ਫ਼ਿਲੇਮੋਨ 1 : 1 (PAV)
ਲਿਖਤੁਮ ਪੌਲੁਸ ਜਿਹੜਾ ਮਸੀਹ ਯਿਸੂ ਦਾ ਬੰਧੂਆ ਹਾਂ ਅਤੇ ਭਰਾ ਤਿਮੋਥਿਉਸ । ਅੱਗੇ ਜੋਗ ਫਿਲੇਮੋਨ ਸਾਡੇ ਪਿਆਰੇ ਅਤੇ ਨਾਲ ਦੇ ਕੰਮ ਕਰਨ ਵਾਲੇ ਨੂੰ
ਫ਼ਿਲੇਮੋਨ 1 : 2 (PAV)
ਅਤੇ ਸਾਡੀ ਭੈਣ ਅੱਫਿਆ ਨੂੰ ਅਤੇ ਸਾਡੇ ਸੰਗੀ ਸਿਪਾਹੀ ਅਰਖਿੱਪੁਸ ਨੂੰ ਅਤੇ ਉਸ ਕਲੀਸਿਯਾ ਨੂੰ ਜੋ ਤੇਰੇ ਘਰ ਵਿੱਚ ਹੈ
ਫ਼ਿਲੇਮੋਨ 1 : 3 (PAV)
ਪਰਮੇਸ਼ੁਰ ਸਾਡੇ ਪਿਤਾ ਅਤੇ ਪ੍ਰਭੁ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ।।
ਫ਼ਿਲੇਮੋਨ 1 : 4 (PAV)
ਤੇਰੀ ਪ੍ਰੀਤ ਅਤੇ ਨਿਹਚਾ ਜੋ ਪ੍ਰਭੁ ਯਿਸੂ ਉੱਤੇ ਅਤੇ ਸਭਨਾਂ ਸੰਤਾਂ ਦੇ ਨਾਲ ਹੈ
ਫ਼ਿਲੇਮੋਨ 1 : 5 (PAV)
ਉਹ ਦੀ ਖਬਰ ਸੁਣ ਕੇ ਮੈਂ ਆਪਣੀਆਂ ਪ੍ਰਾਰਥਨਾਂ ਵਿੱਚ ਤੇਰੀ ਗੱਲ ਕਰਦਿਆਂ ਸਦਾ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ
ਫ਼ਿਲੇਮੋਨ 1 : 6 (PAV)
ਭਈ ਤੇਰੀ ਨਿਹਚਾ ਦੀ ਸਾਂਝ ਤੁਹਾਡੀ ਹਰੇਕ ਨੇਕੀ ਦੀ ਪਛਾਣ ਵਿੱਚ ਮਸੀਹ ਦੇ ਲਈ ਗੁਣਕਾਰ ਹੋਵੇ
ਫ਼ਿਲੇਮੋਨ 1 : 7 (PAV)
ਕਿਉਂ ਜੋ ਹੇ ਭਰਾ, ਤੇਰੇ ਪ੍ਰੇਮ ਤੋਂ ਮੈਨੂੰ ਵੱਡਾ ਅਨੰਦ ਅਤੇ ਤਸੱਲੀ ਹੋਈ ਇਸ ਲਈ ਜੋ ਤੇਰੀ ਵੱਲੋਂ ਸੰਤਾਂ ਦਾ ਦਿਲ ਤਾਜ਼ਾ ਹੋਇਆ ਹੈ ।।
ਫ਼ਿਲੇਮੋਨ 1 : 8 (PAV)
ਸੋ ਭਾਵੇਂ ਮਸੀਹ ਵਿੱਚ ਮੈਨੂੰ ਦਿਲੇਰੀ ਤਾਂ ਬਹੁਤ ਹੈ ਭਈ ਜੋ ਕੁਝ ਜੋਗ ਹੈ ਉਹ ਦਾ ਤੈਨੂੰ ਹੁਕਮ ਕਰਾਂ
ਫ਼ਿਲੇਮੋਨ 1 : 9 (PAV)
ਪਰ ਪ੍ਰੇਮ ਦਾ ਵਾਸਤਾ ਪਾ ਕੇ ਮੈਂ ਪੌਲੁਸ ਬੁੱਢਾ ਅਤੇ ਹੁਣ ਮਸੀਹ ਯਿਸੂ ਦਾ ਬੰਧੂਆ ਵੀ ਹੋ ਕੇ ਬੇਨਤੀ ਕਰਦਾ ਹਾਂ -
ਫ਼ਿਲੇਮੋਨ 1 : 10 (PAV)
ਮੈਂ ਆਪਣੇ ਬੱਚੇ ਦੇ ਨਮਿੱਤ ਜਿਹੜਾ ਕੈਦ ਵਿੱਚ ਮੇਰੇ ਲਈ ਉਤਪਤ ਹੋਇਆ ਤੇਰੇ ਅੱਗੇ ਬੇਨਤੀ ਕਰਦਾ ਹਾਂ ਅਰਥਾਤ ਉਨੇਸਿਮੁਸ ਦੇ ਨਮਿੱਤ
ਫ਼ਿਲੇਮੋਨ 1 : 11 (PAV)
ਜਿਹੜਾ ਅੱਗੇ ਤੇਰੇ ਕਿਸੇ ਕੰਮ ਦਾ ਨਾ ਸੀ ਪਰ ਹੁਣ ਤੇਰੇ ਅਤੇ ਮੇਰੇ ਬਹੁਤ ਕੰਮ ਦਾ ਹੈ
ਫ਼ਿਲੇਮੋਨ 1 : 12 (PAV)
ਖੁਦ ਉਸੇ ਨੂੰ ਮਾਨੋ ਆਪਣੇ ਕਲੇਜੇ ਦੇ ਟੁਕੜੇ ਨੂੰ ਮੈਂ ਤੇਰੇ ਕੋਲ ਮੋੜ ਘੱਲਿਆ ਹੈ
ਫ਼ਿਲੇਮੋਨ 1 : 13 (PAV)
ਮੈਂ ਚਾਹੁੰਦਾ ਸਾਂ ਜੋ ਉਹ ਨੂੰ ਆਪਣੇ ਹੀ ਕੋਲ ਰੱਖਾਂ ਭਈ ਤੇਰੇ ਥਾਂ ਖੁਸ਼ ਖਬਰੀ ਦੇ ਬੰਧਨਾਂ ਵਿੱਚ ਮੇਰੀ ਟਹਿਲ ਕਰੇ
ਫ਼ਿਲੇਮੋਨ 1 : 14 (PAV)
ਪਰ ਤੇਰੀ ਸਲਾਹ ਬਿਨਾ ਮੈਂ ਕੁਝ ਕਰਨਾ ਨਾ ਚਾਹਿਆ ਤਾਂ ਜੋ ਤੇਰਾ ਉਪਕਾਰ ਲਚਾਰੀ ਤੋਂ ਨਹੀਂ ਸਗੋਂ ਰਜ਼ਾਮੰਦੀ ਨਾਲ ਹੋਵੇ
ਫ਼ਿਲੇਮੋਨ 1 : 15 (PAV)
ਕਿਉਂ ਜੋ ਕੀ ਜਾਣੀਏ ਭਈ ਉਹ ਥੋੜਾ ਚਿਰ ਇਸ ਲਈ ਤੈਥੋਂ ਅੱਡ ਹੋਇਆ ਭਈ ਉਹ ਸਦਾ ਤੇਰਾ ਹੀ ਬਣਿਆ ਰਹੇ
ਫ਼ਿਲੇਮੋਨ 1 : 16 (PAV)
ਅੱਗੇ ਨੂੰ ਦਾਸ ਵਾਂਙੁ ਨਹੀਂ ਸਗੋਂ ਦਾਸ ਨਾਲੋਂ ਚੰਗਾ, ਅਰਥਾਤ ਪਿਆਰੇ ਭਰਾ ਵਾਂਙੁ, ਖਾਸ ਕਰਕੇ ਮੇਰੇ ਲਈ, ਪਰ ਕਿੰਨਾ ਵਧੀਕ ਸਰੀਰ, ਨਾਲੇ ਪ੍ਰਭੁ ਵਿੱਚ ਤੇਰਾ ਪਿਆਰਾ ਹੋਵੇਗਾ!
ਫ਼ਿਲੇਮੋਨ 1 : 17 (PAV)
ਸੋ ਜੇ ਤੂੰ ਮੈਨੂੰ ਆਪਣਾ ਸਾਂਝੀ ਜਾਣਦਾ ਹੈਂ ਤਾਂ ਜਿਵੇਂ ਮੈਨੂੰ ਤਿਵੇਂ ਉਹ ਨੂੰ ਕਬੂਲ ਕਰ
ਫ਼ਿਲੇਮੋਨ 1 : 18 (PAV)
ਅਤੇ ਜੇ ਉਹ ਨੇ ਤੇਰਾ ਕੁਝ ਵਿਗਾੜਿਆ ਹੋਵੇ ਅਥਵਾ ਤੇਰਾ ਕੁਝ ਦੇਣਾ ਹੋਵੇ ਤਾਂ ਉਹ ਨੂੰ ਮੇਰੇ ਨਾਉਂ ਲਿਖ ਛੱਡੀਂ
ਫ਼ਿਲੇਮੋਨ 1 : 19 (PAV)
ਮੈਂ ਪੌਲੁਸ ਆਪਣੀਂ ਹੱਥੀਂ ਲਿਖਿਆ ਹੈ, ਮੈਂ ਹੀ ਭਰ ਦਿਆਂਗਾ ਜੋ ਮੈਂ ਇਹ ਨਾ ਤੈਨੂੰ ਆਖਾਂ ਭਈ ਮੇਰਾ ਕਰਜ਼ ਜੋ ਤੈਂ ਦੇਣਾ ਹੈ ਸੋ ਤੂੰ ਆਪ ਹੀ ਹੈ!
ਫ਼ਿਲੇਮੋਨ 1 : 20 (PAV)
ਹਾਂ, ਭਰਾਵਾਂ, ਤੈਥੋਂ ਪ੍ਰਭੁ ਵਿੱਚ ਮੈਨੂੰ ਅਨੰਦ ਪਰਾਪਤ ਹੋਵੇ । ਮਸੀਹ ਵਿੱਚ ਮੇਰਾ ਦਿਲ ਤਾਜ਼ਾ ਕਰ
ਫ਼ਿਲੇਮੋਨ 1 : 21 (PAV)
ਤੇਰੀ ਆਗਿਆਕਾਰੀ ਉੱਤੇ ਭਰੋਸਾ ਰਖ ਕੇ ਮੈਂ ਤੈਨੂੰ ਲਿਖਿਆ ਹੈ ਕਿਉਂ ਜੋ ਮੈਂ ਜਾਣਦਾ ਹਾਂ ਭਈ ਜੋ ਕੁਝ ਮੈਂ ਆਖਦਾ ਹਾਂ ਤੂੰ ਉਸ ਤੋਂ ਵਧੀਕ ਕਰੇਂਗਾ
ਫ਼ਿਲੇਮੋਨ 1 : 22 (PAV)
ਨਾਲੇ ਕੋਈ ਉਤਰਨ ਦਾ ਥਾਂ ਮੇਰੇ ਲਈ ਤਿਆਰ ਕਰ ਰੱਖ ਕਿਉਂ ਜੋ ਮੈਨੂੰ ਆਸ ਹੈ ਭਈ ਤੁਹਾਡੀਆਂ ਪ੍ਰਾਰਥਨਾ ਦੇ ਦੁਆਰਾ ਤੁਹਾਨੂੰ ਬਖ਼ਸ਼ਿਆ ਜਾਵਾਂਗਾ।।
ਫ਼ਿਲੇਮੋਨ 1 : 23 (PAV)
ਇਪਫ਼ਰਾਸ ਜਿਹੜਾ ਮਸੀਹ ਯਿਸੂ ਦੇ ਨਮਿੱਤ ਕੈਦ ਵਿੱਚ ਮੇਰਾ ਸਾਥੀ ਹੈ ਤੇਰੀ ਸੁਖ ਸਾਂਦ ਪੁੱਛਦਾ ਹੈ
ਫ਼ਿਲੇਮੋਨ 1 : 24 (PAV)
ਨਾਲੇ ਮਰਕੁਸ ਅਤੇ ਅਰਿਸਤਰਖੁਸ ਅਤੇ ਦੇਮਾਸ ਅਤੇ ਲੂਕਾ ਜੋ ਮੇਰੇ ਨਾਲ ਦੇ ਕੰਮ ਕਰਨ ਵਾਲੇ ਹਨ।।
ਫ਼ਿਲੇਮੋਨ 1 : 25 (PAV)
ਸਾਡੇ ਪ੍ਰਭੁ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਉੱਤੇ ਹੋਵੇ ।। ਆਮੀਨ।।
❮
❯