ਅਹਬਾਰ 14 : 1 (PAV)
ਉਪਰੰਤ ਯਹੋਵਾਹ ਮੂਸਾ ਨਾਲ ਬੋਲਿਆ ਕਿ
ਅਹਬਾਰ 14 : 2 (PAV)
ਉਸ ਦੇ ਸ਼ੁਧ ਹੋਣ ਦੇ ਦਿਨ ਵਿੱਚ, ਕੋਹੜੀ ਦੀ ਇਹ ਬਿਵਸਥਾ ਹੈ, ਉਹ ਜਾਜਕ ਕੋਲ ਲਿਆਂਦਾ ਜਾਵੇ
ਅਹਬਾਰ 14 : 3 (PAV)
ਅਤੇ ਜਾਜਕ ਡੇਰੇ ਤੋਂ ਬਾਹਰ ਨਿਕੱਲੇ ਅਤੇ ਜਾਜਕ ਵੇਖੇ ਅਤੇ ਵੇਖੋ, ਜੇ ਉਹ ਕੋਹੜ ਦਾ ਰੋਗ ਕੋਹੜੀ ਵਿੱਚੋਂ ਚੰਗਾ ਹੋ ਗਿਆ ਹੋਵੇ
ਅਹਬਾਰ 14 : 4 (PAV)
ਤਦ ਜਾਜਕ ਉਸ ਨੂੰ ਜੋ ਚੰਗਾ ਹੋ ਗਿਆ ਆਗਿਆ ਦੇਵੇ ਜੋ ਦੋ ਜੀਉਂਦੇ ਅਤੇ ਸ਼ੁੱਧ ਪੰਛੀ ਲਿਆਵੇ ਅਤੇ ਦਿਆਰ ਦੀ ਲੱਕੜ ਅਤੇ ਕਿਰਮਚੀ ਕੱਪੜਾ ਅਤੇ ਜੂਫਾ
ਅਹਬਾਰ 14 : 5 (PAV)
ਅਤੇ ਜਾਜਕ ਕਿਸੇ ਮਿੱਟੀ ਦੇ ਭਾਂਡੇ ਵਿੱਚ ਵਗਦੇ ਪਾਣੀ ਉੱਤੇ ਪੰਛੀਆਂ ਵਿੱਚੋਂ ਇੱਕ ਨੂੰ ਕੱਟਣ ਦੀ ਆਗਿਆ ਦੇਵੇ
ਅਹਬਾਰ 14 : 6 (PAV)
ਅਤੇ ਜੀਉਂਦਾ ਪੰਛੀ ਜੋ ਹੈ, ਸੋ ਉਸ ਨੂੰ ਲੈਕੇ ਅਤੇ ਦਿਆਰ ਦੀ ਲੱਕੜ ਅਤੇ ਕਿਰਮ ਅਤੇ ਜੂਫਾ ਉਨ੍ਹਾਂ ਨੂੰ ਅਤੇ ਜੀਉਂਦੇ ਪੰਛੀ ਨੂੰ ਉਸ ਪੰਛੀ ਦੇ ਲਹੂ ਵਿੱਚ ਜੋ ਵਗਦੇ ਪਾਣੀ ਉੱਤੇ ਕੱਟਿਆ ਹੋਇਆ ਸੀ ਡੋਬ ਦੇਵੇ
ਅਹਬਾਰ 14 : 7 (PAV)
ਅਤੇ ਉਹ ਉਸ ਨੂੰ ਜੋ ਕੋਹੜ ਤੋਂ ਸ਼ੁੱਧ ਹੋਣ ਵਾਲਾ ਹੈ ਸੱਤ ਵੇਰੀ ਛਿਣਕੇ ਅਤੇ ਉਸ ਨੂੰ ਸ਼ੁੱਧ ਆਖੇ ਅਤੇ ਜੀਉਂਦੇ ਪੰਛੀ ਨੂੰ ਖੁਲ੍ਹੀ ਪੈਲੀ ਵਿੱਚ ਉਡਾ ਦੇਵੇ
ਅਹਬਾਰ 14 : 8 (PAV)
ਅਤੇ ਉਹ ਜੋ ਸ਼ੁੱਧ ਹੋਣ ਵਾਲਾ ਹੈ ਸੋ ਆਪਣੇ ਲੀੜੇ ਧੋ ਸੁੱਟੇ ਅਤੇ ਆਪਣੇ ਸਾਰੇ ਵਾਲ ਮੁਨਾ ਸੁੱਟੇ ਅਤੇ ਸ਼ੁੱਧ ਹੋਣ ਲਈ ਪਾਣੀ ਵਿੱਚ ਨ੍ਹਾਵੇ ਅਤੇ ਇਸ ਦੇ ਪਿੱਛੋਂ ਉਹ ਡੇਰੇ ਵਿੱਚ ਆਵੇ ਅਤੇ ਆਪਣੇ ਡੇਰੇ ਤੋਂ ਬਾਹਰ ਸੱਤ ਦਿਨ ਤੋੜੀ ਬਾਹਰ ਵਾਸ ਕਰੇ
ਅਹਬਾਰ 14 : 9 (PAV)
ਪਰ ਸੱਤਵੇਂ ਦਿਨ ਐਉਂ ਹੋਵੇ ਕਿ ਉਹ ਆਪਣੇ ਸਾਰੇ ਵਾਲ ਆਪਣੇ ਸਿਰ ਤੋਂ ਅਤੇ ਆਪਣੀ ਠੋਡੀ ਤੋਂ ਆਪਣਿਆਂ ਭਰਵੱਟਿਆਂ ਤੋਂ ਮੁਨਾ ਸੁੱਟੇ, ਹਾਂ, ਆਪਣੇ ਸਾਰੇ ਵਾਲ ਮੁਨਾ ਸੁੱਟੇ ਅਤੇ ਉਹ ਆਪਣੇ ਲੀੜੇ ਧੋਵੇ, ਨਾਲੇ ਆਪਣਾ ਸਰੀਰ ਪਾਣੀ ਨਾਲ ਧੋਵੇ ਅਤੇ ਉਹ ਸ਼ੁੱਧ ਹੋ ਜਾਵੇਗਾ
ਅਹਬਾਰ 14 : 10 (PAV)
ਅਤੇ ਅੱਠਵੇਂ ਦਿਨ ਉਹ ਦੋ ਲੇਲੇ ਬੱਜ ਤੋਂ ਰਹਿਤ ਅਤੇ ਇੱਕ ਬੱਜ ਤੋਂ ਰਹਿਤ ਪਹਿਲੇ ਵਰਹੇ ਦੀ ਲੇਲੀ ਅਤੇ ਮੈਦੇ ਦੇ ਤਿੰਨ ਦਸਵੰਧ ਤੇਲ ਨਾਲ ਰਲਾਏ ਹੋਏ ਅਤੇ ਇੱਕ ਪਾਉ ਤੇਲ ਲਿਆਵੇ
ਅਹਬਾਰ 14 : 11 (PAV)
ਅਤੇ ਜਾਜਕ ਜੋ ਉਸ ਨੂੰ ਸ਼ੁੱਧ ਕਰਦਾ ਹੈ ਸੋ ਸ਼ੁੱਧ ਹੋਣ ਵਾਲੇ ਮਨੁੱਖ ਨੂੰ ਅਤੇ ਉਨ੍ਹਾਂ ਵਸਤਾਂ ਨੂੰ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਯਹੋਵਾਹ ਦੇ ਅੱਗੇ ਰੱਖੇ
ਅਹਬਾਰ 14 : 12 (PAV)
ਅਤੇ ਜਾਜਕ ਇੱਕ ਲੇਲਾ ਲੈਕੇ ਦੋਸ਼ ਦੀ ਭੇਟ ਕਰਕੇ ਉਸ ਨੂੰ ਚੜ੍ਹਾਵੇ ਅਤੇ ਪਾਉ ਤੇਲ ਨੂੰ ਲੈਕੇ ਉਨ੍ਹਾਂ ਨੂੰ ਹਿਲਾਉਂਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਵੇ
ਅਹਬਾਰ 14 : 13 (PAV)
ਅਤੇ ਜਿੱਥੇ ਉਹ ਪਾਪ ਦੀ ਭੇਟ ਨੂੰ ਅਤੇ ਹੋਮ ਦੀ ਭੇਟ ਨੂੰ ਪਵਿੱਤ੍ਰ ਥਾਂ ਵਿੱਚ ਕੱਟੇ ਉਸ ਥਾਂ ਵਿੱਚ ਉਸ ਲੇਲੇ ਨੂੰ ਕੱਟੇ ਕਿਉਂਕਿ ਜਿੱਕਰ ਪਾਪ ਦੀ ਭੇਟ ਜਾਜਕ ਦੀ ਹੈ ਤਿਹਾ ਹੀ ਦੋਸ਼ ਦੀ ਭੇਟ ਭੀ ਹੈ, ਉਹ ਅੱਤ ਪਵਿੱਤ੍ਰ ਹੈ
ਅਹਬਾਰ 14 : 14 (PAV)
ਅਤੇ ਜਾਜਕ ਦੋਸ਼ ਦੀ ਭੇਟ ਦੇ ਲਹੂ ਤੋਂ ਕੁਝ ਲਵੇ ਅਤੇ ਜਾਜਕ ਉਸ ਨੂੰ ਉਸ ਦੇ ਸੱਜੇ ਕੰਨ ਦੀ ਪਾਪੜੀ ਉੱਤੇ ਜੋ ਸ਼ੁੱਧ ਹੋਣ ਵਾਲਾ ਹੈ ਅਤੇ ਉਸ ਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਸ ਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਪਾਵੇ
ਅਹਬਾਰ 14 : 15 (PAV)
ਅਤੇ ਜਾਜਕ ਉਸ ਪਾਉ ਤੇਲ ਤੋਂ ਕੁਝ ਲੈਕੇ ਆਪਣੇ ਖੱਬੇ ਹੱਥ ਦੀ ਤਲੀ ਉੱਤੇ ਪਾਵੇ
ਅਹਬਾਰ 14 : 16 (PAV)
ਅਤੇ ਜਾਜਕ ਆਪਣੀ ਸੱਜੀ ਉਂਗਲ ਆਪਣੇ ਖੱਬੇ ਹੱਥ ਦੀ ਤਲੀ ਦੇ ਤੇਲ ਵਿੱਚੋ ਡੋਬ ਕੇ ਆਪਣੀ ਉਂਗਲ ਨਾਲ ਉਸ ਤੇਲ ਵਿੱਚੇਂ ਯਹੋਵਾਹ ਦੇ ਅੱਗੇ ਸੱਤ ਵੇਰੀ ਛਿਣਕੇ
ਅਹਬਾਰ 14 : 17 (PAV)
ਅਤੇ ਰਹਿੰਦੇ ਤੇਲ ਨੂੰ ਜੋ ਉਸ ਦੇ ਹੱਥ ਵਿੱਚ ਹੈ ਸੋ ਜਾਜਕ ਓਸ ਸ਼ੁੱਧ ਹੋਣ ਵਾਲੇ ਦੇ ਸੱਜੇ ਕੰਨ ਦੀ ਪਾਪੜੀ ਉੱਤੇ ਅਤੇ ਉਸ ਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਸ ਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਦੋਸ਼ ਦੀ ਭੇਟ ਦੇ ਲਹੂ ਉੱਤੇ ਪਾਵੇ
ਅਹਬਾਰ 14 : 18 (PAV)
ਅਤੇ ਰਹਿੰਦੇ ਤੇਲ ਨੂੰ ਜੋ ਜਾਜਕ ਦੇ ਹੱਥ ਵਿੱਚ ਸੋ ਉਸ ਸ਼ੁੱਧ ਹੋਣ ਵਾਲੇ ਦੇ ਸਿਰ ਉੱਤੇ ਡੋਲ ਦੇਵੇ ਅਤੇ ਜਾਜਕ ਉਸ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ
ਅਹਬਾਰ 14 : 19 (PAV)
ਅਤੇ ਜਾਜਕ ਪਾਪ ਦੀ ਭੇਟ ਚੜ੍ਹਾਵੇ ਅਤੇ ਉਸ ਦੇ ਲਈ ਜਿਹੜਾ ਆਪਣੀ ਅਸ਼ੁੱਧਤਾਈ ਤੋਂ ਸ਼ੁੱਧ ਹੋਣ ਵਾਲਾ ਹੈ ਪ੍ਰਾਸਚਿਤ ਕਰੇ ਅਤੇ ਮਗਰੋਂ ਹੋਮ ਦੀ ਭੇਟ ਨੂੰ ਕੱਟ ਸੁੱਟੇ
ਅਹਬਾਰ 14 : 20 (PAV)
ਅਤੇ ਜਾਜਕ ਹੋਮ ਦੀ ਭੇਟ ਅਤੇ ਮੈਦੇ ਦੀ ਭੇਟ ਜਗਵੇਦੀ ਉੱਤੇ ਚੜ੍ਹਾਵੇ ਅਤੇ ਜਾਜਕ ਉਸ ਦੇ ਲਈ ਪ੍ਰਾਸਚਿਤ ਕਰੇ ਅਤੇ ਉਹ ਸ਼ੁੱਧ ਹੋ ਜਾਵੇਗਾ
ਅਹਬਾਰ 14 : 21 (PAV)
ਅਤੇ ਜੇ ਉਹ ਕੰਗਾਲ ਹੋਵੇ ਅਤੇ ਐਡਾ ਲਿਆ ਨਾ ਸੱਕੇ ਤਾਂ ਉਹ ਦੋਸ਼ ਦੀ ਭੇਟ ਕਰਕੇ ਹਿਲਾਉਣ ਲਈ ਆਪਣੇ ਲਈ ਪ੍ਰਾਸਚਿਤ ਕਰਨ ਨੂੰ ਇੱਕ ਲੇਲਾ ਅਤੇ ਮੈਦੇ ਦਾ ਇੱਕ ਦਸਵੰਧ ਤੇਲ ਨਾਲ ਰਲਾਇਆ ਹੋਇਆ ਮੈਦੇ ਦੀ ਭੇਟ ਕਰਕੇ ਅਤੇ ਇੱਕ ਪਾਉ ਤੇਲ
ਅਹਬਾਰ 14 : 22 (PAV)
ਅਤੇ ਦੋ ਘੁੱਗੀਆਂ ਯਾਂ ਕਬੂਤ੍ਰਾਂ ਦੇ ਦੋ ਬੱਚੇ ਜੇਹੇਕੁ ਲੈ ਸੱਕੇ ਅਤੇ ਇੱਕ ਤਾਂ ਪਾਪ ਦੀ ਭੇਟ ਅਤੇ ਦੂਜਾ ਹੋਮ ਦੀ ਭੇਟ ਹੋਵੇ
ਅਹਬਾਰ 14 : 23 (PAV)
ਅਤੇ ਅੱਠਵੇਂ ਦਿਨ ਉਹ ਉਨ੍ਹਾਂ ਨੂੰ ਆਪਣੇ ਸ਼ੁੱਧ ਕਰਨ ਲਈ ਜਾਜਕ ਦੇ ਕੋਲ ਮੰਡਲੀ ਦੇ ਡੇਰੇ ਦੇ ਬੂਹੇ ਕੋਲ ਯਹੋਵਾਹ ਦੇ ਅੱਗੇ ਲਿਆਵੇ
ਅਹਬਾਰ 14 : 24 (PAV)
ਅਤੇ ਜਾਜਕ ਦੋਸ਼ ਦੀ ਭੇਟ ਦੇ ਲੇਲੇ ਨੂੰ ਅਤੇ ਪਾਉ ਤੇਲ ਨੂੰ ਲੈਕੇ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਉਨ੍ਹਾਂ ਨੂੰ ਹਿਲਾਵੇ
ਅਹਬਾਰ 14 : 25 (PAV)
ਅਤੇ ਉਹ ਦੋਸ਼ ਦੀ ਭੇਟ ਦੇ ਲੇਲੇ ਨੂੰ ਕੱਟ ਸੁੱਟੇ ਅਤੇ ਜਾਜਕ ਉਸ ਦੋਸ਼ ਦੀ ਭੇਟ ਦੇ ਲਹੂ ਤੋਂ ਕੁਝ ਲੈਕੇ ਉਸ ਸ਼ੁੱਧ ਹੋਣ ਵਾਲੇ ਦੇ ਸੱਜੇ ਕੰਨ ਦੀ ਪਾਪੜੀ ਉੱਤੇ ਅਤੇ ਉਸ ਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਸ ਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਪਾ ਦੇਵੇ
ਅਹਬਾਰ 14 : 26 (PAV)
ਅਤੇ ਜਾਜਕ ਉਸ ਤੇਲ ਤੋਂ ਆਪਣੇ ਖੱਬੇ ਹੱਥ ਦੀ ਤਲੀ ਵਿੱਚ ਕੁਝ ਪਾ ਦੇਵੇ
ਅਹਬਾਰ 14 : 27 (PAV)
ਅਤੇ ਜਾਜਕ ਆਪਣੀ ਸੱਜੀ ਉਂਗਲ ਨਾਲ ਉਸ ਤੇਲ ਤੋਂ ਜੋ ਉਸ ਦੇ ਖੱਬੇ ਹੱਥ ਵਿੱਚ ਹੈ ਸੱਤ ਵੇਰੀ ਕੁਝ ਯਹੋਵਾਹ ਦੇ ਅੱਗੇ ਛਿਣਕੇ
ਅਹਬਾਰ 14 : 28 (PAV)
ਅਤੇ ਜਾਜਕ ਆਪਣੇ ਹੱਥ ਦੇ ਤੇਲ ਤੋਂ ਸ਼ੁੱਧ ਹੋਣ ਵਾਲੇ ਦੇ ਸੱਜੇ ਕੰਨ ਦੀ ਪਾਪੜੀ ਉੱਤੇ ਅਤੇ ਉਸ ਦੇ ਸੱਜੇ ਹੱਥ ਦੇ ਅੰਗੂਠੇ ਅਤੇ ਉਸ ਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਦੋਸ਼ ਦੀ ਭੇਟ ਦੇ ਲਹੂ ਦੀ ਥਾਂ ਵਿੱਚ ਪਾ ਦੇਵੇ
ਅਹਬਾਰ 14 : 29 (PAV)
ਅਤੇ ਰਹਿੰਦੇ ਤੇਲ ਨੂੰ ਜੋ ਜਾਜਕ ਦੇ ਹੱਥ ਵਿੱਚ ਹੈ ਸੋ ਉਸ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰਨ ਨੂੰ ਸ਼ੁੱਧ ਹੋਣ ਵਾਲੇ ਦੇ ਸਿਰ ਉੱਤੇ ਪਾ ਦੇਵੇ
ਅਹਬਾਰ 14 : 30 (PAV)
ਅਤੇ ਉਨ੍ਹਾਂ ਘੁੱਗੀਆਂ ਵਿੱਚੋਂ ਯਾ ਕਬੂਤ੍ਰਾਂ ਦਿਆਂ ਬੱਚਿਆਂ ਵਿੱਚੋਂ ਜਿਹਾ ਉਸ ਨੂੰ ਲੱਭ ਸੱਕੇ ਇੱਕ ਨੂੰ ਚੜ੍ਹਾਵੇ
ਅਹਬਾਰ 14 : 31 (PAV)
ਹਾਂ, ਜਿਹਾ ਉਸ ਨੂੰ ਹੱਥ ਆਵੇ ਇੱਕ ਤਾਂ ਪਾਪ ਦੀ ਭੇਟ ਕਰਕੇ ਅਤੇ ਦੂਜਾ ਮੈਦੇ ਦੀ ਭੇਟ ਸਣੇ ਹੋਮ ਦੀ ਭੇਟ ਕਰਕੇ ਅਤੇ ਜਾਜਕ ਉਸ ਦੇ ਲਈ ਜੋ ਯਹੋਵਾਹ ਦੇ ਅੱਗੇ ਸ਼ੁੱਧ ਹੋਣ ਵਾਲਾ ਹੈ, ਪ੍ਰਾਸਚਿਤ ਕਰੇ
ਅਹਬਾਰ 14 : 32 (PAV)
ਉਸ ਦੇ ਲਈ ਜਿਸ ਦੇ ਵਿੱਚ ਕੋਹੜ ਦਾ ਰੋਗ ਹੈ ਅਤੇ ਜਿਸ ਦੇ ਹੱਥ ਵਿੱਚ ਸ਼ੁੱਧਤਾਈ ਦੀਆਂ ਵਸਤਾਂ ਨਹੀਂ ਆ ਸੱਕਦੀਆਂ, ਇਹ ਉਸ ਦੀ ਬਿਵਸਥਾ ਹੈ।।
ਅਹਬਾਰ 14 : 33 (PAV)
ਫੇਰ ਯਹੋਵਾਹ ਮੂਸਾ ਅਤੇ ਹਾਰੂਨ ਨਾਲ ਬੋਲਿਆ ਕਿ
ਅਹਬਾਰ 14 : 34 (PAV)
ਜਾਂ ਤੁਸੀਂ ਕਨਾਨ ਦੇਸ ਵਿੱਚ ਜੋ ਮੈਂ ਤੁਹਾਨੂੰ ਪੱਤੀ ਕਰਕੇ ਦਿੰਦਾ ਹਾਂ ਆਓ ਅਤੇ ਤੁਹਾਡੀ ਪੱਤੀ ਦੇ ਦੇਸਦੇ ਕਿਸੇ ਘਰ ਵਿੱਚ ਕੋਹੜ ਦਾ ਰੋਗ ਮੈਂ ਪਾ ਦੇਵਾਂ
ਅਹਬਾਰ 14 : 35 (PAV)
ਅਤੇ ਘਰ ਵਾਲਾ ਜਾਜਕ ਦੇ ਕੋਲ ਆਵੇ ਅਤੇ ਇਹ ਬੋਲੇ ਭਈ ਮੈਨੂੰ ਐਉਂ ਮਾਲੂਮ ਹੁੰਦਾ ਹੈ ਜੋ ਘਰ ਵਿੱਚ ਰੋਗ ਹੈ
ਅਹਬਾਰ 14 : 36 (PAV)
ਤਾਂ ਜਾਜਕ ਉਸ ਘਰ ਨੂੰ ਸੱਖਣਾ ਕਰਨ ਦੀ ਆਗਿਆ ਦੇਵੇ ਉਸ ਦੇ ਪਹਲੋਂ ਜੋ ਜਾਜਕ ਰੋਗ ਵੇਖਣ ਨੂੰ ਉਸ ਦੇ ਵਿੱਚ ਵੜੇ ਭਈ ਸਭ ਕੁਝ ਜੋ ਘਰ ਵਿੱਚ ਹੈ ਅਸ਼ੁੱਧ ਨਾ ਹੋ ਜਾਵੇ ਅਤੇ ਪਿੱਛੋਂ ਜਾਜਕ ਘਰ ਵੇਖਣ ਨੂੰ ਵੜੇ
ਅਹਬਾਰ 14 : 37 (PAV)
ਅਤੇ ਉਹ ਰੋਗ ਨੂੰ ਵੇਖੇ ਅਤੇ ਵੇਖੋ, ਜੇ ਉਹ ਰੋਗ ਘਰ ਦੀਆਂ ਕੰਧਾਂ ਵਿੱਚ ਪੋਲੀਆਂ ਲੀਕਾਂ ਨਾਲ ਕੁਝ ਹਰੀਆਂ ਯਾ ਕੁਝ ਲਾਲ ਜੇਹੀਆਂ, ਜੋ ਉਸ ਦੇ ਵੇਖਣ ਵਿੱਚ ਕੰਧ ਨਾਲੋਂ ਡੂੰਘੀਆਂ ਹੋਣ
ਅਹਬਾਰ 14 : 38 (PAV)
ਤਾਂ ਜਾਜਕ ਘਰ ਵਿੱਚੋਂ ਘਰ ਦੇ ਬੂਹੇ ਤੋੜੀ ਨਿਕੱਲੇ ਅਤੇ ਘਰ ਨੂੰ ਸੱਤ ਦਿਨ ਤੋੜੀ ਬੰਦ ਕਰ ਛੱਡੇ
ਅਹਬਾਰ 14 : 39 (PAV)
ਅਤੇ ਜਾਜਕ ਫੇਰ ਸੱਤਵੇਂ ਦਿਨ ਆਵੇ ਅਤੇ ਵੇਖੋ, ਜੇ ਉਹ ਰੋਗ ਘਰ ਦੀਆਂ ਕੰਧਾਂ ਵਿੱਚ ਖਿਲਰਿਆ ਹੋਇਆ ਹੋਵੇ
ਅਹਬਾਰ 14 : 40 (PAV)
ਤਾਂ ਜਾਜਕ ਇਹ ਆਗਿਆ ਦੇਵੇ ਜੋ ਓਹ ਉਨ੍ਹਾਂ ਪੱਥਰਾਂ ਨੂੰ ਜਿਨ੍ਹਾਂ ਦੇ ਵਿੱਚ ਰੋਗ ਹੈ ਲੈ ਜਾਣ ਓਹ ਉਨ੍ਹਾਂ ਨੂੰ ਕਿਸੇ ਅਸ਼ੁੱਧ ਥਾਂ ਵਿੱਚ ਸ਼ਹਿਰ ਤੋਂ ਬਾਹਰ ਸੁੱਟਣ
ਅਹਬਾਰ 14 : 41 (PAV)
ਅਤੇ ਉਹ ਉਸ ਘਰ ਨੂੰ ਅੰਦਰੋਂ ਆਲੇ ਦੁਆਲੇ ਛਿਲਵਾ ਦੇਵੇ ਅਤੇ ਉਸ ਮਿੱਟੀ ਨੂੰ ਜੋ ਛਿੱਲੀ ਹੈ ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਥਾਂ ਵਿੱਚ ਸੁੱਟਣ
ਅਹਬਾਰ 14 : 42 (PAV)
ਅਤੇ ਉਹ ਹੋਰ ਪੱਥਰ ਲੈਕੇ ਉਨ੍ਹਾਂ ਨੂੰ ਉਨ੍ਹਾਂ ਪੱਥਰਾਂ ਦੀ ਥਾਂ ਵਿੱਚ ਰੱਖਣ ਅਤੇ ਹੋਰ ਚੂੰਨਾ ਲੈਕੇ ਘਰ ਨੂੰ ਲਿੰਬੇ
ਅਹਬਾਰ 14 : 43 (PAV)
ਅਤੇ ਜੇ ਕਦੀ ਪੱਥਰ ਲੈ ਜਾਣ ਤੋਂ ਪਿੱਛੋ ਅਤੇ ਘਰ ਦੇ ਛਿਲਣ ਦੇ ਪਿੱਛੋਂ ਅਤੇ ਉਸ ਦੇ ਲਿੰਬਣ ਦੇ ਪਿੱਛੋਂ ਉਹ ਰੋਗ ਫੇਰ ਆਵੇ ਅਤੇ ਘਰ ਵਿੱਚ ਨਿਕੱਲੇ
ਅਹਬਾਰ 14 : 44 (PAV)
ਤਾਂ ਜਾਜਕ ਆਣ ਕੇ ਵੇਖੇ ਅਤੇ ਵੇਖੋ, ਜੋ ਉਹ ਰੋਗ ਘਰ ਵਿੱਚ ਖਿਲਰਿਆ ਹੋਇਆ ਹੋਵੇ ਤਾਂ ਉਹ ਘਰ ਵਿੱਚ ਵਧਣ ਵਾਲਾ ਕੋਹੜ ਹੈ, ਉਹ ਅਸ਼ੁੱਧ ਹੈ
ਅਹਬਾਰ 14 : 45 (PAV)
ਅਤੇ ਉਹ ਉਸ ਘਰ ਨੂੰ ਢਾਹ ਦੇਵੇ ਉਸ ਦੇ ਪੱਥਰ ਅਤੇ ਉਸ ਦੀਆਂ ਲੱਕੜੀਆਂ ਅਤੇ ਘਰ ਦਾ ਸਾਰਾ ਚੂਨਾ ਅਤੇ ਉਨ੍ਹਾਂ ਨੂੰ ਸ਼ਹਿਰੋਂ ਬਾਹਰ ਕਿਸੇ ਅਸ਼ੁੱਧ ਥਾਂ ਵਿੱਚ ਲੈ ਜਾਵੇ
ਅਹਬਾਰ 14 : 46 (PAV)
ਨਾਲੇ ਉਹ ਜਿਹੜਾ ਉਸ ਘਰ ਵਿੱਚ ਵੜੇ ਜਿਸ ਵੇਲੇ ਉਹ ਬੰਦ ਸੀ ਸੋ ਸੰਧਿਆਂ ਤੋੜੀ ਅਸ਼ੁੱਧ ਰਹੇ
ਅਹਬਾਰ 14 : 47 (PAV)
ਅਤੇ ਜਿਹੜਾ ਉਸ ਘਰ ਵਿੱਚ ਲੰਮਾ ਪਵੇ ਸੋ ਆਪਣੇ ਲੀੜੇ ਧੋ ਸੁੱਟੇ ਅਤੇ ਉਸ ਘਰ ਵਿੱਚ ਖਾਵੇ ਅਤੇ ਉਹ ਆਪਣੇ ਲੀੜੇ ਧੋ ਸੁੱਟੇ
ਅਹਬਾਰ 14 : 48 (PAV)
ਅਤੇ ਜੇ ਜਾਜਕ ਆਣ ਕੇ ਉਸ ਨੂੰ ਵੇਖੇ ਅਤੇ ਵੇਖੋ ਉਸ ਘਰ ਦੇ ਲਿੰਬਣ ਦੇ ਪਿੱਛੋਂ ਉਹ ਰੋਗ ਘਰ ਦੇ ਵਿੱਚ ਨਾ ਖਿਲਰਿਆ ਹੋਇਆ ਹੋਵੇ ਤਾਂ ਜਾਜਕ ਘਰ ਨੂੰ ਸ਼ੁੱਧ ਆਖੇ ਕਿਉਂ ਜੋ ਰੋਗ ਚੰਗਾ ਹੋ ਗਿਆ ਹੈ
ਅਹਬਾਰ 14 : 49 (PAV)
ਅਤੇ ਉਸ ਘਰ ਦੇ ਸ਼ੁੱਧ ਕਰਨ ਲਈ ਉਹ ਦੋ ਪੰਛੀ ਅਤੇ ਦਿਆਰ ਦੀ ਲੱਕੜ ਅਤੇ ਕਿਰਮ ਅਤੇ ਜੂਫਾ ਲਵੇ
ਅਹਬਾਰ 14 : 50 (PAV)
ਅਤੇ ਉਹ ਪੰਛੀਆਂ ਵਿੱਚੋਂ ਇੱਕ ਕਿਸੇ ਮਿੱਟੀ ਦੇ ਭਾਂਡੇ ਵਿੱਚ ਵਗਦੇ ਪਾਣੀ ਉੱਤੇ ਕੱਟੇ
ਅਹਬਾਰ 14 : 51 (PAV)
ਅਤੇ ਉਹ ਦਿਆਰ ਦੀ ਲੱਕੜ ਅਤੇ ਜੂਫਾ ਅਤੇ ਕਿਰਮ ਅਤੇ ਜੀਉਂਦੇ ਪੰਛੀ ਨੂੰ ਲੈਕੇ ਉਨ੍ਹਾਂ ਨੂੰ ਕੱਟੇ ਹੋਏ ਪੰਛੀ ਦੇ ਲਹੂ ਵਿੱਚ ਅਤੇ ਵਗਦੇ ਪਾਣੀ ਵਿੱਚ ਡੋਬੇ ਅਤੇ ਘਰ ਨੂੰ ਸੱਤ ਵੇਰੀ ਛਿਣਕੇ
ਅਹਬਾਰ 14 : 52 (PAV)
ਅਤੇ ਉਹ ਪੰਛੀ ਦੇ ਲਹੂ ਨਾਲ ਅਤੇ ਵਗਦੇ ਪਾਣੀ ਨਾਲ ਅਤੇ ਜੀਉਂਦੇ ਪੰਛੀ ਨਾਲ ਅਤੇ ਦਿਆਰ ਦੀ ਲੱਕੜ ਨਾਲ ਅਤੇ ਜੂਫੇ ਨਾਲ ਅਤੇ ਕਿਰਮ ਨਾਲ ਉਸ ਘਰ ਨੂੰ ਸ਼ੱਧ ਕਰੇ
ਅਹਬਾਰ 14 : 53 (PAV)
ਪਰ ਉਸ ਜੀਉਂਦੇ ਪੰਛੀ ਨੂੰ ਸ਼ਹਿਰ ਤੋਂ ਬਾਹਰ ਖੁਲੀਆਂ ਪੈਲੀਆਂ ਵਿੱਚ ਉਡਾ ਦੇਵੇ, ਉਸ ਘਰ ਦੇ ਪ੍ਰਾਸਚਿਤ ਕਰਨ ਲਈ ਅਤੇ ਉਹ ਸ਼ੁੱਧ ਹੋਵੇਗਾ
ਅਹਬਾਰ 14 : 54 (PAV)
ਇਹ ਸਰਬ ਪ੍ਰਕਾਰ ਦੇ ਕੋਹੜ ਦੇ ਰੋਗ ਅਤੇ ਸੇਣੂਏ ਦੇ ਲਈ ਬਿਵਸਥਾ ਹੈ
ਅਹਬਾਰ 14 : 55 (PAV)
ਅਤੇ ਲੀੜਿਆਂ ਦਾ ਕੋਹੜ ਅਤੇ ਘਰ ਦਾ
ਅਹਬਾਰ 14 : 56 (PAV)
ਅਤੇ ਸੋਜ ਅਤੇ ਪੱਪੜੀ ਦੀ ਅਤੇ ਬੱਗੀ ਥਾਂ ਦੇ ਲਈ
ਅਹਬਾਰ 14 : 57 (PAV)
ਇਹ ਸਮਝਾਉਣ ਜੋ ਅਸ਼ੁੱਧ ਹੋਵੇ ਯਾ ਸ਼ੁੱਧ ਹੋਵੇ, ਇਹ ਕੋਹੜ ਦੀ ਬਿਵਸਥਾ ਹੈ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57

BG:

Opacity:

Color:


Size:


Font: