ਅਹਬਾਰ 12 : 1 (PAV)
ਫੇਰ ਯਹੋਵਾਹ ਮੂਸਾ ਨਾਲ ਬੋਲਿਆ ਕਿ
ਅਹਬਾਰ 12 : 2 (PAV)
ਇਸਰਾਏਲੀਆਂ ਨਾਲ ਬੋਲ ਕਿ ਜੇ ਕਦੀ ਤੀਵੀਂ ਗਰਭਵਣੀ ਹੋਵੇ ਅਤੇ ਮੁੰਡਾ ਜਣੇ ਤਾਂ ਉਹ ਸੱਤ ਦਿਨ ਤੋੜੀ ਅਪਵਿੱਤ੍ਰ ਰਹੇ ਉਸ ਦੇ ਸਿਰਨ੍ਹਾਉਣੀ ਦੇ ਦਿਨਾਂ ਦੇ ਅਨੁਸਾਰ ਅਪਵਿੱਤ੍ਰ ਰਹੇ
ਅਹਬਾਰ 12 : 3 (PAV)
ਅਤੇ ਅਠਵੇਂ ਦਿਨ ਮੁੰਡੇ ਦੀ ਖੱਲੜੀ ਦੀ ਸੁੰਨਤ ਕੀਤੀ ਜਾਵੇ
ਅਹਬਾਰ 12 : 4 (PAV)
ਅਤੇ ਇਸ ਦੇ ਪਿੱਛੋਂ ਉਸ ਲਹੂ ਤੋਂ ਆਪਣੇ ਸ਼ੁੱਧ ਕਰਨ ਵਿੱਚ ਤੇਤੀ ਦਿਨ ਠਹਿਰੀ ਰਹੇ ਅਤੇ ਕਿਸੇ ਪਵਿੱਤ੍ਰ ਵਸਤ ਨੂੰ ਨਾ ਛੋਹੇ ਅਤੇ ਨਾ ਪਵਿੱਤ੍ਰ ਥਾਂ ਵਿੱਚ ਆਵੇ ਜਦ ਤੋੜੀ ਉਸ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਨਾ ਹੋ ਚੁਕੱਣ
ਅਹਬਾਰ 12 : 5 (PAV)
ਪਰ ਜੇ ਉਹ ਕੁੜੀ ਜਣੇ ਤਾਂ ਪੰਦ੍ਰਾਂ ਦਿਨ ਉਸ ਦੀ ਸਿਰਨ੍ਹਾਉਣੀ ਦੀ ਆਗਿਆ ਦੇ ਅਨੁਸਾਰ ਅਪਵਿੱਤ੍ਰ ਰਹੇ ਅਤੇ ਛਿਆਂਹਠਵੇਂ ਦਿਨ ਤੋੜੀ ਆਪਣੇ ਲਹੂ ਤੋਂ ਪਵਿੱਤ੍ਰ ਕਰਨ ਵਿੱਚ ਠਹਿਰੀ ਰਹੇ
ਅਹਬਾਰ 12 : 6 (PAV)
ਅਤੇ ਜਾਂ ਉਸ ਦੇ ਸ਼ੁੱਧ ਹੋਣ ਦੇ ਦਿਨ ਪੁੱਤ੍ਰ ਦੇ ਲਈ ਯਾ ਧੀ ਦੇ ਲਈਪੂਰੇ ਹੋਣ ਤਾਂ ਉਹ ਇੱਕ ਵਰਹੇ ਦਾ ਲੇਲਾ ਇੱਕ ਹੋਮ ਕਰਕੇ ਅਤੇ ਇੱਕ ਕਬੂਤ੍ਰ ਦਾ ਬੱਚਾ ਯਾ ਘੁੱਗੀ ਪਾਪ ਦੀ ਭੇਟ ਕਰਕੇ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਜਾਜਕ ਦੇ ਅੱਗੇ ਲਿਆਵੇ
ਅਹਬਾਰ 12 : 7 (PAV)
ਉਹ ਉਸ ਨੂੰ ਯਹੋਵਾਹ ਦੇ ਅੱਗੇ ਚੜ੍ਹਾਵੇ ਅਤੇ ਉਸ ਦੇ ਲਈ ਪ੍ਰਾੱਸਚਿਤ ਕਰੇ ਅਤੇ ਉਸ ਨੂੰ ਆਪਣੇ ਲਹੂ ਵਹਿਣ ਤੋਂ ਸ਼ੁੱਧ ਕਰੇ। ਇਹ ਉਸ ਦੇ ਲਈ ਬਿਵਸਥਾ ਹੈ ਜਿਸ ਨੇ ਪੁੱਤ੍ਰ ਯਾ ਧੀ ਜਣੀ
ਅਹਬਾਰ 12 : 8 (PAV)
ਅਤੇ ਜੇ ਕਦੀ ਉਹ ਇੱਕ ਲੇਲਾ ਲਿਆਉਣ ਜੋਗੀ ਨਾ ਹੋਵੇ ਤਾਂ ਉਹ ਦੋ ਘੁੱਗੀਆਂ ਯਾ ਕਬੂਤ੍ਰਾਂ ਦੇ ਬੱਚੇ ਲਿਆਵੇ, ਇੱਕ ਤਾਂ ਹੋਮ ਕਰਕੇ ਅਤੇ ਦੂਜਾ ਪਾਪ ਦੀ ਭੇਟ ਕਰਕੇ ਅਤੇ ਜਾਜਕ ਉਸ ਦੇ ਲਈ ਪ੍ਰਾਸਚਿਤ ਕਰੇ ਅਤੇ ਉਹ ਸ਼ੁੱਧ ਹੋ ਜਾਵੇਗੀ।।

1 2 3 4 5 6 7 8

BG:

Opacity:

Color:


Size:


Font: