ਅਹਬਾਰ 9 : 1 (PAV)
ਅਤੇ ਅੱਠਵੇਂ ਦਿਨ ਐਉਂ ਹੋਇਆ ਜੋ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤ੍ਰਾਂ ਅਤੇ ਇਸਰਾਏਲ ਦੇ ਬਜ਼ੁਰਗਾਂ ਨੂੰ ਸੱਦਿਆ
ਅਹਬਾਰ 9 : 2 (PAV)
ਅਤੇ ਉਸ ਨੇ ਹਾਰੂਨ ਨੂੰ ਆਖਿਆ, ਪਾਪ ਦੀ ਭੇਟ ਦੇ ਲਈ ਤੂੰ ਇੱਕ ਵੱਛਾ ਅਤੇ ਹੋਮ ਦੀ ਭੇਟ ਦੇ ਲਈ ਇੱਕ ਛੱਤ੍ਰਾ ਬੱਜ ਤੋਂ ਰਹਿਤ ਲੈਕੇ ਉਨ੍ਹਾਂ ਨੂੰ ਯਹੋਵਾਹ ਦੇ ਅੱਗੇ ਚੜ੍ਹਾਵੀਂ
ਅਹਬਾਰ 9 : 3 (PAV)
ਅਤੇ ਤੂੰ ਇਸਰਾਏਲੀਆਂ ਨੂੰ ਐਉਂ ਬੋਲ ਕਿ ਤੁਸੀਂ ਪਾਪ ਦੀ ਭੇਟ ਦੇ ਲਈ ਬੱਕਰਿਆਂ ਵਿੱਚੋਂ ਇੱਕ ਪੱਠ ਅਤੇ ਇੱਕ ਵਰਹੇ ਦਾ ਇੱਕ ਵੱਛਾ ਅਤੇ ਇੱਕ ਲੇਲਾ ਹੋਮ ਦੀ ਭੇਟ ਦੇ ਲਈ ਬੱਜ ਤੋਂ ਰਹਿਤ ਲੈਣਾ
ਅਹਬਾਰ 9 : 4 (PAV)
ਨਾਲੇ ਸੁਖ ਸਾਂਦ ਦੀਆਂ ਭੇਟਾਂ ਦੇ ਲਈ ਇੱਕ ਬਲਦ ਅਤੇ ਇੱਕ ਛੱਤ੍ਰਾ ਯਹੋਵਾਹ ਦੇ ਅੱਗੇ ਚੜ੍ਹਾਉਣ ਲਈ ਅਤੇ ਇੱਕ ਤੇਲ ਨਾਲ ਰਲੀ ਹੋਈ ਮੈਦੇ ਦੀ ਭੇਟ ਕਿਉਂ ਜੋ ਅੱਜ ਯਹੋਵਾਹ ਤੁਹਾਨੂੰ ਦਰਸ਼ਨ ਦੇਵੇਗਾ।।
ਅਹਬਾਰ 9 : 5 (PAV)
ਅਤੇ ਜੋ ਕੁਝ ਮੂਸਾ ਆਗਿਆ ਦਿੱਤੀ ਸੀ ਓਹ ਉਸ ਨੂੰ ਮੰਡਲੀ ਦੇ ਡੇਰੇ ਦੇ ਅੱਗੇ ਲਿਆਏ ਅਤੇ ਸਾਰੀ ਮੰਡਲੀ ਯਹੋਵਾਹ ਦੇ ਅੱਗੇ ਨੇੜੇ ਢੁੱਕ ਖਲੋਤੀ
ਅਹਬਾਰ 9 : 6 (PAV)
ਅਤੇ ਮੂਸਾ ਆਖਿਆ, ਜੋ ਤੁਹਾਨੂੰ ਕਰਨ ਦੀ ਯਹੋਵਾਹ ਨੇ ਆਗਿਆ ਦਿੱਤੀ ਹੈ ਸੋ ਇਹ ਗੱਲ ਹੈ ਅਤੇ ਯਹੋਵਾਹ ਦੇ ਪਰਤਾਪ ਦਾ ਦਰਸ਼ਨ ਤੁਹਾਨੂੰ ਹੋਵੇਗਾ
ਅਹਬਾਰ 9 : 7 (PAV)
ਅਤੇ ਮੂਸਾ ਹਾਰੂਨ ਨੂੰ ਆਖਿਆ, ਜਗਵੇਦੀ ਦੇ ਕੋਲ ਜਾਕੇ ਆਪਣੀ ਪਾਪ ਦੀ ਭੇਟ ਅਤੇ ਆਪਣੀ ਹੋਮ ਦੀ ਭੇਟ ਚੜ੍ਹਾਓ ਅਤੇ ਆਪਣੇ ਲਈ ਅਤੇ ਲੋਕਾਂ ਦੇ ਲਈ ਪ੍ਰਾਸਚਿਤ ਕਰ ਅਤੇ ਲੋਕਾਂ ਦੀ ਭੇਟ ਚੜ੍ਹਾਕੇ ਉਨ੍ਹਾਂ ਦੇ ਪ੍ਰਾਸਚਿਤ ਕਰ ਜਿਹਾ ਯਹੋਵਾਹ ਨੇ ਆਗਿਆ ਦਿੱਤੀ।।
ਅਹਬਾਰ 9 : 8 (PAV)
ਸੋ ਹਾਰੂਨ ਨੇ ਜਗਵੇਦੀ ਦੇ ਕੋਲ ਜਾਕੇ ਉਸ ਪਾਪ ਦੀ ਭੇਟ ਦੇ ਵੱਛੇ ਨੂੰ ਜੋ ਆਪਣੇ ਲਈ ਸੀ, ਕੱਟਿਆ
ਅਹਬਾਰ 9 : 9 (PAV)
ਅਤੇ ਹਾਰੂਨ ਦੇ ਪੁੱਤ੍ਰ ਉਸ ਦਾ ਲਹੂ ਉਸ ਦੇ ਕੋਲ ਲੈ ਆਏ ਅਤੇ ਉਸ ਨੇ ਆਪਣੀ ਉਂਗਲ ਲਹੂ ਵਿੱਚ ਡੋਬ ਕੇ ਉਸ ਨੂੰ ਜਗਵੇਦੀ ਦਿਆਂ ਸਿੰਙਾਂ ਉੱਤੇ ਪਾਇਆ ਅਤੇ ਜਗਵੇਦੀ ਦੇ ਹੇਠ ਲਹੂ ਡੋਹਲ ਦਿੱਤਾ
ਅਹਬਾਰ 9 : 10 (PAV)
ਪਰ ਪਾਪ ਦੀ ਭੇਟ ਦੀ ਜਿਹੜੀ ਚਰਬੀ ਅਤੇ ਗੁਰਦੇ ਅਤੇ ਕਲੇਜੇ ਦੇ ਉੱਤੇ ਝਿੱਲੀ ਸੀ ਸੋ ਉਸ ਨੇ ਜਗਵੇਦੀ ਦੇ ਉੱਤੇ ਸਾੜੀ ਜਿਹਾ ਯਹੋਵਾਹ ਨੇ ਮੂਸਾ ਨੂੰ ਆਗਿਆ ਦਿੱਤੀ ਸੀ
ਅਹਬਾਰ 9 : 11 (PAV)
ਤੇ ਮਾਸ ਅਤੇ ਖੱਲ ਨੂੰ ਉਸ ਨੇ ਡੇਰੇ ਤੋਂ ਬਾਹਰ ਅੱਗ ਨਾਲ ਸਾੜਿਆ
ਅਹਬਾਰ 9 : 12 (PAV)
ਅਤੇ ਉਸ ਨੇ ਹੋਮ ਦੀ ਭੇਟ ਨੂੰ ਕੱਟਿਆ ਅਤੇ ਹਾਰੂਨ ਦੇ ਪੁੱਤ੍ਰ ਉਸ ਦੇ ਕੋਲ ਲਹੂ ਲਿਆਏ ਜਿਸ ਨੂੰ ਉਸ ਨੇ ਜਗਵੇਦੀ ਦੇ ਉੱਤੇ ਚੁਫੇਰੇ ਛਿਣਕਿਆ
ਅਹਬਾਰ 9 : 13 (PAV)
ਅਤੇ ਉਹ ਉਸ ਦੇ ਅੱਗੇ ਹੋਮ ਦੀ ਭੇਟ ਉਸ ਦੇ ਟੋਟਿਆਂ ਅਤੇ ਉਸ ਦੇ ਸਿਰ ਸਣੇ ਲਿਆਏ ਅਤੇ ਉਸ ਨੇ ਉਨ੍ਹਾਂ ਨੂੰ ਜਗਵੇਦੀ ਉੱਤੇ ਸਾੜਿਆ।।
ਅਹਬਾਰ 9 : 14 (PAV)
ਅਤੇ ਉਸ ਨੇ ਆਂਦ੍ਰਾਂ ਨੂੰ ਅਤੇ ਲੱਤਾਂ ਨੂੰ ਧੋਕੇ ਜਗਵੇਦੀ ਦੇ ਉੱਤੇ ਉਨ੍ਹਾਂ ਨੂੰ ਹੋਮ ਦੀ ਬਲੀ ਦੇ ਉੱਤੇ ਸਾੜਿਆ।।
ਅਹਬਾਰ 9 : 15 (PAV)
ਤਾਂ ਉਹ ਲੋਕਾਂ ਦੀ ਭੇਟ ਲਿਆਇਆ ਅਤੇ ਜਿਹੜੀ ਲੋਕਾਂ ਦੇ ਲਈ ਪਾਪ ਦੀ ਭੇਟ ਸੀ ਉਸ ਬੱਕਰੇ ਨੂੰ ਲੈਕੇ ਉਸ ਨੂੰ ਕੱਟਿਆ ਅਤੇ ਪਹਿਲੋਂ ਵਾਂਙੁ ਉਸ ਨੂੰ ਪਾਪ ਦੇ ਲਈ ਚੜ੍ਹਾਇਆ
ਅਹਬਾਰ 9 : 16 (PAV)
ਅਤੇ ਉਸ ਨੇ ਹੋਮ ਦੀ ਭੇਟ ਲਿਆਕੇ ਉਸ ਨੂੰ ਬਿਧੀ ਦੇ ਅਨੁਸਾਰ ਚੜ੍ਹਾਇਆ
ਅਹਬਾਰ 9 : 17 (PAV)
ਅਤੇ ਉਹ ਮੈਦੇ ਦੀ ਭੇਟ ਲਿਆਇਆ ਅਤੇ ਉਸ ਤੋਂ ਇੱਕ ਮੁੱਠ ਭਰ ਕੇ ਉਸ ਨੂੰ ਜਗਵੇਦੀ ਦੇ ਉੱਤੇ ਸਵੇਰ ਦੇ ਹੋਮ ਕੋਲ ਸਾੜਿਆ
ਅਹਬਾਰ 9 : 18 (PAV)
ਨਾਲੇ ਉਸ ਨੇ ਜਿਹੜੀ ਲੋਕਾਂ ਦੇ ਲਈ ਸੁਖ ਸਾਂਦ ਦੀਆਂ ਭੇਟਾਂ ਦੀ ਬਲੀ ਕਰਕੇ ਸੀ ਉਸ ਬਲਦ ਅਤੇ ਛੱਤ੍ਰੇ ਨੂੰ ਕੱਟਿਆ ਅਤੇ ਹਾਰੂਨ ਦੇ ਪੁੱਤ੍ਰ ਉਸ ਦੇ ਕੋਲ ਲਹੂ ਲਿਆਏ ਜਿਸ ਨੂੰ ਉਸ ਨੇ ਜਗਵੇਦੀ ਦੇ ਉੱਤੇ ਚੁਫੇਰੇ ਛਿਣਕਿਆ
ਅਹਬਾਰ 9 : 19 (PAV)
ਅਤੇ ਬਲਦ ਅਤੇ ਛੱਤ੍ਰੇ ਦੀ ਚਰਬੀ ਅਤੇ ਪੂਛ ਅਤੇ ਜੋ ਆਂਦ੍ਰਾਂ ਨੂੰ ਢੱਕਦੀ ਹੈ ਅਤੇ ਗੁਰਦੇ ਅਤੇ ਕਲੇਜੇ ਦੇ ਉੱਤੇ ਜਿਹੜੀ ਝਿੱਲੀ ਸੀ
ਅਹਬਾਰ 9 : 20 (PAV)
ਅਤੇ ਉਨ੍ਹਾਂ ਨੇ ਛਾਤੀਆਂ ਦੇ ਉੱਤੇ ਚਰਬੀ ਧਰੀ ਅਤੇ ਉਸ ਨੇ ਜਗਵੇਦੀ ਦੇ ਉੱਤੇ ਚਰਬੀ ਨੂੰ ਸਾੜਿਆ
ਅਹਬਾਰ 9 : 21 (PAV)
ਅਤੇ ਹਾਰੂਨ ਨੇ ਛਾਤੀਆਂ ਨੂੰ ਅਤੇ ਸੱਜੀ ਰਾਣ ਨੂੰ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਇਆ ਜਿਹੀ ਮੂਸਾ ਨੇ ਆਗਿਆ ਦਿੱਤੀ ਸੀ
ਅਹਬਾਰ 9 : 22 (PAV)
ਅਤੇ ਹਾਰੂਨ ਨੇ ਲੋਕਾਂ ਦੀ ਵੱਲ ਆਪਣਾ ਹੱਥ ਪਸਾਰ ਕੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਪਾਪ ਦੀ ਭੇਟ ਅਤੇ ਹੋਮ ਦੀ ਭੇਟ ਅਤੇ ਸੁਖ ਸਾਂਦ ਦੀਆਂ ਭੇਟਾਂ ਦੇ ਚੜ੍ਹਾਉਣ ਤੋਂ ਹਿਠਾਂਹ ਆਇਆ
ਅਹਬਾਰ 9 : 23 (PAV)
ਅਤੇ ਮੂਸਾ ਅਤੇ ਹਾਰੂਨ ਮੰਡਲੀ ਦੇ ਡੇਰੇ ਵਿੱਚ ਗਏ ਅਤੇ ਨਿੱਕਲ ਕੇ ਲੋਕਾਂ ਨੂੰ ਅਸੀਸ ਦਿੱਤੀ ਅਤੇ ਯਹੋਵਾਹ ਦੇ ਪਰਤਾਪ ਦਾ ਦਰਸ਼ਨ ਸਾਰੇ ਲੋਕਾਂ ਨੂੰ ਹੋਇਆ
ਅਹਬਾਰ 9 : 24 (PAV)
ਅਤੇ ਯਹੋਵਾਹ ਦੇ ਅੱਗੋਂ ਇੱਕ ਅੱਗ ਨਿਕੱਲ ਕੇ ਉਸ ਹੋਮ ਦੀ ਭੇਟ ਅਤੇ ਚਰਬੀ ਨੂੰ ਜੋ ਜਗਵੇਦੀ ਉੱਤੇ ਸੀ ਭਸਮ ਕਰ ਸੁੱਟਿਆ, ਜਾਂ ਸਾਰੇ ਲੋਕਾਂ ਨੇ ਡਿੱਠਾ ਤਾਂ ਹਾਕਾਂ ਮਾਰ ਕੇ ਮੂੰਹ ਪਰਨੇ ਡਿੱਗੇ।।

1 2 3 4 5 6 7 8 9 10 11 12 13 14 15 16 17 18 19 20 21 22 23 24

BG:

Opacity:

Color:


Size:


Font: