ਗਿਣਤੀ 12 : 1 (PAV)
ਮਿਰਯਮ ਅਤੇ ਹਾਰੂਨ ਨੇ ਮੂਸਾ ਦੇ ਵਿਰੁੱਧ ਉਸ ਕੂਸ਼ੀ ਤੀਵੀਂ ਦੇ ਕਾਰਨ ਜਿਹ ਨੂੰ ਉਸ ਨੇ ਵਿਆਹ ਲਿਆ ਸੀ ਗੱਲਾਂ ਕੀਤੀਆਂ ਕਿਉਂ ਜੋ ਉਸ ਨੇ ਕੂਸ਼ੀ ਤੀਵੀਂ ਨਾਲ ਵਿਆਹ ਕਰ ਲਿਆ ਸੀ
ਗਿਣਤੀ 12 : 2 (PAV)
ਉਨ੍ਹਾਂ ਨੇ ਆਖਿਆ ਕਿ ਭਲਾ, ਯਹੋਵਾਹ ਨੇ ਮੂਸਾ ਨਾਲ ਹੀ ਗੱਲਾਂ ਕੀਤੀਆਂ ਹਨ ਅਤੇ ਸਾਡੇ ਨਾਲ ਗੱਲਾਂ ਨਹੀਂ ਕੀਤੀਆਂ? ਤਾਂ ਯਹੋਵਾਹ ਨੇ ਸੁਣਿਆ
ਗਿਣਤੀ 12 : 3 (PAV)
ਅਤੇ ਉਹ ਮਰਦ ਮੂਸਾ ਸਾਰਿਆਂ ਆਦਮੀਆਂ ਨਾਲੋਂ ਜਿਹੜੇ ਪ੍ਰਿਥਵੀ ਉੱਤੇ ਸਨ ਬਹੁਤ ਅਧੀਨ ਸੀ
ਗਿਣਤੀ 12 : 4 (PAV)
ਫੇਰ ਯਹੋਵਾਹ ਨੇ ਅਚਣਚੇਤ ਮੂਸਾ, ਹਾਰੂਨ ਅਰ ਮਿਰਯਮ ਨੂੰ ਆਖਿਆ, ਤੁਸੀਂ ਤਿੰਨੇ ਮੰਡਲੀ ਦੇ ਤੰਬੂ ਕੋਲ ਆ ਜਾਓ, ਸੋ ਓਹ ਤਿੰਨੇ ਬਾਹਰ ਗਏ
ਗਿਣਤੀ 12 : 5 (PAV)
ਤਾਂ ਯਹੋਵਾਹ ਬੱਦਲ ਦੇ ਥੰਮ੍ਹ ਵਿੱਚ ਉੱਤਰਿਆ ਅਤੇ ਤੰਬੂ ਦੇ ਦਰਵੱਜੇ ਉੱਤੇ ਖਲੋ ਗਿਆ। ਜਾਂ ਹਾਰੂਨ ਅਤੇ ਮਿਰਯਮ ਨੂੰ ਸੱਦਿਆ ਤਾਂ ਓਹ ਦੋਵੇਂ ਬਾਹਰ ਆਏ
ਗਿਣਤੀ 12 : 6 (PAV)
ਉਸ ਆਖਿਆ, ਮੇਰੀਆਂ ਗੱਲਾਂ ਸੁਣੋ। ਜੇ ਤੁਹਾਡੇ ਵਿੱਚ ਕੋਈ ਨਬੀ ਹੋਵੇ ਤਾਂ ਮੈਂ ਯਹੋਵਾਹ ਆਪਣੇ ਆਪ ਨੂੰ ਦਰਸ਼ਣ ਵਿੱਚ ਉਸ ਉਤੇ ਪਰਗਟ ਕਰਾਂਗਾ ਅਤੇ ਸੁਫ਼ਨੇ ਵਿੱਚ ਮੈਂ ਉਹ ਦੇ ਨਾਲ ਬੋਲਾਂਗਾ
ਗਿਣਤੀ 12 : 7 (PAV)
ਮੇਰਾ ਦਾਸ ਮੂਸਾ ਇਹੋ ਜਿਹਾ ਨਹੀਂ। ਓਹ ਮੇਰੇ ਸਾਰੇ ਘਰ ਦੇ ਵਿੱਚ ਅਤਬਾਰ ਵਾਲਾ ਹੈ
ਗਿਣਤੀ 12 : 8 (PAV)
ਮੈਂ ਓਹ ਦੇ ਨਾਲ ਆਹਮੋ ਸਾਹਮਣੇ ਖੁੱਲ੍ਹ ਕੇ ਗੱਲਾਂ ਕਰਾਂਗਾ, ਬੁਝਾਰਤਾਂ ਵਿੱਚ ਨਹੀਂ, ਅਤੇ ਉਹ ਯਹੋਵਾਹ ਦਾ ਸਰੂਪ ਵੇਖੇਗਾ। ਫੇਰ ਤੁਸੀਂ ਮੇਰੇ ਦਾਸ ਮੂਸਾ ਦੇ ਵਿਰੁੱਧ ਬੋਲਣ ਤੋਂ ਕਿਉਂ ਨਾ ਡਰੇ?।।
ਗਿਣਤੀ 12 : 9 (PAV)
ਤਦ ਯਹੋਵਾਹ ਦਾ ਕ੍ਰੋਧ ਉਨ੍ਹਾਂ ਉੱਤੇ ਭੜਕਿਆ ਅਤੇ ਉਹ ਚਲਿਆ ਗਿਆ
ਗਿਣਤੀ 12 : 10 (PAV)
ਜਦ ਬੱਦਲ ਤੰਬੂ ਦੇ ਉੱਤੋਂ ਉੱਠ ਗਿਆ ਤਾਂ ਵੇਖੋ ਮਿਰਯਮ ਕੋੜ੍ਹਨ ਅਤੇ ਬਰਫ਼ ਵਾਂਙੁ ਹੋ ਗਈ। ਤਾਂ ਹਾਰੂਨ ਨੇ ਮਿਰਯਮ ਨੂੰ ਡਿੱਠਾ ਅਤੇ ਵੇਖੋ ਉਹ ਕੋੜ੍ਹਨ ਹੋ ਗਈ ਸੀ!
ਗਿਣਤੀ 12 : 11 (PAV)
ਉਪਰੰਤ ਹਾਰੂਨ ਨੇ ਮੂਸਾ ਨੂੰ ਆਖਿਆ, ਹੇ ਮੇਰੇ ਸੁਆਮੀ ਜੀ, ਏਹ ਪਾਪ ਸਾਡੇ ਉੱਤੇ ਨਾ ਲਾਓ ਜੋ ਅਸਾਂ ਮੂਰਖਤਾਈ ਨਾਲ ਕੀਤਾ ਅਤੇ ਜਿਸ ਤੋਂ ਅਸੀਂ ਪਾਪੀ ਹੋਏ ਹਾਂ
ਗਿਣਤੀ 12 : 12 (PAV)
ਓਸ ਨੂੰ ਮੁਰਦੇ ਜਿਹਾ ਨਾ ਹੋਣ ਦੇਹ ਜਿਹ ਦਾ ਸਰੀਰ ਜਮਾਂਦਰੂ ਹੀ ਅੱਧਾ ਗਲਿਆ ਹੋਇਆ ਹੋਵੇ
ਗਿਣਤੀ 12 : 13 (PAV)
ਤਾਂ ਮੂਸਾ ਨੇ ਯਹੋਵਾਹ ਅੱਗੇ ਦੁਹਾਈ ਦਿੱਤੀ ਕਿ ਹੇ ਪਰਮੇਸ਼ੁਰ, ਮੇਰੀ ਮਿੰਨਤ ਹੈ, ਓਹ ਨੂੰ ਚੰਗਾ ਕਰ
ਗਿਣਤੀ 12 : 14 (PAV)
ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਜੇ ਓਹ ਦੇ ਪਿਤਾ ਨੇ ਨਿਰਾ ਓਹ ਦੇ ਮੂੰਹ ਉੱਤੇ ਹੀ ਥੁੱਕਿਆ ਹੁੰਦਾ ਤਾਂ ਕੀ ਓਹ ਨੂੰ ਸੱਤਾਂ ਦਿਨਾਂ ਤੀਕ ਲਾਜ ਨਾ ਆਉਂਦੀ? ਓਹ ਸੱਤਾਂ ਦਿਨਾਂ ਤੀਕ ਡੇਰੇ ਤੋਂ ਬਾਹਰ ਬੰਦ ਰਹੇ ਤਾਂ ਉਸ ਦੇ ਮਗਰੋਂ ਉਹ ਫੇਰ ਅੰਦਰ ਆਵੇ
ਗਿਣਤੀ 12 : 15 (PAV)
ਸੋ ਮਿਰਯਮ ਸੱਤਾਂ ਦਿਨਾਂ ਤੀਕ ਡੇਰੇ ਤੋਂ ਬਾਹਰ ਬੰਦ ਰਹੀ ਅਤੇ ਪਰਜਾ ਨੇ ਉਹ ਦੇ ਅੰਦਰ ਆਉਣ ਤੀਕ ਕੂਚ ਨਾ ਕੀਤਾ
ਗਿਣਤੀ 12 : 16 (PAV)
ਏਸ ਦੇ ਮਗਰੋਂ ਪਰਜਾ ਨੇ ਹਸੇਰੋਥ ਤੋਂ ਕੂਚ ਕੀਤਾ ਅਤੇ ਪਾਰਾਨ ਦੀ ਉਜਾੜ ਵਿੱਚ ਡੇਰੇ ਲਾਏ।।

1 2 3 4 5 6 7 8 9 10 11 12 13 14 15 16

BG:

Opacity:

Color:


Size:


Font: