ਗਿਣਤੀ 7 : 1 (PAV)
ਐਉਂ ਹੋਇਆ ਕਿ ਜਿਸ ਦਿਨ ਮੂਸਾ ਡੇਹਰੇ ਨੂੰ ਖੜਾ ਕਰਨ ਦਾ ਅਤੇ ਉਸ ਨੂੰ ਤੇਲ ਮਲਣ ਅਤੇ ਉਸ ਨੂੰ ਉਸ ਦੇ ਸਾਰੇ ਸਮਾਨ ਸਣੇ ਪਵਿੱਤ੍ਰ ਕਰਨ ਦਾ ਅਤੇ ਜਗਵੇਦੀ ਨੂੰ ਸਾਰਿਆਂ ਭਾਂਡਿਆਂ ਸਣੇ ਤੇਲ ਮਲਣ ਅਤੇ ਪਵਿੱਤ੍ਰ ਕਰਨ ਦਾ ਕੰਮ ਮੁਕਾ ਚੁੱਕਿਆ
ਗਿਣਤੀ 7 : 2 (PAV)
ਤਾਂ ਇਸਰਾਏਲੀਆਂ ਦੇ ਪਰਧਾਨ ਜਿਹੜੇ ਪਿਤ੍ਰਾਂ ਦੇ ਘਰਾਣਿਆਂ ਦੇ ਮੁਖੀਏ ਸਨ ਨਜ਼ਰਾ ਲਿਆਏ। ਏਹ ਗੋਤਾਂ ਦੇ ਪਰਧਾਨ ਅਤੇ ਗਿਣਿਆਂ ਹੋਇਆਂ ਦੇ ਉੱਤੇ ਸਨ
ਗਿਣਤੀ 7 : 3 (PAV)
ਓਹ ਆਪਣੀਆਂ ਨਜ਼ਰਾਂ ਯਹੋਵਾਹ ਅੱਗੇ ਲਿਆਏ, ਛੇ ਛੱਤੇ ਹੋਏ ਗੱਡੇ ਅਰ ਬਾਰਾਂ ਬਲਦ ਅਰਥਾਤ ਇੱਕ ਗੱਡਾ ਦੋ ਸਰਦਾਰਾਂ ਵੱਲੋਂ ਅਤੇ ਇੱਕ ਇੱਕ ਬਲਦ ਇੱਕ ਇੱਕ ਵੱਲੋਂ ਅਤੇ ਓਹ ਉਨ੍ਹਾਂ ਨੂੰ ਡੇਹਰੇ ਦੇ ਸਾਹਮਣੇ ਲਿਆਏ
ਗਿਣਤੀ 7 : 4 (PAV)
ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ,
ਗਿਣਤੀ 7 : 5 (PAV)
ਉਨ੍ਹਾਂ ਤੋਂ ਲੈ ਲੈ ਤਂ ਜੋ ਓਹ ਮੰਡਲੀ ਦੇ ਤੰਬੂ ਦੀ ਟਹਿਲ ਸੇਵਾ ਕਰਨ ਲਈ ਹੋਣ ਅਤੇ ਤੂੰ ਅਤੇ ਓਹ ਲੇਵੀਆਂ ਨੂੰ ਹਰ ਇੱਕ ਦੀ ਟਹਿਲ ਸੇਵਾ ਅਨੁਸਾਰ ਦੇ ਦੇਹ
ਗਿਣਤੀ 7 : 6 (PAV)
ਤਾਂ ਮੂਸਾ ਨੇ ਗੱਡੇ ਅਰ ਬਲਦ ਲੈ ਕੇ ਲੇਵੀਆਂ ਨੂੰ ਦੇ ਦਿੱਤੇ
ਗਿਣਤੀ 7 : 7 (PAV)
ਗੇਰਸ਼ੋਨੀਆਂ ਨੂੰ ਦੋ ਗੱਡੇ ਅਰ ਚਾਰ ਬਲਦ ਉਨ੍ਹਾਂ ਦੀ ਟਹਿਲ ਸੇਵਾ ਅਨੁਸਾਰ ਦਿੱਤੇ
ਗਿਣਤੀ 7 : 8 (PAV)
ਅਤੇ ਚਾਰ ਗੱਡੇ ਅਰ ਅੱਠ ਬਲਦ ਮਰਾਰੀਆਂ ਨੂੰ ਉਹਨਾਂ ਦੀ ਟਹਿਲ ਸੇਵਾ ਅਨੁਸਾਰ ਜਿਹੜੀ ਹਾਰੂਨ ਜਾਜਕ ਦੇ ਪੁੱਤ੍ਰ ਈਥਾਮਾਰ ਦੇ ਹੱਥ ਵਿੱਚ ਸੀ ਦਿੱਤੇ
ਗਿਣਤੀ 7 : 9 (PAV)
ਪਰ ਕਹਾਥੀਆਂ ਨੂੰ ਕੁਝ ਨਾ ਦਿੱਤਾ ਤਾਂ ਜੋ ਪਵਿੱਤ੍ਰ ਅਸਥਾਨ ਦੇ ਭਾਰ ਦਾ ਕੰਮ ਜਿਹੜਾ ਉਨ੍ਹਾਂ ਦੀ ਟਹਿਲ ਸੇਵਾ ਦਾ ਸੀ ਉਹ ਆਪਣੇ ਮੋਢਿਆਂ ਉੱਤੇ ਚੁੱਕਿਆ ਕਰਨ
ਗਿਣਤੀ 7 : 10 (PAV)
ਇਉਂ ਪਰਧਾਨ ਜਗਵੇਦੀ ਦੀ ਚੱਠ ਲਈ ਜਿਸ ਦਿਨ ਉਸ ਉੱਤੇ ਤੇਲ ਚੋਪੜਿਆ ਗਿਆ ਆਪਣੀਆਂ ਨਜ਼ਰਾਂ ਲਿਆਏ। ਪਰਧਾਨ ਆਪਣੇ ਚੜ੍ਹਾਵੇ ਜਗਵੇਦੀ ਦੇ ਸਾਹਮਣੇ ਲਿਆਏ
