਆਂ ਵਸਤੀਆਂ ਹਨ ਜੋ ਗਿਲਆਦ ਦੇਸ ਵਿੱਚ ਹਨ
ਕਜ਼ਾ 10 : 5 (PAV)
ਅਤੇ ਯਾਈਰ ਮਰ ਗਿਆ ਅਰ ਕਾਮੋਨ ਵਿੱਚ ਦੱਬਿਆ ਗਿਆ।।
ਕਜ਼ਾ 10 : 6 (PAV)
ਤਦ ਇਸਰਾਏਲੀ ਯਹੋਵਾਹ ਅੱਗੇ ਫੇਰ ਬੁਰਿਆਈ ਕਰਨ ਲੱਗੇ ਅਰ ਉਨ੍ਹਾਂ ਨੇ ਬਆਲਾਂ ਅਰ ਅਸ਼ਤਾਰੋਥਾਂ ਅਰਾਮ ਦਿਆਂ ਦਿਓਤਿਆਂ ਅਤੇ ਸੈਦਾ ਦਿਆਂ ਦਿਓਤਿਆਂ, ਮੋਆਬ ਦਿਆਂ ਦਿਓਤਿਆਂ, ਅੰਮੋਨੀਆਂ ਦੇ ਦਿਓਤਿਆਂ ਅਤੇ ਫ਼ਲਿਸਤੀਆਂ ਦੇ ਦਿਓਤਿਆਂ ਦੀ ਪੂਜਾ ਕੀਤੀ ਅਰ ਯਹੋਵਾਹ ਨੂੰ ਛੱਡ ਦਿੱਤਾ ਅਤੇ ਉਸ ਦੀ ਭਗਤੀ ਨਾ ਕੀਤੀ
ਕਜ਼ਾ 10 : 7 (PAV)
ਤਦ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਬਲ ਉੱਠਿਆ ਅਤੇ ਉਸ ਨੇ ਉਨ੍ਹਾਂ ਨੂੰ ਫ਼ਲਿਸਤੀਆਂ ਦੇ ਹੱਥ ਵਿੱਚ ਅਤੇ ਅੰਮੋਨੀਆਂ ਦੇ ਹੱਥ ਵਿੱਚ ਵੇਚ ਦਿੱਤਾ
ਕਜ਼ਾ 10 : 8 (PAV)
ਉਨ੍ਹਾਂ ਨੇ ਉੱਸੇ ਵਰਹੇ ਇਸਰਾਏਲੀਆਂ ਨੂੰ ਦੁਖ ਦਿੱਤਾ ਸਗੋਂ ਸਾਰੇ ਇਸਰਾਏਲੀਆਂ ਨੂੰ ਜੋ ਯਰਦਨ ਪਾਰ ਅਮੋਰੀਆਂ ਦੇ ਦੇਸ ਵਿੱਚ ਜੋ ਗਿਲਆਦ ਦੇ ਵਿੱਚ ਹੈ ਸਨ ਅਠਾਰਾਂ ਵਰਿਹਾਂ ਤੋੜੀ ਡਾਢਾ ਦੁਖ ਦਿੱਤਾ
ਕਜ਼ਾ 10 : 9 (PAV)
ਅਤੇ ਅੰਮੋਨੀਆਂ ਨੇ ਯਰਦਨ ਦੇ ਪਾਰ ਲੰਘ ਕੇ ਯਹੂਦਾਹ ਅਤੇ ਬਿਨਯਾਮੀਨ ਅਤੇ ਇਫ਼ਰਾਈਮ ਦੇ ਗੋਤਾਂ ਨਾਲ ਅਜੇਹੀ ਲੜਾਈ ਕੀਤੀ ਜੋ ਇਸਰਾਏਲੀ ਡਾਢੇ ਔਖੇ ਹੋਏ।।
ਕਜ਼ਾ 10 : 10 (PAV)
ਤਦ ਇਸਰਾਏਲੀਆਂ ਨੇ ਯਹੋਵਾਹ ਅੱਗੇ ਚਿੱਲਾ ਕੇ ਆਖਿਆ, ਅਸਾਂ ਤੇਰਾ ਪਾਪ ਕੀਤਾ ਜੋ ਆਪਣੇ ਪਰਮੇਸ਼ੁਰ ਨੂੰ ਛੱਡ ਕੇ ਬਆਲਾਂ ਦੀ ਪੂਜਾ ਕੀਤੀ!
ਕਜ਼ਾ 10 : 11 (PAV)
ਅਤੇ ਯਹੋਵਾਹ ਨੇ ਇਸਰਾਏਲੀਆਂ ਨੂੰ ਆਖਿਆ, ਭਲਾ, ਮੈਂ ਤੁਹਾਨੂੰ ਮਿਸਰੀਆਂ,ਅਮੋਰੀਆਂ, ਅੰਮੋਨੀਆਂ ਅਤੇ ਫਲਿੱਸਤੀਆਂ ਦੇ ਹੱਥੋਂ ਨਹੀਂ ਛੁਡਾਇਆ?
