ਕਜ਼ਾ 18 : 1 (PAV)
ਉਨ੍ਹੀਂ ਦਿਨੀਂ ਇਸਰਾਏਲ ਦਾ ਪਾਤਸ਼ਾਹ ਕੋਈ ਨਹੀਂ ਸੀ ਅਤੇ ਉਨ੍ਹੀਂ ਦਿਨੀਂ ਦਾਨ ਦਾ ਗੋਤ ਆਪਣੇ ਵੱਸਣ ਨੂੰ ਕੋਈ ਪੱਤੀ ਢੂੰਡਦਾ ਸੀ ਇਸ ਲਈ ਜੋ ਉਨ੍ਹਾਂ ਨੂੰ ਉਸ ਦਿਨ ਤੋੜੀ ਇਸਰਾਏਲ ਦਿਆਂ ਗੋਤਾਂ ਵਿੱਚ ਪੂਰੀ ਪੱਤੀ ਨਹੀਂ ਮਿਲੀ ਸੀ
ਕਜ਼ਾ 18 : 2 (PAV)
ਸੋ ਦਾਨੀਆਂ ਨੇ ਆਪਣੇ ਟੱਬਰ ਦੇ ਪੰਜ ਸੂਰਮੇ ਆਪਣੇ ਬੰਨਿਓਂ ਸਾਰਾਹ ਅਤੇ ਅਸ਼ਤਾਓਲ ਘੱਲੇ ਤਾਂ ਜੋ ਓਹ ਉਸ ਦੇਸ ਦਾ ਖੋਜ ਕੱਢਣ ਅਤੇ ਉਸ ਦੀ ਸੂਹ ਲੈਣ। ਉਨ੍ਹਾਂ ਨੂੰ ਆਖਿਆ ਭਈ ਜਾਓ ਅਤੇ ਦੇਸ ਦੀ ਸੂਹ ਲਓ। ਜਦ ਓਹ ਇਫ਼ਰਾਈਮ ਦੇ ਪਹਾੜ ਮੀਕਾਹ ਦੇ ਘਰ ਆਏ ਤਾਂ ਉੱਥੇ ਉਤਰ ਪਏ
ਕਜ਼ਾ 18 : 3 (PAV)
ਜਦ ਮੀਕਾਹ ਦੇ ਘਰ ਕੋਲ ਅੱਪੜੇ ਤਾਂ ਉਨ੍ਹਾਂ ਨੇ ਉਸ ਲੇਵੀ ਜੁਆਨ ਦੀ ਅਵਾਜ਼ ਪਛਾਣੀ ਅਤੇ ਓਧਰ ਮੁੜ ਕੇ ਉਸ ਨੂੰ ਆਖਿਆ, ਇੱਥੇ ਤੈਨੂੰ ਕੌਣ ਲਿਆਇਆ? ਅਤੇ ਤੂੰ ਇੱਥੇ ਕੀ ਕਰਦਾ ਹੈ? ਅਤੇ ਇੱਥੇ ਤੇਰਾ ਕੀ ਵਿਉਹਾਰ ਹੈ?
ਕਜ਼ਾ 18 : 4 (PAV)
ਉਸ ਨੇ ਉਨ੍ਹਾਂ ਨੂੰ ਆਖਿਆ, ਮੀਕਾਹ ਨੇ ਮੇਰੇ ਨਾਲ ਇਸ ਤਰਾ ਦਾ ਵਿਉਹਾਰ ਕੀਤਾ ਹੈ ਅਤੇ ਮੈਨੂੰ ਤਲਬ ਉੱਤੇ ਰੱਖਿਆ ਅਤੇ ਮੈਂ ਉਹ ਦਾ ਪਰੋਹਤ ਬਣਿਆ ਹਾਂ
ਕਜ਼ਾ 18 : 5 (PAV)
ਉਨ੍ਹਾਂ ਨੇ ਉਸ ਨੂੰ ਆਖਿਆ, ਪਰਮੇਸ਼ੁਰ ਕੋਲੋਂ ਸਲਾਹ ਲਓ ਜੋ ਅਸੀਂ ਜਾਈਏ ਭਈ ਇਸ ਰਾਹ ਜਿਸ ਦੇ ਵਿੱਚ ਅਸੀਂ ਤੁਰਦੇ ਹਾਂ ਸਾਡੇ ਲਈ ਸਫਲ ਹੋਵੇਗਾ ਕਿ ਨਹੀਂ
ਕਜ਼ਾ 18 : 6 (PAV)
ਤਾਂ ਉਸ ਪਰੋਹਤ ਨੇ ਉਨ੍ਹਾਂ ਨੂੰ ਆਖਿਆ, ਸੁਖ ਸਾਂਦ ਨਾਲ ਜਾਓ ਕਿਉਂ ਜੋ ਜਿਹ ਦੇ ਵਿੱਚ ਤੁਸੀਂ ਤੁਰੇ ਹੋ ਤੁਹਾਡਾ ਇਹੋ ਪੈਂਡਾ ਯਹੋਵਾਹ ਦੇ ਸਾਹਮਣੇ ਹੈ।।
ਕਜ਼ਾ 18 : 7 (PAV)
ਸੋ ਪੰਜੇ ਜਣੇ ਜਾ ਨਿੱਕਲੇ ਅਤੇ ਲਾਇਸ਼ ਵਿੱਚ ਆਏ। ਉੱਥੋ ਦਿਆਂ ਲੋਕਾਂ ਨੂੰ ਉਨ੍ਹਾਂ ਨੇ ਡਿੱਠਾ ਜੋ ਨਿਚਿੰਤ ਸੈਦੋਨੀਆਂ ਵਾਂਙੁ ਸੁਖ ਸਾਂਦ ਨਾਲ ਰਹਿੰਦੇ ਹਨ ਅਤੇ ਉਸ ਦੇਸ ਵਿੱਚ ਹਾਕਮ ਕੋਈ ਨਹੀਂ ਸੀ ਜੋ ਉਨ੍ਹਾਂ ਨੂੰ ਕਿਸੇ ਗੱਲ ਵਿੱਚ ਔਖ ਦੇਵੇ ਅਤੇ ਸੈਦੋਨੀਆਂ ਤੋਂ ਓਹ ਦੂਰ ਸਨ ਅਤੇ ਕਿਸੇ ਆਦਮੀ ਨਾਲ ਉਨ੍ਹਾਂ ਦਾ ਕੁਝ ਕੰਮ ਨਹੀਂ ਸੀ
ਕਜ਼ਾ 18 : 8 (PAV)
ਸੋ ਓਹ ਸਾਰਾਹ ਤੇ ਅਸ਼ਤਾਓਲ ਵਿੱਚ ਆਪਣੇ ਭਰਾਵਾਂ ਕੋਲ ਮੁੜ ਆਏ ਅਤੇ ਉਨ੍ਹਾਂ ਦੇ ਭਰਾਵਾਂ ਨੇ ਉਨ੍ਹਾਂ ਨੂੰ ਪੁੱਛਿਆ ਜੋ ਤੁਸੀਂ ਕੀ ਆਖਦੇ ਹੋ?
ਕਜ਼ਾ 18 : 9 (PAV)
ਓਹ ਬੋਲੇ, ਉੱਠੋ ਜੋ ਅਸੀਂ ਉਨ੍ਹਾਂ ਉਤੇ ਚੜ੍ਹਾਈ ਕਰੀਏ ਕਿਉਂ ਜੋ ਅਸੀਂ ਉਹ ਦੇਸ ਡਿੱਠਾ ਹੈ ਅਤੇ ਵੇਖੋ, ਉਹ ਡਾਢਾ ਚੰਗਾ ਹੈ ਅਤੇ ਤੁਸੀਂ ਐਵੇਂ ਬੈਠੇ ਹੋ? ਹੁਣ ਤੁਸੀਂ ਤੁਰਨ ਵਿੱਚ ਅਤੇ ਉਸ ਦੇਸ ਦੇ ਜਿੱਤਣ ਵਿੱਚ ਢਿੱਲ ਨਾ ਲਾਓ
ਕਜ਼ਾ 18 : 10 (PAV)
ਜਿਸ ਵੇਲੇ ਤੁਰੋਗੇ ਤਾਂ ਇੱਕ ਨਿਚਿੰਤ ਲੋਕਾਂ ਵਿੱਚ ਅਤੇ ਮੋਕਲੇ ਦੇਸ ਵਿੱਚ ਵੜੋਗੇ ਕਿਉਂ ਜੋ ਪਰਮੇਸ਼ੁਰ ਨੇ ਉਹ ਨੂੰ ਤੁਹਾਡੇ ਹੱਥ ਸੌਂਪ ਦਿੱਤਾ ਹੈ। ਉਹ ਇੱਕ ਅਜਿਹਾ ਦੇਸ ਹੈ ਜਿਸ ਦੇ ਵਿੱਚ ਸੰਸਾਰ ਦੀਆਂ ਸਾਰੀਆਂ ਵਸਤਾਂ ਵਿੱਚੋ ਕਿਸੇ ਦਾ ਘਾਟਾ ਨਹੀਂ।।
ਕਜ਼ਾ 18 : 11 (PAV)
ਤਦ ਦਾਨੀਆਂ ਦੇ ਟੱਬਰ ਵਿੱਚੋਂ ਸਾਰਾਹ ਅਤੇ ਅਸ਼ਤਾਓਲ ਦੇ ਛੇ ਸੌ ਮਨੁੱਖ ਸ਼ਸਤ੍ਰ ਬੰਨ੍ਹੇ ਉੱਥੋਂ ਤੁਰ ਪਏ
ਕਜ਼ਾ 18 : 12 (PAV)
ਓਹ ਚੜ੍ਹੇ ਅਤੇ ਯਹੂਦਾਹ ਦੇ ਦੇਸ ਦੇ ਕਿਰਯਥ- ਯਾਰੀਮ ਵਿੱਚ ਅੱਪੜ ਕੇ ਤੰਬੂ ਲਾਏ। ਇਸ ਲਈ ਅੱਜ ਦੇ ਦਿਨ ਤੀਕਰ ਉਸ ਥਾਂ ਨੂੰ ਓਹ ਮਹਾਨੇਹ- ਦਾਨ ਆਖਦੇ ਹਨ। ਵੇਖੋ, ਇਹ ਕਿਰਯਾਥ- ਯਾਰੀਮ ਦੇ ਮਗਰ ਦੇ ਮਗਰ ਹੈ।।
ਕਜ਼ਾ 18 : 13 (PAV)
ਉੱਥੋਂ ਲੰਘ ਕੇ ਇਫ਼ਰਾਈਮ ਦੇ ਪਹਾੜ ਵਿੱਚ ਅੱਪੜ ਪਏ ਅਤੇ ਮੀਕਾਹ ਦੇ ਘਰ ਵਿੱਚ ਆਏ।।
ਕਜ਼ਾ 18 : 14 (PAV)
ਤਦ ਉਨ੍ਹਾਂ ਪੰਜਾਂ ਮਨੁੱਖਾਂ ਨੇ ਜਿਹੜੇ ਲਾਇਸ਼ ਦੇ ਦੇਸ ਵਿੱਚ ਖੋਜ ਕੱਢਣ ਲਈ ਗਏ ਸਨ ਆਪਣਿਆਂ ਭਰਾਵਾਂ ਨੂੰ ਆਖਿਆ, ਤੁਹਾਨੂੰ ਖਬਰ ਹੈ ਜੋ ਇਨਾਂ ਘਰਾਂ ਵਿੱਚ ਇੱਕ ਏਫ਼ੋਦ ਅਤੇ ਤਰਾਫ਼ੀਮ ਅਤੇ ਉੱਕਰੀ ਹੋਈ ਅਤੇ ਇੱਕ ਢਲੀ ਹੋਈ ਮੂਰਤ ਹੈ? ਸੋ ਹੁਣ ਵਿਚਾਰੋ ਜੋ ਤੁਹਾਨੂੰ ਕੀ ਕਰਨਾ ਚਾਹੀਦਾ ਹੈ
ਕਜ਼ਾ 18 : 15 (PAV)
ਤਦ ਓਹ ਉਸ ਦੀ ਵੱਲ ਗਏ ਅਤੇ ਉਸ ਲੇਵੀ ਜੁਆਨ ਦੀ ਸੁਖ ਸਾਂਦ ਪੁੱਛੀ
ਕਜ਼ਾ 18 : 16 (PAV)
ਸੋ ਓਹ ਛੇ ਸੌ ਦਾਨੀ ਸਸ਼ਤ੍ਰ ਬੰਨ ਜੁਆਨ ਲਾਂਘੇ ਦੇ ਫਾਟਕ ਪੁਰ ਖਲੋਤੇ ਰਹੇ
ਕਜ਼ਾ 18 : 17 (PAV)
ਅਤੇ ਉਨ੍ਹਾਂ ਪੰਜਾਂ ਨੇ ਜੋ ਦੇਸ ਦੇ ਖੋਜ ਕੱਢਣ ਲਈ ਨਿੱਕਲੇ ਸਨ ਘਰ ਦੇ ਵਿੱਚ ਵੜ ਕੇ ਉੱਕਰੀ ਹੋਈ ਅਤੇ ਢਾਲੀ ਹੋਈ ਮੂਰਤ ਅਤੇ ਏਫ਼ੋਦ ਅਤੇ ਤਰਾਫ਼ੀਮ ਲੈ ਲਿਆ ਅਤੇ ਪਰੋਹਤ ਉਸ ਛੇ ਸੌ ਮਨੁੱਖਾਂ ਨਾਲ ਸ਼ਸਤ੍ਰ ਬੰਨ੍ਹ ਸਨ ਲਾਂਘੇ ਦੇ ਫਾਟਕ ਉੱਤੇ ਖਲੋਤਾ ਸੀ
ਕਜ਼ਾ 18 : 18 (PAV)
ਸੋ ਜਾਂ ਉਨ੍ਹਾਂ ਨੇ ਮੀਕਾਹ ਦੇ ਘਰ ਵਿੱਚ ਵੜ ਕੇ ਉੱਕਰੀ ਹੋਈ ਮੂਰਤ, ਏਫ਼ੋਦ, ਤਰਾਫ਼ੀਮ ਅਤੇ ਢਾਲੀ ਹੋਈ ਮੂਰਤ ਚੁੱਕ ਲਈ ਤਾਂ ਪਰੋਹਤ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਕੀ ਕਰਦੇ ਹੋ?
ਕਜ਼ਾ 18 : 19 (PAV)
ਤਦ ਉਨ੍ਹਾਂ ਨੇ ਉਸ ਨੂੰ ਆਖਿਆ, ਚੁੱਪ ਕਰ! ਆਪਣੇ ਮੂੰਹ ਅੱਗੇ ਹੱਥ ਦੇਹ ਅਤੇ ਸਾਡੇ ਨਾਲ ਤੁਰ ਕੇ ਸਾਡਾ ਪਿਓ ਅਤੇ ਪਰੋਹਤ ਬਣ। ਭਲਾ, ਤੈਨੂੰ ਇੱਕ ਮਨੁੱਖ ਦੇ ਘਰ ਪਰੋਹਤ ਹੋਣਾ ਚੰਗਾ ਹੈ ਯਾ ਇੱਕ ਗੋਤ ਇਸਰਾਏਲੀਆਂ ਦੇ ਇੱਕ ਟੱਬਰ ਦਾ ਪਰੋਹਤ ਹੋਣਾ?
ਕਜ਼ਾ 18 : 20 (PAV)
ਤਾਂ ਪਰੋਹਤ ਦਾ ਮਨ ਅਨੰਦ ਹੋ ਗਿਆ ਅਤੇ ਉਹ ਏਫ਼ੋਦ, ਤਰਾਫ਼ੀਮ ਅਤੇ ਉੱਕਰੀ ਹੋਈ ਮੂਰਤ ਨੂੰ ਲੈ ਕੇ ਲੋਕਾਂ ਦੇ ਵਿੱਚਕਾਰ ਆਇਆ
ਕਜ਼ਾ 18 : 21 (PAV)
ਉਪਰੰਤ ਓਹ ਮੁੜੇ ਅਤੇ ਤੁਰ ਪਏ ਅਤੇ ਬਾਲਕਾਂ, ਡੰਗਰਾਂ ਅਤੇ ਸਾਰੇ ਨਿੱਕ ਸੁੱਕ ਨੂੰ ਅੱਗੇ ਕਰਕੇ ਲੰਘ ਨਿੱਕਲੇ।।
ਕਜ਼ਾ 18 : 22 (PAV)
ਤਦ ਓਹ ਮੀਕਾਹ ਦੇ ਘਰ ਤੋਂ ਕੁਝ ਹੀ ਦੂਰ ਗਏ ਤਾਂ ਮੀਕਾਹ ਦੇ ਘਰ ਦੇ ਆਲੇ ਦੁਆਲੇ ਦੇ ਵਾਸੀ ਇੱਕਠੇ ਹੋ ਕੇ ਦਾਨੀਆਂਕੋਲ ਜਾ ਅੱਪੜੇ
ਕਜ਼ਾ 18 : 23 (PAV)
ਅਤੇ ਦਾਨੀਆਂ ਨੂੰ ਉਨ੍ਹਾਂ ਨੇ ਜਾ ਵੰਗਾਰਿਆ ਤਾਂ ਉਨ੍ਹਾਂ ਨੇ ਆਪਣੇ ਮੂੰਹ ਮੋੜੇ ਅਰ ਮੀਕਾਹ ਨੂੰ ਆਖਿਆ, ਤੈਨੂੰ ਕੀ ਹੋਇਆ ਜੋ ਇੱਡੀ ਟੋਲੀ ਨਾਲ ਆਉਂਦਾ ਹੈ?
ਕਜ਼ਾ 18 : 24 (PAV)
ਉਹ ਨੇ ਆਖਿਆ ਕਿ ਤੁਸੀਂ ਮੇਰਿਆਂ ਦਿਓਤਿਆਂ ਨੂੰ ਜਿਨ੍ਹਾਂ ਨੂੰ ਮੈਂ ਬਣਾਇਆਂ ਸੀ ਅਤੇ ਮੇਰੇ ਪਰੋਹਤ ਨੂੰ ਲੈ ਕੇ ਤੁਰ ਪਏ ਤਾਂ ਹੁਣ ਪਿੱਛੇ ਮੇਰਾ ਕੀ ਰਹਿ ਗਿਆ? ਅਤੇ ਫੇਰ ਤੁਸੀਂ ਆਖਦੇ ਹੋ ਜੋ ਤੈਨੂੰ ਕੀ ਹੋਇਆ?
ਕਜ਼ਾ 18 : 25 (PAV)
ਤਦ ਦਾਨੀਆਂ ਨੇ ਉਹ ਨੂੰ ਆਖਿਆ, ਤੇਰੀ ਅਵਾਜ਼ ਸਾਡੇ ਵਿੱਚ ਨਾ ਸੁਣਾਈ ਦੇਵੇ ਮਤੇ ਕੌੜੇ ਮਨੁੱਖ ਤੇਰੇ ਉੱਤੇ ਉੱਠ ਪੈਣ ਸੋ ਤੂੰ ਆਪਣੀ ਅਤੇ ਆਪਣੇ ਟੱਬਰ ਦੀ ਜਿੰਦ ਦੇ ਨਾਸ ਦਾ ਕਾਰਨ ਬਣ ਜਾਵੇਂ!
ਕਜ਼ਾ 18 : 26 (PAV)
ਤਾਂ ਦਾਨੀ ਆਪਣੇ ਰਾਹ ਤੁਰ ਪਏ ਅਤੇ ਜਦ ਮੀਕਾਹ ਨੇ ਡਿੱਠਾ ਭਈ ਓਹ ਮੇਰੇ ਨਾਲੋਂ ਤਕੜੇ ਹਨ ਤਾਂ ਮੂੰਹ ਭੁਆ ਕੇ ਘਰ ਨੂੰ ਮੁੜ ਆਇਆ
ਕਜ਼ਾ 18 : 27 (PAV)
ਅਤੇ ਓਹਨਾਂ ਨੇ ਮੀਕਾਹ ਦੀਆਂ ਬਣਾਈਆਂ ਹੋਈਆਂ ਵਸਤਾਂ ਪਰੋਹਤ ਸਣੇ ਲੈ ਲਈਆਂ ਅਤੇ ਲਾਇਸ਼ ਵਿੱਚ ਉਨ੍ਹਾਂ ਲੋਕਾਂ ਕੋਲ ਅੱਪੜ ਪਏ ਜੋ ਸੁਖੀ ਅਤੇ ਨਿਚਿੰਤ ਸਨ ਅਤੇ ਉਨ੍ਹਾਂ ਨੂੰ ਤਲਵਾਰ ਦੀ ਧਾਰ ਨਾਲ ਵੱਢਿਆ ਅਤੇ ਸ਼ਹਿਰ ਨੂੰ ਸਾੜ ਸੁੱਟਿਆ
ਕਜ਼ਾ 18 : 28 (PAV)
ਅਤੇ ਉਨ੍ਹਾਂ ਦਾ ਸਹਾਇਕ ਕੋਈ ਨਹੀਂ ਸੀ ਕਿਉਂ ਜੋ ਉਹ ਸੈਦੋਨ ਤੋਂ ਦੂਰ ਸੀ ਅਤੇ ਕਿਸੇ ਨਾਲ ਵਿਉਹਾਰ ਨਹੀਂ ਕਰਦੇ ਸਨ ਅਤੇ ਉਹ ਬੈਤਰਹੋਬ ਦੀ ਦੂਣ ਵਿੱਚ ਸੀ ਅਤੇ ਉਨ੍ਹਾਂ ਨੇ ਉਹ ਸ਼ਹਿਰ ਫੇਰ ਬਣਾਇਆ ਅਤੇ ਉਸ ਵਿੱਚ ਵੱਸੇ
ਕਜ਼ਾ 18 : 29 (PAV)
ਅਤੇ ਉਸ ਸ਼ਹਿਰ ਦਾ ਨਾਉਂ ਦਾਨ ਰੱਖਿਆ ਆਪਣੇ ਪਿਉ ਦਾਨ ਦੇ ਨਾਉਂ ਉੱਤੇ ਜੋ ਇਸਰਾਏਲ ਲਈ ਜੰਮਿਆਂ ਸੀ ਪਰ ਪਹਿਲਾਂ ਉਸ ਸ਼ਹਿਰ ਦਾ ਨਾਉਂ ਲਾਇਸ਼ ਸੀ।।
ਕਜ਼ਾ 18 : 30 (PAV)
ਦਾਨੀਆਂ ਨੇ ਉਸ ਉੱਕਰੀ ਹੋਈ ਮੂਰਤ ਨੂੰ ਟਿਕਾਇਆ ਅਤੇ ਮਨੱਸ਼ਹ ਦੇ ਪੁੱਤ੍ਰ ਗੇਰਸ਼ੋਮ ਅਤੇ ਉਹ ਦੇ ਪੋਤ੍ਰੇ ਯੋਨਾਥਨ ਅਤੇ ਉਹ ਦੇ ਪੁੱਤ੍ਰ ਉਸ ਦੇਸ ਦੀ ਅਸੀਰੀ ਦੇ ਦਿਹਾੜੇ ਤੋੜੀ ਦਾਨੀਆਂ ਦੇ ਪਰੋਹਤ ਬਣੇ ਰਹੇ
ਕਜ਼ਾ 18 : 31 (PAV)
ਉਨ੍ਹਾਂ ਸਭਨਾਂ ਦਿਨਾਂ ਵਿੱਚ ਜਿਨ੍ਹਾਂ ਵਿੱਚ ਪਰਮੇਸ਼ੁਰ ਦਾ ਘਰ ਸ਼ੀਲੋਹ ਵਿੱਚ ਰਿਹਾ ਉਨ੍ਹਾਂ ਮੀਕਾਹ ਦੀ ਉੱਕਰੀ ਹੋਈ ਮੂਰਤ ਆਪਣੇ ਲਈ ਖੜੀ ਕਰ ਰੱਖੀ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31