ਲੋਕਾ 3 : 1 (PAV)
ਫੇਰ ਤਿਬਿਰਿਯੁਸ ਕੈਸਰ ਦੇ ਰਾਜ ਦੇ ਪੰਦਰਵੇਂ ਵਰਹੇ ਜਦ ਪੁੰਤਿਯੁਸ ਪਿਲਾਤੁਸ ਯਹੂਦਿਯਾ ਦਾ ਹਾਕਮ ਸੀ ਅਤੇ ਹੇਰੋਦੇਸ ਗਲੀਲ ਦਾ ਰਾਜਾ ਅਤੇ ਉਹ ਦਾ ਭਾਈ ਫਿਲਿੱਪੁਸ ਇਤੂਰਿਯਾ ਅਤੇ ਤ੍ਰਖੋਨੀਤਿਸ ਦੇਸ ਦਾ ਰਾਜਾ ਅਤੇ ਲੁਸਾਨਿਯੁਸ ਅਬਿਲੇਨੇ ਦਾ ਰਾਜਾ ਸੀ
ਲੋਕਾ 3 : 2 (PAV)
ਅੱਨਾਸ ਅਰ ਕਿਯਾਫਾ ਸਰਦਾਰ ਜਾਜਕਾਂ ਦੇ ਸਮੇਂ ਪਰਮੇਸ਼ੁਰ ਦਾ ਬਚਨ ਉਜਾੜ ਵਿੱਚ ਜ਼ਕਰਯਾਹ ਦੇ ਪੁੱਤ੍ਰ ਯੂਹੰਨਾ ਨੂੰ ਪਹੁੰਚਿਆ
ਲੋਕਾ 3 : 3 (PAV)
ਅਤੇ ਉਸ ਨੇ ਯਰਦਨ ਦੇ ਸਾਰੇ ਲਾਂਭ ਛਾਂਭ ਦੇ ਦੇਸ਼ ਵਿੱਚ ਆਣ ਕੇ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮਾ ਦਾ ਪਰਚਾਰ ਕੀਤਾ
ਲੋਕਾ 3 : 4 (PAV)
ਜਿਵੇਂ ਯਸਾਯਾਹ ਨਬੀ ਦੀਆਂ ਬਾਣੀਆਂ ਦੇ ਪੁਸਤਕ ਵਿੱਚ ਲਿਖਿਆ ਹੋਇਆ ਹੈ,ਉਜਾੜ ਵਿੱਚ ਇੱਕ ਹੋਕਾ ਦੇਣ ਵਾਲੇ ਦੀ ਅਵਾਜ਼ ਭਈ ਪ੍ਰਭੁ ਦੇ ਰਸਤੇ ਨੂੰ ਤਿਆਰ ਕਰੋ, ਉਹ ਦੇ ਰਾਹਾਂ ਨੂੰ ਸਿੱਧੇ ਕਰੋ
ਲੋਕਾ 3 : 5 (PAV)
ਹਰੇਕ ਖੱਡ ਭਰੀ ਜਾਵੇਗੀ, ਅਤੇ ਹਰੇਕ ਪਹਾੜ ਤੇ ਟਿੱਬਾ ਨੀਵਾਂ ਕੀਤਾ ਜਾਵੇਗਾ, ਅਤੇ ਵਿੰਗ ਤੜਿੰਗ ਸਿੱਧੇ ਅਤੇ ਖੁਰਦਲੇ ਰਾਹ ਪੱਧਰੇ ਹੋ ਜਾਣਗੇ,
ਲੋਕਾ 3 : 6 (PAV)
ਅਤੇ ਸਭ ਸਰੀਰ ਪਰਮੇਸ਼ੁਰ ਦੀ ਮੁਕਤੀ ਵੇਖਣਗੇ
ਲੋਕਾ 3 : 7 (PAV)
ਤਦ ਉਸ ਉਨ੍ਹਾਂ ਮਹਾਇਣਾਂ ਨੂੰ ਜੋ ਉਸ ਤੋਂ ਬਪਤਿਸਮਾ ਲੈਣ ਨਿਕਲੇ ਸਨ ਆਖਿਆ ਕਿ ਹੇ ਸੱਪਾਂ ਦੇ ਬੱਚਿਓ ਤੁਹਾਨੂੰ ਆਉਣ ਵਾਲੇ ਕੋਪ ਤੋਂ ਭੱਜਣਾ ਕਿਨ ਦੱਸਿਆ?
ਲੋਕਾ 3 : 8 (PAV)
ਸੋ ਤੁਸੀਂ ਤੋਬਾ ਦੇ ਲਾਇਕ ਫਲ ਦਿਓ ਅਤੇ ਆਪਣੇ ਆਪ ਵਿੱਚ ਇਹ ਨਾ ਆਖਣ ਲੱਗੋ ਕਿ ਅਬਰਾਹਾਮ ਸਾਡਾ ਪਿਤਾ ਹੈ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਪਰਮੇਸ਼ੁਰ ਅਬਰਾਹਾਮ ਦੇ ਲਈ ਇਨ੍ਹਾਂ ਪੱਥਰਾਂ ਵਿੱਚੋਂ ਬਾਲਕ ਪੈਦਾ ਕਰ ਸੱਕਦਾ ਹੈ
ਲੋਕਾ 3 : 9 (PAV)
ਬਿਰਛਾਂ ਦੀ ਜੜ੍ਹ ਪੁਰ ਹੁਣ ਤਾਂ ਕੁਹਾੜਾ ਰੱਖਿਆ ਹੋਇਆ ਹੈ । ਸੋ ਹਰੇਕ ਬਿਰਛ ਜਿਹੜਾ ਅੱਛਾ ਫਲ ਨਹੀਂ ਦਿੰਦਾ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ
ਲੋਕਾ 3 : 10 (PAV)
ਤਦ ਲੋਕਾਂ ਨੇ ਉਸ ਤੋਂ ਪੁੱਛਿਆ ਫਿਰ ਅਸੀਂ ਕੀ ਕਰੀਏ
ਲੋਕਾ 3 : 11 (PAV)
ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਜਿਹ ਦੇ ਕੋਲ ਦੋ ਕੁੜਤੇ ਹੋਣ ਉਹ ਉਸ ਨੂੰ ਵੰਡ ਦੇਵੇ ਜਿਹਦੇ ਕੋਲ ਨਹੀਂ ਹੈ ਅਤੇ ਜਿਹਦੇ ਕੋਲ ਖਾਣ ਨੂੰ ਹੋਵੇ ਉਹ ਵੀ ਇਸੇ ਤਰਾਂ ਕਰੇ
ਲੋਕਾ 3 : 12 (PAV)
ਤਦ ਮਸੂਲੀਏ ਵੀ ਬਪਤਿਸਮਾ ਲੈਣ ਨੂੰ ਆਏ ਅਤੇ ਉਹ ਨੂੰ ਕਿਹਾ, ਗੁਰੂ ਜੀ ਅਸੀ ਕੀ ਕਰੀਏ?
ਲੋਕਾ 3 : 13 (PAV)
ਉਸ ਨੇ ਉਨ੍ਹਾਂ ਨੂੰ ਆਖਿਆ, ਤੁਹਾਡੇ ਲਈ ਜੋ ਠਹਿਰਾਇਆ ਹੋਇਆ ਹੈ ਉਸ ਨਾਲ ਵਧੀਕ ਨਾ ਲਓ
ਲੋਕਾ 3 : 14 (PAV)
ਅਰ ਸਿਪਾਹੀਆਂ ਨੇ ਵੀ ਉਸ ਤੋਂ ਪੁੱਛਿਆ ਅਸੀ ਭੀ ਕੀ ਕਰਿਏ? ਉਸ ਨੇ ਉਨ੍ਹਾਂ ਨੂੰ ਆਖਿਆ, ਨਾ ਕਿਸੇ ਉੱਤੇ ਜ਼ੁਲਮ ਕਰੋ, ਨਾ ਊਜ ਲਾ ਕੇ ਕੁਝ ਲਓ ਅਤੇ ਆਪਣੀ ਤਲਬ ਉੱਤੇ ਰਾਜ਼ੀ ਰਹੋ ।।
ਲੋਕਾ 3 : 15 (PAV)
ਜਾਂ ਲੋਕ ਉਡੀਕਦੇ ਸਨ ਅਤੇ ਸੱਭੋ ਆਪਣੇ ਮਨ ਵਿੱਚ ਯੂਹੰਨਾ ਦੇ ਵਿਖੇ ਵਿਚਾਰ ਕਰਦੇ ਸਨ ਭਈ ਕਿਤੇ ਇਹੋ ਮਸੀਹ ਨਾ ਹੋਵੇ?
ਲੋਕਾ 3 : 16 (PAV)
ਤਾਂ ਯੂਹੰਨਾ ਨੇ ਸਭਨਾਂ ਨੂੰ ਅੱਗੋ ਆਖਿਆ ਕਿ ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਇੱਕ ਮੈਥੋਂ ਬਲਵੰਤ ਆਉਂਦਾ ਹੈ ਜਿਹਦੀ ਜੁੱਤੀ ਦਾ ਤਸਮਾ ਮੈਂ ਖੋਲਣ ਦੇ ਜੋਗ ਨਹੀਂ, ਉਹ ਤੁਹਾਨੂੰ ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦੇਊ
ਲੋਕਾ 3 : 17 (PAV)
ਉਹ ਦੀ ਤੰਗੁਲੀ ਉਹ ਦੇ ਹੱਥ ਵਿੱਚ ਹੈ ਕਿ ਉਹ ਪਿੜ ਨੂੰ ਚੰਗੀ ਤਰ੍ਹਾਂ ਸਾਫ ਕਰੇ ਅਤੇ ਕਣਕ ਨੂੰ ਆਪਣੇ ਕੋਠੇ ਵਿੱਚ ਜਮਾ ਕਰੇ ਪਰ ਉਹ ਤੂੜੀ ਨੂੰ ਉਸ ਅੱਗ ਵਿੱਚ ਜਿਹੜੀ ਬੁੱਝਣ ਵਾਲੀ ਨਹੀਂ ਫੂਕ ਦੇਊਗਾ
ਲੋਕਾ 3 : 18 (PAV)
ਫਿਰ ਉਹ ਬਥੇਰੀਆਂ ਗੱਲਾਂ ਨਾਲ ਲੋਕਾਂ ਨੂੰ ਉਪਦੇਸ਼ ਕਰਦਾ ਅਤੇ ਖੁਸ਼ ਖਬਰੀ ਸੁਣਾਉਂਦਾ ਰਿਹਾ
ਲੋਕਾ 3 : 19 (PAV)
ਪਰ ਰਾਜਾ ਹੇਰੋਦੇਸ ਨੇ ਆਪਣੇ ਭਾਈ ਦੀ ਤੀਵੀਂ ਹੇਰੋਦਿਆਸ ਦੇ ਕਾਰਨ ਅਤੇ ਸਾਰੀਆਂ ਬੁਰਿਆਈਆਂ ਦੇ ਕਾਰਨ ਜਿਹੜੀਆਂ ਹੇਰੋਦੇਸ ਨੇ ਕੀਤੀਆਂ ਸਨ ਉਹ ਦੇ ਕੋਲੋਂ ਮਲਾਮਤ ਉਠਾ ਕੇ
ਲੋਕਾ 3 : 20 (PAV)
ਸਭ ਤੋਂ ਵੱਧ ਇਹ ਭੀ ਕੀਤਾ ਜੋ ਯੂਹੰਨਾ ਨੂੰ ਕੈਦ ਕਰ ਦਿੱਤਾ।।
ਲੋਕਾ 3 : 21 (PAV)
ਜਾਂ ਸਾਰੇ ਲੋਕ ਬਪਤਿਸਮਾ ਲੈ ਹਟੇ ਅਰ ਯਿਸੂ ਵੀ ਬਪਤਿਸਮਾ ਲੈਕੇ ਪ੍ਰਾਰਥਨਾ ਕਰ ਰਿਹਾ ਸੀ ਤਾਂ ਐਉਂ ਹੋਇਆ ਜੋ ਅਕਾਸ਼ ਖੁਲ੍ਹ ਗਿਆ
ਲੋਕਾ 3 : 22 (PAV)
ਅਤੇ ਪਵਿੱਤ੍ਰ ਆਤਮਾ ਦਿਹ ਦਾ ਰੂਪ ਧਾਰ ਕੇ ਕਬੂਤਰ ਦੀ ਨਿਆਈਂ ਉਸ ਉੱਤੇ ਉਤਰਿਆ ਅਤੇ ਇਕ ਸੁਰਗੀ ਬਾਣੀ ਆਈ, ਤੂੰ ਮੇਰਾ ਪਿਆਰਾ ਪੁੱਤ੍ਰ ਹੈਂ,ਤੈਥੋਂ ਮੈਂ ਪਰਸਿੰਨ ਹਾਂ।।
ਲੋਕਾ 3 : 23 (PAV)
ਯਿਸੂ ਆਪ ਜਦ ਉਪਦੇਸ਼ ਦੇਣ ਲੱਗਾ ਤਾਂ ਤੀਹਾਂ ਕੁ ਵਰਿਹਾਂ ਦਾ ਸੀ ਅਤੇ ਜਿਵੇਂ ਲੋਕ ਸਮਝਦੇ ਸਨ ਉਹ ਯੂਸੁਫ਼ ਦਾ ਪੁੱਤ੍ਰ ਸੀ ਜਿਹੜਾ ਹੇਲੀ ਦਾ ਸੀ
ਲੋਕਾ 3 : 24 (PAV)
ਉਹ ਮੱਥਾਤ ਦਾ, ਉਹ ਲੇਵੀ ਦਾ, ਉਹ ਮਲਕੀ ਦਾ,ਉਹ ਯੰਨਾਈ ਦਾ,ਉਹ ਯੂਸੁਫ ਦਾ
ਲੋਕਾ 3 : 25 (PAV)
ਉਹ ਮੱਤਿਥਯਾਹ ਦਾ, ਉਹ ਆਮੋਸ ਦਾ,ਉਹ ਨਹੂਮ ਦਾ,ਉਹ ਹਸਲੀ ਦਾ, ਉਹ ਨੱਗਈ ਦਾ,
ਲੋਕਾ 3 : 26 (PAV)
ਉਹ ਮਾਹਥ ਦਾ, ਉਹ ਮੱਤਿਥਯਾਹ ਦਾ,ਉਹ ਸ਼ਿਮਈ ਦਾ, ਉਹ ਯੋਸੇਕ ਦਾ,ਉਹ ਯਹੂਦਾਹ ਦਾ,
ਲੋਕਾ 3 : 27 (PAV)
ਉਹ ਯੋਹਾਨਾਨ ਦਾ,ਉਹ ਰੇਸਹ ਦਾ,ਉਹ ਜ਼ਰੁੱਬਾਬਲ ਦਾ,ਉਹ ਸ਼ਅਲਤੀਏਲ ਦਾ, ਉਹ ਨੇਰੀ ਦਾ,
ਲੋਕਾ 3 : 28 (PAV)
ਉਹ ਮਲਕੀ ਦਾ, ਉਹ ਅੱਦੀ ਦਾ, ਉਹ ਕੋਸਾਮ ਦਾ, ਉਹ ਅਲਮੋਦਾਮ ਦਾ, ਉਹ ਏਰ ਦਾ
ਲੋਕਾ 3 : 29 (PAV)
ਉਹ ਯੋਸੇ ਦਾ,ਉਹ ਅਲੀਅਜ਼ਰ ਦਾ,ਉਹ ਯੋਰਾਮ ਦਾ, ਉਹ ਮੱਤਾਥ ਦਾ,ਉਹ ਲੇਵੀ ਦਾ,
ਲੋਕਾ 3 : 30 (PAV)
ਉਹ ਸਿਮਓਨ ਦਾ, ਉਹ ਯਹੂਦਾਹ ਦਾ, ਉਹ ਯੂਸੁਫ਼ ਦਾ, ਉਹ ਯੋਨਾਨ ਦਾ, ਉਹ ਅਲਯਾਕੀਮ ਦਾ,
ਲੋਕਾ 3 : 31 (PAV)
ਉਹ ਮਲਯੇ ਦਾ,ਉਹ ਮੇਨਾਨ ਦਾ,ਉਹ ਮੱਤਥੇ ਦਾ, ਉਹ ਨਾਥਾਨ ਦਾ, ਉਹ ਦਾਊਦ ਦਾ
ਲੋਕਾ 3 : 32 (PAV)
ਉਹ ਯੱਸੀ ਦਾ,ਉਹ ਓਬੇਦ ਦਾ, ਉਹ ਬੋਅਜ਼ ਦਾ, ਉਹ ਸਲਮੋਨ ਦਾ,ਉਹ ਨਹਸ਼ੋਨ ਦਾ
ਲੋਕਾ 3 : 33 (PAV)
ਉਹ ਅੰਮੀਨਾਦਾਬ ਦਾ, ਉਹ ਅਰਨੀ ਦਾ, ਉਹ ਹਸਰੋਨ ਦਾ, ਉਹ ਪਰਸ ਦਾ, ਉਹ ਯਹੂਦਾਹ ਦਾ
ਲੋਕਾ 3 : 34 (PAV)
ਉਹ ਯਾਕੂਬ ਦਾ, ਉਹ ਇਸਹਾਕ ਦਾ, ਉਹ ਅਬਰਾਹਾਮ ਦਾ, ਉਹ ਤਾਰਹ ਦਾ, ਉਹ ਨਹੋਰ ਦਾ
ਲੋਕਾ 3 : 35 (PAV)
ਉਹ ਸਰੂਗ ਦਾ, ਉਹ ਰਊ ਦਾ, ਉਹ ਪਲਗ ਦਾ, ਉਹ ਏਬਰ ਦਾ, ਉਹ ਸ਼ਲਹ ਦਾ,
ਲੋਕਾ 3 : 36 (PAV)
ਉਹ ਕੇਨਾਨ ਦਾ, ਉਹ ਅਰਪਕਸ਼ਾਦ ਦਾ, ਉਹ ਸ਼ੇਮ ਦਾ, ਉਹ ਨੂਹ ਦਾ, ਉਹ ਲਾਮਕ ਦਾ,
ਲੋਕਾ 3 : 37 (PAV)
ਉਹ ਮਥੂਸਲਹ ਦਾ, ਉਹ ਹਨੋਕ ਦਾ, ਉਹ ਯਰਦ ਦਾ, ਉਹ ਮਹਲਲੇਲ ਦਾ, ਉਹ ਕੇਨਾਨ ਦਾ,
ਲੋਕਾ 3 : 38 (PAV)
ਉਹ ਅਨੋਸ਼ ਦਾ, ਉਹ ਸੇਥ ਦਾ, ਉਹ ਆਦਮ ਦਾ, ਉਹ ਪਰਮੇਸ਼ੁਰ ਦਾ ਪੁੱਤ੍ਰ ਸੀ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38

BG:

Opacity:

Color:


Size:


Font: