ਗਿਣਤੀ 24 : 1 (PAV)
ਜਦ ਬਿਲਆਮ ਨੇ ਵੇਖਿਆ ਕੇ ਯਹੋਵਾਹ ਦੀ ਨਿਗਾਹ ਵਿੱਚ ਇਸਰਾਏਲ ਨੂੰ ਬਰਕਤ ਦੇਣਾ ਚੰਗਾ ਹੈ ਤਾਂ ਜਿਵੇਂ ਪਹਿਲਾਂ ਕਦੀ ਕਦਾਈਂ ਜਾਂਦਾ ਸੀ ਉਹ ਹੁਣ ਜਾਦੂਗਰਾਂ ਨਾਲ ਮਿਲਣ ਲਈ ਨਾ ਗਿਆ ਪਰ ਉਸ ਨੇ ਆਪਣਾ ਮੂੰਹ ਉਜਾੜ ਵੱਲ ਕੀਤਾ
ਗਿਣਤੀ 24 : 2 (PAV)
ਤਦ ਬਿਲਆਮ ਨੇ ਆਪਣੀਆਂ ਅੱਖਾਂ ਚੁੱਕ ਕੇ ਇਸਰਾਏਲ ਨੂੰ ਆਪਣੇ ਗੋਤਾਂ ਅਨੁਸਾਰ ਵੱਸੇ ਹੋਏ ਵੇਖਿਆ, ਤਾਂ ਪਰਮੇਸ਼ੁਰ ਦਾ ਆਤਮਾ ਉਸ ਉੱਤੇ ਆਇਆ
ਗਿਣਤੀ 24 : 3 (PAV)
ਤਦ ਉਸ ਅਗੰਮ ਵਾਕ ਖੋਲ੍ਹ ਕੇ ਆਖਿਆ, ਬਓਰ ਦੇ ਪੁੱਤ੍ਰ ਬਿਲਆਮ ਦਾ ਵਾਕ, ਉਸ ਪੁਰਸ਼ ਦਾ ਵਾਕ ਜਿਹ ਦੀਆਂ ਅੱਖਾਂ ਖੁਲ਼੍ਹੀਆਂ ਹਨ।
ਗਿਣਤੀ 24 : 4 (PAV)
ਉਸ ਦਾ ਵਾਕ ਜਿਹੜਾ ਪਰਮੇਸ਼ੁਰ ਦੀਆਂ ਬਾਣੀਆਂ ਸੁਣਦਾ ਹੈ, ਜਿਹੜਾ ਸਰਬ ਸ਼ਕਤੀਮਾਨ ਦਾ ਦਰਸ਼ਣ ਪਾਉਂਦਾ ਹੈ, ਜਿਹੜਾ ਖੁਲ਼੍ਹੀਆਂ ਅੱਖਾਂ ਨਾਲ ਡਿੱਗ ਪੈਂਦਾ ਹੈ।।
ਗਿਣਤੀ 24 : 5 (PAV)
ਹੇ ਯਾਕੂਬ, ਤੇਰੇ ਤੰਬੂ ਕੇਡੇ ਚੰਗੇ ਹਨ! ਹੇ ਇਸਰਾਏਲ, ਤੇਰੇ ਵਾਸ ਵੀ!
ਗਿਣਤੀ 24 : 6 (PAV)
ਵਾਦੀ ਵਾਂਙੁ ਓਹ ਫੈਲੇ ਹੋਏ ਹਨ, ਨਹਿਰ ਦੇ ਉੱਤੇ ਦੇ ਬਾਗਾਂ ਵਾਂਙੁ ਹਨ, ਯਹੋਵਾਹ ਦੇ ਲਾਏ ਹੋਏ ਅਗਰ ਦੇ ਬਿਰਛਾਂ ਵਾੰਙੁ ਅਤੇ ਪਾਣੀ ਦੇ ਕੰਡੇ ਦੇ ਦਿਆਰ ਵਾਂਙੁ,
ਗਿਣਤੀ 24 : 7 (PAV)
ਪਾਣੀ ਉਸ ਦੇ ਕੁਰਾਲਾਂ ਤੋਂ ਵਗੇਗਾ, ਅਤੇ ਉਸ ਦਾ ਬੀ ਬਹੁਤ ਪਾਣੀਆਂ ਵਿੱਚ ਹੋਵੇਗਾ, ਅਤੇ ਉਸ ਦਾ ਰਾਜਾ ਅਗਾਗ ਤੋਂ ਉੱਚਾ ਹੋਵੇਗਾ, ਉਸ ਦਾ ਰਾਜ ਵੱਧਦਾ ਜਾਵੇਗਾ।
ਗਿਣਤੀ 24 : 8 (PAV)
ਪਰਮੇਸ਼ੁਰ ਉਸ ਨੂੰ ਮਿਸਰ ਤੋਂ ਲਿਆ ਰਿਹਾ ਹੈ, ਸਾਨ੍ਹ ਜਿਹਾ ਉਸ ਦਾ ਬਲ ਹੈ, ਉਹ ਆਪਣੀਆਂ ਵੈਰੀ ਕੌਮਾਂ ਨੂੰ ਖਾ ਜਾਵੇਗਾ, ਉਨ੍ਹਾਂ ਦੀਆਂ ਹੱਡੀਆਂ ਚੂਰ ਚੂਰ ਕਰੇਗਾ, ਅਤੇ ਓਹਨਾਂ ਨੂੰ ਆਪਣਿਆਂ ਤੀਰਾਂ ਨਾਲ ਵਿੰਨ੍ਹ ਦੇਵੇਗਾ।
ਗਿਣਤੀ 24 : 9 (PAV)
ਉਹ ਛੈਹ ਗਿਆ, ਉਹ ਸਿੰਘ ਵਾਂਙੁ ਲੇਟਿਆ, ਅਤੇ ਸਿੰਘਣੀ ਵਾਂਙੁ, —ਕੌਣ ਉਹ ਨੂੰ ਛੇੜੇਗਾ? ਮੁਬਾਰਕ ਉਹ ਜਿਹੜਾ ਤੈਨੂੰ ਬਰਕਤ ਦੇਵੇ ਅਤੇ ਸਰਾਪੀ ਉਹ ਜਿਹੜਾ ਤੈਨੂੰ ਸਰਾਪ ਦੇਵੇ!।।
ਗਿਣਤੀ 24 : 10 (PAV)
ਤਾਂ ਬਾਲਾਕ ਦਾ ਕ੍ਰੋਧ ਬਿਲਆਮ ਦੇ ਵਿਰੁੱਧ ਭੜਕਿਆ ਅਤੇ ਹੱਥ ਉੱਤੇ ਹੱਥ ਮਾਰ ਕੇ ਬਾਲਾਕ ਨੇ ਬਿਲਆਮ ਨੂੰ ਆਖਿਆ, ਮੈਂ ਤੈਨੂੰ ਆਪਣੇ ਵੈਰੀਆਂ ਨੂੰ ਬਦ ਦੁਆ ਦੇਣ ਲਈ ਸੱਦਿਆ ਅਤੇ ਵੇਖ, ਤੈਂ ਤਿੰਨ ਵਾਰ ਉਨ੍ਹਾਂ ਨੂੰ ਬਰਕਤਾਂ ਹੀ ਬਰਕਤਾਂ ਦਿੱਤੀਆਂ
ਗਿਣਤੀ 24 : 11 (PAV)
ਹੁਣ ਆਪਣੇ ਥਾਂ ਨੂੰ ਨੱਠ ਜਾਹ! ਮੈਂ ਤਾਂ ਆਖਿਆ ਸੀ ਕਿ ਮੈਂ ਤੈਨੂੰ ਵੱਡੀ ਪਤ ਦਿਆਂਗਾ ਪਰ ਵੇਖ, ਯਹੋਵਾਹ ਨੇ ਤੈਨੂੰ ਪਤ ਲੈਣ ਤੋਂ ਮਨ੍ਹਾ ਕੀਤਾ
ਗਿਣਤੀ 24 : 12 (PAV)
ਅੱਗੋਂ ਬਿਲਆਮ ਨੇ ਬਾਲਾਕ ਨੂੰ ਆਖਿਆ, ਭਲਾ, ਮੈਂ ਤੇਰੇ ਹਲਕਾਰਿਆਂ ਨੂੰ ਜਿਹੜੇ ਤੈਂ ਮੇਰੇ ਕੋਲ ਘੱਲੇ ਸਨ ਨਹੀਂ ਆਖਿਆ ਸੀ
ਗਿਣਤੀ 24 : 13 (PAV)
ਕਿ ਜੇ ਬਾਲਾਕ ਮੈਨੂੰ ਆਪਣੇ ਘਰ ਭਰ ਦੀ ਚਾਂਦੀ ਅਤੇ ਸੋਨਾ ਦੇਵੇ, ਮੈਂ ਯਹੋਵਾਹ ਦੇ ਹੁਕਮ ਦਾ ਉਲੰਘਣ ਨਹੀਂ ਕਰ ਸੱਕਦਾ ਕਿ ਆਪਣੇ ਹੀ ਮਨ ਤੋਂ ਭਲਾ ਯਾ ਬੁਰਾ ਕਰਾਂ? ਜਿਹੜਾ ਵਾਕ ਯਹੋਵਾਹ ਕਹੇ ਮੈਂ ਉਹੀ ਕਹਾਂਗਾ
ਗਿਣਤੀ 24 : 14 (PAV)
ਹੁਣ ਵੇਖ, ਮੈਂ ਆਪਣੇ ਲੋਕਾਂ ਕੋਲ ਜਾਂਦਾ ਹਾਂ। ਆ ਮੈਂ ਤੈਨੂੰ ਦੱਸਾਂਗਾ ਭਈ ਏਹ ਲੋਕ ਤੇਰੇ ਲੋਕਾਂ ਨਾਲ ਆਖਰੀ ਦਿਨਾਂ ਵਿੱਚ ਕੀ ਕਰਨਗੇ
ਗਿਣਤੀ 24 : 15 (PAV)
ਫੇਰ ਉਸ ਆਪਣਾ ਅਗੰਮ ਵਾਕ ਖੋਲ੍ਹ ਕੇ ਆਖਿਆ, — ਬਓਰ ਦੇ ਪੁੱਤ੍ਰ ਬਿਲਆਮ ਦਾ ਵਾਕ, ਉਸ ਪੁਰਸ਼ ਦਾ ਵਾਕ ਜਿਹ ਦੀਆਂ ਅੱਖਾਂ ਖੁਲ਼੍ਹੀਆਂ ਹਨ,
ਗਿਣਤੀ 24 : 16 (PAV)
ਉਸ ਦਾ ਵਾਕ ਜਿਹੜਾ ਪਰਮੇਸ਼ੁਰ ਦੀਆਂ ਬਾਣੀਆਂ ਸੁਣਦਾ ਹੈ, ਅਤੇ ਜਿਹੜਾ ਅੱਤ ਮਹਾਨ ਦਾ ਗਿਆਨ ਜਾਣਦਾ ਹੈ, ਜਿਹੜਾ ਸਰਬ ਸ਼ਕਤੀਮਾਨ ਦਾ ਦਰਸ਼ਣ ਪਾਉਂਦਾ ਹੈ, ਜਿਹੜਾ ਖੁਲ਼੍ਹੀਆਂ ਅੱਖਾਂ ਨਾਲ ਡਿੱਗ ਪੈਂਦਾ ਹੈ।।
ਗਿਣਤੀ 24 : 17 (PAV)
ਮੈਂ ਉਹ ਨੂੰ ਵੇਖਦਾ ਹਾਂ ਪਰ ਹੁਣ ਨਹੀਂ, ਮੈਂ ਉਹ ਨੂੰ ਤੱਕਦਾ ਹਾਂ ਪਰ ਨੇੜਿਓਂ ਨਹੀਂ। ਯਾਕੂਬ ਤੋਂ ਇੱਕ ਤਾਰਾ ਚੜ੍ਹੇਗਾ ਅਤੇ ਇਸਰਾਏਲ ਤੋਂ ਇੱਕ ਅਸਾ ਉੱਠੇਗਾ। ਉਹ ਮੋਆਬ ਦੇ ਮੱਥਿਆਂ ਨੂੰ ਵਿੰਨ੍ਹੇਗਾ, ਅਤੇ ਸਾਰੇ ਫਸਾਦੀਆਂ ਨੂੰ ਉਧੇੜੇਗਾ।
ਗਿਣਤੀ 24 : 18 (PAV)
ਆਦੋਮ ਉਹ ਦੀ ਮਿਲਖ ਹੋਵੇਗਾ, ਅਤੇ ਸੇਈਰ ਵੀ ਉਹ ਦੀ ਮਿਲਖ ਹੋਵੇਗਾ, ਜਿਹੜੇ ਉਹ ਦੇ ਵੈਰੀ ਹਨ, ਅਤੇ ਇਸਰਾਏਲ ਸੂਰਬੀਰਤਾ ਕਰਦਾ ਜਾਵੇਗਾ।
ਗਿਣਤੀ 24 : 19 (PAV)
ਯਾਕੂਬ ਤੋਂ ਉਹ ਰਾਜ ਕਰੇਗਾ, ਅਤੇ ਸ਼ਹਿਰ ਦੇ ਬਚਿਆਂ ਹੋਇਆ ਨੂੰ ਨਾਸ ਕਰੇਗਾ।।
ਗਿਣਤੀ 24 : 20 (PAV)
ਫੇਰ ਉਸ ਨੇ ਅਮਾਲੇਕ ਨੂੰ ਡਿੱਠਾ ਅਤੇ ਆਪਣਾ ਅਗੰਮ ਵਾਕ ਖੋਲ੍ਹ ਕੇ ਆਖਿਆ, ਅਮਾਲੇਕ ਕੌਮਾਂ ਵਿੱਚ ਪਹਿਲੀ ਸੀ, ਪਰ ਉਸ ਦਾ ਅੰਤ ਤਾਂ ਨਸ਼ਟ ਹੋਣਾ ਹੈ
ਗਿਣਤੀ 24 : 21 (PAV)
ਫੇਰ ਉਸ ਨੇ ਕੇਨੀਆਂ ਨੂੰ ਡਿੱਠਾ ਅਤੇ ਆਪਣਾ ਅਗੰਮ ਵਾਕ ਖੋਲ੍ਹ ਕੇ ਆਖਿਆ, ਤੇਰਾ ਵਸੇਬਾ ਅਸਥਿਰ ਤਾਂ ਹੈ, ਅਤੇ ਤੇਰਾ ਆਹਲਣਾ ਚਟਾਨ ਵਿੱਚ ਤਾਂ ਹੈ,
ਗਿਣਤੀ 24 : 22 (PAV)
ਤਾਂ ਵੀ ਕਾਇਨ ਉਜਾੜ ਦਿੱਤਾ ਜਾਵੇਗਾ, ਜਦ ਤੀਕ ਅੱਸੂਰ ਤੈਨੂੰ ਬੰਨ੍ਹ ਕੇ ਨਾ ਲੈ ਜਾਵੇ।।
ਗਿਣਤੀ 24 : 23 (PAV)
ਉਸ ਨੇ ਫੇਰ ਆਪਣਾ ਅਗੰਮ ਵਾਕ ਖੋਲ੍ਹ ਕੇ ਆਖਿਆ,— ਹਾਏ! ਪਰਮੇਸ਼ੁਰ ਦੀ ਕਰਨੀ ਤੋਂ ਬਿਨਾਂ ਕੌਣ ਜੀਉਂਦਾ ਰਹੇਗਾ?
ਗਿਣਤੀ 24 : 24 (PAV)
ਕਿੱਤੀਮ ਦੇ ਕੰਢਿਆਂ ਤੋਂ ਬੇੜੇ ਆਉਣਗੇ, ਅਤੇ ਅੱਸੂਰ ਨੂੰ ਦੁਖ ਦੇਣਗੇ ਅਤੇ ਏਬਰ ਨੂੰ ਦੁਖ ਦੇਣਗੇ, ਪਰ ਉਹ ਵੀ ਨਸ਼ਟ ਹੋ ਜਾਵੇਗਾ।।
ਗਿਣਤੀ 24 : 25 (PAV)
ਤਾਂ ਬਿਲਆਮ ਉੱਠ ਕੇ ਚੱਲਾ ਗਿਆ ਅਤੇ ਆਪਣੇ ਅਸਥਾਨ ਨੂੰ ਮੁੜ ਆਇਆ ਅਤੇ ਬਾਲਾਕ ਵੀ ਆਪਣੇ ਰਾਹ ਪਿਆ।।
❮
❯