ਕਜ਼ਾૃ 5 : 1 (PAV)
ਉੱਸੇ ਦਿਨ ਦਬੋਰਾਹ ਤੇ ਅਬੀਨੋਅਮ ਬਾਰਾਕ ਨੇ ਇਉਂ ਗਾਇਆ,-
ਕਜ਼ਾૃ 5 : 2 (PAV)
ਇਸਰਾਏਲ ਦੇ ਸਰਦਾਰਾਂ ਦੀ ਸਰਦਾਰੀ ਲਈ, ਅਤੇ ਲੋਕਾਂ ਦੇ ਆਪੇ ਹੀ ਭਰਤੀ ਹੋਣ ਲਈ ਯਹੋਵਾਹ ਨੂੰ ਧੰਨ ਆਖੋ! ।।
ਕਜ਼ਾૃ 5 : 3 (PAV)
ਹੇ ਰਾਜਿਓ, ਸੁਣੋ ਅਤੇ ਹੇ ਰਾਜ ਪੁੱਤ੍ਰੋ, ਕੰਨ ਲਾਓ! ਮੈਂ, ਹਾਂ, ਮੈਂ ਯਹੋਵਾਹ ਲਈ ਗਾਵਾਂਗੀ, ਮੈਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤ ਕਰਾਂਗੀ।
ਕਜ਼ਾૃ 5 : 4 (PAV)
ਹੇ ਯਹੋਵਾਹ, ਜਦ ਤੂੰ ਸੇਈਰ ਤੋਂ ਨਿੱਕਲਿਆ, ਜਦ ਤੂੰ ਅਦੋਮ ਦੀ ਭੂਮੀ ਤੋਂ ਤੁਰਿਆ, ਤਾਂ ਧਰਤੀ ਵੀ ਕੰਬ ਉੱਠੀ, ਅਕਾਸ਼ ਵੀ ਚੋ ਪਏ, ਘਟਾਂ ਤੋਂ ਵੀ ਕਣੀਆਂ ਵਰ੍ਹੀਆਂ।
ਕਜ਼ਾૃ 5 : 5 (PAV)
ਪਹਾੜ ਯਹੋਵਾਹ ਦੇ ਅੱਗਿਓਂ ਢਲ ਗਏ, ਏਹ ਸੀਨਈ ਵੀ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਅੱਗਿਓਂ।।
ਕਜ਼ਾૃ 5 : 6 (PAV)
ਅਨਾਥ ਦੇ ਪੁੱਤ੍ਰ ਸ਼ਮਗਰ ਦੇ ਦਿਨਾਂ ਵਿੱਚ, ਯਾਏਲ ਦੇ ਦਿਨਾਂ ਵਿੱਚ ਸੜਕਾਂ ਵੇਹਲੀਆਂ ਰਹਿੰਦੀਆਂ ਸਨ, ਅਤੇ ਰਾਹੀਂ ਪੈਹਿਆਂ ਦੇ ਰਾਹ ਤੁਰਦੇ ਸਨ।
ਕਜ਼ਾૃ 5 : 7 (PAV)
ਇਸਰਾਏਲ ਵਿੱਚ ਆਗੂ ਮੁੱਕ ਗਏ, ਓਹ ਉੱਕਾ ਹੀ ਮੁੱਕ ਗਏ, ਜਦ ਤੀਕ ਮੈਂ, ਦਬੋਰਾਹ, ਨਾ ਉੱਠੀ, ਜਦ ਤੀਕ ਮੈਂ ਇਸਰਾਏਲ ਵਿੱਚ ਮਾਤਾ ਬਣ ਕੇ ਨਾ ਉੱਠੀ!
ਕਜ਼ਾૃ 5 : 8 (PAV)
ਉਨ੍ਹਾਂ ਨੇ ਨਵੇਂ ਦਿਓਤੇ ਚੁਣੇ, ਤਦ ਫਾਟਕਾਂ ਕੋਲ ਲੜਾਈ ਹੋਈ। ਭਲਾ, ਇਰਾਏਲ ਦਿਆਂ ਚਾਲੀ ਹਜ਼ਾਰਾਂ ਵਿੱਚੋਂ ਇੱਕ ਢਾਲ ਯਾ ਇੱਕ ਬਰਛੀ ਵੀ ਦਿੱਸੀ?
ਕਜ਼ਾૃ 5 : 9 (PAV)
ਮੇਰਾ ਮਨ ਇਸਰਾਏਲ ਦੇ ਹਾਕਮਾਂ ਵੱਲ ਲੱਗਾ ਹੋਇਆ ਹੈ, ਜਿਨ੍ਹਾਂ ਨੇ ਆਪੋ ਆਪ ਨੂੰ ਲੋਕਾਂ ਵਿੱਚ ਖੁਸ਼ੀ ਨਾਲ ਪੇਸ਼ ਕੀਤਾ। ਯਹੋਵਾਹ ਨੂੰ ਧੰਨ ਆਖੋ! ।।
ਕਜ਼ਾૃ 5 : 10 (PAV)
ਹੇ ਬੱਗਿਆਂ ਖੋਤਿਆਂ ਉੱਤੇ ਚੜ੍ਹਨ ਵਾਲਿਓ! ਹੇ ਨਫ਼ੀਸ ਗਲੀਚਿਆਂ ਉੱਤੇ ਬੈਠਣ ਵਾਲਿਓ! ਹੇ ਰਾਹ ਦੇ ਤੁਰਨ ਵਾਲਿਓ, ਤੁਸੀਂ ਏਹ ਦਾ ਚਰਚਾ ਕਰੋ!
ਕਜ਼ਾૃ 5 : 11 (PAV)
ਬਾਉਲੀਆਂ ਉੱਤੇ ਤੀਰ-ਬਾਜਾਂ ਦੀ ਅਵਾਜ਼ ਤੋਂ ਦੂਰ, ਉੱਥੇ ਓਹ ਯਹੋਵਾਹ ਦੇ ਧਰਮੀ ਕੰਮਾਂ ਨੂੰ ਸੁਣਾਉਣਗੇ,- ਇਸਰਾਏਲ ਵਿੱਚ ਉਹ ਦੇ ਧਰਮੀ ਕੰਮਾਂ ਨੂੰ । ਤਦ ਯਹੋਵਾਹ ਦੇ ਲੋਕ ਫਾਟਕਾਂ ਕੋਲ ਗਏ।।
ਕਜ਼ਾૃ 5 : 12 (PAV)
ਜਾਗ ਜਾਗ, ਹੇ ਦਬੋਰਾਹ, ਜਾਗ ਜਾਗ ਤੇ ਗੀਤ ਗਾ! ਉੱਠ, ਹੇ ਬਾਰਾਕ ਅਬੀਨੋਅਮ ਦੇ ਪੁੱਤ੍ਰ! ਅਤੇ ਆਪਣੇ ਬੰਧੂਆਂ ਨੂੰ ਬੰਨ੍ਹ।
ਕਜ਼ਾૃ 5 : 13 (PAV)
ਤਦ ਮੁਖੀਆਂ ਦੇ ਬਕੀਏ ਨੇ ਪਰਜਾ ਦੇ ਉੱਤੇ ਰਾਜ ਕੀਤਾ, ਯਹੋਵਾਹ ਨੇ ਮੈਨੂੰ ਬਲਵਾਨਾਂ ਉੱਤੇ ਰਾਜ ਦਿੱਤਾ।
ਕਜ਼ਾૃ 5 : 14 (PAV)
ਇਫ਼ਰਾਈਮ ਵਿੱਚੋਂ ਓਹ ਆਏ ਜਿਨ੍ਹਾਂ ਦੀ ਜੜ੍ਹ ਅਮਾਲੋਕ ਵਿੱਚ ਸੀ, ਤੇਰੇ ਪਿੱਛੇ, ਹੇ ਬਿਨਯਾਮੀਨ, ਤੇਰੇ ਲੋਕਾਂ ਵਿੱਚ। ਮਾਕੀਰ ਵਿੱਚੋਂ ਹਾਕਮ ਉਤਰ ਆਏ, ਅਤੇ ਜ਼ਬੂਲੁਨ ਵਿੱਚੋਂ ਓਹ ਜਿਹੜੇ ਸੈਨਾਪਤੀ ਦਾ ਡੰਡਾ ਵਰਤਦੇ ਹਨ।
ਕਜ਼ਾૃ 5 : 15 (PAV)
ਅਤੇ ਯਿੱਸਾਕਾਰ ਦੇ ਸਰਦਾਰ ਦਬੋਰਾਹ ਦੇ ਨਾਲ ਸਨ, ਯਿੱਸਾਕਾਰ ਤੇ ਬਾਰਾਕ ਵੀ। ਉਹ ਖੱਡ ਵਿੱਚ ਪੈਦਲ ਘੱਲਿਆ ਗਿਆ । ਰਊਬੇਨ ਦੇ ਜਥਿਆਂ ਵਿੱਚ ਵੱਡੀਆਂ ਵੱਡੀਆਂ ਚਿਤਮਣੀਆਂ ਹੋਈਆਂ।
ਕਜ਼ਾૃ 5 : 16 (PAV)
ਤੂੰ ਕਿਉਂ ਵਾੜਿਆਂ ਦੇ ਵਿੱਚ ਰਿਹਾ? ਇੱਜੜਾਂ ਦੇ ਮਿਆਂਕਣੇ ਨੂੰ ਸੁਣਨ ਲਈ? ਰਊਬੇਨ ਦੇ ਜਥਿਆਂ ਲਈ ਵੱਡੀਆਂ ਵੱਡੀਆਂ ਚਿਤਮਣੀਆਂ ਹੋਈਆਂ।
ਕਜ਼ਾૃ 5 : 17 (PAV)
ਗਿਲਆਦ ਯਰਦਨ ਪਾਰ ਵੱਸਿਆ, ਅਤੇ ਦਾਨ ਕਿਉਂ ਜਹਾਜ਼ਾਂ ਵਿੱਚ ਰਿਹਾ? ਆਸ਼ੇਰ ਸਮੁੰਦਰ ਦੇ ਕੰਢੇ ਉੱਤੇ ਵੱਸਿਆ, ਅਤੇ ਆਪਣੇ ਘਾਟਾਂ ਵਿੱਚ ਬੈਠਾ ਰਿਹਾ।
ਕਜ਼ਾૃ 5 : 18 (PAV)
ਜ਼ਬੂਲੁਨ ਅਤੇ ਨਫ਼ਤਾਲੀ ਓਹ ਲੋਕ ਸਨ ਜਿਨ੍ਹਾਂ ਨੇ ਰੜੇ ਦਿਆਂ ਉੱਚਿਆਂ ਥਾਵਾਂ ਉੱਤੇ ਆਪਣਿਆਂ ਪ੍ਰਾਣਾਂ ਨੂੰ ਤੁੱਛ ਜਾਣਿਆ।।
ਕਜ਼ਾૃ 5 : 19 (PAV)
ਰਾਜੇ ਆਣ ਕੇ ਲੜੇ, ਤਦ ਕਨਾਨ ਦੇ ਰਾਜੇ ਲੜੇ, ਤਆਨਾਕ ਵਿੱਚ ਮਗਿੱਦੋ ਦੇ ਪਾਣੀਆਂ ਕੋਲ,–— ਉਨ੍ਹਾਂ ਨੇ ਚਾਂਦੀ ਦੀ ਲੁੱਟ ਨਾ ਲੁੱਟੀ।
ਕਜ਼ਾૃ 5 : 20 (PAV)
ਓਹ ਅਕਾਸ਼ੋਂ ਲੜੇ, ਤਾਰੇ ਆਪਣੀਆਂ ਦੌੜਾਂ ਵਿੱਚ ਸੀਸਰਾ ਨਾਲ ਲੜੇ।
ਕਜ਼ਾૃ 5 : 21 (PAV)
ਕੀਸ਼ੋਨ ਦੀ ਨਦੀ ਉਨ੍ਹਾਂ ਨੂੰ ਰੋੜ੍ਹ ਕੇ ਲੈ ਗਈ–— ਉਹ ਪੁਰਾਣੀ ਨਦੀ, ਕੀਸ਼ੋਨ ਦੀ ਨਦੀ। ਹੇ ਮੇਰੀ ਜਾਨ, ਤੂੰ ਬਲ ਨਾਲ ਅੱਗੇ ਚੱਲ!।।
ਕਜ਼ਾૃ 5 : 22 (PAV)
ਤਦ ਘੋੜਿਆਂ ਦੇ ਖੁਰ ਟਾਪਾਂ ਮਾਰਦੇ ਸਨ, ਬਲਵਾਨਾਂ ਦੇ ਕੁੱਦ ਕੁੱਦਣ ਤੋਂ।
ਕਜ਼ਾૃ 5 : 23 (PAV)
ਮੇਰੋਜ਼ ਨੂੰ ਸਰਾਪ ਦਿਓ, ਯਹੋਵਾਹ ਦੇ ਦੂਤ ਨੇ ਆਖਿਆ, ਉਹ ਦੇ ਵਸਨੀਕਾਂ ਨੂੰ ਕਰੜਾ ਸਰਾਪ ਦਿਓ! ਕਿਉਂ ਜੋ ਓਹ ਯਹੋਵਾਹ ਦੀ ਸਹਾਇਤਾ ਨੂੰ ਨਾ ਆਏ, ਯਹੋਵਾਹ ਦੀ ਸਹਾਇਆ ਨੂੰ ਸੂਰਬੀਰਾਂ ਦੇ ਵਿਰੁੱਧ।।
ਕਜ਼ਾૃ 5 : 24 (PAV)
ਹਬਰ ਕੇਨੀ ਦੀ ਤੀਵੀਂ ਯਾਏਲ ਸਭਨਾਂ ਤੀਵੀਆਂ ਨਾਲੋਂ ਮੁਬਾਰਕ ਹੋਵੇ, ਉਸ ਤੰਬੂ ਦੀਆਂ ਤੀਵੀਆਂ ਨਾਲੋਂ ਮੁਬਾਰਕ!
ਕਜ਼ਾૃ 5 : 25 (PAV)
ਉਹ ਨੇ ਪਾਣੀ ਮੰਗਿਆ, ਉਸ ਨੇ ਦੁੱਧ ਦਿੱਤਾ, ਉਹ ਧਨੀਆਂ ਦੇ ਥਾਲ ਵਿੱਚ ਦਹੀਂ ਲਿਆਈ!
ਕਜ਼ਾૃ 5 : 26 (PAV)
ਉਸ ਨੇ ਆਪਣਾ ਹੱਥ ਕਿੱਲੀ ਉੱਤੇ ਲਾਇਆ। ਅਤੇ ਆਪਣਾ ਸੱਜਾ ਹੱਥ ਕਾਰੀਗਰ ਦੀ ਮੰਗਲੀ ਉੱਤੇ ਅਤੇ ਸੀਸਰਾ ਨੂੰ ਠੋਕਿਆ, ਉਹ ਦੇ ਸਿਰ ਨੂੰ ਭੰਨ ਸੁੱਟਿਆ, ਉਹ ਦੀ ਪੁੜਪੁੜੀ ਨੂੰ ਦੁਸਾਰ ਪਾਰ ਵਿੰਨ੍ਹ ਦਿੱਤਾ!
ਕਜ਼ਾૃ 5 : 27 (PAV)
ਉਸ ਦੇ ਪੈਰਾਂ ਵਿੱਚ ਉਹ ਨਿਵਿਆ, ਉਹ ਡਿੱਗਿਆ, ਉਹ ਲੰਮਾ ਪਿਆ। ਉਸ ਦੇ ਪੈਰਾਂ ਵਿੱਚ ਉਹ ਨਿਵਿਆ, ਉਹ ਡਿੱਗ ਪਿਆ, ਜਿੱਥੇ ਉਹ ਨਿਵਿਆ ਉੱਥੇ ਹੀ ਉਹ ਮੁਰਦਾ ਡਿੱਗਿਆ।।
ਕਜ਼ਾૃ 5 : 28 (PAV)
ਸੀਸਰਾ ਦੀ ਮਾਤਾ ਬਾਰੀ ਵਿੱਚੋਂ ਝਾਕ ਮਾਰ ਕੇ ਝਰੋਖੇ ਵਿੱਚੋਂ ਚਿੱਲਾਈ, ਉਹ ਦੇ ਰਥ ਦੇ ਆਉਣ ਵਿੱਚ ਇੱਡਾ ਚਿਰ ਕਿਉਂ ਲੱਗਾ? ਉਹ ਦੇ ਰਥਾਂ ਦੇ ਪਹੀਏ ਢਿੱਲ ਕਿਉਂ ਲਾਉਂਦੇ ਹਨ?
ਕਜ਼ਾૃ 5 : 29 (PAV)
ਉਹ ਦੀਆਂ ਸਿਆਣੀਆਂ ਸਰਦਾਰਨੀਆਂ ਨੇ ਉਹ ਨੂੰ ਉੱਤਰ ਦਿੱਤਾ, ਸਗੋਂ ਉਸ ਨੇ ਆਪਣੇ ਆਪ ਨੂੰ ਉੱਤਰ ਦਿੱਤਾ,
ਕਜ਼ਾૃ 5 : 30 (PAV)
ਭਲਾ, ਓਹ ਨਹੀਂ ਲੁੱਟ ਪਾ ਪਾ ਕੇ ਉਹ ਨੂੰ ਵੰਡਦੇ ਹਨ, ਇੱਕ ਇੱਕ ਵੀਰ ਨੂੰ ਇੱਕ ਦੋ ਕੁੜੀਆਂ, ਅਤੇ ਸੀਸਰਾਂ ਨੂੰ ਰੰਗ ਬਰੰਗੇ ਬਸਤਰ ਦੀ ਲੁੱਟ? ਰੰਗ ਬਰੰਗੇ ਕੱਢਿਆਂ ਹੋਇਆਂ ਬਸਤਰਾਂ ਦੀ ਲੁੱਟ? ਲੁੱਟੇ ਹੋਇਆਂ ਦੀਆਂ ਧੌਣਾਂ ਦਾ ਦੋ ਪਾਸਾ ਕੰਢਿਆ ਹੋਇਆ ਰੰਗ ਬਿਰੰਗਾ ਬਸਤਰ?।।
ਕਜ਼ਾૃ 5 : 31 (PAV)
ਇਸੇ ਤਰਾਂ, ਹੇ ਯਹੋਵਾਹ, ਤੇਰੇ ਸਾਰੇ ਵੈਰੀ ਨਾਸ ਹੋ ਜਾਣ! ਪਰ ਉਹ ਦੇ ਪ੍ਰੇਮੀ ਸੂਰਜ ਵਾਂਗਰ ਹੋਣ, ਜਦ ਉਹ ਆਪਣੇ ਬਲ ਨਾਲ ਚੜ੍ਹਦਾ ਹੈ।। ਅਤੇ ਦੇਸ ਨੂੰ ਚਾਲੀ ਵਰਹੇ ਸੁਖ ਰਿਹਾ।।
❮
❯