ਕਜ਼ਾ 8 : 1 (PAV)
ਇਫ਼ਰਾਈਮ ਦਿਆਂ ਲੋਕਾਂ ਨੇ ਉਹ ਨੂੰ ਆਖਿਆ, ਤੈਂ ਸਾਡੇ ਨਾਲ ਇਹ ਕੀ ਕੀਤਾ ਜਿਸ ਵੇਲੇ ਤੂੰ ਮਿਦਯਾਨੀਆਂ ਨਾਲ ਲੜਨ ਲਈ ਗਿਆ ਤਾਂ ਸਾਨੂੰ ਨਾ ਸੱਦਿਆ? ਅਤੇ ਉਨ੍ਹਾਂ ਨੇ ਉਹ ਦੇ ਨਾਲ ਡਾਢਾ ਝਗੜਾ ਕੀਤਾ
ਕਜ਼ਾ 8 : 2 (PAV)
ਤਾਂ ਉਹ ਨੇ ਉਨ੍ਹਾਂ ਨੂੰ ਆਖਿਆ, ਹੁਣ ਮੈਂ ਤੁਹਾਡੇ ਸਮਾਨ ਕੀ ਕੀਤਾ ਹੈ? ਭਲਾ, ਇਫ਼ਰਾਈਮ ਦੇ ਦਾਖਾਂ ਦੀ ਰਹਿੰਦ ਖੂੰਧ ਅਬੀ ਅਜਰ ਦੇ ਦਾਖਾਂ ਦੀ ਫ਼ਸਲ ਨਾਲੋਂ ਚੰਗੀ ਨਹੀਂ?
ਕਜ਼ਾ 8 : 3 (PAV)
ਪਰਮੇਸ਼ੁਰ ਨੇ ਮਿਦਯਾਨ ਦੇ ਸਰਦਾਰ ਓਰੇਬ ਅਤੇ ਜ਼ਏਬ ਨੂੰ ਤੁਹਾਡੇ ਵੱਸ ਕਰ ਦਿੱਤਾ, ਹੋਰ ਤੁਹਾਡੇ ਸਮਾਨ ਕੰਮ ਕਰਨ ਦੀ ਮੇਰੀ ਕੀ ਸਮਰੱਥਾ ਸੀ? ਜਦ ਉਹ ਨੇ ਇਹ ਆਖਿਆ, ਤਾਂ ਉਨ੍ਹਾਂ ਦਾ ਕ੍ਰੋਧ ਉਸ ਤੋਂ ਘੱਟ ਗਿਆ।।
ਕਜ਼ਾ 8 : 4 (PAV)
ਗਿਦਾਊਨ ਯਰਦਨ ਕੋਲ ਆਇਆ ਅਤੇ ਉਹ ਤਿੰਨ ਸੌ ਆਪਣੇ ਨਾਲ ਦਿਆਂ ਸਣੇ ਪਾਰ ਲੰਘਿਆ ਓਹ ਹੁੱਸੇ ਹੋਏ ਤਾਂ ਸਨ ਪਰ ਮਗਰ ਲੱਗੀ ਗਏ। ਤਦ ਉਹ ਨੇ ਸੁੱਕੋਥ ਦਿਆਂ ਲੋਕਾਂ ਨੂੰ ਆਖਿਆ ਭਈ ਜਿਹੜੇ ਮੇਰੇ ਨਾਲ ਹਨ ਇਨ੍ਹਾਂ ਲੋਕਾਂ ਨੂੰ ਰੋਟੀਆਂ ਦਿਓ
ਕਜ਼ਾ 8 : 5 (PAV)
ਕਿਉਂ ਜੋ ਇਹ ਹੁੱਸੇ ਹੋਏ ਹਨ ਅਤੇ ਮੈਂ ਮਿਦਯਾਨ ਦਿਆਂ ਦੋਹਾਂ ਰਾਜਿਆਂ ਜ਼ਬਾਹ ਅਤੇ ਸਲਮੁੰਨਾ ਦੇ ਮਗਰ ਪਿਆ ਹੋਇਆ ਹਾਂ।।
ਕਜ਼ਾ 8 : 6 (PAV)
ਤਾਂ ਸੁੱਕੋਥ ਦਿਆਂ ਸਰਦਾਰਾਂ ਨੇ ਆਖਿਆ, ਭਲਾ, ਜ਼ਬਾਹ ਅਤੇ ਸਲਮੁੰਨਾ ਦੇ ਹੱਥ ਅਜੇ ਤੇਰੇ ਹੱਥਾਂ ਵਿੱਚ ਆ ਗਏ ਹਨ ਜੋ ਅਸੀਂ ਤੇਰੀ ਫੌਜ ਨੂੰ ਰੋਟੀਆਂ ਦੇਈਏ?
ਕਜ਼ਾ 8 : 7 (PAV)
ਗਿਦਾਊਨ ਬੋਲਿਆ, ਹੱਛਾ ਜਿਸ ਵੇਲੇ ਯਹੋਵਾਹ ਜ਼ਬਾਹ ਅਤੇ ਸਲਮੁੰਨਾ ਨੂੰ ਮੇਰੇ ਹੱਥਾਂ ਹੇਠ ਕਰ ਦੇਵੇਗਾ ਤਾਂ ਮੈਂ ਤੁਹਾਡੇ ਮਾਸ ਨੂੰ ਕਰੀਰ ਅਤੇ ਮਲਿਹਾਂ ਨਾਲ ਛਿੱਲਾਂਗਾ!।।
ਕਜ਼ਾ 8 : 8 (PAV)
ਉੱਥੋਂ ਪਨੂਏਲ ਨੂੰ ਗਿਆ ਅਤੇ ਉੱਥੋਂ ਦਿਆਂ ਲੋਕਾਂ ਤੋਂ ਇਸੇ ਤਰਾਂ ਮੰਗਿਆ, ਸੋ ਪਨੂਏਲ ਦਿਆਂ ਲੋਕਾਂ ਨੇ ਭੀ ਓਹੋ ਉੱਤਰ ਦਿੱਤਾ ਜੋ ਸੁੱਕੋਥੀਆਂ ਨੇ ਦਿੱਤਾ ਸੀ
ਕਜ਼ਾ 8 : 9 (PAV)
ਸੋ ਪਨੂਏਲ ਦੇ ਵਾਸੀਆਂ ਨੂੰ ਭੀ ਉਸ ਨੇ ਆਖਿਆ, ਭਈ ਜਦ ਮੈਂ ਸੁਖ ਸਾਂਦ ਨਾਲ ਮੁੜਾਂਗਾ ਤਾਂ ਮੈਂ ਇਸ ਬੁਰਜ ਨੂੰ ਢਾਹਵਾਂਗਾ!।।
ਕਜ਼ਾ 8 : 10 (PAV)
ਜ਼ਬਾਹ ਅਰ ਸਲਮੁੰਨਾ ਆਪਣੀ ਫੌਜ ਸਣੇ ਜੋ ਪੂਰਬ ਦੇ ਲੋਕਾਂ ਵਿੱਚੋਂ ਪੰਦਰਾਂ ਕੁ ਹਜ਼ਾਰ ਰਹਿੰਦੇ ਸਨ ਕਰਕੋਰ ਦੇ ਵਿੱਚ ਸਨ ਕਿਉਂ ਜੋ ਇੱਕ ਲੱਖ ਵੀਹ ਹਜ਼ਾਰ ਹਥਿਆਰ ਬੰਦ ਵੱਢੇ ਗਏ ਸਨ।।
ਕਜ਼ਾ 8 : 11 (PAV)
ਤਦ ਗਿਦਾਊਨ ਉਨ੍ਹਾਂ ਦੇ ਰਾਹ ਥਾਣੀ ਗਿਆ ਜੋ ਨੋਬਹ ਅਤੇ ਯਾਗਬਹਾਹ ਦੇ ਚੜ੍ਹਦੇ ਰੁਖ ਤੰਬੂਆਂ ਦੇ ਵਿੱਚ ਰਹਿੰਦੇ ਸਨ ਅਤੇ ਉਸ ਦਲ ਨੂੰ ਮਾਰਿਆ ਕਿਉਂ ਜੋ ਉਹ ਦਲ ਨਚਿੰਤ ਸੀ
ਕਜ਼ਾ 8 : 12 (PAV)
ਅਤੇ ਜ਼ਬਾਹ ਅਤੇ ਸਲਮੁੰਨਾ ਭੱਜੇ ਅਰ ਉਹ ਉਨ੍ਹਾਂ ਦੇ ਮਗਰ ਪਿਆ ਅਤੇ ਉਨ੍ਹਾਂ ਮਿਦਯਾਨੀ ਰਾਜਿਆਂ ਜ਼ਬਾਹ ਅਤੇ ਸਲਮੁੰਨਾ ਨੂੰ ਫੜਿਆ ਅਰ ਸਾਰੀ ਫੌਜ ਨੂੰ ਹਰਾ ਦਿੱਤਾ।।
ਕਜ਼ਾ 8 : 13 (PAV)
ਯੋਆਸ਼ ਦਾ ਪੁੱਤ੍ਰ ਗਿਦਾਊਨ ਹਰਸ਼ ਦੀ ਚੜ੍ਹਾਈ ਤੋਂ ਲੜਾਇਓਂ ਮੁੜ ਗਿਆ
ਕਜ਼ਾ 8 : 14 (PAV)
ਅਤੇ ਸੁੱਕੋਥੀਆਂ ਵਿੱਚੋਂ ਇੱਕ ਗਭਰੂ ਨੂੰ ਫੜ ਕੇ ਉਸ ਕੋਲੋਂ ਪੁੱਛਿਆ ਤਾਂ ਉਸ ਨੇ ਉਹ ਨੂੰ ਸਤੱਤ੍ਰਾਂ ਮਨੁੱਖਾਂ ਦਾ ਥਹੁ ਦੱਸਿਆ। ਏਹ ਸੱਭੇ ਸੁੱਕੋਥ ਦੇ ਸਰਦਾਰ ਅਤੇ ਬਜ਼ੁਰਗ ਸਨ
ਕਜ਼ਾ 8 : 15 (PAV)
ਤਦ ਉਹ ਸੁੱਕੋਥੀਆਂ ਕੋਲ ਆਇਆ ਅਤੇ ਬੋਲਿਆ, ਵੇਖੋ, ਜ਼ਬਾਹ ਅਤੇ ਸਲਮੁੰਨਾ ਜਿੰਨ੍ਹਾਂ ਦੇ ਲਈ ਤੁਸਾਂ ਮੈਨੂੰ ਉਲਾਂਭਾ ਦਿੱਤਾ ਸੀ ਅਤੇ ਮੈਨੂੰ ਆਖਦੇ ਸਾਓ, ਭਲਾ, ਜ਼ਬਾਹ ਅਤੇ ਸਲਮੁੰਨਾ ਅਜੇ ਤੇਰੇ ਹੱਥ ਵਿੱਚ ਆ ਗਏ ਹਨ, ਜੋ ਅਸੀਂ ਤੇਰਿਆਂ ਥੱਕਿਆਂ ਹੋਇਆਂ ਜੁਆਨਾਂ ਨੂੰ ਰੋਟੀ ਦੇਈਏ?
ਕਜ਼ਾ 8 : 16 (PAV)
ਤਾਂ ਉਹ ਨੇ ਸ਼ਹਿਰ ਦੇ ਬਜ਼ੁਰਗਾਂ ਨੂੰ ਫੜਿਆ ਅਤੇ ਕਰੀਰਾਂ ਅਤੇ ਮਲਿਹਾਂ ਨਾਲ ਸੁੱਕੋਥ ਦਿਆਂ ਲੋਕਾਂ ਨੂੰ ਸੁਧਾਰਿਆ
ਕਜ਼ਾ 8 : 17 (PAV)
ਅਤੇ ਪਨੂਏਲ ਦਾ ਬੁਰਜ ਢਾਹ ਦਿੱਤਾ ਅਤੇ ਸ਼ਹਿਰੀਆਂ ਨੂੰ ਵੱਢ ਸੁੱਟਿਆ।।
ਕਜ਼ਾ 8 : 18 (PAV)
ਫੇਰ ਉਹ ਨੇ ਜ਼ਬਾਹ ਅਤੇ ਸਲਮੁੰਨਾ ਨੂੰ ਆਖਿਆ ਭਈ ਜਿੰਨ੍ਹਾਂ ਨੂੰ ਤੁਸਾਂ ਤਬੋਰ ਵਿੱਚ ਵੱਢਿਆ ਸੀ, ਓਹ ਲੋਕ ਕਿਹੋ ਜੇਹੇ ਸਨ? ਓਹ ਬੋਲ, ਅਜੇਹੇ ਸਨ ਜੇਹਾ ਤੂੰ ਹੈਂ। ਸੱਭੇ ਰਾਜ ਪੁੱਤ੍ਰਾਂ ਦੀ ਡੌਲ ਦੇ ਸਨ
ਕਜ਼ਾ 8 : 19 (PAV)
ਤਾਂ ਉਹ ਨੇ ਆਖਿਆ, ਓਹ ਮੇਰੇ ਸਕੇ ਭਰਾ, ਮੇਰੀ ਮਾਂ ਦੇ ਪੁੱਤ੍ਰ ਸਨ, ਸੋ ਜੀਉਂਦੇ ਯਹੋਵਾਹ ਦੀ ਸੌਂਹ, ਜੇ ਕਦੀ ਤੁਸੀਂ ਉਨ੍ਹਾਂ ਨੂੰ ਜੀਉਂਦਿਆਂ ਛੱਡਦੇ ਤਾਂ ਮੈ ਤੁਹਾਨੂੰ ਨਾ ਵੱਢਦਾ!
ਕਜ਼ਾ 8 : 20 (PAV)
ਫੇਰ ਉਹ ਨੇ ਆਪਣੇ ਜੇਠੇ ਪੁੱਤ੍ਰ ਯਥਰ ਨੂੰ ਆਖਿਆ, ਉੱਠ, ਇੰਨ੍ਹਾਂ ਨੂੰ ਵੱਢ ਸੁੱਟ! ਪਰ ਉਸ ਜੁਆਨ ਨੇ ਡਰ ਦੇ ਮਾਰੇ ਆਪਣੀ ਤਲਵਾਰ ਨਾ ਧੂਈ ਕਿਉਂ ਜੋ ਉਹ ਅਜੇ ਛੋਕਰਾ ਹੀ ਸੀ
ਕਜ਼ਾ 8 : 21 (PAV)
ਤਾਂ ਜ਼ਬਾਹ ਅਰ ਸਲਮੁੰਨਾ ਨੇ ਆਖਿਆ, ਤੂੰ ਆਪ ਉੱਠ ਅਤੇ ਸਾਡੇ ਉੱਤੇ ਹੱਲਾ ਕਰ ਕੇ ਆਣ ਪਓ ਕਿਉਂ ਜੋ ਜਿਹਾ ਮਨੁੱਖ ਤਿਹਾ ਹੀ ਉਸ ਦਾ ਜ਼ੋਰ! ਸੋ ਗਿਦਾਊਨ ਨੇ ਉੱਠ ਕੇ ਜ਼ਬਾਹ ਅਤੇ ਸਲਮੁੰਨਾ ਨੂੰ ਵੱਢ ਸੁੱਟਿਆ ਅਤੇ ਓਹ ਹੈਂਕਲਾਂ ਜੋ ਉਨ੍ਹਾਂ ਦੇ ਊਠਾਂ ਦੇ ਗਲਾਂ ਵਿੱਚ ਸਨ ਸੋ ਉਨ੍ਹਾਂ ਨੇ ਲਾਹ ਲਈਆਂ।।
ਕਜ਼ਾ 8 : 22 (PAV)
ਤਦ ਇਸਰਾਏਲ ਦੇ ਮਨੁੱਖਾਂ ਨੇ ਗਿਦਊਨ ਨੂੰ ਆਖਿਆ, ਸਾਡੇ ਉੱਤੇ ਤੂੰ ਰਾਜ ਕਰ, ਤੂੰ ਅਤੇ ਤੇਰਾ ਪੁੱਤ੍ਰ ਅਤੇ ਤੇਰਾ ਪੋਤ੍ਰਾ ਭੀ ਕਿਉਂ ਜੋ ਤੂੰ ਹੀ ਸਾਨੂੰ ਮਿਦਯਾਨ ਦੇ ਹੱਥੋਂ ਛੁਡਾਇਆ ਹੈ
ਕਜ਼ਾ 8 : 23 (PAV)
ਤਦ ਗਿਦਊਨ ਨੇ ਉਨ੍ਹਾਂ ਨੂੰ ਆਖਿਆ, ਨਾ ਮੈਂ ਤੁਹਾਡੇ ਉੱਥੇ ਰਾਜ ਕਰਾਂਗਾ ਅਤੇ ਨਾ ਮੇਰਾ ਪੁੱਤ੍ਰ ਤੁਹਾਡੇ ਉੱਤੇ ਰਾਜ ਕਰੇਗਾ, ਸਗੋਂ ਯਹੋਵਾਹ ਤੁਹਡੇ ਉੱਤੇ ਰਾਜ ਕਰੇਗਾ।।
ਕਜ਼ਾ 8 : 24 (PAV)
ਤਾਂ ਗਿਦਾਊਨ ਨੇ ਉਨ੍ਹਾਂ ਨੂੰ ਆਖਿਆ, ਮੈਂ ਇੱਕ ਗੱਲ ਤੁਹਾਥੋਂ ਮੰਗਨਾ ਹਾਂ ਭਈ ਤੁਸੀਂ ਸਾਰੇ ਮਨੁੱਖ ਆਪਣੀ ਲੁੱਟ ਦੇ ਵਿੱਚੋਂ ਵਾਲੇ ਮੈਨੂੰ ਦੇ ਦਿਓ ਕਿਉਂ ਜੋ ਉਨ੍ਹਾਂ ਦੇ ਵਾਲੇ ਸੋਨੇ ਸਨ ਇਸ ਲਈ ਜੋ ਓਹ ਇਸਮਾਏਲੀ ਸਨ
ਕਜ਼ਾ 8 : 25 (PAV)
ਉਨ੍ਹਾਂ ਨੇ ਉੱਤਰ ਦਿੱਤਾ, ਅਸੀਂ ਦੇਣ ਵਿੱਚ ਰਾਜ਼ੀ ਹਾਂ ਜੋ ਉਨ੍ਹਾਂ ਨੇ ਇੱਕ ਚਾਦਰ ਵਿਛਾ ਕੇ ਆਪਣੀ ਲੁੱਟ ਦੇ ਧਨ ਵਿੱਚੋਂ ਸਾਰਿਆਂ ਨੇ ਉਹ ਦੇ ਉੱਤੇ ਵਾਲੇ ਸੁੱਟ ਦਿੱਤੇ
ਕਜ਼ਾ 8 : 26 (PAV)
ਸੋ ਓਹ ਸੋਨੇ ਦੇ ਵਾਲੇ ਜੋ ਉਹ ਨੇ ਮੰਗੇ ਸਨ ਤੋਲ ਵਿੱਚ ਵੀਹ ਕੁ ਸੇਰ ਸਨ, ਗਹਿਣੇ ਅਤੇ ਕੰਠੇ ਅਤੇ ਕਿਰਮਚੀ ਲੀੜੀਆਂ ਤੋਂ ਬਿਨਾਂ ਜੋ ਮਿਦਿਯਾਨੀ ਹੰਡਾਉਂਦੇ ਸਨ ਅਤੇ ਉਨਾਂ ਗਹਿਣਿਆਂ ਤੋਂ ਬਿਨਾਂ ਜੋ ਉਨ੍ਹਾਂ ਦੇ ਉਠਾ ਦੇ ਗਲਾਂ ਵਿੱਚ ਸਨ
ਕਜ਼ਾ 8 : 27 (PAV)
ਸੋ ਗਿਦਾਊਨ ਨੇ ਉਨ੍ਹਾਂ ਦਾ ਇੱਕ ਏਫ਼ੋਦ ਬਣਾ ਕੇ ਆਪਣੇ ਸ਼ਹਿਰ ਆਫ਼ਰਾਹ ਵਿੱਚ ਉਸ ਨੂੰ ਰੱਖਿਆ ਅਤੇ ਉੱਥੇ ਸਾਰੇ ਇਸਰਾਏਲੀ ਉਸ ਦੇ ਮਗਰ ਲੱਗ ਕੇ ਜ਼ਨਾਕਾਰ ਹੋਏ ਅਤੇ ਇਹ ਗੱਲ ਗਿਦਾਊਨ ਅਰ ਉਹ ਦੇ ਟੱਬਰ ਦੇ ਲਈ ਇੱਕ ਫਾਹੀ ਹੋ ਗਈ।।
ਕਜ਼ਾ 8 : 28 (PAV)
ਇਸ ਤਰ੍ਹਾਂ ਨਾਲ ਇਸਰਾਏਲੀਆਂ ਅੱਗੇ ਮਿਦਯਾਨੀ ਅਜੇਹੇ ਹਾਰੇ ਜੋ ਫੇਰ ਸਿਰ ਨਾ ਚੁੱਕ ਸੱਕੇ ਅਤੇ ਗਿਦਊਨ ਦੇ ਦਿਨਾਂ ਵਿੱਚ ਚਾਲੀ ਵਰਹੇ ਦੇਸ ਸੁਖੀ ਰਿਹਾ।।
ਕਜ਼ਾ 8 : 29 (PAV)
ਯੋਆਸ਼ ਦਾ ਪੁੱਤ੍ਰ ਯਰੁੱਬਆਲ ਆਪਣੇ ਘਰ ਜਾ ਕੇ ਉੱਥੇ ਹੀ ਰਿਹਾ
