ਨਹਮਿਆਹ 10 : 1 (PAV)
ਉਹ ਦੇ ਉੱਤੇ ਮੋਹਰ ਲਾਉਣ ਵਾਲੇ ਏਹ ਸਨ,- ਹਕਲਯਾਹ ਦਾ ਪੁੱਤ੍ਰ ਨਹਮਯਾਹ ਹਾਕਮ ਅਤੇ ਸਿਦਕੀਯਾਹ
ਨਹਮਿਆਹ 10 : 2 (PAV)
ਸਰਾਯਾਹ ਅਰ ਅਜ਼ਰਯਾਹ ਅਤੇ ਯਿਰਮਿਯਾਹ
ਨਹਮਿਆਹ 10 : 3 (PAV)
ਪਸ਼ਹੂਰ ਅਰ ਅਮਰਯਾਹ ਅਤੇ ਮਲਕੀਯਾਹ
ਨਹਮਿਆਹ 10 : 4 (PAV)
ਹੱਟੂਸ਼ ਅਰ ਸਬਨਯਾਹ ਅਤੇ ਮੱਲੂਕ
ਨਹਮਿਆਹ 10 : 5 (PAV)
ਹਾਰਿਮ ਅਰ ਮਰੇਮੋਥ ਅਤੇ ਓਬਦਯਾਹ
ਨਹਮਿਆਹ 10 : 6 (PAV)
ਦਾਨੀਏਲ ਅਰ ਗਿਨਥੋਨ ਅਤੇ ਬਾਰੂਕ
ਨਹਮਿਆਹ 10 : 7 (PAV)
ਮਸ਼ੁੱਲਾਮ ਅਰ ਅਬੀਯਾਹ ਅਤੇ ਮੀਯਾਮੀਨ
ਨਹਮਿਆਹ 10 : 8 (PAV)
ਮਅਜ਼ਯਾਹ ਅਰ ਬਿਲਗਈ ਅਤੇ ਸਮਆਯਾਹ ਏਹ ਜਾਜਕ ਸਨ
ਨਹਮਿਆਹ 10 : 9 (PAV)
ਅਤੇ ਲੇਵੀ ਏਹ ਸਨ, ਅਜ਼ਨਯਾਹ ਦਾ ਪੁੱਤ੍ਰ ਯੇਸ਼ੂਆ ਅਰ ਹੇਨਾਦਾਦ ਦੇ ਪੁੱਤ੍ਰਾਂ ਵਿੱਚੋਂ ਬਿੰਨੂਈ, ਕਦਮੀਏਲ,
ਨਹਮਿਆਹ 10 : 10 (PAV)
ਅਤੇ ਉਨ੍ਹਾਂ ਦੇ ਭਰਾ ਸ਼ਬਨਯਾਹ ਅਰ ਹੋਦੀਯਾਹ ਅਰ ਕਲੀਟਾ ਅਰ ਪਲਾਯਾਹ ਅਤੇ ਹਨਾਨ
ਨਹਮਿਆਹ 10 : 11 (PAV)
ਮੀਕਾ ਅਰ ਰਹੋਬ ਅਰ ਹਸ਼ਬਯਾਹ
ਨਹਮਿਆਹ 10 : 12 (PAV)
ਜ਼ੱਕੂਰ ਅਰ ਸ਼ੇਰੇਬਯਾਹ ਅਤੇ ਸ਼ਬਨਯਾਹ
ਨਹਮਿਆਹ 10 : 13 (PAV)
ਹੋਦੀਯਾਹ ਅਰ ਬਾਨੀ ਅਰ ਬਨੀਨੂ
ਨਹਮਿਆਹ 10 : 14 (PAV)
ਪਰਜਾ ਦੇ ਮੁਖੀਏ ਏਹ ਸਨ, ਪਰਓਸ਼ ਅਰ ਪਹਥਮੋਆਬ ਅਰ ਏਲਾਮ ਅਰ ਜ਼ੱਤੂ ਅਤੇ ਬਾਨੀ
ਨਹਮਿਆਹ 10 : 15 (PAV)
ਬੁੰਨੀ ਅਰ ਅਜ਼ਗਾਦ ਅਰ ਬੇਬਾਈ
ਨਹਮਿਆਹ 10 : 16 (PAV)
ਅਦੋਨੀਯਾਹ ਅਰ ਬਿਗਵਈ ਅਤੇ ਆਦੀਨ
ਨਹਮਿਆਹ 10 : 17 (PAV)
ਆਟੇਰ ਅਰ ਹਿਜ਼ਕੀਯਾਹ ਅਤੇ ਅੱਜ਼ੂਰ
ਨਹਮਿਆਹ 10 : 18 (PAV)
ਹੋਦੀਯਾਹ ਅਰ ਹਾਸ਼ੁਮ ਅਤੇ ਬੇਸਾਈ
ਨਹਮਿਆਹ 10 : 19 (PAV)
ਹਾਰੀਫ ਅਰ ਅਨਾਥੋਥ ਅਤੇ ਨੇਬਾਈ
ਨਹਮਿਆਹ 10 : 20 (PAV)
ਮਗਪੀਆਸ਼ ਅਰ ਮਸ਼ੁੱਲਮ ਅਤੇ ਹੇਜ਼ੀਰ
ਨਹਮਿਆਹ 10 : 21 (PAV)
ਅਤੇ ਮਸ਼ੇਜ਼ਬੇਲ ਅਰ ਸਾਦੋਕ ਅਤੇ ਯੱਦੂਆ
ਨਹਮਿਆਹ 10 : 22 (PAV)
ਪਲਟਯਾਹ ਅਰ ਹਨਾਨ ਅਤੇ ਅਨਾਯਾਹ
ਨਹਮਿਆਹ 10 : 23 (PAV)
ਹੋਸ਼ੇਆ ਅਰ ਹਨਨਯਾਹ ਅਤੇ ਹੱਸ਼ੂਬ
ਨਹਮਿਆਹ 10 : 24 (PAV)
ਹੱਲੋਹੇਸ਼ ਅਰ ਪਿਲਹਾ ਅਤੇ ਸ਼ੋਬੇਕ
ਨਹਮਿਆਹ 10 : 25 (PAV)
ਰਹੂਮ ਅਰ ਹਸ਼ਬਨਾਹ ਅਤੇ ਮਅਸੇਯਾਹ
ਨਹਮਿਆਹ 10 : 26 (PAV)
ਅਹੀਯਾਹ ਅਰ ਹਾਨਾਨ ਅਤੇ ਆਨਾਨ
ਨਹਮਿਆਹ 10 : 27 (PAV)
ਮੱਲੂਕ ਅਰ ਹਾਰੀਮ ਅਤੇ ਬਆਨਾਹ
ਨਹਮਿਆਹ 10 : 28 (PAV)
ਅਤੇ ਬਾਕੀ ਲੋਕ ਅਰ ਜਾਜਕ ਅਰ ਲੇਵੀ ਅਰ ਦਰਬਾਨ ਅਰ ਰਾਗੀ ਅਰ ਨਥੀਨੀਮ ਅਰ ਸਾਰੇ ਜਿਹੜੇ ਦੇਸਾਂ ਦੀਆਂ ਉੱਮਤਾਂ ਵਿੱਚੋਂ ਪਰਮੇਸ਼ੁਰ ਦੀ ਬਿਵਸਥਾ ਲਈ ਅੱਡ ਹੋ ਗਏ ਸਨ ਉਨ੍ਹਾਂ ਦੀਆਂ ਤੀਵੀਆਂ, ਉਨ੍ਹਾਂ ਦੇ ਪੁੱਤ੍ਰ, ਉਨ੍ਹਾਂ ਦੀਆਂ ਧੀਆਂ ਅਤੇ ਓਹ ਸਾਰੇ ਜਿਨ੍ਹਾਂ ਵਿੱਚ ਸਿਆਣ ਅਤੇ ਸਮਝ ਸੀ
ਨਹਮਿਆਹ 10 : 29 (PAV)
ਆਪਣੇ ਪੰਤਵੰਤੇ ਭਰਾਵਾਂ ਨਾਲ ਮਿਲ ਕੇ ਏਸ ਸੌਂਹ ਅਤੇ ਏਸ ਸਰਾਪ ਵਿੱਚ ਆਏ ਕਿ ਅਸੀਂ ਪਰਮੇਸ਼ੁਰ ਦੀ ਬਿਵਸਥਾ ਦੇ ਅਨੁਸਾਰ ਚੱਲਾਂਗੇ ਜਿਹੜੀ ਪਰਮੇਸ਼ੁਰ ਦੇ ਦਾਸ ਮੂਸਾ ਦੇ ਰਾਹੀਂ ਦਿੱਤੀ ਗਈ ਅਤੇ ਯਹੋਵਾਹ ਆਪਣੇ ਪ੍ਰਭੁ ਦੇ ਸਾਰੇ ਹੁਕਮਾਂ ਅਰ ਨਿਆਵਾਂ ਅਰ ਬਿਧੀਆਂ ਨੂੰ ਪੂਰਾ ਕਰ ਕੇ ਪਾਲਣਾ ਕਰਾਂਗੇ
ਨਹਮਿਆਹ 10 : 30 (PAV)
ਅਸੀਂ ਆਪਣੀਆਂ ਧੀਆਂ ਏਸ ਦੇਸ ਦੇ ਲੋਕਾਂ ਨੂੰ ਨਹੀਂ ਦਿਆਂਗੇ ਨਾ ਹੀ ਉਨ੍ਹਾਂ ਦੀਆਂ ਧੀਆਂ ਆਪਣੇ ਪੁੱਤ੍ਰਾਂ ਲਈ ਲਵਾਂਗੇ
ਨਹਮਿਆਹ 10 : 31 (PAV)
ਜੇ ਏਸ ਦੇਸ ਦੇ ਲੋਕ ਸਬਤ ਦੇ ਦਿਨ ਉੱਤੇ ਵੇਚਣ ਲਈ ਕੋਈ ਮਾਲ ਯਾ ਖਾਣ ਦੀਆਂ ਵਸਤਾਂ ਅੰਦਰ ਲਿਆਉਣ ਤਾਂ ਅਸੀਂ ਸਬਤ ਦੇ ਦਿਨ ਯਾ ਪਵਿੱਤ੍ਰ ਦਿਨ ਵਿੱਚ ਉਨ੍ਹਾਂ ਤੋਂ ਨਾ ਲਵਾਂਗੇ ਅਤੇ ਅਸੀਂ ਸਬਤ ਦਾ ਸਾਲ ਵੀ ਛੱਡ ਦਿਆਂਗੇ ਅਰ ਹਰ ਬਿਆਜ ਦੀ ਉਗਰਾਹੀ ਵੀ
ਨਹਮਿਆਹ 10 : 32 (PAV)
ਅਤੇ ਅਸਾਂ ਆਪਣੇ ਉੱਪਰ ਇੱਕ ਫਰਜ਼ ਠਹਿਰਾਇਆ ਕਿ ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਦੀ ਉਪਾਸਨਾ ਲਈ ਹਰ ਸਾਲ ਸ਼ਕਲ ਦਾ ਤੀਜਾ ਹਿੱਸਾ ਦਿਆ ਕਰਾਂਗੇ
ਨਹਮਿਆਹ 10 : 33 (PAV)
ਉਹ ਚੜ੍ਹਤ ਦੀ ਰੋਟੀ ਅਰ ਨਿੱਤਾ ਨੇਮ ਮੈਦੇ ਦੀਆਂ ਭੇਟਾਂ ਅਤੇ ਸਦਾ ਲਈ ਹੋਮ ਦੀਆਂ ਬਲੀਆਂ ਅਰ ਸਬਤਾਂ ਅਰ ਅਮੱਸਿਆਂ ਅਤੇ ਮੁਕੱਰਰ ਪਰਬਾਂ ਅਤੇ ਪਵਿੱਤਰ ਚੀਜਾਂ ਅਤੇ ਪਾਪਾਂ ਦੀਆਂ ਬਲੀਆਂ ਜਿਹੜੀਆਂ ਇਸਰਾਏਲ ਦੇ ਪਰਾਸਚਿਤ ਲਈ ਹਨ ਅਤੇ ਪਰਮੇਸ਼ੁਰ ਦੇ ਭਵਨ ਦੇ ਸਾਰੇ ਕੰਮ ਲਈ ਵੀ ਹਨ
ਨਹਮਿਆਹ 10 : 34 (PAV)
ਅਤੇ ਅਸਾਂ ਜਾਜਕਾਂ ਅਰ ਲੇਵੀਆਂ ਅਤੇ ਲੋਕਾਂ ਦੇ ਵਿੱਚ ਲੱਕੜੀ ਦੇ ਚੜ੍ਹਾਵੇ ਲਈ ਗੁਣੇ ਪਾਏ ਤਾਂ ਜੋ ਉਹ ਸਾਡੇ ਪਰਮੇਸ਼ੁਰ ਦੇ ਭਵਨ ਵਿੱਚ ਸਾਡੇ ਪਿਉ ਦਾਦਿਆਂ ਦੇ ਘਰਾਣਿਆਂ ਅਨੁਸਾਰ ਵਰ੍ਹੇ ਦੇ ਵਰ੍ਹੇ ਠਹਿਰਾਏ ਹੋਏ ਸਮੇਂ ਉੱਤੇ ਯਹੋਵਾਹ ਸਾਡੇ ਪਰਮੇਸ਼ੁਰ ਦੀ ਜਗਵੇਦੀ ਉੱਤੇ ਬਾਲਣ ਲਈ ਲਿਆਂਦੀ ਜਾਵੇ ਜਿਵੇਂ ਬਿਵਸਥਾ ਵਿੱਚ ਲਿਖਿਆ ਹੋਇਆ ਹੈ
ਨਹਮਿਆਹ 10 : 35 (PAV)
ਅਤੇ ਆਪਣੀ ਭੌਂ ਦੇ ਪਹਿਲੇ ਫਲ ਅਤੇ ਸਾਰੇ ਬਿਰਛਾਂ ਦੇ ਸਾਰੇ ਪਹਿਲੇ ਫਲ ਵਰ੍ਹੇ ਦੇ ਵਰ੍ਹੇ ਯਹੋਵਾਹ ਦੇ ਭਵਨ ਵਿੱਚ ਲਿਆਉਣ
ਨਹਮਿਆਹ 10 : 36 (PAV)
ਅਤੇ ਆਪਣੇ ਪੁੱਤ੍ਰਾਂ ਵਿੱਚੋਂ ਪਲੋਠੇ ਅਤੇ ਪਸੂਆਂ ਵਿੱਚੋਂ ਪਲੋਠੇ ਜਿਵੇਂ ਬਿਵਸਥਾ ਵਿੱਚ ਲਿਖਿਆ ਹੈ ਅਤੇ ਆਪਣੇ ਚੌਣੇ ਅਤੇ ਆਪਣੇ ਇੱਜੜ ਦੇ ਪਲੋਠੇ ਪਰਮੇਸ਼ੁਰ ਦੇ ਭਵਨ ਵਿੱਚ ਜਾਜਕਾਂ ਕੋਲ ਜਿਹੜੇ ਪਰਮੇਸ਼ੁਰ ਦੇ ਘਰ ਵਿੱਚ ਟਹਿਲ ਸੇਵਾ ਕਰਦੇ ਸਨ ਲਿਆਉਣ
ਨਹਮਿਆਹ 10 : 37 (PAV)
ਆਪਣੀ ਤੌਣ ਦਾ ਪਹਿਲਾ ਪੇੜਾ ਅਤੇ ਆਪਣੀਆਂ ਚੁਕਵੀਆਂ ਭੇਟਾਂ ਅਤੇ ਬਿਰਛਾਂ ਦੇ ਹਰ ਪਰਕਾਰ ਦੇ ਫਲ ਅਰ ਮੈ ਅਤੇ ਤੇਲ ਅਤੇ ਆਪਣੇ ਪਰਮੇਸ਼ੁਰ ਦੇ ਭਵਨ ਦੀਆਂ ਕੋਠੜੀਆਂ ਵਿੱਚ ਜਾਜਕਾਂ ਲਈ ਅਤੇ ਆਪਣੀ ਭੋਂ ਦਾ ਦਸਵੰਧ ਲੇਵੀਆਂ ਲਈ ਲਿਆਵਾਂਗੇ ਕਿਉਂਕਿ ਲੇਵੀ ਸਾਡੀ ਵਾਹੀ ਦੇ ਸਾਰਿਆਂ ਸ਼ਹਿਰਾਂ ਵਿੱਚ ਦਸਵੰਧ ਲੈਂਦੇ ਹਨ
ਨਹਮਿਆਹ 10 : 38 (PAV)
ਅਤੇ ਜਦ ਜਦ ਲੇਵੀ ਦਸਵੰਧ ਲੈਣ ਤਾਂ ਹਾਰੂਨ ਦੀ ਵੰਸ ਦਾ ਜਾਜਕ ਲੇਵੀਆਂ ਦੇ ਨਾਲ ਹੋਵੇ ਅਤੇ ਲੇਵੀ ਦਸਵੰਧ ਦਾ ਦਸਵੰਧ ਸਾਡੇ ਪਰਮੇਸ਼ੁਰ ਦੇ ਭਵਨ ਵਿੱਚ ਅਤੇ ਭੰਡਾਰ ਦੀਆਂ ਕੋਠੜੀਆਂ ਵਿੱਚ ਲਿਆਉਣ
ਨਹਮਿਆਹ 10 : 39 (PAV)
ਕਿਉਂਕਿ ਇਸਰਾਏਲੀ ਅਤੇ ਲੇਵੀਆਂ ਦੀ ਵੰਸ ਅੰਨ ਅਤੇ ਨਵੀਂ ਮੈ ਅਤੇ ਤੇਲ ਦੀਆਂ ਚੁਕਵੀਆਂ ਭੇਟਾਂ ਉਨ੍ਹਾਂ ਕੋਠੜੀਆਂ ਵਿੱਚ ਲਿਆਉਣ ਜਿੱਥੇ ਪਵਿੱਤ੍ਰ ਭਾਂਡੇ ਅਤੇ ਜਾਜਕ ਜਿਹੜੇ ਟਹਿਲ ਸੇਵਾ ਕਰਦੇ ਹਨ ਅਤੇ ਦਰਬਾਨ ਅਤੇ ਰਾਗੀ ਸਨ ਸੋ ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਨੂੰ ਨਹੀਂ ਤਿਆਗਾਂਗੇ।।
❮
❯