ਅਹਬਾਰ 5 : 1 (PAV)
ਜੇ ਕੋਈ ਪ੍ਰਾਣੀ ਅਜਿਹਾ ਪਾਪ ਕਰੇ ਜੋ ਉਗਾਹ ਹੋਵੇ, ਅਤੇ ਸੌਂਹ ਚੁੱਕਣ ਦਾ ਸ਼ਬਦ ਸੁਣੇ ਭਾਂਵੇ ਉਸ ਨੇ ਡਿੱਠਾ ਹੈ ਯਾਂ ਜਾਣਿਆ ਹੈ, ਪਰ ਉਹ ਨਾ ਦੱਸੇ ਤਾਂ ਉਹ ਦੋਸ਼ੀ ਠਹਿਰੇਗਾ
ਅਹਬਾਰ 5 : 2 (PAV)
ਯਾ ਜੇ ਕੋਈ ਪ੍ਰਾਣੀ ਕਿਸੇ ਅਪਵਿੱਤ੍ਰ ਵਸਤੂ ਨੂੰ ਛੋਹੇ, ਭਾਂਵੇ ਅਪਵਿੱਤ੍ਰ ਪਸੂ ਦੀ ਲੋਥ, ਯਾ ਅਪਵਿੱਤ੍ਰ ਡੰਗਰ ਦੀ ਲੋਥ, ਯਾ ਅਪਵਿੱਤ੍ਰ ਕੀੜਿਆਂ ਦੀ ਲੋਥ ਅਤੇ ਉਹ ਉਸ ਨੂੰ ਮਲੂਮ ਨਾ ਹੋਵੇ, ਉਹ ਭੀ ਅਪਵਿੱਤ੍ਰ ਅਤੇ ਦੋਸ਼ੀ ਠਹਿਰੇਗਾ
ਅਹਬਾਰ 5 : 3 (PAV)
ਯਾ ਜੇ ਉਹ ਮਨੁੱਖ ਦੀ ਕਿਸੇ ਗੰਦਕੀ, ਭਾਂਵੇ ਕੋਈ ਗੰਦਕੀ ਹੋਵੇ, ਜਿਸ ਤੋਂ ਮਨੁੱਖ ਅਪਵਿੱਤ੍ਰ ਹੁੰਦਾ ਹੈ, ਛੋਹੇ ਅਤੇ ਉਸ ਨੂੰ ਖਬਰ ਨਾ ਹੋਵੇ ਜਿਸ ਵੇਲੇ ਉਸ ਨੂੰ ਖਬਰ ਹੋਵੇ, ਤਾਂ ਉਹ ਦੋਸ਼ੀ ਠਹਿਰੇਗਾ
ਅਹਬਾਰ 5 : 4 (PAV)
ਯਾ ਜੇ ਕੋਈ ਪ੍ਰਾਣੀ ਹੂੜ੍ਹ ਪੁਣੇ ਨਾਲ ਸੌਂਹ ਚੁਕੇ ਅਤੇ ਆਪਣਿਆਂ ਹੋਠਾਂ ਨਾਲ ਬੁਰਿਆਈ ਕਰਨ ਯਾ ਭਲਿਆਈ ਕਰਨ ਦਾ ਬਚਨ ਦੇਵੇ, ਭਾਂਵੇ ਕੁਝ ਹੋਵੇ, ਜੋ ਮਨੁੱਖ ਤੋਂ ਹੂੜ੍ਹ ਪੁਣੇ ਦੀ ਸੌਂਹ ਨਾਲ ਹੁੰਦਾ ਹੈ ਅਤੇ ਉਹ ਉਸ ਨੂੰ ਖਬਰ ਨਾ ਹੋਵੇ, ਜਿਸ ਵੇਲੇ ਉਸ ਨੂੰ ਖਬਰ ਹੋਵੇ ਤਦ ਉਹ ਇਨ੍ਹਾਂ ਗੱਲਾਂ ਵਿੱਚੋਂ ਇੱਕ ਦਾ ਦੋਸ਼ੀ ਠਹਿਰੇਗਾ
ਅਹਬਾਰ 5 : 5 (PAV)
ਅਤੇ ਐਉਂ ਹੋਵੇਗਾ ਜਾਂ ਉਹ ਇਨ੍ਹਾਂ ਗੱਲਾਂ ਵਿੱਚੋਂ ਇੱਕ ਦਾ ਦੋਸ਼ੀ ਠਹਿਰੇ ਤਾਂ ਉਹ ਮੰਨ ਲਵੇ ਜੋ ਮੈਂ ਇਸ ਗੱਲ ਵਿੱਚ ਪਾਪ ਕੀਤਾ ਹੈ
ਅਹਬਾਰ 5 : 6 (PAV)
ਅਤੇ ਉਹ ਆਪਣੇ ਪਾਪ ਦੇ ਲਈ ਜੋ ਉਸ ਨੇ ਕੀਤਾ ਹੈ ਇੱਜੜ ਵਿੱਚੋਂ ਇੱਕ ਲੇਲੀ, ਯਾ ਬੱਕਰਿਆਂ ਦੀ ਪੱਠ, ਦੋਸ਼ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਲਿਆਵੇ ਅਤੇ ਜਾਜਕ ਉਸ ਦੇ ਪਾਪ ਦੇ ਲਈ ਪ੍ਰਾਸਚਿਤ ਕਰੇ
ਅਹਬਾਰ 5 : 7 (PAV)
ਤੇ ਜੇ ਉਹ ਇੱਕ ਲੇਲਾ ਲਿਆ ਨਾ ਸੱਕੇ ਤਾਂ ਉਹ ਆਪਣੇ ਪਾਪ ਦੇ ਲਈ ਜੋ ਉਸ ਨੇ ਕੀਤਾ ਹੈ ਦੋ ਘੁੱਗੀਆਂ ਯਾ ਦੋ ਕਬੂਤ੍ਰਾਂ ਦੇ ਬੱਚੇ ਯਹੋਵਾਹ ਦੇ ਅੱਗੇ ਦੋਸ਼ ਦੀ ਭੇਟ ਕਰਕੇ ਲਿਆਵੇ, ਇੱਕ ਪਾਪ ਦੀ ਭੇਟ ਦੇ ਲਈ ਅਤੇ ਦੂਜੀ ਹੋਮ ਦੀ ਭੇਟ ਦੇ ਲਈ
ਅਹਬਾਰ 5 : 8 (PAV)
ਅਤੇ ਉਨ੍ਹਾਂ ਨੂੰ ਜਾਜਕ ਕੋਲ ਲਿਆਵੇ ਅਤੇ ਉਹ ਪਾਪ ਦੇ ਲਈ ਜਿਹੜੀ ਭੇਟ ਹੈ ਉਸ ਨੂੰ ਪਹਿਲੇ ਚੜ੍ਹਾਵੇ ਅਤੇ ਉਸ ਦੇ ਗਲੇ ਤੋਂ ਉਸ ਦਾ ਸਿਰ ਮਰੋੜ ਲਵੇ ਪਰ ਉਸ ਨੂੰ ਚੀਰ ਕੇ ਅੱਡੋ ਅੱਡ ਨਾ ਕਰੇ
ਅਹਬਾਰ 5 : 9 (PAV)
ਅਤੇ ਉਸ ਪਾਪ ਦੀ ਭੇਟ ਦੇ ਲਹੂ ਤੋਂ ਜਗਵੇਦੀ ਦੇ ਇੱਕ ਪਾਸੇ ਕੁਝ ਛਿਣਕੇ ਅਤੇ ਰਹਿੰਦਾ ਲਹੂ ਜਗਵੇਦੀ ਦੇ ਹੇਠ ਡੋਹਲਿਆ ਜਾਵੇ । ਇਹ ਪਾਪ ਦੀ ਭੇਟ ਹੈ
ਅਹਬਾਰ 5 : 10 (PAV)
ਅਤੇ ਉਹ ਦੂਜੀ ਨੂੰ ਹੋਮ ਬਲੀ ਕਰਕੇ ਮਰਜਾਦਾ ਦੇ ਅਨੁਸਾਰ ਚੜ੍ਹਾਵੇ ਅਤੇ ਜਾਜਕ ਉਸ ਦੇ ਪਾਪ ਦਾ ਲਈ ਜੋ ਉਸ ਨੇ ਕੀਤਾ ਹੈ ਉਸ ਦੇ ਪ੍ਰਾਸਚਿਤ ਕਰੇ ਅਤੇ ਉਹ ਦੀ ਖਿਮਾ ਹੋ ਜਾਵੇਗੀ।।
ਅਹਬਾਰ 5 : 11 (PAV)
ਪਰ ਜੇ ਉਹ ਦੋ ਘੁੱਗੀਆਂ ਯਾ ਦੋ ਕਬੂਤ੍ਰਾਂ ਦੇ ਬੱਚੇ ਨਾ ਲਿਆ ਸਕੇ ਤਾਂ ਉਹ ਜੋ ਪਾਪੀ ਹੈ ਸੋ ਆਪਣੀ ਭੇਟ ਵਿੱਚ ਇੱਕ ਮੈਦੇ ਦੇ ਏਫਾਹ ਦਾ ਦਸਵਾਂ ਹਿੱਸਾ ਪਾਪ ਦੀ ਭੇਟ ਕਰਕੇ ਲਿਆਵੇ, ਉਹ ਉਸ ਦੇ ਉੱਤੇ ਤੇਲ ਨਾ ਪਾਵੇ ਨਾ ਉਸ ਦੇ ਉਤੇ ਲੁਬਾਨ ਧਰੇ, ਕਿਉਂ ਜੋਂ ਉਹ ਪਾਪ ਦੀ ਭੇਟ ਹੈ
ਅਹਬਾਰ 5 : 12 (PAV)
ਤਾਂ ਉਹ ਉਸ ਨੂੰ ਜਾਜਕ ਕੋਲ ਲਿਆਵੇ ਅਤੇ ਜਾਜਕ ਉਸ ਤੋਂ ਇੱਕ ਮੁੱਠ ਭਰਕੇ ਸਿਮਰਨ ਦੇ ਲਈ ਉਸ ਨੂੰ ਜਗਵੇਦੀ ਉੱਤੇ ਯਹੋਵਾਹ ਦੇ ਅੱਗੇ ਅੱਗ ਦੀਆਂ ਭੇਟਾਂ ਦੇ ਉੱਤੇ ਸਾੜੇ। ਇਹ ਪਾਪ ਦੀ ਭੇਟ ਹੈ
ਅਹਬਾਰ 5 : 13 (PAV)
ਅਤੇ ਜਾਜਕ ਉਸ ਦੇ ਪਾਪ ਲਈ ਜੋ ਉਸ ਨੇ ਇਨ੍ਹਾਂ ਗੱਲਾਂ ਵਿੱਚੋਂ ਇੱਕ ਦਾ ਪਾਪ ਕੀਤਾ, ਪ੍ਰਾਸਚਿਤ ਕਰੇ ਅਤੇ ਉਸ ਦੀ ਖਿਮਾ ਹੋ ਜਾਵੇਗੀ। ਮੈਦੇ ਦੀ ਭੇਟ ਵਰਗਾ ਰਹਿੰਦਾ ਖੂੰਹਦਾ ਜਾਜਕ ਦਾ ਹੋਵੇ।।
ਅਹਬਾਰ 5 : 14 (PAV)
ਅਤੇ ਯਹੋਵਾਹ ਮੂਸਾ ਨੂੰ ਬੋਲਿਆ,
ਅਹਬਾਰ 5 : 15 (PAV)
ਜੇ ਕੋਈ ਪ੍ਰਾਣੀ ਦੋਸ਼ ਕਰੇ ਅਤੇ ਯਹੋਵਾਹ ਦੀਆਂ ਪਵਿੱਤ੍ਰ ਗੱਲਾਂ ਵਿੱਚ ਅਣਜਾਣ ਹੋਕੇ ਪਾਪ ਕਰੇ ਤਾਂ ਉਹ ਯਹੋਵਾਹ ਦੇ ਅੱਗੇ ਇੱਜੜਾਂ ਵਿੱਚੋਂ ਇੱਕ ਬੱਜ ਤੋਂ ਰਹਿਤ ਛੱਤ੍ਰਾ ਲਿਆਵੇ ਅਤੇ ਤੂੰ ਚਾਂਦੀ ਦਿਆਂ ਸ਼ਕਲਾਂ ਦੇ ਲੇਖੇ ਤੋਂ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ ਦੋਸ਼ ਦੀ ਭੇਟ ਕਰਕੇ ਉਸ ਦਾ ਮੁੱਲ ਠਹਿਰਾਵੀਂ
ਅਹਬਾਰ 5 : 16 (PAV)
ਅਤੇ ਉਸ ਨੇ ਉਸ ਪਵਿੱਤ੍ਰ ਗੱਲ ਵਿੱਚ ਜਿਹੜਾ ਘਾਟਾ ਪਾਇਆ ਸੋ ਉਸ ਦਾ ਵੱਟਾ ਦੇਵੇ, ਨਾਲੇ ਇੱਕ ਪੰਜਵਾਂ ਹਿੱਸਾ ਹੋਰ ਪਾਕੇ ਜਾਜਕ ਨੂੰ ਦੇਵੇ ਅਤੇ ਜਾਜਕ ਦੋਸ਼ ਦੀ ਭੇਟ ਦੇ ਛੱਤ੍ਰੇ ਨਾਲ ਉਸ ਦੇ ਲਈ ਪ੍ਰਾਸਚਿਤ ਕਰੇ, ਅਤੇ ਉਹ ਦੀ ਖਿਮਾ ਹੋ ਜਾਵੇਗੀ।।
ਅਹਬਾਰ 5 : 17 (PAV)
ਜੇ ਕੋਈ ਪ੍ਰਾਣੀ ਪਾਪ ਕਰੇ ਅਤੇ ਯਹੋਵਾਹ ਦੀਆਂ ਆਗਿਆਂ ਵਿੱਚ ਜਿਹੜੀਆਂ ਕਰਨ ਜੋਗ ਨਹੀਂ ਹਨ ਉਨ੍ਹਾਂ ਗੱਲਾਂ ਵਿੱਚੋਂ ਕਿਸੇ ਨੂੰ ਕਰੇ, ਭਾਵੇਂ ਉਸ ਨੂੰ ਖਬਰ ਭੀ ਨਾ ਹੋਵੇ ਤਾਂ ਭੀ ਉਹ ਦੋਸ਼ੀ ਹੈ ਅਤੇ ਆਪਣਾ ਪਾਪ ਚੁੱਕੇ
ਅਹਬਾਰ 5 : 18 (PAV)
ਅਤੇ ਉਹ ਇੱਜੜ ਵਿੱਚੋਂ ਬੱਜ ਤੋਂ ਰਹਿਤ ਇੱਕ ਛੱਤ੍ਰਾ ਤੇਰੇ ਮੁੱਲ ਠਹਿਰਾਉਣ ਦੇ ਅਨੁਸਾਰ ਦੋਸ਼ ਦੀ ਭੇਟ ਲਈ ਜਾਜਕ ਕੋਲ ਲਿਆਵੇ ਅਤੇ ਜਾਜਕ ਉਸ ਦੇ ਲਈ ਉਸ ਅਣਜਾਣ ਪੁਣੇ ਦੀ, ਜਿਸ ਦੇ ਵਿੱਚ ਉਸ ਨੇ ਪਾਪ ਕੀਤਾ ਸੀ ਅਤੇ ਉਸ ਨੂੰ ਖਬਰ ਨਹੀਂ ਹੋਈ ਸੀ, ਪ੍ਰਾਸਚਿਤ ਕਰੇ ਅਤੇ ਉਸ ਨੂੰ ਖਿਮਾ ਹੋ ਜਾਵੇਗੀ
ਅਹਬਾਰ 5 : 19 (PAV)
ਇਹ ਦੋਸ਼ ਦੀ ਭੇਟ ਹੈ, ਉਸ ਯਹੋਵਾਹ ਦੇ ਅੱਗੇ ਜਰੂਰ ਪਾਪ ਕੀਤਾ।।
❮
❯