ਕਜ਼ਾ 8 : 30 (PAV)
ਅਤੇ ਗਿਦਾਊਨ ਦੇ ਸੱਤਰ ਪੁੱਤ੍ਰ ਸਨ ਜੋ ਉਹ ਦੀ ਬਿੰਦ ਤੋਂ ਉਤਪਤ ਹੋਏ ਕਿਉਂ ਜੋ ਉਹ ਦੀਆਂ ਢੇਰ ਸਾਰੀਆਂ ਤੀਵੀਆਂ ਸਨ
ਕਜ਼ਾ 8 : 31 (PAV)
ਅਤੇ ਉਹ ਦੀ ਇੱਕ ਸੁਰੀਤ ਜੋ ਸ਼ਕਮ ਵਿੱਚ ਸੀ ਇੱਕ ਪੁੱਤ੍ਰ ਉਸ ਤੋਂ ਜਣੀ ਅਤੇ ਉਸ ਨੇ ਉਹ ਦਾ ਨਾਉਂ ਅਬੀਮਲਕ ਧਰਿਆ
ਕਜ਼ਾ 8 : 32 (PAV)
ਅਤੇ ਯੋਆਸ਼ ਦਾ ਪੁੱਤ੍ਰ ਗਿਦਾਊਨ ਵੱਡਾ ਬੁੱਢਾ ਹੋ ਕੇ ਮਰ ਗਿਆ ਅਤੇ ਆਪਣੇ ਪਿਉ ਯੋਆਸ਼ ਦੇ ਮਕਬਰੇ ਵਿੱਚ ਅਬੀ ਅਜ਼ਰੀਆ ਦੇ ਆਫ਼ਰਾਹ ਵਿੱਚ ਦਬਿਆ ਗਿਆ
ਕਜ਼ਾ 8 : 33 (PAV)
ਅਤੇ ਅਜੇਹਾ ਹੋਇਆ ਜੋ ਗਿਦਾਊਨ ਦੇ ਮਰਨ ਦੇ ਮਗਰੋਂ ਹੀ ਇਸਰਾਏਲੀ ਮੁੜ ਗਏ ਅਤੇ ਬਆਲਾਂ ਦੇ ਮਗਰ ਲੱਗ ਦੇ ਜ਼ਨਾਕਾਰ ਹੋਏ ਅਤੇ ਬਆਲ ਬਰੀਤ ਨੂੰ ਆਪਣੇ ਦਿਓਤਾ ਥਾਪ ਲਿਆ
ਕਜ਼ਾ 8 : 34 (PAV)
ਐਉਂ ਇਸਰਾਏਲੀਆਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਨਾ ਚੇਤੇ ਕੀਤਾ ਜਿਸ ਨੇ ਉਨ੍ਹਾਂ ਨੂੰ ਚੁਫੇਰਿਓਂ ਉਨ੍ਹਾਂ ਦੇ ਵੈਰੀਆਂ ਦੇ ਹੱਥੋਂ ਛੁਡਾਇਆ ਸੀ
ਕਜ਼ਾ 8 : 35 (PAV)
ਨਾ ਉਨ੍ਹਾਂ ਨੇ ਯਰੁੱਬਆਲ ਅਰਥਾਤ ਗਿਦਾਊਨ ਦੇ ਘਰ ਉੱਤੇ ਉਨ੍ਹਾਂ ਸਭਨਾਂ ਭਲਿਆਈਆਂ ਦੇ ਬਦਲੇ ਜੋ ਉਹ ਨੇ ਇਸਰਾਏਲੀਆਂ ਨਾਲ ਕੀਤੀਆਂ ਸਨ ਦਯਾ ਕੀਤੀ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35