ਨਾ ਹੋਮ 2 : 1 (PAV)
ਭੰਨਣ ਵਾਲਾ ਤੇਰੇ ਵਿਰੁੱਧ ਚੜ੍ਹ ਆਇਆ ਹੈ, - ਗੜ੍ਹ ਦੀ ਰਾਖੀ ਕਰ, ਰਾਹ ਤੱਕ, ਕਮਰ ਕੱਸ, ਆਪਣਾ ਬਲ ਬਹੁਤ ਵਧਾ!।।
ਨਾ ਹੋਮ 2 : 2 (PAV)
ਯਹੋਵਾਹ ਤਾਂ ਯਾਕੂਬ ਦੀ ਉੱਤਮਤਾਈ ਨੂੰ ਇਸਰਾਏਲ ਦੀ ਉੱਤਮਤਾਈ ਵਾਂਙੁ ਮੋੜ ਦੇਵੇਗਾ, ਕਿਉਂ ਜੋ ਲੁਟੇਰਿਆ ਨੇ ਓਹਨਾਂ ਨੂੰ ਖਾਲੀ ਕੀਤਾ, ਅਤੇ ਓਹਨਾਂ ਦੀਆਂ ਟਹਿਣੀਆਂ ਦਾ ਨਾਸ ਕੀਤਾ।।
ਨਾ ਹੋਮ 2 : 3 (PAV)
ਉਹ ਦੇ ਸੂਰਬੀਰਾਂ ਦੀਆਂ ਢਾਲਾਂ ਲਾਲ ਕੀਤੀਆਂ ਹੋਈਆਂ ਹਨ, ਫੌਜੀ ਕਿਰਮਚੀ ਵਰਦੀ ਪਹਿਨੇ ਹੋਏ ਹਨ, ਰਥ ਦਾ ਅਸਪਾਤ ਅੱਗ ਵਾਂਙੁ ਚਮਕਦਾ ਹੈ, ਉਹ ਦੀ ਤਿਆਰੀ ਦੇ ਦਿਨ ਵਿੱਚ, ਸਰੂ ਦੇ ਬਰਛੇ ਝੁਲਾਏ ਜਾਂਦੇ ਹਨ।
ਨਾ ਹੋਮ 2 : 4 (PAV)
ਰਥ ਸੜਕਾਂ ਵਿੱਚ ਸਿਰ ਤੋੜ ਭੱਜਦੇ ਹਨ, ਓਹ ਚੌਕਾਂ ਵਿੱਚ ਇੱਧਰ ਉੱਧਰ ਭੱਜੇ ਜਾਂਦੇ ਹਨ, ਵੇਖਣ ਵਿੱਚ ਓਹ ਮਸਾਲਾਂ ਵਰਗੇ ਹਨ, ਓਹ ਬਿਜਲੀ ਵਾਂਙੁ ਦੌੜਦੇ ਹਨ!
ਨਾ ਹੋਮ 2 : 5 (PAV)
ਉਹ ਆਪਣੇ ਪਤਵੰਤਾਂ ਨੂੰ ਯਾਦ ਕਰਦਾ ਹੈ, ਓਹ ਜਾਂਦੇ ਜਾਂਦੇ ਠੇਡਾ ਖਾਂਦੇ ਹਨ, ਓਹ ਉਸ ਦੀ ਸਫੀਲ ਵੱਲ ਨੱਸਦੇ ਹਨ, ਲੱਕੜ ਦੀ ਓਟ ਖੜੀ ਕੀਤੀ ਜਾਂਦੀ ਹੈ।।
ਨਾ ਹੋਮ 2 : 6 (PAV)
ਨਦੀਆਂ ਦੇ ਫਾਟਕ ਖੋਲ੍ਹੇ ਜਾਂਦੇ ਹਨ, ਅਤੇ ਮਹਿਲ ਗਲ ਜਾਂਦਾ ਹੈ।
ਨਾ ਹੋਮ 2 : 7 (PAV)
ਫੈਸਲਾ ਹੋ ਗਿਆ — ਉਹ ਬੇਪੜਦ ਕੀਤੀ ਜਾਂਦੀ ਹੈ, ਉਹ ਲੈ ਜਾਈ ਜਾਂਦੀ ਹੈ, ਉਹ ਦੀਆਂ ਟਹਿਲਣਾਂ ਘੁੱਗੀਆਂ ਦੀ ਅਵਾਜ਼ ਵਾਂਙੁ ਗੁਟਕਦੀਆਂ ਹਨ, ਅਤੇ ਆਪਣੀਆਂ ਛਾਤੀਆਂ ਪਿੱਟਦੀਆਂ ਹਨ।
ਨਾ ਹੋਮ 2 : 8 (PAV)
ਨੀਨਵਾਹ ਆਦ ਤੋਂ ਪਾਣੀ ਦੇ ਕੁੰਡ ਵਾਂਙੁ ਹੈ, ਓਹ ਵਗ ਜਾਂਦੇ ਹਨ, - ਠਹਿਰੋ, ਠਹਿਰੋ! — ਪਰ ਓਹ ਨਹੀਂ ਮੁੜਦੇ!
ਨਾ ਹੋਮ 2 : 9 (PAV)
ਚਾਂਦੀ ਲੁੱਟੋ! ਸੋਨਾ ਲੁੱਟੋ! ਰੱਖੀਆਂ ਹੋਈਆਂ ਚੀਜ਼ਾਂ ਬੇਅੰਤ ਹਨ, ਸਾਰੇ ਪਦਾਰਥਾਂ ਦਾ ਮਾਲ ਧਨ ਵੀ!।।
ਨਾ ਹੋਮ 2 : 10 (PAV)
ਉਹ ਖਾਲੀ, ਸੁੰਞੀ ਅਤੇ ਵਿਰਾਨ ਹੈ, ਦਿਲ ਪੰਘਰ ਜਾਂਦਾ, ਗੋਡੇ ਭਿੜਦੇ ਹਨ, ਕਸ਼ਟ ਸਾਰਿਆਂ ਲੱਕਾਂ ਵਿੱਚ ਹੈ, ਸਾਰਿਆਂ ਦੇ ਚਿਹਰੇ ਪੀਲੇ ਹੋ ਜਾਂਦੇ ਹਨ!
ਨਾ ਹੋਮ 2 : 11 (PAV)
ਬਬਰ ਸ਼ੇਰਨੀਆਂ ਦੀ ਖੋਹ ਕਿੱਥੇ ਹੈ, ਅਤੇ ਜੁਆਨ ਬਬਰ ਸ਼ੇਰਾਂ ਦੇ ਖਾਣ ਦਾ ਥਾਂ, ਜਿੱਥੇ ਬਬਰ ਸ਼ੇਰ ਅਤੇ ਸ਼ੇਰਨੀ ਫਿਰਦੇ ਸਨ, ਅਤੇ ਬਬਰ ਸ਼ੇਰਾਂ ਦੇ ਬੱਚੇ ਸਨ, ਅਤੇ ਕੋਈ ਓਹਨਾਂ ਨੂੰ ਨਹੀਂ ਛੇੜਦਾ ਸੀ?
ਨਾ ਹੋਮ 2 : 12 (PAV)
ਬਬਰ ਸ਼ੇਰਾਂ ਨੇ ਆਪਣੇ ਬੱਚਿਆਂ ਲਈ ਬਹੁਤ ਕੁਝ ਪਾੜਿਆ, ਅਤੇ ਆਪਣੀਆਂ ਸ਼ੇਰਨੀਆਂ ਲਈ ਸ਼ਿਕਾਰ ਦਾ ਗਲ ਘੁੱਟਿਆ, ਅਤੇ ਆਪਣੀਆਂ ਖੁੰਧਰਾਂ ਨੂੰ ਸ਼ਿਕਾਰ ਨਾਲ ਭਰ ਲਿਆ ਹੈ, ਅਤੇ ਆਪਣੀਆਂ ਖੋਹਾਂ ਨੂੰ ਪਾੜੇ ਹੋਏ ਮਾਸ ਨਾਲ।।
ਨਾ ਹੋਮ 2 : 13 (PAV)
ਵੇਖ, ਮੈਂ ਤੇਰੇ ਵਿਰੁੱਧ ਹਾਂ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੈਂ ਉਹ ਦੇ ਰਥਾਂ ਨੂੰ ਧੂੰਏਂ ਵਿੱਚ ਸਾੜ ਦਿਆਂਗਾ, ਅਤੇ ਤਲਵਾਰ ਤੇਰੇ ਜੁਆਨ ਸ਼ੇਰਾਂ ਨੂੰ ਖਾਵੇਗੀ, ਮੈਂ ਤੇਰੇ ਸ਼ਿਕਾਰ ਨੂੰ ਧਰਤੀ ਤੋਂ ਕੱਟ ਸੁੱਟਾਂਗਾ, ਅਤੇ ਤੇਰੇ ਦੂਤਾਂ ਦੀ ਅਵਾਜ਼ ਫੇਰ ਸੁਣਾਈ ਨਾ ਦੇਵੇਗੀ।।

1 2 3 4 5 6 7 8 9 10 11 12 13