ਅਹਬਾਰ 25 : 1 (PAV)
ਫੇਰ ਯਹੋਵਾਹ ਮੂਸਾ ਨੂੰ ਸੀਨਾ ਦੇ ਪਹਾੜ ਵਿੱਚ ਬੋਲਿਆ ਕਿ
ਅਹਬਾਰ 25 : 2 (PAV)
ਇਸਰਾਏਲੀਆਂ ਨਾਲ ਗੱਲ ਕਰ ਅਤੇ ਓਹਨਾਂ ਨੂੰ ਆਖ, ਜਾਂ ਤੁਸੀਂ ਉਸ ਦੇਸ ਵਿੱਚ ਆ ਜਾਓ, ਜੋ ਮੈਂ ਤੁਹਾਨੂੰ ਦਿੰਦਾ ਹਾਂਤਾਂ ਉਹ ਦੇਸ ਯਹੋਵਾਹ ਦੇ ਅੱਗੇ ਇੱਕ ਸਬਤ ਰੱਖੇ
ਅਹਬਾਰ 25 : 3 (PAV)
ਛੇ ਵਰਹੇ ਤੈਂ ਆਪਣੀ ਪੈਲੀ ਬੀਜਣੀ ਅਤੇ ਛੇ ਵਰਹੇ ਤੂੰ ਆਪਣੀਆਂ ਦਾਖਾਂ ਦੀ ਬਾਗਵਾਨੀ ਕਰੀਂ ਅਤੇ ਉਸ ਦੇ ਫਲਾਂ ਨੂੰ ਸਾਂਭੀਂ
ਅਹਬਾਰ 25 : 4 (PAV)
ਪਰ ਸੱਤਵੇਂ ਵਰਹੇ ਵਿੱਚ ਧਰਤੀ ਦੇ ਵਿਸਰਾਮ ਦਾ ਸਬਤ ਹੋਵੇਗਾ, ਯਹੋਵਾਹ ਦੇ ਅੱਗੇ ਇੱਕ ਸਬਤ। ਤੂੰ ਨਾ ਆਪਣੀ ਪੈਲੀ ਬੀਜੀਂ, ਨਾ ਆਪਣੇ ਦਾਖਾਂ ਦੀ ਬਾਗਵਾਨੀ ਕਰੀਂ
ਅਹਬਾਰ 25 : 5 (PAV)
ਜਿਹੜੀ ਤੇਰੀ ਹਾੜੀ ਆਪੇ ਹੀ ਉੱਗ ਪਵੇ ਉਸ ਨੂੰ ਤੂੰ ਨਾ ਵੱਢੀ, ਨਾ ਆਪਣਿਆ ਵੇਹਲਿਆਂ ਬਾਗਾਂ ਵਿੱਚੋਂ ਦਾਖਾਂ ਤੋਂੜੀਂ ਕਿਉਂ ਜੋ ਉਹ ਧਰਤੀ ਦੇ ਲਈ ਵਿਸਰਾਮ ਦਾ ਵਰਹਾ ਹੈ
ਅਹਬਾਰ 25 : 6 (PAV)
ਅਤੇ ਧਰਤੀ ਦਾ ਸਬਤ ਤੁਹਾਡੇ ਲਈ ਭੋਜਨ ਹੋਵੇਗਾ, ਤੇਰੇ ਲਈ, ਤੇਰੇ ਟਹਿਲੀਏ ਦੇ ਲਈ, ਤੇਰੇ ਟਹਿਲਣ ਦੇ ਲਈ, ਅਤੇ ਤੇਰੇ ਮਜੂਰ ਦੇ ਲਈ ਅਤੇ ਓਪਰੇ ਦੇ ਲਈ, ਜੋ ਤੇਰੇ ਨਾਲ ਵੱਸਦਾ ਹੈ
ਅਹਬਾਰ 25 : 7 (PAV)
ਅਤੇ ਤੇਰੇ ਡੰਗਰਾਂ ਦੇ ਲਈ ਅਤੇ ਉਨ੍ਹਾਂ ਜਾਨਵਰਾਂ ਦੇ ਲਈ, ਜੋ ਤੇਰੇ ਦੇਸ ਵਿੱਚ ਹਨ ਉਸ ਦਾ ਸਾਰਾ ਵਾਧੁ ਭੋਜਨ ਹੋਵੇਗਾ।।
ਅਹਬਾਰ 25 : 8 (PAV)
ਅਤੇ ਤੈਂ ਵਰਿਹਾਂ ਦੇ ਸੱਤ ਸਬਤ ਗਿਣਨੇਂ, ਅਰਥਾਤ ਸੱਤੇ ਸੱਤ ਵਰਹੇ ਅਤੇ ਇਨ੍ਹਾਂ ਸੱਤਾਂ ਸਬਤਾਂ ਦੇ ਵਰਿਹਾਂ ਦਾ ਵੇਲਾ ਸੋ ਤੇਰੇ ਲਈ ਉਣੰਜਾ ਵਰਹੇ ਹੋਣ
ਅਹਬਾਰ 25 : 9 (PAV)
ਤਾਂ ਤੂੰ ਅਨੰਦ ਦੀ ਤੁਰੀ ਸੱਤਵੇਂ ਮਹੀਨੇ ਦੀ ਪੰਧ੍ਰਵੀਂ ਮਿਤੀ ਨੂੰ ਸੁਣਾਵੀ, ਅਰਥਾਤ ਪ੍ਰਾਸਚਿਤ ਦੇ ਦਿਨ ਨੂੰ ਆਪਣੇ ਸਾਰੇ ਦੇਸ ਵਿੱਚ ਤੁਸਾਂ ਤੁਰਹੀ ਸੁਣਾਉਣੀ
ਅਹਬਾਰ 25 : 10 (PAV)
ਅਤੇ ਤੁਸਾਂ ਪੰਜਾਹਵੇਂ ਵਰਹੇ ਨੂੰ ਪਵਿੱਤ੍ਰ ਰੱਖਣਾ ਅਤੇ ਦੇਸ ਦਿਆ ਸਾਰਿਆ ਵਾਸੀਆਂ ਦੇ ਲਈ ਛੁਟਕਾਰੇ ਦਾ ਹੋਕਾ ਦੇਣਾ ਇਹ ਤੁਹਾਡੇ ਲਈ ਅਨੰਦ ਹੋਵੇਗਾ ਅਤੇ ਤੁਸਾਂ ਆਪੋ ਆਪਣੀ ਪੱਤੀ ਵਿੱਚ ਮੁੜ ਜਾਣਾ ਅਤੇ ਤੁਸਾਂ ਆਪੋ ਆਪਣੇ ਟੱਬਰਾ ਵਿੱਚ ਮੁੜ ਜਾਣਾ
ਅਹਬਾਰ 25 : 11 (PAV)
ਉਹ ਪੰਜਾਹਵਾ ਵਰਹਾ ਤੁਹਾਡੇ ਲਈ ਅਨੰਦ ਦਾ ਹੋਵੇਗਾ, ਤੁਸਾਂ ਨਾ ਬੀਜਣਾ, ਨਾ ਉਸ ਦੇ ਵਿੱਚ ਜਿਹੜਾ ਆਪੇ ਉੱਗ ਪਵੇ ਵੱਢਣਾ, ਨਾ ਉਸ ਦੇ ਵਿੱਚ ਆਪਣੇ ਵੇਹਲੇ ਬਾਗ ਦੀਆਂ ਦਾਖਾਂ ਤੋਂੜਨੀਆਂ
ਅਹਬਾਰ 25 : 12 (PAV)
ਕਿਉਂ ਜੋ ਉਹ ਅਨੰਦ ਦਾ ਹੈ, ਉਹ ਤੁਹਾਡੇ ਲਈ ਪਵਿੱਤ੍ਰ ਹੋਵੇ। ਤੁਸਾਂ ਉਸ ਦਾ ਵਾਧੁ ਪੈਲੀ ਵਿੱਚੋਂ ਖਾਣਾ
ਅਹਬਾਰ 25 : 13 (PAV)
ਏਸ ਅਨੰਦ ਦੇ ਵਰਹੇ ਵਿੱਚ ਤੁਸਾਂ ਸਭਨਾਂ ਆਪੋ ਆਪਣੀ ਪੱਤੀ ਵਿੱਚ ਮੁੜ ਜਾਣਾ
ਅਹਬਾਰ 25 : 14 (PAV)
ਅਤੇ ਜੇ ਤੂੰ ਆਪਣੇ ਗਵਾਂਢੀ ਪਾਸ ਕੁਝ ਵੇਚੇਂ ਯਾਂ ਆਪਣੇ ਗਵਾਂਢੀ ਦੇ ਹੱਥੋਂ ਕੁਝ ਮੁਲ ਲਵੇਂ ਤਾਂ ਤੁਸਾਂ ਇਕ ਦੂਜੇ ਨੂੰ ਦੁਖ ਨਾ ਦੇਣਾ
ਅਹਬਾਰ 25 : 15 (PAV)
ਅਨੰਦ ਦੇ ਪਿੱਛੋਂ ਜਿੰਨੇ ਵਰਹੇ ਹਨ ਉਨ੍ਹਾਂ ਦੇ ਅਨੁਸਾਰ ਤੁਸਾਂ ਆਪਣੇ ਗਵਾਂਢੀ ਤੋਂ ਮੁਲ ਲੈਣਾ ਅਤੇ ਖੱਟੀ ਦੇ ਵਰਿਹਾਂ ਦੇ ਲੇਖੇ ਦੇ ਅਨੁਸਾਰ ਉਹ ਤੇਰੇ ਹੱਥ ਵੇਚ ਲਵੇ
ਅਹਬਾਰ 25 : 16 (PAV)
ਵਰਿਹਾਂ ਦੇ ਵਧਣ ਦੇ ਅਨੁਸਾਰ ਤੂੰ ਉਸ ਦਾ ਮੁੱਲ ਵਧਾਵੀਂ ਅਤੇ ਵਰਿਹਾਂ ਦੇ ਘਟਣ ਦੇ ਅਨੁਸਾਰ ਤੂੰ ਉਸ ਦਾ ਮੁੱਲ ਘਟਾਵੀਂ ਕਿਉਂ ਜੋ ਖੱਟੀ ਦੇ ਵਰਿਹਾਂ ਦੇ ਲੇਖੇ ਦੇ ਅਨੁਸਾਰ ਉਹ ਤੇਰੇ ਕੋਲ ਵੇਚ ਲੈਂਦਾ ਹੈ
ਅਹਬਾਰ 25 : 17 (PAV)
ਸੋ ਤੁਸਾਂ ਇੱਕ ਦੂਜੇ ਨੂੰ ਦੁਖ ਨਾ ਦੇਣਾ, ਪਰ ਤੂੰ ਆਪਣੇ ਪਰਮੇਸ਼ੁਰ ਤੋਂ ਡਰੀ ਕਿਉ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।।
ਅਹਬਾਰ 25 : 18 (PAV)
ਸੋ ਤੁਸਾਂ ਮੇਰੀਆਂ ਬਿਧਾਂ ਪੂਰੀਆਂ ਕਰਨਾ, ਅਤੇ ਮੇਰਿਆਂ ਨਿਆਵਾਂ ਨੂੰ ਮੰਨਕੇ ਪੂਰਿਆਂ ਕਰਨਾ, ਫਿਰ ਤੁਸੀਂ ਦੇਸ ਵਿੱਚ ਸੁਖ ਸਾਂਦ ਨਾਲ ਰਹੋਗੇ
ਅਹਬਾਰ 25 : 19 (PAV)
ਅਤੇ ਉਹ ਦੇਸ ਆਪਣਾ ਫਲ ਉਗਾਵੇਗਾ ਅਤੇ ਤੁਸੀਂ ਰੱਜ ਕੇ ਖਾਓਗੇ ਅਤੇ ਤੁਸੀਂ ਉਸ ਦੇਸ ਵਿੱਚ ਸੁਖ ਸਾਂਦ ਨਾਲ ਰਹੋਗੇ
ਅਹਬਾਰ 25 : 20 (PAV)
ਅਤੇ ਜੇ ਕਦੀ ਤੁਸੀਂ ਆਖੋ ਭਈ ਸੱਤਵੇਂ ਵਰਿਹੇ ਨੂੰ ਅਸੀਂ ਕੀ ਖਾਵਾਂਗੇ, ਵੇਖੋ, ਅਸੀਂ ਬੀਜਾਂਗੇ ਨਹੀਂ, ਨਾ ਅਸੀਂ ਅੰਨ ਸਾਂਭਾਂਗੇ
ਅਹਬਾਰ 25 : 21 (PAV)
ਤਦ ਮੈਂ ਤੁਹਾਡੇ ਉੱਤੇ ਛੇਵੇਂ ਵਰਹੇ ਵਿੱਚ ਵਰ ਪਾਵਾਂਗਾ ਅਤੇ ਉਹ ਤਿਨਾਂ ਵਰਿਹਾਂ ਦੇ ਲਈ ਫਲ ਉਗਾਵੇਗਾ
ਅਹਬਾਰ 25 : 22 (PAV)
ਅਤੇ ਤੁਸਾਂ ਅੱਠਵੇਂ ਵਰਹੇ ਵਿੱਚ ਬੀਜਣਾ ਅਤੇ ਨੌਵੇਂ ਵਰਹੇ ਤੀਕੁਰ ਅਜੇ ਪਹਿਲੇ ਹੀ ਫਲ ਖਾਂਦੇ ਹੋਵੋਗੇ । ਜਦ ਤੋੜੀ ਉਸ ਦੇ ਫਲ ਨਾ ਆਉਣ ਤਦ ਤੋੜੀ ਤੁਸੀਂ ਪੁਰਾਣੇ ਤੋਂ ਖਾਂਦੇ ਰਹੋਗੇ
ਅਹਬਾਰ 25 : 23 (PAV)
ਧਰਤੀ ਸਦਾ ਦੇ ਲਈ ਵੇਚੀ ਨਾ ਜਾਏ ਕਿਉਂ ਜੋ ਧਰਤੀ ਮੇਰੀ ਹੈ ਕਿਉਂ ਜੋ ਤੁਸੀਂ ਓਪਰੇ ਅਤੇ ਪਰਾਹੁਣੇ ਮੇਰੇ ਕੋਲ ਹੋ
ਅਹਬਾਰ 25 : 24 (PAV)
ਅਤੇ ਤੁਹਾਡੀ ਪੱਤੀ ਦੀ ਸਾਰੀ ਧਰਤੀ ਵਿੱਚ ਤੁਸਾਂ ਧਰਤੀ ਦਾ ਮੁੜਾਉਣਾ ਮੰਨ ਲੈਣਾ।।
ਅਹਬਾਰ 25 : 25 (PAV)
ਜੇ ਕਦੀ ਤੇਰਾ ਭਰਾ ਕੰਗਾਲ ਬਣ ਜਾਏ ਅਤੇ ਆਪਣੀ ਪੱਤੀ ਤੋਂ ਕੁਝ ਵੇਚ ਸੁੱਟੀ ਹੋਵੇ ਅਤੇ ਜੇ ਕਦੀ ਉਸ ਦਿਆਂ ਸਾਕਾਂ ਵਿੱਚੋਂ ਕੋਈ ਜਣਾ ਉਸ ਨੂੰ ਮੁੜਾਉਣ ਆਵੇ ਅਤੇ ਜੋ ਉਸ ਦੇ ਭਰਾ ਨੇ ਵੇਚ ਸੁੱਟੀ ਤਾਂ ਉਸ ਨੂੰ ਜਰੂਰ ਮੋੜ ਲਵੇ
ਅਹਬਾਰ 25 : 26 (PAV)
ਅਤੇ ਜੇ ਉਸ ਜਣੇ ਦਾ ਕੋਈ ਮੁੜਾਉਣ ਵਾਲਾ ਨਾ ਹੋਵੇ ਅਤੇ ਉਹ ਆਪ ਉਸ ਨੂੰ ਮੋੜਣ ਜੋਗਾ ਬਣੇ
ਅਹਬਾਰ 25 : 27 (PAV)
ਤਦ ਉਹ ਉਸ ਦੇ ਵੇਚਣ ਦੇ ਵੇਲੇ ਤੋਂ ਜਿਤਨੇ ਵਰਹੇ ਬੀਤੇ ਗਿਣ ਲਵੇ ਅਤੇ ਜਿਸ ਦੇ ਕੋਲ ਉਸ ਨੇ ਵੇਚੀ ਸੀ ਉਸ ਜਣੇ ਨੂੰ ਉਤਨਾ ਵਾਧੂ ਦੇ ਦੇਵੇ ਭਈ ਉਹ ਆਪਣੀ ਪੱਤੀ ਵਿੱਚ ਫੇਰ ਮੁੜ ਆਵੇ
ਅਹਬਾਰ 25 : 28 (PAV)
ਪਰ ਜੇ ਕਦੀ ਉਹ ਉਸ ਨੂੰ ਮੋੜਨ ਜੋਗਾ ਨਹੀਂ ਹੈ ਤਾਂ ਜੋ ਵੇਚੀ ਹੋਈ ਹੈ ਮੁੱਲ ਲੈਣ ਵਾਲੇ ਦੇ ਹੱਥ ਵਿੱਚ ਅਨੰਦ ਦੇ ਵਰਹੇ ਤੋੜੀ ਰਹੇਗੀ ਅਤੇ ਅਨੰਦ ਦੇ ਵਿੱਚ ਉਹ ਛੁੱਟ ਜਾਏਗੀ ਅਤੇ ਉਸ ਦੀ ਪੱਤੀ ਉਸ ਨੂੰ ਮਿਲ ਜਾਏਗੀ
ਅਹਬਾਰ 25 : 29 (PAV)
ਅਤੇ ਜੇ ਕੋਈ ਮਨੁੱਖ ਕਿਸ ਪੱਕੇ ਸ਼ਹਿਰ ਵਿੱਚ ਘਰ ਵੇਚੇ ਤਾਂ ਉਸ ਦੇ ਵੇਚਣ ਦੇ ਪਿੱਛੋਂ ਇੱਕ ਪੂਰੇ ਵਰਹੇ ਤੋੜੀ ਉਸ ਨੂੰ ਮੋੜ ਸੱਕੇਗਾ, ਇੱਕ ਪੂਰੇ ਵਰਹੇ ਤੱਕ ਉਸ ਨੂੰ ਨਿਸੰਗ ਮੋੜ ਲਵੇ
ਅਹਬਾਰ 25 : 30 (PAV)
ਅਤੇ ਜੇ ਕਦੀ ਉਹ ਇੱਕ ਪੂਰੇ ਵਰਹੇ ਦੇ ਵੇਲੇ ਤਾਈਂ ਉਹ ਮੋੜਿਆ ਨਾ ਜਾਏ ਤਦ ਉਹ ਘਰ ਜੋ ਪੱਕੇ ਸ਼ਹਿਰ ਵਿੱਚ ਹੈ ਜਿਸ ਨੇ ਮੁੱਲ ਲਿਆ ਹੈ ਉਸੇ ਦਾ ਉਸ ਦੀਆਂ ਪੀੜ੍ਹੀਆਂ ਤੋੜੀ ਠਹਿਰਾਇਆ ਜਾਵੇ, ਉਹ ਅਨੰਦ ਦੇ ਵਿੱਚ ਛੱਡਿਆ ਨਾ ਜਾਵੇ
ਅਹਬਾਰ 25 : 31 (PAV)
ਪਰ ਉਨ੍ਹਾਂ ਪਿੰਡਾਂ ਦੇ ਘਰ ਜਿਨ੍ਹਾਂ ਦੇ ਕੋਈ ਧੂੜ ਕੋਟ ਨਹੀਂ, ਓਹ ਧਰਤੀ ਦੀਆਂ ਪੈਲੀਆਂ ਦੇ ਸਮਾਨ ਸਮਝੇ ਜਾਣਗੇ, ਓਹ ਮੋੜਨ ਜੋਗੇ ਹਨ, ਓਹ ਅਨੰਦ ਵਿੱਚ ਛੁੱਟ ਜਾਣ
ਅਹਬਾਰ 25 : 32 (PAV)
ਤਾਂ ਭੀ ਲੇਵੀਆਂ ਦੇ ਸ਼ਹਿਰ ਅਤੇ ਉਨ੍ਹਾਂ ਦੀਆਂ ਪੱਤੀਆਂ ਦੇ ਸ਼ਹਿਰਾਂ ਦੇ ਘਰ ਸੋ ਲੇਵੀ ਭਾਵੇਂ ਕਿਸੇ ਵੇਲੇ ਮੋੜ ਲੈਣ
ਅਹਬਾਰ 25 : 33 (PAV)
ਅਤੇ ਜੇ ਕੋਈ ਮਨੁੱਖ ਲੇਵੀਆਂ ਕੋਲੋਂ ਮੁੱਲ ਲਵੇ ਤਾਂ ਉਹ ਘਰ ਜੋ ਵੇਚਿਆ ਹੋਵੇ ਅਤੇ ਉਸ ਦੀ ਪੱਤੀ ਦਾ ਸ਼ਹਿਰ ਸੋ ਅਨੰਦ ਦੇ ਵਰਹੇ ਵਿੱਚ ਛੁੱਟ ਜਾਣਗੇ, ਕਿਉਂ ਜੋ ਇਸਰਾਏਲੀਆਂ ਵਿੱਚ ਲੇਵੀਆਂ ਦੇ ਸ਼ਹਿਰਾਂ ਦੇ ਘਰ ਉਨ੍ਹਾਂ ਦੀ ਪੱਤੀ ਹੈ
ਅਹਬਾਰ 25 : 34 (PAV)
ਪਰ ਉਨ੍ਹਾਂ ਦੇ ਸ਼ਹਿਰਾਂ ਦੇ ਦੁਆਲੇ ਦੀ ਸ਼ਾਮਲਾਤ ਸੋ ਵੇਚੀ ਨਾ ਜਾਏ ਕਿਉਂ ਜੋ ਉਹ ਉਨ੍ਹਾਂ ਦੀ ਸਦਾ ਦੀ ਪੱਤੀ ਹੈ।।
ਅਹਬਾਰ 25 : 35 (PAV)
ਅਤੇ ਜੇ ਕਦੀ ਤੇਰਾ ਭਰਾ ਕੰਗਾਲ ਬਣ ਗਿਆ ਹੋਵੇ ਅਤੇ ਉਸ ਦਾ ਹੱਥ ਤੰਗ ਹੋਵੇ ਤਾਂ ਤੂੰ ਉਸ ਦੀ ਸਮ੍ਹਾਲ ਰੱਖੀਂ, ਹਾਂ, ਓਪਰੇ ਅਤੇ ਪਰਾਹੁਣੇ ਵਾਂਙੁ ਉਹ ਤੇਰੇ ਨਾਲ ਵੱਸੇ
ਅਹਬਾਰ 25 : 36 (PAV)
ਉਸ ਤੋਂ ਤੂੰ ਵਿਆਜ ਵੱਟਾ ਨਾ ਲਵੀ ਪਰ ਆਪਣੇ ਪਰਮੇਸ਼ੁਰ ਤੋਂ ਡਰੀ ਭਈ ਤੇਰਾ ਭਰਾ ਤੇਰੇ ਨਾਲ ਹੀ ਵੱਸਦਾ ਰਹੇ
ਅਹਬਾਰ 25 : 37 (PAV)
ਤੂੰ ਉਸ ਨੂੰ ਆਪਣੀ ਰੋਕੜ ਵਿਆਜ ਕਰਕੇ ਨਾ ਦੇਵੀਂ, ਨਾ ਖੱਟੀ ਖੱਟ ਕੇ ਉਸ ਨੂੰ ਭੋਜਨ ਖੁਵਾਵੀਂ
ਅਹਬਾਰ 25 : 38 (PAV)
ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ ਜੋ ਤੁਹਾਨੂੰ ਕਨਾਨ ਦਾ ਦੇਸ ਦੇਣ ਲਈ ਅਤੇ ਤੁਹਾਡਾ ਪਰਮੇਸ਼ੁਰ ਬਣਨ ਲਈ ਤੁਹਾਨੂੰ ਮਿਸਰ ਦੇ ਦੇਸੋਂ ਲਿਆਇਆ।।
ਅਹਬਾਰ 25 : 39 (PAV)
ਅਤੇ ਜੇ ਤੇਰਾ ਭਰਾ ਤੇਰੇ ਕੋਲੋਂ ਕੰਗਾਲ ਹੋ ਜਾਏ ਅਤੇ ਤੇਰੇ ਪਾਸ ਵਿੱਕ ਜਾਏ ਤਾਂ ਤੂੰ ਉਸ ਕੋਲੋਂ ਦਾਸ ਜਿਹੀ ਟਹਿਲ ਨਾ ਕਰਵਾਵੀਂ
ਅਹਬਾਰ 25 : 40 (PAV)
ਪਰ ਉਹ ਤੇਰੇ ਕੋਲ ਮਜੂਰ ਜਿਹਾ, ਅਤੇ ਪਰਾਹੁਣੇ ਜਿਹਾ ਰਹੇ ਅਤੇ ਅਨੰਦ ਦੇ ਵਰਹੇ ਤਾਈਂ ਤੇਰੀ ਟਹਿਲ ਕਰੇ
ਅਹਬਾਰ 25 : 41 (PAV)
ਅਤੇ ਫੇਰ ਤੇਰੇ ਕੋਲੋਂ ਉਹ ਛੁੱਟ ਜਾਏ, ਨਾਲੇ ਉਹ, ਨਾਲੇ ਉਸ ਦੇ ਬਾਲ ਬੱਚੇ ਅਤੇ ਆਪਣੇ ਟੱਬਰ ਵੱਲ ਮੁੜ ਜਾਏ ਅਤੇ ਆਪਣੇ ਪਿਉ ਦਾਦਿਆਂ ਦੀ ਪੱਤੀ ਵੱਲ ਮੁੜ ਜਾਏ
ਅਹਬਾਰ 25 : 42 (PAV)
ਕਿਉਂ ਜੋ ਓਹ ਮੇਰੇ ਟਹਿਲੀਏ ਹਨ ਜੋ ਮੈਂ ਮਿਸਰ ਦੇ ਦੇਸੋਂ ਕੱਢ ਲਿਆਂਦੇ, ਓਹ ਦਾਸਾਂ ਵਰਗੇ ਵੇਚੇ ਨਾ ਜਾਣ
ਅਹਬਾਰ 25 : 43 (PAV)
ਤੂੰ ਉਨ੍ਹਾਂ ਦੇ ਨਾਲ ਅਨ੍ਹੇਰ ਨਾ ਕਰੀਂ ਪਰ ਆਪਣੇ ਪਰਮੇਸ਼ੁਰ ਤੋਂ ਡਰੀ
ਅਹਬਾਰ 25 : 44 (PAV)
ਤੇਰੇ ਦਾਸ ਅਤੇ ਤੇਰੀਆਂ ਦਾਸੀਆਂ ਜੋ ਤੇਰੇ ਕੋਲ ਹੋਣ ਸੋ ਉਨ੍ਹਾਂ ਵਿੱਚੋਂ ਬਣਨ ਜੋ ਤੁਹਾਡੇ ਆਲੇ ਦੁਆਲੇ ਹਨ, ਉਨ੍ਹਾਂ ਕੋਲੋਂ ਤੁਸੀਂ ਦਾਸ ਅਤੇ ਦਾਸੀਆਂ ਮੁੱਲ ਲਵੋ
ਅਹਬਾਰ 25 : 45 (PAV)
ਨਾਲੇ ਉਨ੍ਹਾਂ ਓਪਰਿਆਂ ਦੀ ਸੰਤਾਨ ਤੋਂ ਜੋ ਤੁਹਾਡੇ ਵਿੱਚ ਵੱਸਦੇ ਹਨ, ਉਨ੍ਹਾਂ ਤੋਂ ਅਤੇ ਉਨ੍ਹਾਂ ਦੇ ਟੱਬਰਾਂ ਤੋਂ ਜੋ ਤੁਹਾਡੇ ਨਾਲ ਹਨ ਜਿਹੜੇ ਤੁਹਾਡੇ ਦੇਸ ਵਿੱਚ ਉਨ੍ਹਾਂ ਨੂੰ ਜੰਮੇ, ਤੁਸੀਂ ਮੁੱਲ ਲਵੋ ਅਤੇ ਓਹ ਤੁਹਾਡੇ ਅਧਿਕਾਰ ਰਹਿਣ
ਅਹਬਾਰ 25 : 46 (PAV)
ਅਤੇ ਤੁਸੀਂ ਉਨ੍ਹਾਂ ਨੂੰ ਪੱਤੀ ਕਰਕੇ ਆਪਣੇ ਪਰਵਾਰ ਦੇ ਲਈ ਪੱਤੀ ਦੇ ਸਮਾਨ ਛੱਡੋ, ਓਹ ਸਦਾ ਦੇ ਲਈ ਤੇਰੇ ਦਾਸ ਬਣਨ ਪਰ ਆਪਣੇ ਭਰਾਵਾਂ ਇਸਰਾਏਲੀਆਂ ਦੇ ਉੱਤੇ ਤੁਸਾਂ ਇੱਕ ਦੂਜੇ ਨਾਲ ਅਨ੍ਹੇਰ ਨਾ ਕਰਨਾ।।
ਅਹਬਾਰ 25 : 47 (PAV)
ਅਤੇ ਜੇ ਕੋਈ ਪਰਾਹੁਣਾ ਯਾ ਓਪਰਾ ਤੇਰੇ ਨਾਲ ਜੋ ਹੈ ਧਨਵਾਨ ਹੋ ਜਾਏ ਅਤੇ ਤੇਰਾ ਭਰਾ ਜੋ ਉਸ ਦੇ ਨਾਲ ਹੈ ਕੰਗਾਲ ਬਣ ਜਾਏ ਅਤੇ ਆਪਣੇ ਆਪ ਨੂੰ ਉਸ ਓਪਰੇ ਯਾ ਪਰਾਹੁਣੇ ਦੇ ਪਾਸ ਵੇਚ ਸੁੱਟੇ ਯਾ ਉਸ ਓਪਰੇ ਦੇ ਟੱਬਰ ਕੋਲ
ਅਹਬਾਰ 25 : 48 (PAV)
ਤਾਂ ਉਸ ਦੇ ਵੇਚਣ ਦੇ ਪਿੱਛੋਂ ਉਸ ਦਾ ਮੋੜਨਾ ਭੀ ਹੋ ਸੱਕੇਗਾ, ਉਸ ਦੇ ਭਰਾਵਾਂ ਵਿੱਚੋਂ ਕੋਈ ਉਸ ਨੂੰ ਮੋੜ ਲਵੇ
ਅਹਬਾਰ 25 : 49 (PAV)
ਉਸ ਦਾ ਚਾਚਾ ਯਾ ਉਸ ਦੇ ਚਾਚੇ ਦਾ ਪੁੱਤ੍ਰ ਉਸ ਨੂੰ ਮੋੜ ਲਵੇ ਯਾਂ ਕੋਈ ਜੋ ਉਸ ਦੇ ਟੱਬਰ ਦੇ ਸਾਕਾਂ ਵਿੱਚੋਂ ਉਸ ਨੂੰ ਮੋੜ ਲਵੇ ਯਾਂ ਜਦ ਆਪ ਮੋੜਾਉਣ ਜੋਗਾ ਹੋਵੇ ਤਾਂ ਉਹ ਆਪ ਮੁੜਾ ਲਵੇ
ਅਹਬਾਰ 25 : 50 (PAV)
ਅਤੇ ਉਹ ਮੁੱਲ ਲੈਣ ਵਾਲੇ ਦੇ ਨਾਲ ਉਸ ਵਰਹੇ ਤੋਂ ਜੋ ਉਹ ਉਸ ਦੇ ਕੋਲ ਵੇਚਿਆ ਗਿਆ ਸੀ ਅਨੰਦ ਦੇ ਵਰਹੇ ਤਾਈਂ ਲੇਖਾਂ ਕਰੇ ਅਤੇ ਉਨ੍ਹਾਂ ਵਰਿਹਾਂ ਦੇ ਲੇਖੇ ਦੇ ਅਨੁਸਾਰ ਉਸ ਦੇ ਵੇਚਣ ਦਾ ਮੁੱਲ ਠਹਿਰਾਵੇ ਮਜੂਰ ਦੇ ਵੇਲੇ ਦੇ ਅਨੁਸਾਰ ਸੋਈ ਉਸ ਦੇ ਨਾਲ ਹੋਵੇ
ਅਹਬਾਰ 25 : 51 (PAV)
ਜੇ ਕਦੀ ਅਜੇ ਬਹੁਤ ਵਰਹੇ ਰਹਿੰਦੇ ਹੋਣ ਤਾਂ ਉਹ ਆਪਣੇ ਮੁੜਾਉਣ ਦਾ ਮੁੱਲ ਉਸ ਰੋਕੜ ਵਿੱਚੋਂ ਜਿਸ ਉੱਪਰ ਉਹ ਵੇਚਿਆ ਗਿਆ ਸੀ ਉਨ੍ਹਾਂ ਵਰਿਹਾਂ ਦੇ ਅਨੁਸਾਰ ਉਹ ਮੋੜ ਦੇਵੇ
ਅਹਬਾਰ 25 : 52 (PAV)
ਅਤੇ ਜੇ ਅਨੰਦ ਦੇ ਵਰਹੇ ਤੀਕੁਰ ਥੋੜੇ ਵਰਹੇ ਰਹਿੰਦੇ ਹੋਣ ਤਾਂ ਉਹ ਉਸ ਦੇ ਨਾਲ ਲੇਖਾ ਕਰੇ ਅਤੇ ਆਪਣੇ ਮੁੜਾਉਣ ਦਾ ਮੁੱਲ ਆਪਣਿਆਂ ਉਨ੍ਹਾਂ ਵਰਿਹਾਂ ਦੇ ਅਨੁਸਾਰ ਉਸ ਨੂੰ ਮੋੜ ਦੇਵੇ
ਅਹਬਾਰ 25 : 53 (PAV)
ਅਤੇ ਉਹ ਵਰਹੇ ਦੇ ਠਹਿਰਾਏ ਹੋਏ ਮਜੂਰ ਵਰਗਾ ਉਸ ਦੇ ਨਾਲ ਰਹੇ ਅਤੇ ਉਹ ਤੇਰੇ ਵੇਖਣ ਵਿੱਚ ਉਸ ਦੇ ਨਾਲ ਅਨ੍ਹੇਰ ਨਾ ਕਰੇ
ਅਹਬਾਰ 25 : 54 (PAV)
ਅਤੇ ਜੇ ਕਦੀ ਉਹ ਇਨ੍ਹਾਂ ਵਰਿਹਾਂ ਵਿੱਚ ਮੋੜਿਆ ਨਾ ਜਾਏ ਤਾਂ ਉਹ ਅਨੰਦ ਦੇ ਵਰਹੇ ਵਿੱਚ ਛੁੱਟ ਜਾਵੇ, ਨਾਲੇ ਉਹ, ਨਾਲ ਉਸ ਦੇ ਬਾਲ ਬੱਚੇ
ਅਹਬਾਰ 25 : 55 (PAV)
ਕਿਉਂ ਜੋ ਇਸਰਾਏਲੀ ਮੇਰੇ ਟਹਿਲੀਏ ਹਨ। ਓਹ ਮੇਰੇ ਟਹਿਲੀਏ ਹਨ ਜਿਨ੍ਹਾਂ ਨੂੰ ਮੈਂ ਮਿਸਰ ਦੇ ਦੇਸੋਂ ਕੱਢ ਲਿਆਇਆ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।।
❮
❯