ਨੂਹ 3 : 1 (PAV)
ਮੈਂ ਉਹ ਪੁਰਖ ਹਾਂ ਜਿਹ ਨੇ ਉਸ ਦੇ ਡੰਡੇ ਨਾਲ ਕਸ਼ਟ ਵੇਖਿਆ,
ਨੂਹ 3 : 2 (PAV)
ਉਸ ਨੇ ਮੈਨੂੰ ਧੱਕ ਦਿੱਤਾ ਅਤੇ ਮੈਨੂੰ ਅਨ੍ਹੇਰੇ ਵਿੱਚ ਤੋਂਰਿਆ, ਚਾਨਣ ਵਿੱਚ ਨਹੀਂ।
ਨੂਹ 3 : 3 (PAV)
ਸੱਚ ਮੁੱਚ ਉਹ ਆਪਣਾ ਹੱਥ ਮੇਰੇ ਵਿਰੁੱਧ ਸਾਰਾ ਦਿਨ ਚੁੱਕੀ ਰੱਖਦਾ ਹੈ!।।
ਨੂਹ 3 : 4 (PAV)
ਉਸ ਨੇ ਮੇਰੇ ਮਾਸ ਅਤੇ ਮੇਰੇ ਚਮੜੇ ਨੂੰ ਸੁਕਾ ਦਿੱਤਾ, ਉਸ ਨੇ ਮੇਰੀਆਂ ਹੱਡੀਆਂ ਨੂੰ ਭੰਨਿਆ ਤੋਂੜਿਆ।
ਨੂਹ 3 : 5 (PAV)
ਉਸ ਨੇ ਮੇਰੇ ਵਿਰੁੱਧ ਬਣਾਇਆ, ਅਤੇ ਮੈਨੂੰ ਕੁੜੱਤਣ ਅਤੇ ਕਸ਼ਟ ਨਾਲ ਘੇਰ ਲਿਆ।
ਨੂਹ 3 : 6 (PAV)
ਉਸ ਨੇ ਮੈਨੂੰ ਅਨ੍ਹੇਰੇ ਥਾਵਾਂ ਵਿੱਚ, ਉਨ੍ਹਾਂ ਵਾਂਙੁ ਜਿਹੜੇ ਚਿਰੋਕਣੇ ਮਰਦੇ ਹਨ ਵਸਾਇਆ।।
ਨੂਹ 3 : 7 (PAV)
ਉਸ ਨੇ ਮੇਰੇ ਦੁਆਲੇ ਕੰਧ ਫੇਰ ਦਿੱਤੀ, ਕਿ ਮੈਂ ਬਾਹਰ ਨਹੀਂ ਨਿੱਕਲ ਸੱਕਦਾ, ਉਸ ਨੇ ਮੇਰੀਆਂ ਬੇੜੀਆਂ ਭਾਰੀਆਂ ਕਰ ਦਿੱਤੀਆਂ।
ਨੂਹ 3 : 8 (PAV)
ਹਾਂ, ਜਦ ਮੈਂ ਦੁਹਾਈ ਦਿੰਦਾ ਤੇ ਚਿੱਲਾਉਂਦਾ ਹਾਂ, ਉਹ ਮੇਰੀ ਪ੍ਰਾਰਥਨਾ ਰੋਕ ਦਿੰਦਾ ਹੈ।
ਨੂਹ 3 : 9 (PAV)
ਉਸ ਨੇ ਮੇਰੇ ਰਾਹ ਨੂੰ ਘੜੇ ਹੋਏ ਪੱਥਰਾਂ ਨਾਲ ਬੰਦ ਕੀਤਾ, ਉਸ ਨੇ ਮੇਰੇ ਰਸਤਿਆਂ ਨੂੰ ਟੇਢਾ ਕਰ ਦਿੱਤਾ।।
ਨੂਹ 3 : 10 (PAV)
ਉਹ ਮੇਰੇ ਲਈ ਛਹਿ ਵਿੱਚ ਬੈਠਾ ਹੋਇਆ ਰਿੱਛ ਹੈ, ਲੁਕੋਂ ਵਿੱਚ ਬਬਰ ਸ਼ੇਰ।
ਨੂਹ 3 : 11 (PAV)
ਉਸ ਨੇ ਮੈਨੂੰ ਕੁਰਾਹੇ ਪਾਇਆ, ਮੇਰੀ ਬੋਟੀ ਬੋਟੀ ਕਰ ਕੇ ਮੈਨੂੰ ਬਰਬਾਦ ਕੀਤਾ।
ਨੂਹ 3 : 12 (PAV)
ਉਸ ਨੇ ਧਣੁਖ ਖਿੱਚਿਆ, ਅਤੇ ਬਾਣਾਂ ਲਈ ਨਿਸ਼ਾਨੇ ਵਾਂਙੁ ਖੜਾ ਕੀਤਾ।।
ਨੂਹ 3 : 13 (PAV)
ਉਸ ਨੇ ਆਪਣੇ ਤਰਕਸ਼ ਦੇ ਤੀਰਾਂ ਨਾਲ ਮੇਰੇ ਗੁਰਦਿਆਂ ਨੂੰ ਵਿੰਨ੍ਹ ਸੁੱਟਿਆ।
ਨੂਹ 3 : 14 (PAV)
ਮੈਂ ਆਪਣੇ ਸਾਰੇ ਲੋਕਾਂ ਲਈ ਹਾਸੀ, ਅਤੇ ਸਾਰਾ ਦਿਨ ਉਨ੍ਹਾਂ ਦਾ ਰਾਗ ਹੋ ਗਿਆਂ ਹਾਂ।
ਨੂਹ 3 : 15 (PAV)
ਉਸ ਨੇ ਮੈਨੂੰ ਕੁੜੱਤਣ ਨਾਲ ਰਜਾ ਦਿੱਤਾ, ਅਤੇ ਮੈਨੂੰ ਨਾਗ ਦੌਣੇ ਨਾਲ ਅਫਰਾ ਦਿੱਤਾ।
ਨੂਹ 3 : 16 (PAV)
ਉਸ ਨੇ ਮੇਰੇ ਦੰਦ ਰੋੜਿਆਂ ਨਾਲ ਭੰਨੇ, ਉਸ ਨੇ ਮੈਨੂੰ ਖਾਕ ਵਿੱਚ ਲਿਟਾਇਆ।
ਨੂਹ 3 : 17 (PAV)
ਤੈਂ ਮੇਰੀ ਜਾਨ ਨੂੰ ਸ਼ਾਂਤੀ ਤੋਂ ਦੂਰ ਕੀਤਾ, ਮੈਂ ਸੁਖਾਲ ਨੂੰ ਭੁੱਲ ਗਿਆ।
ਨੂਹ 3 : 18 (PAV)
ਸੋ ਮੈਂ ਆਖਿਆ, ਮੇਰਾ ਬਲ ਮਿਟ ਗਿਆ, ਨਾਲੇ ਯਹੋਵਾਹ ਵੱਲੋਂ ਮੇਰੀ ਆਸਾ ਵੀ।।
ਨੂਹ 3 : 19 (PAV)
ਮੇਰੇ ਕਸ਼ਟ ਅਤੇ ਮੇਰੀ ਕੁੜੱਤਣ ਨੂੰ, ਨਾਗ ਦੌਨੇ ਅਤੇ ਵਿਹੁ ਨੂੰ ਚੇਤੇ ਕਰ!
ਨੂਹ 3 : 20 (PAV)
ਮੇਰਾ ਮਨ ਏਹ ਚੇਤੇ ਕਰਦਿਆਂ ਕਰਦਿਆਂ, ਮੇਰੇ ਅੰਦਰ ਲਿਫ ਗਿਆ ਹੈ।
ਨੂਹ 3 : 21 (PAV)
ਏਹ ਮੈਂ ਆਪਣੇ ਦਿਲ ਨਾਲ ਸਿੰਮਰਦਾ ਹਾਂ, ਏਸ ਲਈ ਮੈਨੂੰ ਆਸਾ ਹੈ।।
ਨੂਹ 3 : 22 (PAV)
ਏਹ ਯਹੋਵਾਹ ਦੀ ਦਯਾ ਹੈ ਕਿ ਅਸੀਂ ਮੁੱਕੇ ਨਹੀਂ, ਉਸ ਦਾ ਰਹਮ ਅਟੁੱਟ ਜੋ ਹੈ!
ਨੂਹ 3 : 23 (PAV)
ਓਹ ਹਰ ਸਵੇਰ ਨੂੰ ਤਾਜ਼ਾ ਹਨ, ਤੇਰੀ ਵਫ਼ਾਦਾਰੀ ਵੱਡੀ ਹੈ।
ਨੂਹ 3 : 24 (PAV)
ਯਹੋਵਾਹ ਮੇਰਾ ਹਿੱਸਾ ਹੈ, ਮੇਰੀ ਜਾਨ ਕਹਿੰਦੀ ਹੈ, ਏਸ ਲਈ ਮੈਨੂੰ ਉਸ ਤੇ ਉੱਤੇ ਆਸਾ ਹੈ।।
ਨੂਹ 3 : 25 (PAV)
ਯਹੋਵਾਹ ਉਹ ਦੇ ਲਈ ਭਲਾ ਹੈ ਜਿਹੜਾ ਉਸ ਨੂੰ ਉਡੀਕਦਾ ਹੈ, ਉਸ ਜਾਨ ਲਈ ਜਿਹੜੀ ਉਸ ਦੀ ਤਾਲਿਬ ਹੈ।
ਨੂਹ 3 : 26 (PAV)
ਭਲਾ ਹੈ ਕਿ ਮਨੁੱਖ ਚੁੱਪ ਚਾਪ ਯਹੋਵਾਹ ਦੇ ਬਚਾਓ ਲਈ ਆਸਾ ਰੱਖੇ।
ਨੂਹ 3 : 27 (PAV)
ਗਭਰੂ ਲਈ ਚੰਗਾ ਹੈ ਕਿ ਆਪਣੀ ਜੁਆਨੀ ਵਿੱਚ ਜੂਲਾ ਚੁੱਕੇ।
ਨੂਹ 3 : 28 (PAV)
ਉਹ ਇਕੱਲਾ ਬੈਠੇ ਅਤੇ ਚੁੱਪ ਰਹੇ, ਕਿਉਂ ਜੋ ਉਹ ਨੂੰ ਉਹ ਦੇ ਉਤੇ ਪਾਇਆ ਹੈ।
ਨੂਹ 3 : 29 (PAV)
ਉਹ ਆਪਣਾ ਮੂੰਹ ਖਾਕ ਉੱਤੇ ਰੱਖੇ, ਸ਼ਾਇਤ ਕੁਝ ਆਸ ਹੋਵੇ!
ਨੂਹ 3 : 30 (PAV)
ਉਹ ਆਪਣੀ ਗੱਲ੍ਹ ਮਾਰਨ ਵਾਲੇ ਨੂੰ ਦੇਵੇ, ਉਹ ਨਿੰਦਿਆ ਨਾਲ ਭਰ ਜਾਵੇ!।।
ਨੂਹ 3 : 31 (PAV)
ਪ੍ਰਭੁ ਤਾਂ ਸਦਾ ਲਈ ਨਹੀਂ ਛੱਡੇਗਾ।
ਨੂਹ 3 : 32 (PAV)
ਪਰ ਜੇ ਉਹ ਦੁਖ ਵੀ ਦੇਵੇ, ਉਹ ਆਪਣੀ ਵੱਡੀ ਦਯਾ ਅਨੁਸਾਰ ਰਹਮ ਕਰੇਗਾ।
ਨੂਹ 3 : 33 (PAV)
ਉਹ ਤਾਂ ਆਪਣੇ ਦਿਲੋਂ ਕਸ਼ਟ ਨਹੀਂ ਪਾਉਂਦਾ, ਨਾ ਮਨੁੱਖ ਦੇ ਪੁੱਤ੍ਰਾਂ ਨੂੰ ਔਖਾ ਕਰਦਾ।।
ਨੂਹ 3 : 34 (PAV)
ਸੰਸਾਰ ਦੇ ਸਾਰੇ ਅਸੀਰਾਂ ਨੂੰ ਪੈਰਾਂ ਹੇਠ ਮਿੱਧਣਾ,
ਨੂਹ 3 : 35 (PAV)
ਅੱਤ ਮਹਾਨ ਦੇ ਸਨਮੁਖ ਕਿਸੇ ਇਨਸਾਨ ਦਾ ਹੱਕ ਮਾਰਨਾ,
ਨੂਹ 3 : 36 (PAV)
ਕਿਸੇ ਆਦਮੀ ਦਾ ਮੁਕੱਦਮਾ ਵਿਗਾੜਨਾ, ਪ੍ਰਭੁ ਵੇਖ ਨਹੀਂ ਸੱਕਦਾ!।।
ਨੂਹ 3 : 37 (PAV)
ਕੌਣ ਕੁਝ ਕਹਿੰਦਾ ਹੈ ਅਤੇ ਉਹ ਹੋ ਜਾਂਦਾ ਹੈ, ਜਦ ਪ੍ਰਭੁ ਨੇ ਉਹ ਦਾ ਹੁਕਮ ਨਹੀਂ ਦਿੱਤਾ ਹੋਵੇॽ
ਨੂਹ 3 : 38 (PAV)
ਕੀ ਅੱਤ ਮਹਾਨ ਦੇ ਮੂੰਹੋਂ ਦੁਖ ਅਤੇ ਸੁਖ ਨਹੀਂ ਆਉਂਦੇ?
ਨੂਹ 3 : 39 (PAV)
ਜੀਉਂਦਾ ਆਦਮੀ ਕਿਉਂ ਗਿਲਾ ਕਰੇ, - ਕੋਈ ਮਨੁੱਖ, - ਆਪਣੇ ਪਾਪਾਂ ਦੀ ਸਜ਼ਾ ਉੱਤੇॽ।।
ਨੂਹ 3 : 40 (PAV)
ਆਓ, ਅਸੀਂ ਆਪਣੇ ਰਾਹਾਂ ਨੂੰ ਪਰਤਾਈਏ ਤੇ ਪਰਖੀਏ, ਅਤੇ ਯਹੋਵਾਹ ਵੱਲ ਫਿਰੀਏ!
ਨੂਹ 3 : 41 (PAV)
ਅਸੀਂ ਆਪਣੇ ਦਿਲਾਂ ਨੂੰ ਆਪਣੇ ਹੱਥਾਂ ਸਣੇ, ਪਰਮੇਸ਼ੁਰ ਅੱਗੇ ਅਕਾਸ਼ ਵੱਲ ਚੁੱਕੀਏ।
ਨੂਹ 3 : 42 (PAV)
ਅਸਾਂ ਅਪਰਾਧ ਅਤੇ ਬਗਾਵਤ ਕੀਤੀ, ਤੈਂ ਖ਼ਿਮਾ ਨਹੀਂ ਕੀਤਾ।।
ਨੂਹ 3 : 43 (PAV)
ਤੈਂ ਆਪਣੇ ਆਪ ਨੂੰ ਕ੍ਰੋਧ ਨਾਲ ਕੱਜਿਆ ਅਤੇ ਸਾਡਾ ਪਿੱਛਾ ਕੀਤਾ, ਤੈਂ ਮਾਰਿਆ ਅਤੇ ਤਰਸ ਨਾ ਖਾਧਾ।
ਨੂਹ 3 : 44 (PAV)
ਤੈਂ ਆਪਣੇ ਆਪ ਨੂੰ ਬੱਦਲ ਨਾਲ ਕੱਜਿਆ, ਕੋਈ ਪ੍ਰਾਰਥਨਾ ਤੇਰੇ ਕੋਲ ਨਹੀਂ ਅੱਪੜ ਸੱਕਦੀ।
ਨੂਹ 3 : 45 (PAV)
ਤੈਂ ਸਾਨੂੰ ਉੱਮਤਾਂ ਵਿੱਚ ਕੂੜਾ ਤੇ ਰੂੜੀ ਠਹਿਰਾਇਆ।।
ਨੂਹ 3 : 46 (PAV)
ਸਾਡੇ ਸਾਰੇ ਵੈਰੀਆਂ ਨੇ ਸਾਡੇ ਉੱਤੇ ਮੂੰਹ ਪਸਾਰਿਆ,
ਨੂਹ 3 : 47 (PAV)
ਭੌ ਅਤੇ ਭੋਹਰਾ ਸਾਡੇ ਲਈ ਹਨ, ਬਰਬਾਦੀ ਅਤੇ ਫੂਕ ਸਾੜ ਵੀ।
ਨੂਹ 3 : 48 (PAV)
ਮੇਰੀ ਪਰਜਾ ਦੀ ਧੀ ਦੀ ਬਰਬਾਦੀ ਦੇ ਕਾਰਨ, ਪਾਣੀ ਦੀਆਂ ਨਦੀਆਂ ਮੇਰੀਆਂ ਅੱਖੀਆਂ ਤੋਂ ਹੇਠਾਂ ਆਉਂਦੀਆਂ।।
ਨੂਹ 3 : 49 (PAV)
ਮੇਰੀ ਅੱਖ ਵਗਦੀ ਹੈ ਅਤੇ ਰੁਕਦੀ ਨਹੀਂ, ਕੋਈ ਬਧੇਜ ਨਹੀਂ,
ਨੂਹ 3 : 50 (PAV)
ਜਦ ਤੀਕ ਯਹੋਵਾਹ ਅਕਾਸ਼ੋਂ, ਨਿਗਾਹ ਮਾਰ ਕੇ ਨਾ ਵੇਖੇ।
ਨੂਹ 3 : 51 (PAV)
ਮੇਰੇ ਸ਼ਹਿਰ ਦੀਆਂ ਸਾਰੀਆਂ ਧੀਆਂ ਦੇ ਕਾਰਨ, ਮੇਰੀ ਅੱਖ ਮੇਰੇ ਜੀ ਨੂੰ ਦੁਖੀ ਕਰਦੀ ਹੈ।।
ਨੂਹ 3 : 52 (PAV)
ਜਿਹੜੇ ਬਿਨਾ ਕਾਰਨ ਮੇਰੇ ਵੈਰੀ ਹਨ, ਓਹਨਾਂ ਨੇ ਮੇਰਾ ਪਿੱਛਾ ਕੀਤਾ।
ਨੂਹ 3 : 53 (PAV)
ਓਹਨਾਂ ਨੇ ਮੇਰੇ ਜੀਵਨ ਨੂੰ ਭੋਹਰੇ ਵਿੱਚ ਮੁੱਕਾ ਦਿੱਤਾ, ਓਹਨਾ ਨੇ ਮੇਰੇ ਉੱਤੇ ਪੱਥਰ ਸੁੱਟਿਆ।
ਨੂਹ 3 : 54 (PAV)
ਪਾਣੀ ਮੇਰੇ ਸਿਰ ਉੱਤੋਂ ਵਗੇ, ਮੈਂ ਆਖਿਆ, ਮੈਂ ਮਰ ਮਿਟਿਆ!।।
ਨੂਹ 3 : 55 (PAV)
ਹੇ ਯਹੋਵਾਹ, ਮੈਂ ਤੇਰੇ ਨਾਮ ਦੀ ਦੁਹਾਈ ਦਿੱਤੀ, ਭੋਹਰੇ ਦੀਆਂ ਡੁੰਘਿਆਈਆਂ ਤੋਂ,
ਨੂਹ 3 : 56 (PAV)
ਤੈਂ ਮੇਰੀ ਅਵਾਜ਼ ਸੁਣੀ, ਆਪਣਾ ਕੰਨ ਮੇਰੀ ਆਹ, ਮੇਰੀ ਦੁਹਾਈ ਵੱਲੋਂ ਬੰਦ ਨਾ ਕਰ!
ਨੂਹ 3 : 57 (PAV)
ਜਿਸ ਵੇਲੇ ਮੈਂ ਤੈਨੂੰ ਪੁਕਾਰਿਆ ਤੂੰ ਨੇੜੇ ਆਇਆ, ਤੂੰ ਆਖਿਆ, ਨਾ ਡਰ!।।
ਨੂਹ 3 : 58 (PAV)
ਹੇ ਪ੍ਰਭੁ, ਤੈਂ ਮੇਰੀ ਜਾਨ ਦਾ ਮੁਕੱਦਮਾ ਲੜਿਆ, ਤੈਂ ਮੇਰੇ ਜੀਵਨ ਦਾ ਛੁਟਕਾਰਾ ਕੀਤਾ।
ਨੂਹ 3 : 59 (PAV)
ਹੇ ਯਹੋਵਾਹ, ਤੈਂ ਮੇਰੇ ਉੱਤੇ ਦਾ ਨਿਆਉਂ ਵੇਖਿਆ, ਤੂੰ ਮੇਰਾ ਨਿਆਉਂ ਕਰ!
ਨੂਹ 3 : 60 (PAV)
ਤੈਂ ਓਹਨਾਂ ਦੇ ਸਾਰੇ ਬਦਲੇ ਵੇਖੇ ਹਨ, ਮੇਰੇ ਵਿਰੁੱਧ ਓਹਨਾਂ ਦੀਆਂ ਸਾਰੀਆਂ ਜੁਗਤੀਆਂ ਵੀ।।
ਨੂਹ 3 : 61 (PAV)
ਹੇ ਯਹੋਵਾਹ, ਤੈਂ ਓਹਨਾਂ ਦੀ ਨਿੰਦਿਆ ਸੁਣੀ, ਨਾਲੇ ਮੇਰੇ ਵਿਰੁੱਧ ਦੀਆਂ ਸਾਰੀਆਂ ਜੁਗਤੀਆਂ,
ਨੂਹ 3 : 62 (PAV)
ਮੇਰੇ ਵਿਰੋਧੀਆਂ ਦੀਆਂ ਗੱਲਾਂ, ਅਤੇ ਦਿਨ ਭਰ ਓਹਨਾਂ ਦੇ ਮਤੇ ਮੇਰੇ ਵਿਰੁਧ।
ਨੂਹ 3 : 63 (PAV)
ਓਹਨਾਂ ਦੇ ਉੱਠਣ ਬੈਠਣ ਤੇ ਧਿਆਨ ਦੇਹ! ਮੈਂ ਹੀ ਓਹਨਾਂ ਦਾ ਰਾਗ ਹਾਂ।।
ਨੂਹ 3 : 64 (PAV)
ਹੇ ਯਹੋਵਾਹ, ਤੂੰ ਓਹਨਾਂ ਨੂੰ, ਓਹਨਾਂ ਦੇ ਹੱਥ ਦੇ ਕੰਮ ਅਨੁਸਾਰ ਵੱਟਾ ਦੇਵੇਂਗਾ।
ਨੂਹ 3 : 65 (PAV)
ਤੂੰ ਓਹਨਾਂ ਦਾ ਮਨ ਸੁੰਨ ਕਰ ਦੇਵੇਂਗਾ, ਆਪਣਾ ਸਰਾਪ ਓਹਨਾਂ ਉੱਤੇ ਦੇਵੇਂਗਾ।
ਨੂਹ 3 : 66 (PAV)
ਤੂੰ ਕ੍ਰੋਧ ਵਿੱਚ ਓਹਨਾਂ ਦਾ ਪਿੱਛਾ ਕਰੇਗਾ, ਅਤੇ ਯਹੋਵਾਹ ਦੇ ਅਕਾਸ਼ ਹੇਠੋਂ ਓਹਨਾਂ ਦਾ ਨਾਸ ਕਰੇਂਗਾ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66