ਕਜ਼ਾ 10 : 12 (PAV)
ਸੀਦੋਨੀਆਂ, ਅਮਾਲੇਕੀਆਂ ਅਤੇ ਮਾਓਨੀਆਂ ਨੇ ਵੀ ਤੁਹਾਨੂੰ ਔਖਿਆਂ ਕੀਤਾ ਅਰ ਤੁਸਾਂ ਮੇਰੇ ਅੱਗੇ ਦੁਹਾਈ ਦਿੱਤੀ ਸੋ ਮੈਂ ਉਨ੍ਹਾਂ ਦੇ ਹੱਥੋਂ ਭੀ ਤੁਹਾਨੂੰ ਛੁਡਾਇਆ
ਕਜ਼ਾ 10 : 13 (PAV)
ਤਾਂ ਵੀ ਤੁਸਾਂ ਮੈਨੂੰ ਛੱਡ ਕੇ ਓਪਰਿਆਂ ਦਿਓਤਿਆਂ ਦੀ ਪੂਜਾ ਕੀਤੀ ਸੋ ਹੁਣ ਮੈਂ ਤੁਹਾਡਾ ਹੋਰ ਛੁਟਕਾਰਾ ਨਹੀਂ ਕਰਾਂਗਾ
ਕਜ਼ਾ 10 : 14 (PAV)
ਤੁਸੀਂ ਜਾਓ ਅਤੇ ਉਨ੍ਹਾਂ ਦਿਓਤਿਆਂ ਅੱਗੇ ਚਿੱਲਾਓ ਜਿਨ੍ਹਾਂ ਨੂੰ ਤੁਸਾਂ ਮੰਨ ਲਿਆ ਹੈ ਜੋ ਓਹ ਤੁਹਾਨੂੰ ਤੁਹਾਡੇ ਔਖ ਦੇ ਵੇਲੇ ਛੁਡਾਉਣ!
ਕਜ਼ਾ 10 : 15 (PAV)
ਫੇਰ ਇਸਰਾਏਲੀਆਂ ਨੇ ਯਹੋਵਾਹ ਨੂੰ ਆਖਿਆ, ਅਸਾਂ ਪਾਪ ਤਾਂ ਕੀਤਾ ਹੈ ਪਰ ਜਿਹੜਾ ਤੇਰੇ ਵੇਖਣ ਵਿੱਚ ਚੰਗਾ ਦਿੱਸੇ ਓਹੋ ਸਾਡੇ ਨਾਲ ਕਰ। ਹੁਣ ਸਾਡਾ ਛੁਟਕਾਰਾ ਕਰ!
ਕਜ਼ਾ 10 : 16 (PAV)
ਤਾਂ ਉਨ੍ਹਾਂ ਨੇ ਓਪਰਿਆਂ ਦਿਓਤਿਆਂ ਨੂੰ ਆਪਣੇ ਵਿੱਚੋਂ ਕੱਢ ਦਿੱਤਾ ਅਤੇ ਪ੍ਰਭੁ ਦੀ ਭਗਤੀ ਕੀਤੀ ਤਾਂ ਉਹ ਦਾ ਜੀ ਇਸਰਾਏਲ ਦੇ ਦੁਖ ਨਾਲ ਦੁਖੀ ਹੋਇਆ
ਕਜ਼ਾ 10 : 17 (PAV)
ਉਸ ਵੇਲੇ ਅੰਮੋਨੀ ਇਕੱਠੇ ਹੋਏ ਅਤੇ ਉਨ੍ਹਾਂ ਗਿਲਆਦ ਵਿੱਚ ਤੰਬੂ ਲਾਏ ਅਤੇ ਇਸਰਾਏਲੀਆਂ ਨੇ ਭੀ ਰਲ ਕੇ ਮਿਸਫਾਹ ਵਿੱਚ ਤੰਬੂ ਲਾਏ
ਕਜ਼ਾ 10 : 18 (PAV)
ਤਾਂ ਗਿਲਆਦ ਦਿਆਂ ਲੋਕਾਂ ਅਤੇ ਸਰਾਦਾਰਾਂ ਨੇ ਆਪੋ ਵਿੱਚ ਆਖਿਆ, ਉਹ ਕਿਹੜਾ ਮਨੁੱਖ ਹੈ ਜੋ ਅੰਮੋਨੀਆਂ ਨਾਲ ਲੜਾਈ ਛੇੜੇਗਾ? ਓਹੋ ਸਾਰੇ ਗਿਲਆਦ ਦੇ ਵਾਸੀਆਂ ਦਾ ਪਰਮੁਖ ਬਣੇਗਾ।।

1 2 3 4 5 6 7 8 9 10 11 12 13 14 15 16 17 18