ਨਹਮਿਆਹ 7 : 1 (PAV)
ਤਾਂ ਐਉਂ ਹੋਇਆ ਜਦ ਕੰਧ ਬਣ ਗਈ ਅਤੇ ਮੈਂ ਬੂਹੇ ਜੜ ਦਿੱਤੇ ਅਤੇ ਦਰਬਾਨ, ਰਾਗੀ ਅਤੇ ਲੇਵੀ ਠਹਿਰਾ ਦਿੱਤੇ
ਨਹਮਿਆਹ 7 : 2 (PAV)
ਤਦ ਮੈਂ ਆਪਣੇ ਭਰਾ ਹਨਾਨੀ ਨੂੰ ਅਤੇ ਸ਼ਾਹੀ ਮਹਿਲ ਦੇ ਸਰਦਾਰ ਹਨਨਯਾਹ ਨੂੰ ਯਰੂਸ਼ਲਮ ਉੱਤੇ ਹਾਕਮ ਬਣਾਇਆ ਕਿਉਂਕਿ ਉਹ ਬਹੁਤਿਆਂ ਵਿੱਚੋਂ ਨਹਿਚਾ ਵਾਲਾ ਅਤੇ ਪਰਮੇਸ਼ੁਰ ਤੋਂ ਡਰਨ ਵਾਲਾ ਮਨੁੱਖ ਸੀ
ਨਹਮਿਆਹ 7 : 3 (PAV)
ਅਤੇ ਮੈਂ ਉਨ੍ਹਾਂ ਨੂੰ ਆਖਿਆ ਕਿ ਜਦ ਤਕ ਧੁੱਪ ਤਿਖੀ ਨਾ ਹੋ ਜਾਵੇ ਯਰੂਸ਼ਲਮ ਦੇ ਫਾਟਕ ਨਾ ਖੋਲ੍ਹੇ ਜਾਣ ਅਤੇ ਜਦ ਓਹ ਖੜੇ ਹੀ ਹੋਣ ਤਾਂ ਬੂਹੇ ਬੰਦ ਕੀਤੇ ਜਾਣ ਅਤੇ ਅਰਲ ਲਾਏ ਜਾਣ ਅਤੇ ਓਹ ਯਰੂਸ਼ਲਮ ਦੇ ਵਾਸੀਆਂ ਵਿੱਚੋਂ ਪਹਿਰੇਵਾਲੇ ਮੁਕੱਰਰ ਕਰਨ ਜਿਹੜੇ ਆਪੋ ਆਪਣੇ ਪਹਿਰੇ ਵਿੱਚ ਆਪਣਿਆ ਘਰਾਂ ਦੇ ਅੱਗੇ ਹੋਣ
ਨਹਮਿਆਹ 7 : 4 (PAV)
ਸ਼ਹਿਰ ਚੌੜਾ ਅਤੇ ਵੱਡਾ ਸੀ ਅਤੇ ਆਦਮੀ ਥੋੜੇ ਸਨ। ਉਹ ਦੇ ਵਿੱਚ ਘਰ ਬਣੇ ਹੋਏ ਨਹੀਂ ਸਨ
ਨਹਮਿਆਹ 7 : 5 (PAV)
ਤਾਂ ਮੇਰੇ ਪਰਮੇਸ਼ੁਰ ਨੇ ਮੇਰੇ ਮਨ ਵਿੱਚ ਪਾਇਆ ਕਿ ਮੈਂ ਸ਼ਰੀਫਾਂ ਨੂੰ ਅਤੇ ਰਈਸਾਂ ਨੂੰ ਅਤੇ ਲੋਕਾਂ ਨੂੰ ਇੱਕਠੇ ਕਰਾਂ ਤਾਂ ਜੋ ਓਹ ਆਪਣੀ ਕੁਲ ਪਤਰੀ ਦੇ ਅਨੁਸਾਰ ਗਿਣੇ ਜਾਣ ਅਤੇ ਮੈਨੂੰ ਉਨ੍ਹਾਂ ਦੀ ਕੁਲ ਪਤਰੀ ਦੀ ਪੋਥੀ ਲੱਭੀ ਜਿਹੜੇ ਪਹਿਲਾਂ ਆਏ ਸਨ ਅਤੇ ਮੈਨੂੰ ਉਹ ਦੇ ਵਿੱਚ ਏਹ ਲਿਖਿਆ ਹੋਇਆ ਲੱਭਾ-
ਨਹਮਿਆਹ 7 : 6 (PAV)
ਏਹ ਉਸ ਸੁਬੇ ਦੇ ਲੋਕ ਹਨ ਜਿਹੜੇ ਉਨ੍ਹਾਂ ਅਸੀਰਾਂ ਵਿੱਚੋਂ ਜਿਨ੍ਹਾਂ ਨੂੰ ਬਾਬਲ ਦਾ ਪਾਤਸ਼ਾਹ ਨਬੂਕਦਨੱਸਰ ਅਸੀਰੀ ਵਿੱਚ ਲੈ ਗਿਆ ਸੀ ਉਤਾਹਾਂ ਆ ਕੇ ਸਾਰੇ ਯਰੂਸ਼ਲਮ ਤੇ ਯਹੂਦਾਹ ਵਿੱਚ ਆਪੋ ਆਪਣੇ ਸ਼ਹਿਰਾਂ ਨੂੰ ਮੁੜ ਆਏ,
ਨਹਮਿਆਹ 7 : 7 (PAV)
ਜਿਹੜੇ ਜ਼ਰੁੱਬਾਬਲ, ਯੇਸ਼ੂਆ, ਨਹਮਾਯਾਹ, ਅਜ਼ਰਯਾਹ, ਰਅਮਯਾਹ ਅਰ ਨਹਮਾਨੀ, ਮਾਰਦਕਈ, ਬਿਲਸ਼ਾਨ, ਮਿਸਪਰਥ, ਬਿਗਵਈ, ਮਿਸਪਰਥ, ਬਿਗਵਾਨੀ, ਨਹੂਮ ਅਤੇ ਬਅਨਾਹ ਦੇ ਨਾਲ ਆਏ। ਇਸਰਾਏਲੀ ਪਰਜਾ ਦੇ ਮਨੁੱਖਾਂ ਦੀ ਗਿਣਤੀ ਏਹ ਹੈ
ਨਹਮਿਆਹ 7 : 8 (PAV)
ਪਰੋਸ਼ੀ ਦੀ ਵੰਸ ਦੋ ਹ਼ਜਾਰ ਇੱਕ ਸੌ ਬਹੱਤਰ
ਨਹਮਿਆਹ 7 : 9 (PAV)
ਸ਼ਫਟਯਾਹ ਦੀ ਵੰਸ ਤਿੰਨ ਸੌ ਬਹੱਤਰ
ਨਹਮਿਆਹ 7 : 10 (PAV)
ਆਰਹ ਦੀ ਵੰਸ ਛੇ ਸੌ ਬਵੰਜਾ
ਨਹਮਿਆਹ 7 : 11 (PAV)
ਪਹਥ-ਮੋਆਬ ਜਿਹੜੇ ਯੇਸ਼ੂਆ ਅਤੇ ਯੋਆਬ ਦੀ ਵੰਸ ਵਿੱਚੋਂ ਸਨ ਦੋ ਹਜ਼ਾਰ ਅਠ ਸੌ ਅਠਾਰਾਂ
ਨਹਮਿਆਹ 7 : 12 (PAV)
ਏਲਾਮ ਦੀ ਵੰਸ ਇੱਕ ਹਜ਼ਾਰ ਦੋ ਸੌ ਚੁਰੰਜਾ
ਨਹਮਿਆਹ 7 : 13 (PAV)
ਜ਼ੱਤੂ ਦੀ ਵੰਸ ਅੱਠ ਸੌ ਪੰਨਤਾਲੀ
ਨਹਮਿਆਹ 7 : 14 (PAV)
ਜ਼ੱਕਾਈ ਦੀ ਵੰਸ ਸੱਤ ਸੌ ਸੱਠ
ਨਹਮਿਆਹ 7 : 15 (PAV)
ਬਿੰਨੂਈ ਦੇ ਵੰਸ ਛੇ ਸੌ ਅਠਤਾਲੀ
ਨਹਮਿਆਹ 7 : 16 (PAV)
ਬੇਬਈ ਦੀ ਵੰਸ ਛੇ ਸੌ ਅਠਾਈ
ਨਹਮਿਆਹ 7 : 17 (PAV)
ਅਜ਼ਗਾਦ ਦੀ ਵੰਸ ਦੋ ਹਜ਼ਾਰ ਤਿੰਨ ਸੌ ਬਾਈ
ਨਹਮਿਆਹ 7 : 18 (PAV)
ਅਦੋਨੀਕਾਮ ਦੀ ਵੰਸ ਛੇ ਸੌ ਸਤਾਹਠ
ਨਹਮਿਆਹ 7 : 19 (PAV)
ਬਿਗਵਾਈ ਦੀ ਵੰਸ ਦੋ ਹਜ਼ਾਰ ਸਤਾਹਠ
ਨਹਮਿਆਹ 7 : 20 (PAV)
ਆਦੀਨ ਦੀ ਵੰਸ ਛੇ ਸੌ ਪਚਵੰਜਾ
ਨਹਮਿਆਹ 7 : 21 (PAV)
ਹਿਜ਼ਕੀਯਾਹ ਦੇ ਅਟੇਰ ਦੀ ਵੰਸ ਅਠਾਨਵੇਂ
ਨਹਮਿਆਹ 7 : 22 (PAV)
ਹਾਸੂਮ ਦੀ ਵੰਸ ਤਿੰਨ ਸੌ ਅਠਾਈ
ਨਹਮਿਆਹ 7 : 23 (PAV)
ਬੇਸਾਈ ਦੀ ਵੰਸ ਤਿੰਨ ਸੌ ਚੌਵੀ
ਨਹਮਿਆਹ 7 : 24 (PAV)
ਹਾਰੀਫ ਦੀ ਵੰਸ ਇੱਕ ਸੌ ਬਾਰਾਂ
ਨਹਮਿਆਹ 7 : 25 (PAV)
ਗਿਬਓਨ ਦੀ ਵੰਸ ਪਚਾਨਵੇਂ
ਨਹਮਿਆਹ 7 : 26 (PAV)
ਬੈਤਲਹਮ ਅਤੇ ਨਟੋਫਾਹ ਦੇ ਮਨੁੱਖ਼ ਇੱਕ ਸੌ ਅਠਾਸੀ
ਨਹਮਿਆਹ 7 : 27 (PAV)
ਅਨਾਥੋਥ ਦੇ ਮਨੁੱਖ ਇੱਕ ਸੌ ਅਠਾਈ
ਨਹਮਿਆਹ 7 : 28 (PAV)
ਬੈਤ-ਅਜਮਾਵਥ ਦੇ ਮਨੁੱਖ ਬਤਾਲੀ
ਨਹਮਿਆਹ 7 : 29 (PAV)
ਕਿਰਯਥ- ਯਆਰੀਮ ਅਰ ਕਫੀਰਾਹ ਅਤੇ ਬੇਰੋਯ ਦੇ ਮਨੁੱਖ ਸੱਤ ਸੌ ਤਰਤਾਲੀ
ਨਹਮਿਆਹ 7 : 30 (PAV)
ਰਾਮਾਹ ਅਤੇ ਗਬਾ ਦੇ ਮਨੁੱਖ ਛੇ ਸੌ ਇੱਕੀ
ਨਹਮਿਆਹ 7 : 31 (PAV)
ਮਿਕਮਾਸ ਦੇ ਮਨੁੱਖ ਇੱਕ ਸੌ ਬਾਈ
ਨਹਮਿਆਹ 7 : 32 (PAV)
ਬੈਤ-ਏਲ ਅਰ ਅਈ ਦੇ ਮਨੁੱਖ ਇੱਕ ਸੌ ਤੇਈ
ਨਹਮਿਆਹ 7 : 33 (PAV)
ਦੂਸਰੇ ਨਬੋ ਦੇ ਮਨੁੱਖ ਬਵੰਜਾ
ਨਹਮਿਆਹ 7 : 34 (PAV)
ਦੂਸਰੇ ਏਲਾਮ ਦੀ ਵੰਸ ਇੱਕ ਹਜ਼ਾਰ ਦੋ ਸੌ ਚੁਰੰਜਾ
ਨਹਮਿਆਹ 7 : 35 (PAV)
ਹਾਰੀਮ ਦੀ ਵੰਸ ਤਿਨ ਸੌ ਵੀਹ
ਨਹਮਿਆਹ 7 : 36 (PAV)
ਯਰੀਹੋ ਦੀ ਵੰਸ ਤਿੰਨ ਸੌ ਪੰਨਤਾਲੀ
ਨਹਮਿਆਹ 7 : 37 (PAV)
ਲੋਦ ਅਰ ਹਾਦੀਦ ਅਤੇ ਓਨੋ ਦੀ ਵੰਸ ਸੱਤ ਸੌ ਇੱਕੀ
ਨਹਮਿਆਹ 7 : 38 (PAV)
ਸਨਾਹ ਦੀ ਵੰਸ ਤਿੰਨ ਹਜ਼ਾਰ ਨੌ ਸੌ ਤੀਹ
ਨਹਮਿਆਹ 7 : 39 (PAV)
ਜਾਜਕ ਅਰਥਾਤ ਯੇਸ਼ੂਆ ਦੇ ਘਰਾਣੇ ਦੇ ਯਦਅਯਾਹ ਦੀ ਵੰਸ ਨੌ ਸੌ ਤਿਹੱਤਰ
ਨਹਮਿਆਹ 7 : 40 (PAV)
ਈਮੇਰ ਦੀ ਵੰਸ ਇੱਕ ਹਜ਼ਾਰ ਬਵੰਜਾ
ਨਹਮਿਆਹ 7 : 41 (PAV)
ਪਸ਼ਹੂਰ ਦੀ ਵੰਸ ਇੱਕ ਹਜ਼ਾਰ ਦੋ ਸੌ ਸੰਤਾਲੀ
ਨਹਮਿਆਹ 7 : 42 (PAV)
ਹਾਰੀਮ ਦੀ ਵੰਸ ਇੱਕ ਹਜ਼ਾਰ ਸਤਾਰਾ
ਨਹਮਿਆਹ 7 : 43 (PAV)
ਲੇਵੀ ਅਰਥਾਤ ਕਦਮੀਏਲ ਦੇ ਯੇਸ਼ੂਆ ਦੀ ਵੰਸ ਅਤੇ ਹੋਦਵਾਹ ਦੀ ਵੰਸ ਚੁਹੱਤਰ
ਨਹਮਿਆਹ 7 : 44 (PAV)
ਰਾਗੀ ਅਸਾਫ ਦੀ ਵੰਸ ਇਕ ਸੌ ਅੱਠਤਾਲੀ
ਨਹਮਿਆਹ 7 : 45 (PAV)
ਦਰਬਾਨ ਸੱਲੁਮ ਦੀ ਵੰਸ ਅਰ ਆਟੇਰ ਦੀ ਵੰਸ ਅਰ ਟਲਮੋਨ ਦੀ ਵੰਸ ਅਰ ਅੱਕੂਬ ਦੀ ਵੰਸ ਅਤੇ ਹਟੀਟਾ ਦੀ ਵੰਸ ਅਤੇ ਸ਼ੋਬਾਈ ਦੀ ਵੰਸ ਇੱਕ ਸੌ ਅਠੱਤੀ
ਨਹਮਿਆਹ 7 : 46 (PAV)
ਨਥੀਨੀਮ ਅਰਥਾਤ ਸੀਹਾ ਦੀ ਵੰਸ ਅਤੇ ਹਸੁਫਾ ਦੀ ਵੰਸ ਅਰ ਟੱਬਾਓਥ ਦੀ ਵੰਸ
ਨਹਮਿਆਹ 7 : 47 (PAV)
ਕੇਰੋਸ ਦੀ ਵੰਸ ਅਰ ਪਾਦੋਨ ਦੀ ਵੰਸ
ਨਹਮਿਆਹ 7 : 48 (PAV)
ਲਬਾਨਾਹ ਦੀ ਵੰਸ ਅਰ ਸੀਆ ਦੀ ਵੰਸ ਅਰ ਹਗਾਬਾ ਦੀ ਵੰਸ ਅਰ ਸਲਮਾਈ ਦੀ ਵੰਸ
ਨਹਮਿਆਹ 7 : 49 (PAV)
ਹਨਾਨ ਦੀ ਵੰਸ ਅਰ ਗੀੱਦੇਲ ਦੀ ਵੰਸ ਅਰ ਗਾਹਰ ਦੀ ਵੰਸ
ਨਹਮਿਆਹ 7 : 50 (PAV)
ਰਅਯਾਹ ਦੀ ਵੰਸ ਅਰ ਰਸੀਨ ਦੀ ਵੰਸ ਅਰ ਨਕੋਦਾ ਦੀ ਵੰਸ
ਨਹਮਿਆਹ 7 : 51 (PAV)
ਗੱਜ਼ਾਮ ਦੀ ਵੰਸ ਅਰ ਉੱਜ਼ਾ ਦੀ ਵੰਸ ਅਰ ਪਾਸੇਹ ਦੀ ਵੰਸ
ਨਹਮਿਆਹ 7 : 52 (PAV)
ਬੇਸਈ ਦੀ ਵੰਸ ਅਰ ਮਊਨੀਮ ਦੀ ਵੰਸ ਅਰ ਨਫੀਸ਼ਸੀਮ ਦੀ ਵੰਸ
ਨਹਮਿਆਹ 7 : 53 (PAV)
ਬਕਬੂਕ ਦੀ ਵੰਸ ਅਰ ਹਕੂਫਾ ਦੀ ਵੰਸ ਅਰ ਹਰਹੂਰ ਦੀ ਵੰਸ
ਨਹਮਿਆਹ 7 : 54 (PAV)
ਬਸਲੀਥ ਦੀ ਵੰਸ ਅਰ ਮਹੀਦਾ ਦੀ ਵੰਸ ਅਰ ਹਰਸ਼ਾ ਦੀ ਵੰਸ
ਨਹਮਿਆਹ 7 : 55 (PAV)
ਬਰਕੋਸ ਦੀ ਵੰਸ ਅਰ ਸੀਸਰਾ ਦੀ ਵੰਸ ਅਰ ਥਾਮਹ ਦੀ ਵੰਸ
ਨਹਮਿਆਹ 7 : 56 (PAV)
ਨਸੀਅਹ ਦੀ ਵੰਸ ਅਰ ਹਟੀਫਾ ਦੀ ਵੰਸ
ਨਹਮਿਆਹ 7 : 57 (PAV)
ਸੁਲੇਮਾਨ ਦੇ ਟਹਿਲੂਆਂ ਦੀ ਵੰਸ ਸੋਟਈ ਦੀ ਵੰਸ ਅਰ ਸੋਫਰਥ ਦੀ ਵੰਸ ਅਰ ਪਰੀਦਾ ਦੀ ਵੰਸ
ਨਹਮਿਆਹ 7 : 58 (PAV)
ਯਅਲਾਹ ਦੀ ਵੰਸ ਅਰ ਦਰਕੋਨ ਦੀ ਵੰਸ ਅਰ ਗਿੱਦੇਲ ਦੀ ਵੰਸ
ਨਹਮਿਆਹ 7 : 59 (PAV)
ਸ਼ਫਟਯਾਹ ਦੀ ਵੰਸ ਅਰ ਹੱਟੀਲ ਦੀ ਵੰਸ ਅਰ ਸਬਾਈਮ ਦੇ ਫੋਕਰਥ ਦੀ ਵੰਸ ਅਰ ਆਮੋਨ ਦੀ ਵੰਸ
ਨਹਮਿਆਹ 7 : 60 (PAV)
ਸਾਰੇ ਨਥੀਨੀਮ ਅਤੇ ਸੁਲੇਮਾਨ ਦੇ ਟਹਿਲੂਆਂ ਦੀ ਵੰਸ ਤਿਨ ਸੌ ਬਾਨਵੇਂ।।
ਨਹਮਿਆਹ 7 : 61 (PAV)
ਏਹ ਓਹ ਹਨ ਜਿਹੜੇ ਤੇਲਮਲਹ ਅਰ ਤੇਲਹਰਸ਼ਾ ਅਰ ਕਰੂਬ ਅਰ ਅਦੋਨ ਅਤੇ ਇੰਮੇਰ ਤੋਂ ਉਤਾਹਾਂ ਗਏ ਸਨ ਪਰ ਆਪਣੇ ਪਿਉ ਦਾਦਿਆਂ ਦੇ ਘਰਾਣੇ ਦਾ ਅਤੇ ਆਪਣੀ ਨਸਲ ਦਾ ਪਤਾ ਨਾ ਦੇ ਸੱਕੇ ਭਈ ਇਸਰਾਏਲ ਵਿੱਚੋਂ ਵੀ ਸਨ
ਨਹਮਿਆਹ 7 : 62 (PAV)
ਦਲਾਯਾਹ ਦੀ ਵੰਸ ਅਰ ਟੋਬੀਯਾਹ ਦੀ ਵੰਸ ਅਰ ਨਕੋਦਾ ਦੀ ਵੰਸ ਛੇ ਸੌ ਬਤਾਲੀ
ਨਹਮਿਆਹ 7 : 63 (PAV)
ਅਤੇ ਜਾਜਕਾਂ ਵਿੱਚੋਂ ਹਾਬਾਯਾਹ ਦੀ ਵੰਸ ਅਰ ਕੋਸ ਦੀ ਵੰਸ ਬਰਜ਼ਿੱਲਈ ਦੀ ਵੰਸ ਜਿਨ੍ਹਾਂ ਨੇ ਬਰਜ਼ਿੱਲਈ ਗਿਲਆਦੀ ਦੀਆਂ ਧੀਆਂ ਵਿੱਚੋਂ ਇੱਕ ਨੂੰ ਵਿਆਹ ਲਿਆ ਏਸ ਲਈ ਉਨ੍ਹਾਂ ਦੇ ਨਾਉਂ ਉੱਤੇ ਪੁਕਾਰੀ ਗਈ
ਨਹਮਿਆਹ 7 : 64 (PAV)
ਏਹਨਾਂ ਨੇ ਆਪਣੀਆਂ ਲਿਖਤਾਂ ਨੂੰ ਵੰਸਾਓਲੀਵਾਲਿਆਂ ਵਿੱਚੋਂ ਭਾਲਿਆ ਪਰ ਜਦ ਓਹ ਨਾ ਮਿਲੀਆਂ ਤਦ ਓਹ ਅਸ਼ੁੱਧ ਠਹਿਰਕੇ ਜਾਜਕਾਈ ਵਿੱਚੋਂ ਕੱਢੇ ਗਏ
ਨਹਮਿਆਹ 7 : 65 (PAV)
ਤਾਂ ਹਾਕਮ ਨੇ ਉਨ੍ਹਾਂ ਨੂੰ ਆਖਿਆ ਕਿ ਓਹ ਅੱਤਪਵਿੱਤ੍ਰ ਚੀਜ਼ਾਂ ਵਿੱਚੋਂ ਨਾ ਖਾਣ ਜਿੰਨਾਂ ਚਿਰ ਊਰੀਮ ਅਰ ਥੁੰਮੀਮ ਲਈ ਕੋਈ ਜਾਜਕ ਨਾ ਖੜਾ ਹੋਵੇ
ਨਹਮਿਆਹ 7 : 66 (PAV)
ਸਾਰੀ ਸਭਾ ਮਿਲ ਕੇ ਬਤਾਲੀ ਹਜ਼ਾਰ ਤਿੰਨ ਸੌ ਸੱਠ ਸੀ
ਨਹਮਿਆਹ 7 : 67 (PAV)
ਉਨ੍ਹਾਂ ਦੇ ਗੋੱਲੇ ਅਤੇ ਗੋੱਲੀਆਂ ਤੋਂ ਛੁਟ ਜਿਹੜੇ ਸੱਤ ਹਜ਼ਾਰ ਤਿੰਨ ਸੌ ਸੈਂਤੀ ਸਨ ਅਤੇ ਰਾਗੀ ਅਤੇ ਰਾਗਣਾਂ ਦੋ ਸੌ ਪੰਤਾਲੀ ਸਨ
ਨਹਮਿਆਹ 7 : 68 (PAV)
ਉਨ੍ਹਾਂ ਦੇ ਘੋੜੇ ਸੱਤ ਸੌ ਛੱਤੀ ਅਤੇ ਉਨ੍ਹਾਂ ਦੀਆਂ ਖੱਚਰਾਂ ਦੋ ਸੌ ਪੰਤਾਲੀ ਸਨ
ਨਹਮਿਆਹ 7 : 69 (PAV)
ਉਨ੍ਹਾਂ ਦੇ ਊਠ ਚਾਰ ਸੌ ਪੈਂਤੀ ਅਤੇ ਉਨ੍ਹਾਂ ਦੇ ਗਧੇ ਛੇ ਹਜ਼ਾਰ ਸੱਤ ਸੌ ਵੀਹ
ਨਹਮਿਆਹ 7 : 70 (PAV)
ਉਨ੍ਹਾਂ ਦੇ ਪਿਉ ਦਾਦਿਆਂ ਦੇ ਮੁਖੀਆਂ ਵਿੱਚੋਂ ਕਈਆਂ ਨੇ ਕੰਮ ਲਈ ਦਿੱਤਾ ਅਤੇ ਹਾਕਮ ਨੇ ਇੱਕ ਹਜ਼ਾਰ ਦਰਮ ਸੋਨਾ ਅਤੇ ਪੰਜਾਹ ਬਾਟੇ ਅਤੇ ਜਾਜਕਾਂ ਲਈ ਪੰਜ ਸੌ ਤੀਹ ਪੁਸ਼ਾਕਾਂ ਖ਼ਜਾਨੇ ਵਿੱਚ ਦਿੱਤੀਆਂ।।
ਨਹਮਿਆਹ 7 : 71 (PAV)
ਪਿਉ ਦਾਦਿਆਂ ਦੇ ਮੁਖੀਆਂ ਵਿੱਚੋਂ ਕਈਆਂ ਨੇ ਕੰਮ ਲਈ ਵੀਹ ਹਜ਼ਾਰ ਦਰਮ ਸੋਨਾ ਅਤੇ ਦੋ ਹਜ਼ਾਰ ਦੋ ਸੌ ਮਾਨੇਹ ਚਾਂਦੀ ਖਜ਼ਾਨੇ ਵਿੱਚ ਦਿੱਤੀ
ਨਹਮਿਆਹ 7 : 72 (PAV)
ਅਤੇ ਬਾਕੀ ਲੋਕਾਂ ਨੇ ਜਿਹੜਾ ਦਿੱਤਾ ਉਹ ਵੀਹ ਹਜ਼ਾਰ ਦਰਮ ਸੋਨਾ ਸੀ ਅਤੇ ਦੋ ਹਜ਼ਾਰ ਮਾਨੇਹ ਚਾਂਦੀ ਅਤੇ ਜਾਜਕਾਂ ਲਈ ਸਤਾਹਟ ਪੁਸ਼ਾਕਾਂ
ਨਹਮਿਆਹ 7 : 73 (PAV)
ਸੋ ਜਾਜਕ ਅਰ ਲੇਵੀ ਅਰ ਦਰਬਾਨ ਅਰ ਰਾਗੀ ਅਰ ਕਈ ਲੋਕ ਅਰ ਨਥੀਨੀਮ ਸਗੋਂ ਸਾਰਾ ਇਸਰਾਏਲ ਆਪੋ ਆਪਣੇ ਸ਼ਹਿਰਾਂ ਵਿੱਚ ਵੱਸ ਗਏ ਅਤੇ ਜਦੋਂ ਸੱਤਵਾਂ ਮਹੀਨਾ ਆਇਆ ਤਾਂ ਇਸਰਾਏਲੀ ਆਪਣਿਆਂ ਸ਼ਹਿਰਾਂ ਵਿੱਚ ਸਨ।।
❮
❯