ਗਿਣਤੀ 7 : 11 (PAV)
ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਇਕੱਲਾ ਇਕੱਲਾ ਪਰਧਾਨ ਆਪਣੀ ਵਾਰੀ ਦੇ ਦਿਨ ਜਗਵੇਦੀ ਦੀ ਚੱਠ ਲਈ ਆਪਣੀਆਂ ਨਜ਼ਰਾਂ ਲਿਆਵੇ।।
ਗਿਣਤੀ 7 : 12 (PAV)
ਤਾਂ ਐਉ ਹੋਇਆ ਕਿ ਪਹਿਲੇ ਦਿਨ ਅੰਮੀਨਾਦਾਬ ਦਾ ਪੁੱਤ੍ਰ ਨਹਸ਼ੋਨ ਯਹੂਦਾਹ ਦੇ ਗੋਤ ਦਾ ਆਪਣਾ ਚੜ੍ਹਾਵਾ ਲਿਆਇਆ
ਗਿਣਤੀ 7 : 13 (PAV)
ਉਸ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ
ਗਿਣਤੀ 7 : 14 (PAV)
ਇੱਕ ਕੌਲੀ ਸੋਨੇ ਦੀ ਦਸ ਤੋਂਲੇ ਦੀ ਧੂਪ ਨਾਲ ਭਰੀ ਹੋਈ
ਗਿਣਤੀ 7 : 15 (PAV)
ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲਾ ਲੇਲਾ ਹੋਮ ਦੀ ਬਲੀ ਲਈ
ਗਿਣਤੀ 7 : 16 (PAV)
ਇੱਕ ਪੱਠਾ ਪਾਪ ਦੀ ਬਲੀ ਲਈ
ਗਿਣਤੀ 7 : 17 (PAV)
ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ ਅਤੇ ਪੰਜ ਇੱਕ ਸਾਲੇ ਲੇਲੇ। ਏਹ ਅੰਮੀਨਾਦਾਬ ਦੇ ਪੁੱਤ੍ਰ ਨਹਸ਼ੋਨ ਦਾ ਚੜ੍ਹਾਵਾ ਸੀ।।
ਗਿਣਤੀ 7 : 18 (PAV)
ਦੂਜੇ ਦਿਨ ਸੂਆਰ ਦਾ ਪੁੱਤ੍ਰ ਨਥਨਿਏਲ ਯਿੱਸਾਕਾਰ ਦਾ ਪਰਧਾਨ ਆਪਣਾ ਚੜ੍ਹਾਵਾ ਲਿਆਇਆ
ਗਿਣਤੀ 7 : 19 (PAV)
ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ
ਗਿਣਤੀ 7 : 20 (PAV)
ਇੱਕ ਕੌਲੀ ਸੋਨੇ ਦੀ ਦਸ ਤੋਂਲੇ ਦੀ ਧੂਪ ਨਾਲ ਭਰੀ ਹੋਈ
ਗਿਣਤੀ 7 : 21 (PAV)
ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲਾ ਲੇਲਾ ਹੋਮ ਦੀ ਬਲੀ ਲਈ
ਗਿਣਤੀ 7 : 22 (PAV)
ਇੱਕ ਪੱਠਾ ਪਾਪ ਦੀ ਬਲੀ ਲ਼ਈ
ਗਿਣਤੀ 7 : 23 (PAV)
ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਸੂਆਰ ਦੇ ਪੁੱਤ੍ਰ ਨਥਨਿਏਲ ਦਾ ਚੜ੍ਹਵਾ ਸੀ।।
ਗਿਣਤੀ 7 : 24 (PAV)
ਤੀਜੇ ਦਿਨ ਜ਼ਬੂਲੁਨੀਆਂ ਦਾ ਪਰਧਾਨ ਹੇਲੋਨ ਦਾ ਪੁੱਤ੍ਰ ਅਲੀਆਬ ਆਪਣਾ ਚੜ੍ਹਾਵਾ ਲਿਆਇਆ
ਗਿਣਤੀ 7 : 25 (PAV)
ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ
ਗਿਣਤੀ 7 : 26 (PAV)
ਇੱਕ ਕੌਲੀ ਸੋਨੇ ਦੀ ਦਸ ਤੋਂਲੇ ਦੀ ਧੂਪ ਨਾਲ ਭਰੀ ਹੋਈ
ਗਿਣਤੀ 7 : 27 (PAV)
ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲਾ ਲੇਲਾ ਹੋਮ ਦੀ ਬਲੀ ਲਈ
ਗਿਣਤੀ 7 : 28 (PAV)
ਇੱਕ ਪੱਠਾ ਪਾਪ ਦੀ ਬਲੀ ਲਈ
ਗਿਣਤੀ 7 : 29 (PAV)
ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਹੇਲੋਨ ਦੇ ਪੁਤ੍ਰ ਅਲੀਆਬ ਦਾ ਚੜ੍ਹਾਵਾ ਸੀ।।
ਗਿਣਤੀ 7 : 30 (PAV)
ਚੌਥੇ ਦਿਨ ਰਊਬੇਨੀਆਂ ਦਾ ਪਰਧਾਨ ਸ਼ਦੇਊਰ ਦਾ ਪੁੱਤ੍ਰ ਅਲੀਸੂਰ ਆਪਣਾ ਚੜ੍ਹਾਵਾ ਲਿਆਇਆ
ਗਿਣਤੀ 7 : 31 (PAV)
ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਂਦਾ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ
ਗਿਣਤੀ 7 : 32 (PAV)
ਇੱਕ ਕੌਲੀ ਸੋਨੇ ਦੀ ਦਸ ਤੋਂਲੇ ਦੀ ਧੂਪ ਨਾਲ ਭਰੀ ਹੋਈ
ਗਿਣਤੀ 7 : 33 (PAV)
ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲਾ ਲੇਲਾ ਹੋਮ ਦੀ ਬਲੀ ਲਈ
ਗਿਣਤੀ 7 : 34 (PAV)
ਇੱਕ ਪੱਠਾ ਪਾਪ ਦੀ ਬਲੀ ਲਈ
ਗਿਣਤੀ 7 : 35 (PAV)
ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਸ਼ਦੇਊਰ ਦੇ ਪੁੱਤ੍ਰ ਅਲੀਸੂਰ ਦਾ ਚੜ੍ਹਾਵਾ ਸੀ।।
ਗਿਣਤੀ 7 : 36 (PAV)
ਪੰਜਵੇਂ ਦਿਨ ਸ਼ਿਮਓਨੀਆਂ ਦਾ ਪਰਧਾਨ ਸੂਰੀਸ਼ਦਾਈ ਦਾ ਪੁੱਤ੍ਰ ਸ਼ਲੁਮੀਏਲ ਆਪਣਾ ਚੜ੍ਹਾਵਾ ਲਿਆਇਆ
ਗਿਣਤੀ 7 : 37 (PAV)
ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰੇ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ
ਗਿਣਤੀ 7 : 38 (PAV)
ਇੱਕ ਕੌਲੀ ਸੋਨੇ ਦੀ ਦਸ ਤੋਂਲੇ ਦੀ ਧੂਪ ਨਾਲ ਭਰੀ ਹੋਈ
ਗਿਣਤੀ 7 : 39 (PAV)
ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲਾ ਲੇਲਾ ਹੋਮ ਦੀ ਬਲੀ ਲਈ
ਗਿਣਤੀ 7 : 40 (PAV)
ਇੱਕ ਪੱਠਾ ਪਾਪ ਦੀ ਬਲੀ ਲਈ
ਗਿਣਤੀ 7 : 41 (PAV)
ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਸ਼ੂਰਸ਼ਦਾਈ ਦੇ ਪੁੱਤ੍ਰ ਸ਼ਲੁਮੀਏਲ ਦਾ ਚੜ੍ਹਾਵਾ ਸੀ।।
ਗਿਣਤੀ 7 : 42 (PAV)
ਛੇਵੇਂ ਦਿਨ ਗਾਦੀਆਂ ਦਾ ਪਰਧਾਨ ਦਊਏਲ ਦਾ ਪੁੱਤ੍ਰ ਅਲਯਾਸਾਫ਼ ਆਪਣਾ ਚੜ੍ਹਾਵਾ ਲਿਆਇਆ
ਗਿਣਤੀ 7 : 43 (PAV)
ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾਂ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ
ਗਿਣਤੀ 7 : 44 (PAV)
ਇੱਕ ਕੌਲੀ ਸੋਨੇ ਦੀ ਦਸ ਤੋਂਲੇ ਦੀ ਧੂਪ ਨਾਲ ਭਰੀ ਹੋਈ
ਗਿਣਤੀ 7 : 45 (PAV)
ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲਾ ਲੇਲਾ ਹੋਮ ਦੀ ਬਲੀ ਲਈ
ਗਿਣਤੀ 7 : 46 (PAV)
ਇੱਕ ਪੱਠਾ ਪਾਪ ਦੀ ਬਲੀ ਲਈ
ਗਿਣਤੀ 7 : 47 (PAV)
ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਦਊਏਲ ਦੇ ਪੁੱਤ੍ਰ ਅਲਯਾਸਾਫ਼ ਦਾ ਚੜ੍ਹਾਵਾ ਸੀ।।
ਗਿਣਤੀ 7 : 48 (PAV)
ਸੱਤਵੇਂ ਦਿਨ ਅਫਰਈਮੀਆਂ ਦਾ ਪਰਧਾਨ ਅੰਮੀਹੂਦ ਦਾ ਪੁੱਤ੍ਰ ਅਲੀਸ਼ਾਮਾ ਆਪਣਾ ਚੜ੍ਹਾਵਾ ਲਿਆਇਆ
ਗਿਣਤੀ 7 : 49 (PAV)
ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ
ਗਿਣਤੀ 7 : 50 (PAV)
ਇੱਕ ਕੌਲੀ ਸੋਨੇ ਦੀ ਦਸ ਤੋਂਲੇ ਦੀ ਧੂਪ ਨਾਲ ਭਰੀ ਹੋਈ
ਗਿਣਤੀ 7 : 51 (PAV)
ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲਾ ਲੇਲਾ ਹੋਮ ਦੀ ਬਲੀ ਲਈ
ਗਿਣਤੀ 7 : 52 (PAV)
ਇੱਕ ਪੱਠਾ ਪਾਪ ਦੀ ਬਲੀ ਲਈ
ਗਿਣਤੀ 7 : 53 (PAV)
ਅਤੇ ਸੁੱਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਅੰਮੀਹੂਦ ਦੇ ਪੁੱਤ੍ਰ ਅਲੀਸ਼ਾਮਾ ਦਾ ਚੜ੍ਹਾਵਾ ਸੀ।।
ਗਿਣਤੀ 7 : 54 (PAV)
ਅੱਠਵੇਂ ਦਿਨ ਮਨੱਸ਼ੀਆਂ ਦਾ ਪਰਧਾਨ ਪਦਾਹਸੂਰ ਦਾ ਪੁੱਤ੍ਰ ਗਮਲੀਏਲ ਆਪਣਾ ਚੜ੍ਹਾਵਾ ਲਿਆਇਆ
ਗਿਣਤੀ 7 : 55 (PAV)
ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ
ਗਿਣਤੀ 7 : 56 (PAV)
ਇੱਕ ਕੌਲੀ ਸੋਨੇ ਦੀ ਦਸ ਤੋਂਲੇ ਦੀ ਧੂਪ ਨਾਲ ਭਰੀ ਹੋਈ
ਗਿਣਤੀ 7 : 57 (PAV)
ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲਾ ਲੇਲਾ ਹੋਮ ਦੀ ਬਲੀ ਲਈ
ਗਿਣਤੀ 7 : 58 (PAV)
ਇੱਕ ਪੱਠਾ ਪਾਪ ਦੀ ਬਲੀ ਲਈ
ਗਿਣਤੀ 7 : 59 (PAV)
ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਇੱਕ ਸਾਲੇ ਲੇਲੇ। ਏਹ ਪਦਾਹਸੂਰ ਦੇ ਪੁੱਤ੍ਰ ਗਮਲੀਏਲ ਦਾ ਚੜ੍ਹਾਵਾ ਸੀ।।
ਗਿਣਤੀ 7 : 60 (PAV)
ਨੌਵੇਂ ਦਿਨ ਬਿਨਯਾਮੀਨੀਆਂ ਦਾ ਪਰਧਾਨ ਗਿਦਓਨੀ ਦਾ ਪੁੱਤ੍ਰ ਅਬੀਦਾਨ ਆਪਣਾ ਚੜ੍ਹਾਵਾ ਲਿਆਇਆ
ਗਿਣਤੀ 7 : 61 (PAV)
ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਸਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਂਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ
ਗਿਣਤੀ 7 : 62 (PAV)
ਇੱਕ ਕੌਲੀ ਸੋਨੇ ਦੀ ਦਸ ਤੋਂਲੇ ਦੀ ਧੂਪ ਨਾਲ ਭਰੀ ਹੋਈ
ਗਿਣਤੀ 7 : 63 (PAV)
ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲਾ ਲੇਲਾ ਹੋਮ ਦੀ ਬਲੀ ਲਈ
ਗਿਣਤੀ 7 : 64 (PAV)
ਇੱਕ ਪੱਠਾ ਪਾਪ ਦੀ ਬਲੀ ਲਈ
ਗਿਣਤੀ 7 : 65 (PAV)
ਅਤੇ ਸੁੱਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਇੱਕ ਸਾਲੇ ਲੇਲੇ। ਏਹ ਗਿਦਓਨੀ ਦੇ ਪੁੱਤ੍ਰ ਅਬੀਦਾਨ ਦਾ ਚੜ੍ਹਾਵਾ ਸੀ।।
ਗਿਣਤੀ 7 : 66 (PAV)
ਦਸਵੇਂ ਦਿਨ ਦਾਨੀਆਂ ਦਾ ਪਰਧਾਨ ਅੰਮੀਸ਼ੱਦਾਈ ਦਾ ਪੁੱਤ੍ਰ ਅਹੀਅਜ਼ਰ ਆਪਣਾ ਚੜ੍ਹਾਵਾ ਲਿਆਇਆ
ਗਿਣਤੀ 7 : 67 (PAV)
ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਦੇ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਂਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ
ਗਿਣਤੀ 7 : 68 (PAV)
ਇੱਕ ਕੌਲੀ ਸੋਨੇ ਦੀ ਦਸ ਤੋਂਲੇ ਦੀ ਧੂਪ ਨਾਲ ਭਰੀ ਹੋਈ
ਗਿਣਤੀ 7 : 69 (PAV)
ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲਾ ਲੇਲਾ ਹੋਮ ਦੀ ਬਲੀ ਲਈ
ਗਿਣਤੀ 7 : 70 (PAV)
ਇੱਕ ਪੱਠਾ ਪਾਪ ਦੀ ਬਲੀ ਲਈ
ਗਿਣਤੀ 7 : 71 (PAV)
ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਅੰਮੀਸ਼ੱਦਾਈ ਦੇ ਪੁੱਤ੍ਰ ਅਹੀਅਜ਼ਰ ਦਾ ਚੜ੍ਹਾਵਾ ਸੀ।।
ਗਿਣਤੀ 7 : 72 (PAV)
ਗਿਆਰਵੇਂ ਦਿਨ ਆਸ਼ੇਰੀਆਂ ਦਾ ਪਰਧਾਨ ਆਕਰਾਨ ਦਾ ਪੁੱਤ੍ਰ ਪਗੀਏਲ ਆਪਣਾ ਚੜ੍ਹਾਵਾ ਲਿਆਇਆ
ਗਿਣਤੀ 7 : 73 (PAV)
ਉਹ ਦਾ ਚੜ੍ਹਾਵਾ ਇੱਕ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲਅਨੁਸਾਰ । ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ
ਗਿਣਤੀ 7 : 74 (PAV)
ਇੱਕ ਕੌਲੀ ਸੋਨੇ ਦੀ ਦਸ ਤੋਂਲੇ ਦੀ ਧੂਪ ਨਾਲ ਭਰੀ ਹੋਈ
ਗਿਣਤੀ 7 : 75 (PAV)
ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲਾ ਲੇਲਾ ਹੋਮ ਦੀ ਬਲੀ ਲਈ
ਗਿਣਤੀ 7 : 76 (PAV)
ਇੱਕ ਪੱਠਾ ਪਾਪ ਦੀ ਬਲੀ ਲਈ
ਗਿਣਤੀ 7 : 77 (PAV)
ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਆਕਰਾਨ ਦੇ ਪੁੱਤ੍ਰ ਪਗੀਏਲ ਦਾ ਚੜ੍ਹਾਵਾ ਸੀ।।
ਗਿਣਤੀ 7 : 78 (PAV)
ਬਾਰ੍ਹਵੇਂ ਦਿਨ ਨਫ਼ਤਾਲੀਆਂ ਦਾ ਪਰਧਾਨ ਏਨਾਨ ਦਾ ਪੁੱਤ੍ਰ ਅਹੀਰਾ ਆਪਣਾ ਚੜ੍ਹਾਵਾ ਲਿਆਇਆ
ਗਿਣਤੀ 7 : 79 (PAV)
ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਣ ਮੈਦੇ ਨਾਲ ਭਰੇ ਹੋਏ ਸਨ
ਗਿਣਤੀ 7 : 80 (PAV)
ਇੱਕ ਕੌਲੀ ਸੋਨੇ ਦੀ ਦਸ ਤੋਂਲੇ ਦੀ ਧੂਪ ਨਾਲ ਭਰੀ ਹੋਈ
ਗਿਣਤੀ 7 : 81 (PAV)
ਇੱਕ ਵਹਿੜਾਂ, ਇੱਕ ਛੱਤ੍ਰਾ, ਇੱਕ ਇੱਕ ਸਾਲਾ ਲੇਲਾ ਹੋਮ ਦੀ ਬਲੀ ਲਈ
ਗਿਣਤੀ 7 : 82 (PAV)
ਇੱਕ ਪੱਠਾ ਪਾਪ ਦੀ ਬਲੀ ਲਈ
ਗਿਣਤੀ 7 : 83 (PAV)
ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ ਏਹ ਏਨਾਨ ਦੇ ਪੁੱਤ੍ਰ ਅਹੀਰਾ ਦਾ ਚੜ੍ਹਾਵਾ ਸੀ।।
ਗਿਣਤੀ 7 : 84 (PAV)
ਏਹ ਇਸਰਾਏਲ ਦੇ ਪਰਧਾਨਾਂ ਵੱਲੋਂ ਜਗਵੇਦੀ ਦੀ ਚੱਠ ਲਈ ਛੜ੍ਹਾਵਾ ਸੀ ਜਿਸ ਦਿਨ ਓਹ ਚੋਪੜੀ ਗਈ ਅਰਥਾਤ ਚਾਂਦੀ ਦੇ ਬਾਰ੍ਹਾਂ ਥਾਲ, ਚਾਂਦੀ ਦੇ ਬਾਰ੍ਹਾਂ ਕਟੋਰੇ, ਸੋਨੇ ਦੀਆਂ ਬਾਰ੍ਹਾਂ ਕੌਲੀਆਂ
ਗਿਣਤੀ 7 : 85 (PAV)
ਚਾਂਦੀ ਦਾ ਹਰ ਥਾਲ ਇੱਕ ਸੇਰ ਦਸ ਛਟਾਂਕ ਅਤੇ ਚਾਂਦੀ ਦਾ ਹਰ ਕਟੋਰਾ ਚੌਦਾਂ ਛਟਾਂਕ ਸਾਰੇ ਚਾਂਦੀ ਦੇ ਭਾਂਡੇ ਤੀਹ ਸੇਰ ਸਨ ਪਵਿੱਤਰ ਅਸਥਾਨ ਦੇ ਸ਼ਕਲ ਅਨੁਸਾਰ
ਗਿਣਤੀ 7 : 86 (PAV)
ਸੋਨੇ ਦੀਆਂ ਬਾਰ੍ਹਾਂ ਕੌਲੀਆਂ ਧੂਪ ਨਾਲ ਭਰੀਆਂ ਹੋਈਆਂ ਹਰ ਕੌਲੀ ਦਸ ਤੋਂਲੇ ਦੀ ਪਵਿੱਤ੍ਰ ਅਸਥਾਨ ਦੀ ਸ਼ਕਲ ਅਨੁਸਾਰ ਸੋ ਕੌਲੀਆਂ ਦਾ ਸਾਰਾ ਸੋਨਾ ਡੂਢ ਸੇਰ ਸੀ
ਗਿਣਤੀ 7 : 87 (PAV)
ਹੋਮ ਦੀ ਬਲੀ ਦੇ ਸਾਰੇ ਪਸੂ ਬਾਰ੍ਹਾਂ ਵਹਿੜੇਂ, ਬਾਰ੍ਹਾਂ ਛੱਤ੍ਰੇ, ਬਾਰ੍ਹਾਂ ਲੇਲੇ ਇੱਕ ਇੱਕ ਸਾਲੇ ਉਨ੍ਹਾਂ ਦੀ ਮੈਦੇ ਦੀ ਭੇਟ ਸਣੇ ਬਾਰ੍ਹਾਂ ਪੱਠੇ ਪਾਪ ਦੀ ਬਲੀ ਲਈ
ਗਿਣਤੀ 7 : 88 (PAV)
ਅਤੇ ਸੁਖ ਸਾਂਦ ਦੀ ਬਲੀ ਲਈ ਸਾਰੇ ਪਸੂ ਏਹ ਸਨ,- ਚੌਵੀ ਬਲਦ, ਸੱਠ ਛੱਤ੍ਰੇ, ਸੱਠ ਬੱਕਰੇ, ਸੱਠ ਲੇਲੇ ਇੱਕ ਸਾਲੇ, ਏਹ ਜਗਵੇਦੀ ਦੀ ਚੱਠ ਲਈ ਉਸ ਦੇ ਤੇਲ ਨਾਲ ਚੋਪੜਨ ਦੇ ਪਿੱਛੋਂ ਸਨ
ਗਿਣਤੀ 7 : 89 (PAV)
ਜਦ ਮੂਸਾ ਮੰਡਲੀ ਦੇ ਤੰਬੂ ਵਿੱਚ ਉਹ ਦੇ ਨਾਲ ਬੋਲਣ ਲਈ ਵੜਿਆ ਤਾਂ ਉਸ ਨੇ ਉਸ ਅਵਾਜ਼ ਨੂੰ ਪਰਾਸਚਿਤ ਦੇ ਸਰਪੋਸ਼ ਦੇ ਉੱਤੋਂ ਜਿਹੜਾ ਸਾਖੀ ਦੇ ਸੰਦੂਕ ਦੇ ਉੱਤੇ ਸੀ ਦੋਹਾਂ ਕਰੂਬੀਆਂ ਦੇ ਵਿੱਚੋਂ ਦੀ ਬੋਲਦੇ ਸੁਣਿਆ ਅਤੇ ਉਹ ਉਸ ਦੇ ਨਾਲ ਬੋਲਿਆ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70 71 72 73 74 75 76 77 78 79 80 81 82 83 84 85 86 87 88 89

BG:

Opacity:

Color:


Size:


Font: